ਧਨ ਸਬੰਧੀ ਪ੍ਰੇਸ਼ਾਨੀਆਂ ਨੂੰ ਖਤਮ ਕਰਨ ਲਈ ਸ਼ਨੀਵਾਰ ਨੂੰ ਕਰੋ ਇਹ ਉਪਾਅ

09/14/2019 3:17:07 PM

ਜਲੰਧਰ (ਬਿਊਰੋ) — ਸ਼ਨੀਦੇਵ ਨੂੰ ਕਰਮਾਂ ਦਾ ਫਲ ਦੇਣ ਵਾਲੇ ਦੇਵ ਕਿਹਾ ਜਾਂਦਾ ਹੈ। ਅਜਿਹੀ ਮਾਨਤਾ ਵੀ ਹੈ ਕਿ ਜੇਕਰ ਸ਼ਨੀਦੇਵ ਰੁੱਸ ਜਾਣ ਤਾਂ ਰਾਜੇ ਨੂੰ ਰੰਕ ਅਤੇ ਜੇ ਖੁਸ਼ ਹੋ ਜਾਣ ਤਾਂ ਰੰਕ ਨੂੰ ਰਾਜਾ ਬਣਾ ਦਿੰਦੇ ਹਨ। ਸ਼ਨੀਦੇਵ ਨੂੰ ਖੁਸ਼ ਕਰਨ ਲਈ ਲੋਕ ਕਈ ਤਰ੍ਹਾਂ ਦੇ ਵੱਖ-ਵੱਖ ਉਪਾਅ ਕਰਦੇ ਹਨ। ਇਨ੍ਹਾਂ ਦਾ ਦਿਨ ਸ਼ਨੀਵਾਰ ਹੈ, ਇਸ ਲਈ ਇਸ ਦਿਨ ਕੀਤਾ ਗਿਆ ਹਰ ਕੰਮ ਪੂਰੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਸ਼ਨੀਦੇਵ ਜਿੰਨੇ ਜ਼ਿਆਦਾ ਖੁਸ਼ ਹੋਣਗੇ, ਉਨ੍ਹੇ ਹੀ ਫਲਦਾਇਕ ਨਤੀਜੇ ਦੇਣਗੇ। ਤਾਂ ਆਓ ਜਾਣਦੇ ਹਾਂ ਸ਼ਨੀਦੇਵ ਨੂੰ ਖੁਸ਼ ਕਰਨ ਦੇ ਵਿਸ਼ੇਸ਼ ਉਪਾਅ, ਜੋ ਕਿ ਇਸ ਪ੍ਰਕਾਰ ਹਨ : —

1. ਜੇਕਰ ਤੁਸੀਂ ਸ਼ਨੀਦੇਵ ਦੀ ਪੂਜਾ ਕਰਦੇ ਹੋ ਤਾਂ ਉਸ ਸਮੇਂ ਕਾਲੇ ਕੱਪੜੇ ਹੀ ਪਾਓ ਕਿਉਂ ਕਾਲੇ ਕੱਪੜਿਆਂ ਨੂੰ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ।

2. ਸਰ੍ਹੋਂ ਦੇ ਤੇਲ 'ਚ ਲੋਹੇ ਦੇ ਕਿੱਲ ਪਾ ਕੇ ਪਿੱਪਲ ਦੀ ਜੜ੍ਹ 'ਚ ਤੇਲ ਚੜਾਉਣ ਨਾਲ ਸ਼ਨੀਦੇਵ ਜਲਦ ਹੀ ਖੁਸ਼ ਹੋ ਜਾਂਦੇ ਹਨ ਅਤੇ ਭਗਤਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਜਦੋਂ ਵੀ ਸ਼ਨੀਵਾਰ ਦੇ ਦਿਨ ਤੇਲ ਦਾਨ ਕਰੋ ਤਾਂ ਉਸ 'ਚ ਆਪਣੀ ਪਰਛਾਈ ਜ਼ਰੂਰ ਦੇਖੋ। ਇਸ ਤੋਂ ਬਾਅਦ ਹੀ ਉਸ ਨੂੰ ਦਾਨ ਕਰੋ।

3. ਇਸ ਦਿਨ ਕਾਲੇ ਕੁੱਤਿਆਂ ਅਤੇ ਕਾਵਾਂ ਨੂੰ ਤੇਲ ਦੀ ਚੋਪੜੀ ਰੋਟੀ ਅਤੇ ਗੁਲਾਬ ਜਾਮੁਨ ਖਵਾਉਣਾ ਲਾਭਕਾਰੀ ਹੁੰਦਾ ਹੈ।

4. ਸ਼ਨੀਵਾਰ ਦੇ ਦਿਨ ਸ਼ਨੀਦੇਵ ਦਾ ਵਰਤ ਮਹਿਲਾ ਅਤੇ ਮਰਦ ਕੋਈ ਵੀ ਕਰ ਸਕਦਾ ਹੈ। ਇਸ਼ਨਾਨ ਕਰਨ ਤੋਂ ਬਾਦ ਪਿੱਪਲ ਦਰਖਤ ਜਾਂ ਸ਼ਮੀ ਦੇ ਦਰੱਖਤ ਦੇ ਹੇਠਾਂ ਗੋਬਰ ਨਾਲ ਲਿੱਪ ਲਓ ਅਤੇ ਉਹ ਬੇਦੀ ਬਣਾ ਕੇ ਕਲੱਸ਼ ਅਤੇ ਸ਼ਨੀਦੇਵ ਦੀ ਮੂਰਤੀ ਸਥਾਪਤ ਕਰੋ।

5. ਸ਼ਨੀਦੇਵ ਦੀ ਪ੍ਰਤੀਮਾ ਨੂੰ ਕਾਲੇ ਫੁੱਲ, ਧੁੱਪ, ਦੀਵੇ, ਤੇਲ ਤੋਂ ਬਣੇ ਪਦਾਰਥਾਂ ਦਾ ਪ੍ਰਸਾਦ ਚੜ੍ਹਾਓ। ਪਿੱਪਲ ਦੇ ਦਰੱਖਤ ਨੂੰ ਸੂਤ ਦਾ ਧਾਗਾ ਲਪੇਟਦੇ ਹੋਏ ਸੱਤ ਵਾਰ ਪਰਿਕਰਮਾ ਕਰੋ ਅਤੇ ਨਾਲ ਹੀ ਦਰਖਤ ਦੀ ਵੀ ਪੂਜਾ ਕਰੋ। ਇਸ ਤੋਂ ਬਾਅਦ ਹੱਥ 'ਚ ਚਾਵਲ ਅਤੇ ਫੁੱਲ ਲੈ ਕਰ ਭਗਵਾਨ ਸ਼ਨੀਦੇਵ ਦੀ ਵਰਤ ਕਥਾ ਸੁਣੋ ਅਤੇ ਪੂਜਾ ਪੂਰੀ ਹੋਣ ਤੋਂ ਬਾਅਦ ਪ੍ਰਸਾਦ ਸਾਰਿਆਂ ਨੂੰ ਵੰਡੋ।

6. ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਉੜਦ ਦੇ ਚੌਲ, ਦੂਜੇ-ਤੀਜੇ ਸ਼ਨੀਵਾਰ ਨੂੰ ਖੀਰ ਅਤੇ ਲਾਸਟ ਵਾਲੇ ਸ਼ਨੀਵਾਰ ਨੂੰ ਘਿਓ ਅਤੇ ਪੂਰੀ ਨਾਲ ਸ਼ਨੀਦੇਵ ਨੂੰ ਭੋਗ ਲਗਾਓ। ਜੋਤਿਸ਼ ਅਤੇ ਵਾਸਤੂ ਵਿਦਵਾਨ ਕਹਿੰਦੇ ਹੈ ਸ਼ਨੀਦੇਵ ਦੀ ਪ੍ਰਤੀਮਾ ਘਰ 'ਚ ਨਹੀਂ ਰੱਖਣੀ ਚਾਹੀਦੀ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91 98566-00786 'ਤੇ ਜ਼ਰੂਰ ਫੋਨ ਕਰੋ।