ਵਾਸਤੂ ਦੋਸ਼ ਦੂਰ ਕਰੇਗਾ ਸੂਰਜ ਯੰਤਰ, ਵਿਸਾਖੀ ''ਤੇ ਘਰ ਦੀ ਇਸ ਦਿਸ਼ਾ ''ਚ ਲਗਾਉਣ ਨਾਲ ਹੋਵੇਗਾ ਲਾਭ

04/12/2023 5:58:07 PM

ਨਵੀਂ ਦਿੱਲੀ- ਪੰਜਾਬੀਆਂ ਦਾ ਪ੍ਰਸਿੱਧ ਤਿਉਹਾਰ ਵਿਸਾਖੀ 14 ਅਪ੍ਰੈਲ ਨੂੰ ਮਨਾਈ ਜਾਵੇਗੀ। ਇਸ ਦਿਨ ਤੋਂ ਸੌਰ ਸਾਲ ਦੀ ਵੀ ਸ਼ੁਰੂਆਤ ਹੁੰਦੀ ਹੈ। ਵਿਸਾਖੀ ਵਾਲੇ ਦਿਨ ਹੀ ਸੂਰਜ ਦੇਵਤਾ ਮੇਖ ਰਾਸ਼ੀ 'ਚ ਆਉਂਦੇ ਹਨ ਇਸ ਤੋਂ ਇਲਾਵਾ ਸੂਰਜ ਦੀ ਉੱਚੀ ਰਾਸ਼ੀ ਮੇਖ ਹੀ ਮੰਨੀ ਜਾਂਦੀ ਹੈ। ਜਦੋਂ ਸੂਰਜ ਦੇਵਤਾ ਇਸ ਰਾਸ਼ੀ 'ਚ ਆਉਂਦੇ ਹਨ ਤਾਂ ਸੌਰ ਸਾਲ ਦੀ ਸ਼ੁਰੂਆਤ ਹੁੰਦੀ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਵਿਸਾਖੀ 'ਤੇ ਵਾਸਤੂ ਦੋਸ਼ ਨੂੰ ਦੂਰ ਕਰਨ ਅਤੇ ਘਰ 'ਚ ਸੁੱਖ ਅਤੇ ਸ਼ਾਂਤੀ ਬਣਾਈ ਰੱਖਣ ਲਈ ਸੂਰਜ ਯੰਤਰ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਸੂਰਜ ਯੰਤਰ ਨੂੰ ਕਿਸ ਦਿਸ਼ਾ 'ਚ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ- ਸੇਬੀ ਨੇ AIF ਨੂੰ ਨਿਵੇਸ਼ਕਾਂ ਨੂੰ ‘ਡਾਇਰੈਕਟ ਪਲਾਨ’ ਦਾ ਬਦਲ ਦੇਣ ਲਈ ਕਿਹਾ
ਵਾਸਤੂ ਦੋਸ਼ ਹੋਵੇਗਾ ਦੂਰ
ਵਾਸਤੂ ਸ਼ਾਸਤਰ ਦੇ ਅਨੁਸਾਰ ਤੁਸੀਂ ਵਿਸਾਖੀ 'ਤੇ ਸੂਰਜ ਯੰਤਰ ਨੂੰ ਘਰ ਦੀ ਉੱਤਰ ਦਿਸ਼ਾ 'ਚ ਲਗਾ ਸਕਦੇ ਹੋ। ਇਸ ਨਾਲ ਤੁਹਾਨੂੰ ਹਰ ਖੇਤਰ 'ਚ ਸਫਲਤਾ ਮਿਲੇਗੀ। ਇਸ ਤੋਂ ਇਲਾਵਾ ਸੂਰਜ ਯੰਤਰ ਨੂੰ ਧਾਰਨ ਕਰਕੇ ਇਸ ਦੀ ਨਿਯਮਿਤ ਪੂਜਾ ਕਰੋ। ਨਿਯਮਿਤ ਪੂਜਾ ਵੀ ਸ਼ੁਭ ਫਲ ਦੇਵੇਗੀ ਅਤੇ ਘਰ ਦੇ ਵਾਸਤੂ ਨੁਕਸ ਵੀ ਦੂਰ ਹੋਣਗੇ।
ਲਗਾਓ ਅਜਿਹਾ ਸੂਰਜ ਯੰਤਰ 
ਵਿਸਾਖੀ 'ਤੇ ਤੁਸੀਂ ਘਰ 'ਚ ਤਾਂਬੇ ਦਾ ਸੂਰਜ ਯੰਤਰ ਲਗਾ ਸਕਦੇ ਹੋ। ਇਸ ਦੌਰਾਨ ਘਰ 'ਚ ਇਸ ਤਰ੍ਹਾਂ ਦੇ ਸੂਰਜ ਯੰਤਰ ਦੀ ਸਥਾਪਨਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਦੇ ਅਨੁਸਾਰ, ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਆਵੇਗੀ ਅਤੇ ਘਰ ਦੇ ਵਾਸਤੂ ਦੋਸ਼ ਵੀ ਦੂਰ ਹੋਣਗੇ। ਇਸ ਤੋਂ ਇਲਾਵਾ ਵਿਸਾਖੀ 'ਤੇ ਇਸ ਨੂੰ ਘਰ 'ਚ ਲਗਾਉਣ ਨਾਲ ਮੈਂਬਰਾਂ ਦੀ ਤਰੱਕੀ ਹੁੰਦੀ ਹੈ ਅਤੇ ਵਿਅਕਤੀ ਨੂੰ ਸ਼ੋਹਰਤ ਮਿਲਦੀ ਹੈ।

ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
ਕੁੰਡਲੀ 'ਚ ਮਜ਼ਬੂਤ ਹੋਵੇਗਾ ਸੂਰਜ 
ਤਾਂਬੇ ਦਾ ਸੂਰਜ ਘਰ 'ਚ ਰੱਖਣ ਨਾਲ ਕੁੰਡਲੀ 'ਚ ਸੂਰਜ ਦੀ ਸਥਿਤੀ ਮਜ਼ਬੂਤ ​​ਹੁੰਦੀ ਹੈ। ਵਿਅਕਤੀ ਨੂੰ ਇੱਜ਼ਤ ਮਿਲਦੀ ਹੈ, ਪਰਿਵਾਰ ਦੇ ਮੈਂਬਰ ਤਰੱਕੀ ਕਰਦੇ ਹਨ। ਇਸ ਤੋਂ ਇਲਾਵਾ ਕੁੰਡਲੀ 'ਚ ਸੂਰਜ ਨੂੰ ਮਜ਼ਬੂਤ ​​ਕਰਨ ਲਈ ਤੁਹਾਨੂੰ ਵਿਸਾਖੀ 'ਤੇ ਸੂਰਜ ਯੰਤਰ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਨਾਲ ਵਾਸਤੂ ਦੋਸ਼ ਵੀ ਦੂਰ ਹੋਵੇਗਾ।
ਇਸ ਦਿਸ਼ਾ 'ਚ ਲਗਾਓ ਤਾਂਬੇ ਦਾ ਸੂਰਜ 
ਵਿਸਾਖੀ 'ਤੇ ਘਰ 'ਚ ਸੂਰਜ ਲਗਾਉਣ ਨਾਲ ਵਿਅਕਤੀ ਦੇ ਜੀਵਨ ਦੀਆਂ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ। ਤੁਸੀਂ ਇਸ ਨੂੰ ਘਰ ਦੇ ਉੱਤਰੀ ਜਾਂ ਉੱਤਰ-ਪੂਰਬ ਕੋਨੇ 'ਚ ਲਗਾ ਸਕਦੇ ਹੋ। ਕਾਰੋਬਾਰ ਦੇ ਸਥਾਨ 'ਤੇ ਸੂਰਜ ਯੰਤਰ ਨੂੰ ਪੂਰਬ ਦਿਸ਼ਾ 'ਚ ਰੱਖਣ ਨਾਲ ਕਾਰੋਬਾਰ 'ਚ ਤਰੱਕੀ ਹੁੰਦੀ ਹੈ, ਸਮਾਜ 'ਚ ਵਿਅਕਤੀ ਦਾ ਸਨਮਾਨ ਵਧਦਾ ਹੈ ਅਤੇ ਪਰਿਵਾਰ ਦੇ ਮੈਂਬਰਾਂ ਦੀ ਵੀ ਤਰੱਕੀ ਸ਼ੁਰੂ ਹੁੰਦੀ ਹੈ।

ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਕੰਮ 'ਚ ਆ ਰਹੀਆਂ ਰੁਕਾਵਟਾਂ ਹੋਣਗੀਆਂ ਦੂਰ
ਜੇਕਰ ਤੁਹਾਡਾ ਕੋਈ ਕੰਮ ਪੂਰਾ ਨਹੀਂ ਹੋ ਰਿਹਾ ਹੈ ਜਾਂ ਉਸ 'ਚ ਕੋਈ ਰੁਕਾਵਟ ਆ ਰਹੀ ਹੈ ਤਾਂ ਤੁਹਾਨੂੰ ਵਿਸਾਖੀ ਵਾਲੇ ਦਿਨ ਸੂਰਜ ਯੰਤਰ ਦੀ ਸਥਾਪਨਾ ਕਰਨੀ ਚਾਹੀਦੀ ਹੈ। ਇਸ ਕਾਰਨ ਤੁਹਾਨੂੰ ਪੂਰੇ ਸੌਰ ਸਾਲ 'ਚ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਕੇਸ ਅਦਾਲਤ 'ਚ ਚੱਲ ਰਿਹਾ ਹੈ ਤਾਂ ਵਿਸਾਖੀ ਵਾਲੇ ਦਿਨ ਸੂਰਜ ਯੰਤਰ ਦੀ ਸਥਾਪਨਾ ਕਰੋ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਤੋਂ ਪਰੇਸ਼ਾਨ ਹੋ ਤਾਂ ਸੂਰਜ ਯੰਤਰ ਦਾ ਪੇਂਡੇਟ ਧਾਰਨ ਕਰੋ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon