ਕੁੰਡਲੀ ''ਚ ਸ਼ਨੀ ਦੇਵ ਦੀ ਕਮਜ਼ੋਰ ਸਥਿਤੀ ਕਾਰਨ ਹੋ ਸਕਦੀਆਂ ਨੇ ਅਜਿਹੀਆਂ ਪ੍ਰੇਸ਼ਾਨੀਆਂ

07/13/2019 2:41:31 PM

ਜਲੰਧਰ (ਬਿਊਰੋ) — ਸ਼ਨੀਵਾਰ ਨੂੰ ਸ਼ਨੀ ਦੇਵ ਦਾ ਦਿਨ ਹੁੰਦਾ ਹੈ ਅਤੇ ਇਸ ਦਿਨ ਸ਼ਨੀ ਦੀ ਪੂਜਾ ਕਰਨ ਨਾਲ ਮੂੰਹ ਮੰਗਿਆ ਫਲ ਮਿਲਦਾ ਹੈ। ਦੇਵਤਾ ਸ਼ਨੀ ਦੇਵ ਹਰ ਕਿਸੇ ਨੂੰ ਉਸ ਦੇ ਕਰਮਾਂ ਦੇ ਹਿਸਾਬ ਨਾਲ ਫਲ ਦਿੰਦੇ ਹਨ। ਕੁੰਡਲੀ 'ਚ ਸ਼ਨੀ ਦੇਵ ਦੀ ਸਥਿਤੀ ਕਮਜ਼ੋਰ ਹੋਣ ਕਾਰਨ ਉਸ ਵਿਅਕਤੀ ਨੂੰ ਅਪਣੀ ਜ਼ਿੰਦਗੀ 'ਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਇਨ੍ਹਾਂ ਹੀ ਨਹੀਂ ਸਗੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਵਿਅਕਤੀ ਦੀ ਕੁੰਡਲੀ 'ਚ ਸ਼ਨੀ ਪਹਿਲਾ ਹੀ ਘਰ 'ਚ ਹੁੰਦਾ ਹੈ ਤਾਂ ਉਸ ਨੂੰ ਹੀ ਨਹੀਂ ਸਗੋਂ ਉਸ ਦੇ ਬੱਚਿਆਂ ਨੂੰ ਵੀ ਇਸ ਦਾ ਹਰਜਾਨਾ ਭਰਨਾ ਪੈਂਦਾ ਹੈ। 

ਜੋਤਿਸ਼ ਮੁਤਾਬਕ, ਜੇਕਰ ਕਿਸੇ ਕੁੰਡਲੀ 'ਚ ਸ਼ਨੀ ਪਹਿਲਾ ਤੋਂ ਹੀ ਘਰ 'ਚ ਹੈ ਤਾਂ ਅਜਿਹੇ ਲੋਕਾਂ ਦੀ ਔਲਾਦ ਨੂੰ ਦੁੱਖ ਭੋਗਣੇ (ਭੁਗਤਨੇ) ਪੈ ਸਕਦੇ ਹਨ ਪਰ ਅਜਿਹੇ ਲੋਕਾਂ ਦੇ ਰੁੱਕੇ ਹੋਏ ਸਾਰੇ ਕੰਮ ਪੂਰੇ ਹੁੰਦੇ ਹਨ। ਅਜਿਹੀ ਹਾਲਤ 'ਚ ਜੇਕਰ ਤੁਸੀਂ ਵਪਾਰ ਕਰਦੇ ਹੋ ਤਾਂ ਤੁਹਾਨੂੰ ਕਾਫੀ ਲਾਭ ਮਿਲੇਗਾ ਪਰ ਸਿੱਖਿਆ ਦੇ ਖੇਤਰ 'ਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

- ਜਦੋਂ ਸ਼ਨੀ ਵਿਅਕਤੀ ਦੀ ਕੁੰਡਲੀ 'ਚ ਦੂਜੇ ਘਰ 'ਚ ਹੁੰਦਾ ਹੈ ਤਾਂ ਇਸ ਨੂੰ ਚਾਂਦੀ ਦਾ ਪਾਇਆ ਕਿਹਾ ਜਾਂਦਾ ਹੈ। ਇਸ ਦੌਰਾਨ ਤੁਹਾਨੂੰ ਆਪਣੇ ਸਾਰੇ ਹੀ ਕੰਮਾਂ 'ਚ ਸਫਲਤਾ ਮਿਲਦੀ ਹੈ। ਇਹ ਸਮਾਂ ਵਪਾਰ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ।

- ਸ਼ਨੀ ਤੀਜੇ ਘਰ 'ਚ ਆਉਂਦਾ ਹੈ ਤਾਂ ਵਿਅਕਤੀ ਦੇ ਦੁਸ਼ਮਣਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਵਿਆਹੁਤਾ ਜ਼ਿੰਦਗੀ ਵੀ ਚੰਗੀ ਨਹੀਂ ਮੰਨੀ ਜਾਂਦੀ।

- ਜਦੋਂ ਸ਼ਨੀ ਚੌਥੇ ਘਰ 'ਚ ਆਉਂਦਾ ਹੈ ਤਾਂ ਇਸ ਸਮੇਂ 'ਚ ਵਿਅਕਤੀ ਆਪਣੇ ਕਿੱਤੇ 'ਚ ਬਦਲਾਅ ਕਰ ਸਕਦਾ ਹੈ, ਜਿਸ ਦੇ ਚੱਲਦੇ ਉਸ ਨੂੰ ਹਾਨੀ ਦਾ ਵੀ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਸ਼ਨੀ ਪੰਜਵੇ ਘਰ 'ਚ ਆਉਂਦਾ ਹੈ ਤਾਂ ਵਪਾਰ ਲਈ ਇਸ ਨੂੰ ਠੀਕ ਮੰਨਿਆ ਜਾਂਦਾ ਹੈ। ਇਹ ਸ਼ੁੱਭ ਸਮਾਂ ਹੁੰਦਾ ਹੈ।

ਸ਼ਨੀ ਜਦੋਂ ਛੇਵੇ ਘਰ 'ਚ ਆ ਜਾਂਦਾ ਹੈ ਤਾਂ ਵਿਅਕਤੀ ਨੂੰ ਜ਼ਿੰਦਗੀ 'ਚ ਸੁੱਭ ਸਮਾਚਾਰ ਮਿਲਣ ਅਤੇ ਧਨ ਲਾਭ ਦੇ ਯੋਗ ਬਣਦੇ ਹਨ।

ਜਦੋਂ ਵਿਅਕਤੀ ਦੀ ਜ਼ਿੰਦਗੀ 'ਚ ਸ਼ਨੀ 7ਵੇਂ ਘਰ 'ਚ ਆ ਜਾਂਦਾ ਹੈ ਤਾਂ ਉਸ ਦੀ ਜ਼ਿੰਦਗੀ 'ਚ ਸੁੱਖ ਆਉਂਦੇ ਹਨ। 

8ਵੇਂ ਘਰ 'ਚ ਜਦੋਂ ਸ਼ਨੀ ਆਉਂਦਾ ਹੈ ਤਾਂ ਉਦੋ ਵਿਅਕਤੀ ਦੀ ਜ਼ਿੰਦਗੀ 'ਚ ਦੁੱਖਾਂ ਦਾ ਪਹਾੜ ਟੁੱਟਦਾ ਹੈ। ਪਰਿਵਾਰ ਨਾਲ ਮਤਭੇਦ ਵੀ ਹੋ ਸਕਦਾ ਹੈ। ਇਸ ਸਮੇਂ ਵਿਅਕਤੀ ਦੀ ਜ਼ਿੰਦਗੀ 'ਚ ਕੋਈ ਵੀ ਨਵੀਂ ਪ੍ਰੇਸ਼ਾਨੀ ਵੀ ਦਸਤਕ ਦੇ ਸਕਦੀ ਹੈ। ਹੋ ਸਕਦਾ ਹੈ ਕਿ ਇਸ ਸਮੇਂ ਵਿਅਕਤੀ ਨੂੰ ਕਰਜ਼ ਲੈਣਾ ਪਵੇ।

ਜਦੋਂ ਸ਼ਨੀ ਕੁੰਡਲੀ 'ਚ 9ਵੇਂ ਘਰ 'ਚ ਹੁੰਦਾ ਹੈ ਤਾਂ ਵਿਅਕਤੀ ਨੂੰ ਕਈ ਤਰ੍ਹਾਂ ਦੇ ਸ਼ੁੱਭ ਸਮਾਚਾਰ ਮਿਲਦੇ ਹਨ, ਜਿਨ੍ਹਾਂ ਨਾਲ ਉਸ ਦੀ ਜ਼ਿੰਦਗੀ ਦੀ ਰੰਗਤ ਬਦਲ ਜਾਂਦੀ ਹੈ।

ਵਿਅਕਤੀ ਦੀ ਕੁੰਡਲੀ 'ਚ 10ਵਾਂ ਘਰ ਹੋਣ 'ਤੇ ਵਿਅਕਤੀ ਦੀ ਸਫਲਤਾ 'ਚ ਵਾਧਾ ਹੁੰਦਾ ਹੈ। ਉਸ ਦਾ ਹਰ ਕੰਮ ਸਫਲਤਾ ਦੀ ਪੋੜ੍ਹੀ ਚੜਦਾ ਹੈ। 

ਸ਼ਨੀ ਦੇ 11ਵੇਂ ਘਰ ਆਉਣ ਤੋਂ ਬਾਅਦ ਬਹੁਤ ਹੀ ਸ਼ੁੱਭ ਫਲ ਮਿਲਦੇ ਹਨ। ਇਸ ਨਾਲ ਧਨ 'ਚ ਕੋਈ ਕਮੀ ਨਹੀਂ ਰਹਿੰਦੀ।

ਸ਼ਨੀ 12ਵੇਂ ਘਰ 'ਚ ਆਉਣ 'ਤੇ ਰਿਸ਼ਤੇਦਾਰਾਂ ਨਾਲ ਰਿਸ਼ਤੇ ਖਰਾਬ ਹੋਣੇ ਸ਼ੁਰੂ ਹੋ ਸਕਦੇ ਹਨ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।