ਵਿਗੜੇ ਤੇ ਰੁੱਕੇ ਕੰਮ ਬਣਾਉਣ ਲਈ ਬੁੱਧਵਾਰ ਕਰੋ ਇਹ ਕੰਮ

05/15/2019 4:11:42 PM

ਜਲੰਧਰ (ਬਿਊਰੋ) : ਹਰ ਇਕ ਵਿਅਕਤੀ ਆਪਣੀ ਜ਼ਿੰਦਗੀ 'ਚ ਸਫਲਤਾ ਪਾਉਣ ਦੀ ਇੱਛਾ ਰੱਖਦਾ ਹੈ ਪਰ ਕੁਝ ਲੋਕਾਂ ਨਾਲ ਅਕਸਰ ਅਜਿਹਾ ਹੁੰਦਾ ਹੈ ਕਿ ਕਈ ਵਾਰ ਉਨ੍ਹਾਂ ਦੇ ਪੁਰਾਣੇ ਕੰਮ ਵੀ ਪੂਰੇ ਨਹੀਂ ਹੋ ਪਾਉਂਦੇ। ਉਨ੍ਹਾਂ ਵਲੋਂ ਕੀਤੇ ਜਾ ਰਹੇ ਨਵੇਂ ਕੰਮਾਂ 'ਚ ਵੀ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹਾ ਕੁਝ ਹੁੰਦਾ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਵੱਡੀ ਤੋਂ ਵੱਡੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਬੁੱਧਵਾਰ ਦੇ ਦਿਨ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅੱਜ ਦੇ ਦਿਨ ਕਰਨ ਨਾਲ ਤੁਹਾਡੇ ਸਾਰੇ ਰੁੱਕੇ ਹੋਏ ਕੰਮ ਆਪਣੇ ਆਪ ਬਣ ਜਾਣਗੇ।

ਤਾਂ ਆਓ ਜਾਣਦੇ ਹਾਂ ਇਹ ਖਾਸ ਉਪਾਅ : —

ਬੁੱਧਵਾਰ ਦਾ ਦਿਨ ਭਗਵਾਨ ਗਣੇਸ਼ ਦਾ ਹੈ। ਇਸ ਲਈ ਇਸ ਦਿਨ ਇਨ੍ਹਾਂ ਦੀ ਪੂਜਾ ਕਰਨੀ ਬਹੁਤ ਹੀ ਸ਼ੁੱਭ ਹੁੰਦੀ ਹੈ। ਇਸ ਤੋਂ ਉਹ ਖੁਸ਼ ਹੋ ਕੇ ਗਣੇਸ਼ ਜੀ ਆਪਣੇ ਭਗਤਾਂ ਦੇ ਸਾਰੇ ਕਸ਼ਟਾਂ ਨੂੰ ਦੂਰ ਕਰਦੇ ਹਨ ਅਤੇ ਉਨ੍ਹਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਨੂੰ ਪੂਰੀਆਂ ਕਰਦੇ ਹਨ। ਜੋਤਿਸ਼ ਅਨੁਸਾਰ ਇਸ ਪ੍ਰਯੋਗ 'ਚ ਇੰਨੀ ਸ਼ਕਤੀ ਹੈ ਕਿ ਇਸ ਨਾਲ ਤੁਹਾਡੇ ਨਵੇਂ ਹੀ ਨਹੀਂ ਸਗੋਂ ਪੁਰਾਣੇ ਤੋਂ ਪੁਰਾਣੇ ਰੁੱਕੇ ਹੋਏ ਕੰਮ, ਵਿਗੜੇ ਹੋਏ ਕੰਮ ਵੀ ਦੇਖਦੇ ਹੀ ਦੇਖਦੇ ਪੂਰੇ ਹੋ ਜਾਣਗੇ।

ਬੁੱਧਵਾਰ ਦੇ ਦਿਨ ਘਰ 'ਚ ਹੀ ਮਿੱਟੀ ਦੇ ਗਣੇਸ਼ ਜੀ ਬਣਾ ਕੇ ਤਾਜ਼ੇ ਗੰਨੇ ਦੇ ਜੂਸ ਅਤੇ 108 ਸਫੈਦ ਦੁਰਵਾ ਨਾਲ ਅਭਿਸ਼ੇਕ ਕਰਨ ਨਾਲ ਪੁਰਾਣੇ ਤੋਂ ਪੁਰਾਣੇ ਰੁੱਕੇ ਹੋਏ ਕੰਮ ਕੁਝ ਹੀ ਦਿਨਾਂ ਵਿਚ ਪੂਰੇ ਹੋ ਜਾਣਗੇ।

ਇਸ ਦਿਨ ਹਾਥੀ ਨੂੰ ਹਰਾ ਚਾਰਾ ਖਿਲਾਉਣ ਨਾਲ ਜ਼ਿੰਦਗੀ 'ਚ ਆ ਰਹੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।

21 ਗੁੜ ਦੀਆਂ ਡੱਲੀਆਂ ਸ਼੍ਰੀ ਗਣੇਸ਼ ਮੰਦਰ 'ਚ ਜਾ ਕੇ ਭਗਵਾਨ ਗਣੇਸ਼ ਨੂੰ ਚੜ੍ਹਾਓ। ਇਸ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

ਜੇਕਰ ਤੁਸੀਂ ਬਹੁਤ ਧਨ ਪਾਉਣਾ ਚਾਹੁੰਦੇ ਹੋ ਤਾਂ ਬੁੱਧਵਾਰ ਗਣੇਸ਼ ਜੀ ਨੂੰ ਸ਼ੁੱਧ ਘਿਉ ਅਤੇ ਗੁੜ ਦਾ ਭੋਗ ਲਗਾਓ। ਇਸ ਨਾਲ ਧਨ ਦੀ ਪ੍ਰਾਪਤੀ ਦੇ ਯੋਗ ਬਣਦੇ ਹਨ।

 

ਜੇਕਰ ਤੁਹਾਡੀ ਜ਼ਿੰਦਗੀ 'ਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।