ਜੀਵਨ ਦੀਆਂ ਮੁਸ਼ਕਲਾਂ ਨੂੰ ਖਤਮ ਕਰਨ ਲਈ ਐਤਵਾਰ ਨੂੰ ਕਰੋ ਸੂਰਜ ਦੇਵਤਾ ਦੀ ਪੂਜਾ

08/30/2020 1:49:44 PM

ਜਲੰਧਰ - ਸੂਰਜ ਦੇਵਤਾ, ਹਨ੍ਹੇਰੇ ਨੂੰ ਦੂਰ ਕਰ ਕੇ ਚਾਰੇ-ਪਾਸੇ ਰੌਸ਼ਨੀ ਕਰਨ ਵਾਲਾ ਦੇਵਤਾ ਹੈ। ਇਨ੍ਹਾਂ ਸਦਕਾ ਹੀ ਸਾਰੀ ਧਰਤੀ ਹਨੇਰੇ ਤੋਂ ਦੂਰ ਰਹਿੰਦੀ ਹੈ। ਹਿੰਦੂ ਧਰਮ 'ਚ ਇਨ੍ਹਾਂ ਨੂੰ ਸੂਰਜ ਦੇਵ ਦਾ ਨਾਮ ਦਿੱਤਾ ਗਿਆ ਹੈ। ਧਾਰਮਿਕ ਵਿਸ਼ਵਾਸ ਹੈ ਕਿ ਸੂਰਜ ਦੀ ਰੋਜ਼ਾਨਾ ਪੂਜਾ ਕਰਨ ਨਾਲ ਵਿਅਕਤੀ ਨੂੰ ਖੁਸ਼ਹਾਲੀ, ਮਾਨ-ਸਤਿਕਾਰ ਅਤੇ ਜਿੱਤ ਦੀ ਪ੍ਰਾਪਤੀ ਹੁੰਦੀ ਹੈ। ਸੂਰਜ ਦੇਵਤਾਂ ਦੀ ਪੂਜਾ ਕਰਨ ਨਾਲ ਵਿਅਕਤੀ 'ਚ ਵਿਸ਼ਵਾਸ ਪੈਦਾ ਹੁੰਦਾ ਹੈ। ਸ਼ਾਸਤਰਾਂ ਮੁਤਾਬਕ ਐਤਵਾਰ ਵਾਲੇ ਦਿਨ ਲੋਕਾਂ ਨੂੰ ਖਾਸ-ਤੌਰ 'ਤੇ ਸੂਰਜ ਨਮਸਕਾਰ ਅਤੇ ਪ੍ਰਦਕਸ਼ੀਨਾ ਸਮੇਤ ਸੂਰਜ ਪੂਜਾ ਕਰਨੀ ਚਾਹੀਦੀ ਹੈ, ਜੋ ਸ਼ੁੱਭ ਮੰਨੀ ਜਾਂਦੀ ਹੈ। ਅਜਿਹਾ ਕਰਨ ਨਾਲ ਸੂਰਜ ਦੇਵਤਾ ਖੁਸ਼ ਹੋ ਜਾਂਦੇ ਹਨ। ਇਸ ਨਾਲ ਵਿਅਕਤੀ ਦੇ ਜੀਵਨ ’ਚ ਚੱਲ ਰਹੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਂਦੀਆਂ ਹਨ ਅਤੇ ਧਨ, ਭੋਜਨ ਅਤੇ ਮਾਨਸਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਐਤਵਾਰ ਵਾਲੇ ਦਿਨ ਸੂਰਜ ਪੂਜਾ, ਸੂਰਜ ਸਰੋਤ ਦਾ ਪਾਠ, ਸੂਰਜ ਮੰਤਰ ਦਾ ਜਾਪ ਕਰਨ ਨਾਲ ਬਹੁਤ ਸਾਰੇ ਲਾਭ ਹੁੰਦੇ ਹਨ।

ਐਤਵਾਰ ਨੂੰ ਸੂਰਜ ਗਾਯਤਰੀ ਅਤੇ ਸੂਰਜ ਜਪ ਮੰਤਰ ਦਾ ਕਰੋ ਉਚਾਰਨ

ਸੂਰਜ ਗਾਯਤਰੀ : ਓਮ ਆਦਿਤਿਯ ਵਿਦਮਹੇ ਦਿਵਾਕਰਾਏ ਧੀਮਹਿ ਤਨ : ਸੂਰਜ : ਪ੍ਰਚੋਦਯਾਤ ।

ਸੂਰਜ ਜਪ ਮੰਤਰ : ਓਮ ਹ੍ਰਾਂ ਹ੍ਰੀਂ ਹ੍ਰੌਂ ਸ : ਸੂਰਜ ਨਮ :।

ਹੋਣ ਵਾਲੇ ਲਾਭ
1. ਸੂਰਜ ਦੇਵਤਾ ਨੂੰ ਨਮਸਕਾਰ ਕਰਦੇ ਹੋਏ ਸਿਰ ਨੂੰ ਜ਼ਮੀਨ ਨੂੰ ਛੁਹਣ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ।
2. ਸੂਰਜ ਦੇਵਤਾ ਦੀ ਪੂਜਾ ਤੋਂ ਬਾਅਦ ਤਨ-ਮਨ ਦੀ ਸ਼ੁੱਧੀ ਲਈ ਪਰਿਕਰਮਾ ਕਰਨ ਨਾਲ ਰੋਗਾਂ ਤੋਂ ਮੁਕਤੀ ਮਿਲਦੀ ਹੈ।
3. ਐਤਵਾਰ ਵਾਲੇ ਦਿਨ ਲਾਲ ਜਾਂ ਸਫੈਦ ਫੁੱਲਾਂ ਨਾਲ ਸੂਰਜ ਦੀ ਪੂਜਾ, ਵਰਤ ਰੱਖਣ ਨਾਲ ਸੂਰਜ ਦੇਵਤਾ ਖੁਸ਼ ਹੋ ਜਾਂਦੇ ਹਨ। ਇਸ ਨਾਲ ਇਨਸਾਨ ਨੂੰ ਸ਼ੌਹਰਤ, ਸਫ਼ਲਤਾ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
4. ਸੂਰਜ ਦੇਵਤਾ ਦੀ ਰੋਜ਼ਾਨਾ ਪੂਜਾ ਕਰਨ ਨਾਲ ਵਿਅਕਤੀ ਨਿਡਰ ਅਤੇ ਮਜ਼ਬੂਤ ਬਣਦਾ ਹੈ।
5. ਸੂਰਜ ਵਿਅਕਤੀ ਦੇ ਮਨ 'ਚੋਂ ਹੰਕਾਰ, ਗੁੱਸਾ, ਲਾਲਚ ਅਤੇ ਗਲਤ ਵਿਚਾਰਾਂ ਨੂੰ ਖਤਮ ਕਰਦਾ ਹੈ।
6. ਸੂਰਜ ਦੇਵ ਕੋਲੋ ਰਹਿਮਤ ਦੀ ਕਾਮਨਾ ਕਰੋ ਅਤੇ ਆਪਣੇ ਮੱਥੇ 'ਤੇ ਲਾਲ ਚੰਦਨ ਦਾ ਟਿੱਕਾ ਲਗਾਓ।

rajwinder kaur

This news is Content Editor rajwinder kaur