ਸ਼ਨੀਦੇਵ ਦੀ ਕ੍ਰਿਪਾ ਪਾਉਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

05/18/2019 1:39:00 PM

ਜਲੰਧਰ (ਬਿਊਰੋ) : ਗ੍ਰੰਥਾਂ 'ਚ ਕਈ ਥਾਵਾਂ 'ਤੇ ਵਰਣਨ ਆਉਂਦਾ ਹੈ ਕਿ ਸ਼ਨੀਦੇਵ ਸ਼ਿਵ ਦੇ ਪੁਜਾਰੀ ਹਨ ਪਰ 'ਸ਼ਨੀ ਮਹੱਮਿਅਮ' ਅਨੁਸਾਰ ਵਿਸ਼ੇਸ਼ ਤੌਰ 'ਤੇ ਸ਼ਿਵ ਦੇ ਰੁਦਰਅਵਤਾਰ ਕਾਲ ਭੈਰਵ ਦੀ ਉਪਾਸਨਾ ਕਰਦੇ ਹਨ। ਭੈਰਵ ਰੂਪ ਦੀ ਅਰਾਧਨਾ ਨਾਲ ਵਿਅਕਤੀ ਵੈਰੀ ਤੋਂ ਮੁਕਤੀ, ਸੰਕਟ, ਕੋਰਟ-ਕਚਿਹਰੀ ਦੇ ਮੁਕੱਦਮਿਆਂ 'ਚ ਜਿੱਤ ਹਾਸਲ ਕਰਦਾ ਹੈ। ਕਈ ਥਾਵਾਂ 'ਤੇ ਇਨ੍ਹਾਂ ਨੂੰ ਕੁਲ ਦੇਵਤੇ ਦੇ ਰੂਪ 'ਚ ਪੂਜਿਆ ਜਾਂਦਾ ਹੈ ਅਤੇ ਇਨ੍ਹਾਂ ਦੀ ਪੂਜਾ ਦਾ ਪ੍ਰਚਲਨ ਵੀ ਭਿੰਨ-ਭਿੰਨ ਹੈ, ਜੋ ਪਰੰਪਰਾ ਦਾ ਹਿੱਸਾ ਹੈ। ਅੱਜ ਇਸ ਖਬਰ ਰਾਹੀਂ ਤੁਹਾਨੂੰ ਸ਼ਨੀ ਦੀ ਕ੍ਰਿਪਾ ਪ੍ਰਾਪਤ ਕਰਨ ਕੁਝ ਖਾਸ ਉਪਾਅ ਦੱਸਣ ਜਾ ਰਹੇ ਹਾਂ :-

ਰੋਜ਼ ਸਵੇਰੇ ਸੂਰਜ ਚੜਣ ਤੋਂ ਇਕ ਘੰਟਾ ਪਹਿਲਾ ਉਠੋ। ਰੋਜ਼ਾਨਾ ਕੰਮਾਂ ਤੋਂ ਬਾਅਦ ਭੈਰਵ ਜੀ ਦੇ ਦਰਸ਼ਨ ਕਰਨ ਮੰਦਰ ਜ਼ਰੂਰ ਜਾਓ ਅਤੇ ਤੇਲ ਦਾ ਦੀਵਾ ਜਗਾਓ। ਰੋਜ਼ਾਨਾ ਅਜਿਹਾ ਕਰਨ ਨਾਲ ਭੈਰਵ ਬਾਬਾ ਤੋਂ ਜੋ ਚਾਵੋਗੇ ਉਹ ਪਾਓਗੇ।

ਲੋਹਬਾਨ, ਗੂਗਲ, ਕਪੂਰ, ਤੁਲਸੀ, ਨਿੰਮ, ਸਰ੍ਹੋਂ ਦੇ ਪੱਤੇ ਮਿਕਸ ਕਰਕੇ ਸਵੇਰੇ-ਸ਼ਾਮ ਘਰ 'ਚ ਧੂਨੀ ਦਿਓ।

ਭੈਰਵ ਜੀ ਦੇ ਮੰਦਰ 'ਚ ਅਮਰਤੀ ਅਤੇ ਸ਼ਰਾਬ ਦਾ ਭੋਗ ਲਗਾਓ।

ਕਾਲੇ ਕੁੱਤੇ ਨੂੰ ਅਮਰਤੀ ਖਿਲਾਓ ਅਤੇ ਕੱਚਾ ਦੁੱਧ ਪਿਲਾਓ।

ਸ਼ੁੱਭ ਕੰਮਾਂ 'ਚ ਵਾਰ-ਵਾਰ ਪ੍ਰੇਸ਼ਾਨੀ ਆਉਂਦੀ ਹੋਵੇ ਤਾਂ ਐਤਵਾਰ ਦੇ ਦਿਨ ਭੈਰੋ ਜੀ ਦੇ ਮੰਦਰ 'ਚ ਸੰਧੂਰ ਦਾ ਚੋਲਾ ਚੜਾਓ ਅਤੇ ਬਟੁਕ ਭੈਰਵ ਉਸਤਤ ਦਾ ਇਕ ਪਾਠ ਕਰੋ।

ਮਹਾਕਾਲ ਭੈਰਵ ਮੰਦਰ 'ਚ ਚੜਾਏ ਗਏ ਕਾਲੇ ਧਾਗੇ ਨੂੰ ਗਲੇ ਜਾਂ ਬਾਜੂ 'ਚ ਬੰਨਣ ਨਾਲ ਭੂਤ-ਪ੍ਰੇਤ ਅਤੇ ਜਾਦੂ-ਟੋਨੇ ਦਾ ਅਸਰ ਨਹੀਂ ਹੁੰਦਾ।

ਰੋਲੀ, ਸਿੰਦੂਰ, ਰਕਤਚੰਦਨ ਦਾ ਚੂਰਣ, ਲਾਲ ਫੁੱਲ, ਗੁੜ, ਗੰਨੇ ਦਾ ਰਸ, ਤਿੱਲ ਦਾ ਤੇਲ, ਲੋਹਬਾਨ, ਲਾਲ ਬਿਸਤਰ, ਸਰ੍ਹੋਂ ਦਾ ਤੇਲ ਭੈਰਵ ਜੀ ਦੀ ਪਿਆਰੀਆਂ ਵਸਤੂਆਂ ਹਨ। ਇਨ੍ਹਾਂ ਨੂੰ ਭੈਰਵ ਜੀ 'ਤੇ ਅਰਪਿਤ ਕਰਨ ਨਾਲ ਮੂੰਹ ਮੰਗਿਆ ਫਲ ਪ੍ਰਾਪਤ ਹੁੰਦਾ ਹੈ।

ਭਗਵਾਨ ਭੈਰਵ ਦਾ ਵਾਹਨ ਕੁੱਤਾ ਹੈ, ਇਸ ਲਈ ਕੁੱਤੇ ਦੀ ਵੀ ਪੂਜਾ ਕੀਤੀ ਜਾਂਦੀ ਹੈ। ਕਹਿੰਦੇ ਹਨ ਕਿ ਜੇਕਰ ਕੁੱਤਾ ਕਾਲੇ ਰੰਗ ਦਾ ਹੋਵੇ ਤਾਂ ਪੂਜਾ ਦੀ ਵਡਿਆਈ ਹੋਰ ਵੱਧ ਜਾਂਦੀ ਹੈ। ਕੁਝ ਭਗਤ ਤਾਂ ਉਸ ਨੂੰ ਖੁਸ਼ ਕਰਨ ਲਈ ਦੁੱਧ ਪਿਲਾਉਂਦੇ ਹਨ ਅਤੇ ਮਠਿਆਈ ਖਿਲਾਉਂਦੇ ਹਨ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।