ਸ਼ਨੀਵਾਰ ਨੂੰ ਭੁੱਲ ਕੇ ਵੀ ਨਾ ਕਰੋ ਇਹ ਕੰਮ, ਨਹੀਂ ਤਾਂ ਸ਼ਨੀਦੇਵ ਹੋ ਜਾਣਗੇ ਨਾਰਾਜ਼

07/06/2019 12:32:27 PM

ਸ਼ਨੀਦੇਵ ਦਾ ਨਾਂ ਆਉਂਦੇ ਹੀ ਲੋਕਾਂ ਦੇ ਮਨ 'ਚ ਕਈ ਤਰ੍ਹਾਂ ਦੀਆਂ ਗੱਲਾਂ ਘੁੰਮਣ ਲੱਗਦੀਆਂ ਹਨ। ਕਹਿੰਦੇ ਹਨ ਸ਼ਨੀ ਦੀ ਵਿਸ਼ੇਸ਼ ਕ੍ਰਿਪਾ ਪਾਉਣ ਲਈ ਸ਼ਨੀਵਾਰ ਦੇ ਦਿਨ ਕੁਝ ਕੰਮਾਂ ਨੂੰ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਸ਼ਨੀਦੇਵ ਨਾਰਾਜ਼ ਹੋ ਜਾਂਦੇ ਹਨ ਅਤੇ ਤੁਹਾਡੀ ਹੱਸਦੀ-ਖੇਡਦੀ ਜ਼ਿੰਦਗੀ 'ਚ ਪਰੇਸ਼ਾਨੀਆਂ ਆ ਜਾਂਦੀਆਂ ਹਨ। ਆਓ ਜਾਣਦੇ ਹਾਂ ਉਹ ਕਿਹੜੇ ਕੰਮ ਹਨ, ਜਿਨ੍ਹਾਂ ਨੂੰ ਸ਼ਨੀਵਾਰ ਦੇ ਦਿਨ ਨਹੀਂ ਕਰਦੇ:-
 

ਲੋਹਾ
ਜੋਤਿਸ਼ ਸ਼ਾਸਤਰ 'ਚ ਲੋਹੇ ਅਤੇ ਉਸ ਨਾਲ ਬਣੀ ਧਾਤੂ ਨੂੰ ਸ਼ਨੀ ਦੀ ਵਸਤੂ ਦੱਸਿਆ ਗਿਆ ਹੈ। ਅਜਿਹੇ 'ਚ ਜੇਕਰ ਸ਼ਨੀ ਦੋਸ਼ ਤੋਂ ਬਚਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਦੇ ਦਿਨ ਲੋਹੇ ਦਾ ਕੋਈ ਸਾਮਾਨ ਭੁੱਲ ਕੇ ਵੀ ਘਰ 'ਚ ਨਾ ਲਿਆਓ। ਸਗੋਂ ਸ਼ਨੀਵਾਰ ਦੇ ਦਿਨ ਉਪਾਅ ਦੇ ਰੂਪ 'ਚ ਲੋਹੇ ਦਾ ਦਾਨ ਕਰਨਾ ਚਾਹੀਦਾ ਹੈ।
 

ਤੇਲ
ਜੋਤਿਸ਼ ਸ਼ਾਸਤਰ ਅਨੁਸਾਰ ਤੇਲ ਨੂੰ ਵੀ ਸ਼ਨੀ ਦੀ ਵਸਤੂ ਮੰਨਿਆ ਗਿਆ ਹੈ। ਅਜਿਹੇ 'ਚ ਸ਼ਨੀਵਾਰ ਦੇ ਦਿਨ ਭੁੱਲ ਕੇ ਵੀ ਤੇਲ ਘਰ ਨਹੀਂ ਲਿਆਉਣਾ ਚਾਹੀਦਾ ਸਗੋਂ ਇਸ ਦਿਨ ਭਗਵਾਨ ਸ਼ਨੀਦੇਵ ਨੂੰ ਤੇਲ ਚੜ੍ਹਾਉਣਾ ਚਾਹੀਦਾ।
 

ਕਾਲੇ ਤਿੱਲ
ਸ਼ਨੀ ਦੀ ਪੂਜਾ 'ਚ ਵਰਤੇ ਜਾਣ ਵਾਲੇ ਤਿੱਲ ਵੀ ਸ਼ਨੀਵਾਰ ਦੇ ਦਿਨ ਘਰ 'ਚ ਖਰੀਦ ਕੇ ਨਹੀਂ ਲਿਆਉਣੇ ਚਾਹੀਦੇ। ਸਗੋਂ ਇਸ ਦਿਨ ਕਾਲੇ ਤਿੱਲ ਦਾਨ ਕਰੋ। ਸ਼ਨੀ ਦੀ ਸ਼ਾਂਤੀ ਲਈ ਇਸ ਨੂੰ ਖਾਧਾ ਨਹੀਂ ਜਾਂਦਾ ਹੈ ਪਰ ਸ਼ਨੀਵਾਰ ਦੇ ਦਿਨ ਇਸ ਨੂੰ ਘਰ 'ਚ ਲਿਆਉਣਾ ਸ਼ਨੀ ਨੂੰ ਬੁਲਾਵਾ ਦੇਣਾ ਮੰਨਿਆ ਗਿਆ ਹੈ।
 

ਪੈਟਰੋਲ ਉਤਪਾਦ
ਸ਼ਨੀਵਾਰ ਦੇ ਦਿਨ ਮਿੱਟੀ ਦਾ ਤੇਲ, ਪੈਟਰੋਲ, ਡੀਜ਼ਲ ਗੈਸ ਆਦਿ ਦੀ ਖਰੀਦਾਰੀ ਵੀ ਨਹੀਂ ਕਰਨੀ ਚਾਹੀਦੀ। ਜੋਤਿਸ਼ ਸ਼ਾਸਤਰ ਅਨੁਸਾਰ ਸ਼ਨੀਵਾਰ ਨੂੰ ਇਨ੍ਹਾਂ ਚੀਜ਼ਾਂ ਨੂੰ ਖਰੀਦਣਾ ਯਾਨੀ ਸ਼ਨੀ ਦੋਸ਼ ਦਾ ਸ਼ਿਕਾਰ ਹੋਣਾ ਹੈ।
 

ਝਾੜੂ
ਸ਼ਨੀਵਾਰ ਦੇ ਦਿਨ ਝਾੜੂ ਖਰੀਦ ਕੇ ਘਰ ਲਿਆਉਣਾ ਵੀ ਅਸ਼ੁੱਭ ਮੰਨਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਸ਼ਨੀਵਾਰ ਦੇ ਦਿਨ ਝਾੜੂ ਦੀ ਖਰੀਦਾਰੀ ਨਾਲ ਜਾਤਕ ਨੂੰ ਆਰਥਿਕ ਨੁਕਸਾਨ ਹੁੰਦਾ ਹੈ।

DIsha

This news is Edited By DIsha