ਇਸ ਦਿਨ ਤੋਂ ਸ਼ੁਰੂ ਹੋ ਰਹੇ ਨੇ ‘ਸਾਵਣ ਦੇ ਵਰਤ’, ਭਗਵਾਨ ਸ਼ਿਵ ਨੂੰ ਖ਼ੁਸ਼ ਕਰਨ ਲਈ ਜ਼ਰੂਰ ਕਰੋ ਖ਼ਾਸ ਉਪਾਅ

7/12/2022 6:01:56 PM

ਜਲੰਧਰ (ਬਿਊਰੋ) - ਸਾਵਣ ਦਾ ਮਹੀਨਾ ਭਗਵਾਨ ਸ਼ਿਵ ਦਾ ਮਨਪਸੰਦ ਮਹੀਨਾ ਹੁੰਦਾ ਹੈ। ਭਗਵਾਨ ਸ਼ਿਵ ਨੂੰ ਸਮਰਪਿਤ ਸਾਵਣ ਦਾ ਮਹੀਨਾ ਹਿੰਦੂ ਧਰਮ ਵਿੱਚ ਬਹੁਤ ਮਹੱਤਵ ਰੱਖਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦੌਰਾਨ ਭਗਵਾਨ ਸ਼ਿਵ ਜੀ ਧਰਤੀ 'ਤੇ ਆਉਂਦੇ ਹਨ, ਜਿਸ ਕਰਕੇ ਮਹਾਦੇਵ ਅਤੇ ਮਾਤਾ ਪਾਰਵਤੀ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਸਾਵਣ ਦੇ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਹਰ ਵਾਰ ਦੀ ਤਰ੍ਹਾਂ ਇਸ ਸਾਲ ਸਾਵਣ ਦਾ ਮਹੀਨਾ 14 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ, ਜੋ 12 ਅਗਸਤ ਤੱਕ ਰਹੇਗਾ।

PunjabKesari

ਸਾਵਣ ਦੇ ਮਹੀਨੇ ਰੱਖੇ ਜਾਣ ਵਾਲੇ ਵਰਤ
ਇਸ ਸਾਲ ਸਾਵਣ ਦੇ ਮਹੀਨੇ ਕੁੱਲ ਚਾਰ ਸੋਮਵਾਰ ਦੇ ਵਰਤ ਰੱਖੇ ਜਾਣਗੇ। ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਦਾ ਵਰਤ 18 ਜੁਲਾਈ ਨੂੰ ਹੈ। ਇਸ ਤੋਂ ਬਾਅਦ ਦੂਜਾ ਸੋਮਵਾਰ ਦਾ ਵਰਤ 25 ਜੁਲਾਈ ਨੂੰ, ਤੀਜੇ ਸੋਮਵਾਰ ਦਾ ਵਰਤ 1 ਅਗਸਤ ਨੂੰ ਅਤੇ ਚੌਥੇ ਸੋਮਵਾਰ ਦਾ ਵਰਤ 08 ਅਗਸਤ ਨੂੰ ਹੋਵੇਗਾ। ਸ਼ਾਸਤਰਾਂ ਅਨੁਸਾਰ ਸਾਵਣ ਦੇ ਮਹੀਨੇ ਕੁਝ ਖ਼ਾਸ ਉਪਾਅ ਕਰਨ ਨਾਲ ਘਰ 'ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਹਮੇਸ਼ਾ ਲਈ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ। ਸਾਵਣ ਦੇ ਮਹੀਨੇ ਕਿਹੜੇ ਖ਼ਾਸ ਉਪਾਅ ਕਰਨੇ ਚਾਹੀਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ... 

ਪਾਣੀ ’ਚ ਪਾਓ ਕਾਲੇ ਤਿਲ 
ਜਿਹੜੇ ਲੋਕ ਸਰੀਰ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹਨ, ਉਹ ਸਾਵਣ ਦੇ ਮਹੀਨੇ ਰੋਜ਼ਾਨਾ ਸਵੇਰੇ ਇਕ ਭਾਂਡੇ ’ਚ ਪਾਣੀ ਲੈ ਕੇ ਉਸ ’ਚ ਥੋੜੇ ਜਿਹੇ ਕਾਲੇ ਤਿਲ ਮਿਲਾ ਦੇਣ। ਫਿਰ ਉਸ ਪਾਣੀ ਦਾ ਸ਼ਿਵਲਿੰਗ ’ਤੇ ਅਭਿਸ਼ੇਕ ਕਰਨ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਜਲਦੀ ਸਰੀਰਕ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।

PunjabKesari

ਸਰ੍ਹੋਂ ਦੇ ਤੇਲ ਨਾਲ ਸ਼ਿਵਲਿੰਗ ਨੂੰ ਕਰੋ ਰੁਦ੍ਰਾਭਿਸ਼ੇਕ 
ਸਾਵਣ ਦੇ ਮਹੀਨੇ ਕਿਸੇ ਵੀ ਸੋਮਵਾਰ ਨੂੰ ਸਰ੍ਹੋਂ ਦਾ ਤੇਲ ਲੈ ਕੇ ਸ਼ਿਵਲਿੰਗ ਦਾ ਰੁਦ੍ਰਾਭਿਸ਼ੇਕ ਕਰੋ। ਫਿਰ ਭਗਵਾਨ ਸ਼ਿਵ ਦੇ ਸਾਹਮਣੇ ਆਪਣੀ ਅਤੇ ਆਪਣੇ ਪਰਿਵਾਰ ਦੀ ਚੰਗੀ ਸਿਹਤ ਲਈ ਕਾਮਨਾ ਕਰੋ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਘਰ ਅਤੇ ਪਰਿਵਾਰ 'ਤੇ ਭਗਵਾਨ ਸ਼ਿਵ ਜੀ ਦੀ ਕ੍ਰਿਪਾ ਹੋ ਜਾਂਦੀ ਹੈ ਅਤੇ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।

ਸ਼ਿਵਲਿੰਗ ਦਾ ਪੰਚਾਮ੍ਰਿਤ ਨਾਲ ਕਰੋ ਅਭਿਸ਼ੇਕ
ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਵਿਆਹੁਤਾ ਜੀਵਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਅਜਿਹੇ ਲੋਕਾਂ ਨੂੰ ਸਾਵਣ ਦੇ ਮਹੀਨੇ ਸ਼ਿਵਲਿੰਗ ਦਾ ਪੰਚਾਮ੍ਰਿਤ ਨਾਲ ਅਭਿਸ਼ੇਕ ਕਰਨਾ ਚਾਹੀਦ ਹਾ। ਇਸ ਤੋਂ ਬਾਅਦ ਸ਼ਿਵ ਜੀ ਅਤੇ ਮਾਤਾ ਪਾਰਵਤੀ ਦੀ ਪੂਜਾ ਕਰਨੀ ਚਾਹੀਦੀ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਵਿਆਹੁਤਾ ਜੀਵਨ ’ਚ ਚੱਲ ਰਹੀਆਂ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।

PunjabKesari

ਮਾਤਾ ਪਾਰਵਤੀ ਨੂੰ ਚੜ੍ਹਾਓ ਚਾਂਦੀ ਦੀ ਝਾਂਜਰ
ਸਾਵਣ ਮਹੀਨੇ ਦੀ ਸ਼ਿਵਰਾਤਰੀ ਤਰੀਖ਼ ’ਤੇ ਮਾਤਾ ਪਾਰਵਤੀ ਜੀ ਨੂੰ ਚਾਂਦੀ ਦੀ ਝਾਂਜਰ ਚੜ੍ਹਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਕੇਸਰ ਮਿਕਸਡ ਖੀਰ ਬਣਾ ਕੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਨੂੰ ਭੋਗ ਲਗਾਓ। ਅਜਿਹਾ ਕਰਨ ਨਾਲ ਨੌਕਰੀ ਅਤੇ ਕਾਰੋਬਾਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਕੰਮ ਵਿੱਚ ਸਫਲਤਾ ਮਿਲਣ ਦੇ ਨਾਲ-ਨਾਲ ਆਮਦਨ ਅਤੇ ਪੈਸੇ ਦੇ ਨਵੇਂ ਸਰੋਤ ਖੁੱਲਣਗੇ।

ਸਾਵਣ ਮਹੀਨੇ ਦੀ ਪੂਜਾ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ 

. ਸਾਵਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਪਿਆਰਾ ਹੈ। ਜੇਕਰ ਤੁਸੀਂ ਇਸ ਮਹੀਨੇ ਵਰਤ ਨਾ ਵੀ ਰੱਖੋ ਤਾਂ ਵੀ ਭੋਲੇਨਾਥ ਨੂੰ ਜਲ ਅਤੇ ਦੁੱਧ ਜ਼ਰੂਰ ਚੜ੍ਹਾਓ।
. ਸ਼ਿਵਲਿੰਗ 'ਤੇ ਜਲ ਦੇ ਨਾਲ-ਨਾਲ ਬੇਲ ਦੇ ਪੱਤੇ ਵੀ ਚੜ੍ਹਾਓ।
. ਭਗਵਾਨ ਸ਼ਿਵ ਜੀ ਦੀ ਪੂਜਾ ਵਿੱਚ ਕੇਤਕੀ ਦੇ ਫੁੱਲਾਂ ਦੀ ਵਰਤੋਂ ਨਾ ਕਰੋ, ਕਿਉਂਕਿ ਇਸ ਨਾਲ ਭੋਲੇਨਾਥ ਨੂੰ ਗੁੱਸਾ ਆਉਂਦਾ ਹੈ।
. ਭਗਵਾਨ ਸ਼ਿਵ ਨੂੰ ਕਦੇ ਵੀ ਤੁਲਸੀ ਜਾਂ ਨਾਰੀਅਲ ਪਾਣੀ ਨਾ ਚੜ੍ਹਾਓ।
. ਸ਼ਿਵਲਿੰਗ ਨੂੰ ਹਮੇਸ਼ਾ ਪਿੱਤਲ ਜਾਂ ਕਾਂਸੇ ਦੇ ਭਾਂਡੇ ਨਾਲ ਹੀ ਜਲ ਚੜ੍ਹਾਓ।

PunjabKesari


rajwinder kaur

Content Editor rajwinder kaur