26 ਦਸੰਬਰ ਨੂੰ ਲੱਗੇਗਾ ਸਾਲ 2019 ਦਾ ਆਖਰੀ ਸੂਰਜ ਗ੍ਰਹਿਣ, ਭੁੱਲ ਕੇ ਵੀ ਨਾ ਕਰੋ ਇਹ ਕੰਮ

12/13/2019 12:47:53 PM

ਨਵੀਂ ਦਿੱਲੀ(ਬਿਊਰੋ)- ਸਾਲ 2019 ਦਾ ਆਖਰੀ ਸੂਰਜ ਗ੍ਰਹਿਣ 26 ਦਸੰਬਰ ਨੂੰ ਲੱਗੇਗਾ। ਇਸ ਖੰਡਗ੍ਰਾਸ ਸੂਰਜ ਗ੍ਰਹਿਣ ਦਾ ਪਰਵਕਾਲ 2 ਘੰਟੇ 40 ਮਿੰਟ ਰਹੇਗਾ। ਇਹ ਸੂਰਜ ਗ੍ਰਹਿਣ ਭਾਰਤ ਸਮੇਤ ਆਸਟ੍ਰੇਲੀਆ, ਅਫ਼ਰੀਕਾ ਤੇ ਏਸ਼ੀਆ 'ਚ ਦੇਖਿਆ ਜਾਵੇਗਾ। ਵਿਗਿਆਨਕ ਭਾਸ਼ਾ 'ਚ ਇਸ ਨੂੰ ਵਲਯਾਕਾਰ ਸੂਰਜ ਗ੍ਰਹਿਣ ਕਹਿੰਦੇ ਹਨ। ਇਹ ਖੰਡਗ੍ਰਾਸ ਸੂਰਜ ਗ੍ਰਹਿਣ ਹੋਵੇਗਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਾਣਕਾਰੀ ਅਨੁਸਾਰ ਸੂਰਜ ਗ੍ਰਹਿਣ ਤੋਂ 12 ਘੰਟੇ ਪਹਿਲਾਂ ਹੀ ਸੂਤਕ ਲੱਗ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਸੂਤਕ ਕਾਲ 'ਚ ਕੋਈ ਵੀ ਸ਼ੁੱਭ ਕੰਮ ਨਹੀਂ ਕੀਤਾ ਜਾਂਦਾ।


ਕਦੋਂ ਲਗਦਾ ਹੈ ਵਲਯਾਕਾਰ ਸੂਰਜ ਗ੍ਰਹਿਣ
ਵਿਗਿਆਨਕ ਭਾਸ਼ਾ 'ਚ ਸੂਰਜ ਗ੍ਰਹਿਣ ਨੂੰ ਵਲਯਾਕਾਰ ਕਹਿੰਦੇ ਹਨ। ਵਲਯਾਕਾਰ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਧਰਤੀ ਤੇ ਸੂਰਜ ਤੋਂ ਦੂਰ ਹੋਣ ਦੇ ਬਾਵਜੂਦ ਉਨ੍ਹਾਂ ਦੇ ਵਿਚਕਾਰ ਆ ਜਾਂਦਾ ਹੈ।


ਕੀ ਹੈ ਸੂਰਜ ਗ੍ਰਹਿਣ ਦੀ ਖਾਸ ਗੱਲ
ਇਸ ਵਾਰ ਦੇ ਸੂਰਜ ਗ੍ਰਹਿਣ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਾਰ ਦਾ ਸੂਰਜ ਗ੍ਰਹਿਣ ਕੇਰਲ ਦੇ ਚੇਰੂਵਥੁਰ 'ਚ ਨਜ਼ਰ ਆਵੇਗਾ। ਸੂਤਕ ਲੱਗਣ ਕਾਰਨ ਭਗਵਾਨ ਅਯੱਪਾ ਦਾ ਗਰਭ ਗ੍ਰਹਿ 26 ਦਸੰਬਰ ਨੂੰ ਚਾਰ ਘੰਟਿਆਂ ਲਈ ਬੰਦ ਕਰ ਦਿੱਤਾ ਜਾਵੇਗਾ।


ਗ੍ਰਹਿਣ ਦਾ ਸਮਾਂ
-ਗ੍ਰਹਿਣ ਸਵੇਰੇ 8.17 ਵਜੇ ਲੱਗੇਗਾ (26 ਦਸੰਬਰ, 2019)
- ਗ੍ਰਹਿਣ ਦੀ ਸਮਾਪਤੀ ਸਵੇਰੇ 10.57 ਮਿੰਟ 'ਤੇ ਗ੍ਰਹਿਣ ਖਤਮ ਹੋ ਜਾਵੇਗਾ।


ਗ੍ਰਹਿਣ ਵੇਲੇ ਰੱਖੋਂ ਇਨ੍ਹਾਂ ਗੱਲਾਂ ਦਾ ਖਾਸ ਖਿਆਲ
ਗ੍ਰਹਿਣ ਵੇਲੇ ਕਿਸੇ ਨੂੰ ਵੀ ਪੂਜਾ-ਪਾਠ ਨਹੀਂ ਕਰਨਾ ਚਾਹੀਦਾ। ਤੁਹਾਡੇ ਘਰ ਜੋ ਵੀ ਖਾਣ-ਪੀਣ ਦੀਆਂ ਚੀਜ਼ਾਂ ਹੋਣ ਉਨ੍ਹਾਂ ਸਾਰਿਆਂ 'ਚ ਤੁਲਸੀ ਦਾ ਪੱਤਾ ਪਾ ਕੇ ਰੱਖ ਦਿਉ। ਜਿਉਂ ਹੀ ਗ੍ਰਹਿਣ ਖਤਮ ਹੋ ਜਾਵੇ ਉਸ ਤੋਂ ਬਾਅਦ ਪੂਰੇ ਘਰ ਦੀ ਸਫਾਈ ਕਰਨੀ ਚਾਹੀਦੀ ਹੈ। ਗ੍ਰਹਿਣ ਵੇਲੇ ਨਾ ਤਾਂ ਪਕਵਾਨ ਬਣਾਓ ਤੇ ਨਾ ਹੀ ਖਾਓ। ਗਰਭਵਤੀ ਔਰਤਾਂ ਨੂੰ ਜ਼ਰੂਰ ਇਸ਼ਨਾਨ ਕਰਨਾ ਚਾਹੀਦਾ ਹੈ। ਸੂਤਕ ਕਾਲ ਸ਼ੁਰੂ ਹੋਣ ਤੋਂ ਲੈ ਕੇ ਉਸ ਦੇ ਖਤਮ ਹੋਣ ਤਕ ਭਗਵਾਨ ਦੀ ਪੂਜਾ ਕਰੋ।


ਗ੍ਰਹਿਣ ਦੌਰਾਨ ਮੰਦਰਾਂ ਦੇ ਗੇਟ ਰਹਿੰਦੇ ਹਨ ਬੰਦ
ਇਸ ਦੌਰਾਨ ਸਾਰੇ ਮੰਦਰਾਂ ਦੇ ਗੇਟ ਬੰਦ ਕਰ ਦਿੱਤੇ ਜਾਂਦੇ ਹਨ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਪੂਜਾ-ਅਰਚਨਾ ਵੀ ਨਹੀਂ ਕੀਤੀ ਜਾਂਦੀ।


ਇਨ੍ਹਾਂ ਦੇਸ਼ਾਂ 'ਚ ਦੇਖਿਆ ਜਾ ਸਕੇਗਾ ਸੂਰਜ ਗ੍ਰਹਿਣ
ਸਾਲ 2019 ਦਾ ਆਖਰੀ ਸੂਰਜ ਗ੍ਰਹਿਣ ਪੂਰੇ ਭਾਰਤ ਸਮੇਤ ਪਾਕਿਸਤਾਨ, ਮਾਲਦੀਵ, ਮਿਆਂਮਾਰ, ਨੇਪਾਲ, ਸ੍ਰੀਲੰਕਾ, ਭੂਟਾਨ, ਬੰਗਲਾਦੇਸ਼, ਚੀਨ, ਅਫ਼ਗਾਨਿਸਤਾਨ ਸਮੇਤ ਏਸ਼ੀਆ ਮਹਾਦੀਵ ਦੇ ਹੋਰਾਂ ਦੇਸ਼ਾਂ ਅਫਰੀਕਾ ਤੇ ਆਸਟ੍ਰੇਲਾਈ ਮਹਾਦੀਪ ਦੇ ਦੇਸ਼ਾਂ 'ਚ ਦੇਖਿਆ ਜਾ ਸਕੇਗਾ।

manju bala

This news is Edited By manju bala