Sangmeshwar Mahadev Mandir: ਹਰ ਸਾਲ 3 ਮਹੀਨੇ ਲਈ ਗਾਇਬ ਹੋ ਜਾਂਦਾ ਹੈ ਇਹ ਮੰਦਰ

10/06/2021 6:13:52 PM

ਨਵੀਂ ਦਿੱਲੀ - ਰਾਜਸਥਾਨ ਤੋਂ 70 ਕਿਲੋਮੀਟਰ ਮੀ. ਦੂਰ ਮਾਹੀ ਅਨਾਸ ਨਦੀ ਦੇ ਸੰਗਮ ਸਥਾਨ 'ਤੇ ਮਹਾਦੇਵ ਦਾ ਚਮਤਕਾਰੀ ਮੰਦਰ ਹੈ। ਇਹ ਮੰਦਰ ਲਗਭਗ 200 ਸਾਲ ਪੁਰਾਣਾ ਹੈ। ਇਹ ਮੰਦਰ ਸਾਲ ਦੇ 3 ਤੋਂ 4 ਮਹੀਨਿਆਂ ਗਾਇਬ ਰਹਿੰਦਾ ਹੈ। ਦਰਅਸਲ ਸਾਲ ਦੇ ਕੁਝ ਮਹੀਨਿਆਂ ਤੱਕ ਇਸ ਮੰਦਰ ਨੂੰ ਨਾ ਵੇਖੇ ਜਾ ਸਕਣ ਦਾ ਕਾਰਨ ਇਹ ਹੈ ਕਿ ਇਹ ਪਾਣੀ ਵਿੱਚ ਸਮਾ ਜਾਂਦਾ ਹੈ। ਹਰ ਸਾਲ ਇਹ ਸਥਾਨ 4 ਫੁੱਟ ਤੱਕ ਪਾਣੀ ਨਾਲ ਭਰ ਜਾਂਦਾ ਹੈ, ਪਰ ਸ਼ਰਧਾਲੂ ਇਸ ਮੰਦਰ ਦੇ ਦਰਸ਼ਨਾਂ ਲਈ ਕਿਸ਼ਤੀ 'ਤੇ ਵੀ ਪਹੁੰਚ ਜਾਂਦੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਇੰਨੇ ਲੰਮੇ ਸਮੇਂ ਤੱਕ ਪਾਣੀ ਵਿੱਚ ਰਹਿਣ ਦੇ ਬਾਅਦ ਵੀ ਇਸ ਮੰਦਰ ਦਾ ਅਜੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਹੈ। ਕੁਝ ਸ਼ਰਧਾਲੂ ਇਸ ਨੂੰ ਚਮਤਕਾਰ ਕਹਿੰਦੇ ਹਨ ਅਤੇ ਕੁਝ ਇਸਨੂੰ ਬ੍ਰਹਮ ਸ਼ਕਤੀ ਕਹਿੰਦੇ ਹਨ।

ਇਹ ਵੀ ਪੜ੍ਹੋ : ਦੇਵੀ ਮਾਂ ਨੂੰ ਕਰਨਾ ਹੈ ਖ਼ੁਸ਼ ਤਾਂ ਨਵਰਾਤਰੇ ਆਉਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ

ਗਮੇਸ਼ਵਰ ਮਹਾਦੇਵ ਦੇ ਨਾਂ ਨਾਲ ਮਸ਼ਹੂਰ ਇਹ ਮੰਦਰ ਰਾਜਸਥਾਨ ਦੇ ਬਾਂਸਵਾੜਾ ਤੋਂ 70 ਕਿਲੋਮੀਟਰ ਦੂਰ ਭੈਂਸਾਉ ਪਿੰਡ ਵਿੱਚ ਮਾਹੀ ਅਤੇ ਅਨਾਸ ਨਦੀਆਂ ਦੇ ਸੰਗਮ 'ਤੇ ਸਥਿਤ ਹੈ।

ਹਰ ਸਾਲ ਇਹ ਮੰਦਰ ਜੁਲਾਈ-ਅਗਸਤ ਵਿੱਚ ਪਾਣੀ ਵਿਚ ਸਮਾ ਜਾਂਦਾ ਹੈ ਪਰ ਇਸ ਸਾਲ ਮਾਨਸੂਨ ਵਿੱਚ ਦੇਰੀ ਕਾਰਨ ਇਹ ਸਥਿਤੀ ਸਤੰਬਰ ਵਿੱਚ ਬਣੀ ਸੀ। ਕਡਾਨਾ ਨਦੀ ਵਿੱਚ ਲਗਾਤਾਰ ਪਾਣੀ ਦੀ ਆਮਦ ਕਾਰਨ ਹੁਣ ਇਹ ਸਥਿਤੀ ਲਗਭਗ 3 ਮਹੀਨੇ ਤੱਕ ਬਣੀ ਰਹੇਗੀ।

ਇੱਟ-ਪੱਥਰ ਅਤੇ ਚੂਨੇ ਨਾਲ ਬਣਿਆ ਇਹ ਮੰਦਰ ਲਗਭਗ ਦੋ ਸੌ ਸਾਲ ਪੁਰਾਣਾ ਹੈ।

ਸੂਰਯਮੁਖੀ ਸ਼ਿਵ ਮੰਦਰ ਪਿਛਲੇ 49 ਸਾਲਾਂ ਤੋਂ ਪਾਣੀ ਵਿੱਚ ਡੁੱਬਿਆ ਹੋਣ ਦੇ ਬਾਵਜੂਦ, ਨਾ ਸਿਰਫ ਮਜ਼ਬੂਤੀ ਨਾਲ ​​ਖੜ੍ਹਾ ਹੈ ਸਗੋਂ ਸਾਲ ਦਰ ਸਾਲ ਚਮਕਦਾਰ ਹੋ ਰਿਹਾ ਹੈ।

ਇਹ ਵੀ ਪੜ੍ਹੋ : ਵਰਿੰਦਾਵਨ 'ਚ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਦਾ 'ਰਹੱਸਮਈ ਮੰਦਿਰ'

ਗਰਮੀਆਂ ਦੀ ਸ਼ੁਰੂਆਤ ਦੇ ਨਾਲ ਜਦੋਂ ਡੈਮ ਦਾ ਪਾਣੀ ਘਟਣਾ ਸ਼ੁਰੂ ਹੋ ਜਾਂਦਾ ਹੈ, ਉਸ ਸਮੇਂ ਤੋਂ ਹੀ ਸੈਲਾਨੀ ਅਤੇ ਸ਼ਰਧਾਲੂ ਭਗਵਾਨ ਸ਼ਿਵ ਦੇ ਚਮਤਕਾਰੀ ਮੰਦਰ ਦੇ ਦਰਸ਼ਨਾਂ ਲਈ ਪੈਦਲ ਪਹੁੰਚਣਾ ਸ਼ੁਰੂ ਹੋ ਜਾਂਦੇ ਹਨ।

ਦੋ ਨਦੀਆਂ ਦੇ ਸੰਗਮ ਸਥਾਨ 'ਤੇ ਸਥਿਤ ਹੋਣ ਕਾਰਨ ਹੀ ਇਸ ਮੰਦਰ ਦਾ ਨਾਮ ਸੰਗਮੇਸ਼ਵਰ ਮਹਾਦੇਵ ਮੰਦਰ ਪਿਆ।

ਇਹ ਮੰਦਰ ਬਾਂਸਵਾੜਾ ਜ਼ਿਲ੍ਹੇ ਦੇ ਅਧੀਨ ਗੜ੍ਹੀ ਦੇ ਰਾਓ ਹਿੰਮਤ ਸਿੰਘ (ਪਰਮਾਰ ਰਾਜਵੰਸ਼) ਦੁਆਰਾ ਲਗਭਗ 200 ਸਾਲ ਪਹਿਲਾਂ ਬਣਾਇਆ ਗਿਆ ਸੀ।

ਉਦੋਂ ਇਹ ਮੰਦਰ ਪਾਣੀ ਨਾਲ ਘਿਰਿਆ ਹੋਇਆ ਨਹੀਂ ਸੀ। 1970 ਵਿੱਚ, ਗੁਜਰਾਤ ਨੇ ਆਪਣੀ ਸਰਹੱਦ ਵਿੱਚ ਕੜਾਣਾ ਡੈਮ ਦਾ ਨਿਰਮਾਣ ਕੀਤਾ ਜਿਸ ਤੋਂ ਬਾਅਦ ਇਹ ਮੰਦਰ ਦੋ ਨਦੀਆਂ ਦੇ ਸੰਗਮ ਵਾਲੇ ਖ਼ੇਤਰ ਅਧੀਨ ਆ ਗਿਆ। ਮਾਹੀ ਅਤੇ ਅਨਾਸ ਨਦੀਆਂ ਜੋ ਕਿ ਦੱਖਣੀ ਰਾਜਸਥਾਨ ਦੀਆਂ ਪ੍ਰਮੁੱਖ ਨਦੀਆਂ ਵਿੱਚੋਂ ਇੱਕ ਹਨ, ਕਡਾਨਾ ਡੈਮ ਵਿੱਚ ਇਕੱਠੀਆਂ ਹੁੰਦੀਆਂ ਹਨ।

ਇਹ ਵੀ ਪੜ੍ਹੋ : ਆਟੇ ਸਮੇਤ ਰਸੋਈ 'ਚ ਕਦੇ ਨਾ ਖ਼ਤਮ ਹੋਣ ਦਿਓ ਇਹ ਚੀਜ਼ਾਂ , ਪੈ ਸਕਦਾ ਹੈ ਵਿੱਤੀ ਘਾਟਾ

ਇਸ ਕਾਰਨ ਇਹ ਮੰਦਰ ਸਾਲ ਵਿੱਚ 3 ਤੋਂ 4 ਮਹੀਨਿਆਂ ਤੱਕ ਡੁੱਬਿਆ ਰਹਿੰਦਾ ਹੈ। ਇਸ ਦੇ ਬਾਵਜੂਦ ਇਸਦੀ ਮਜ਼ਬੂਤੀ ਜਾਂ ਖ਼ੂਬਸੂਰਤੀ ਵਿੱਚ ਕੋਈ ਫਰਕ ਨਹੀਂ ਪਿਆ। ਮੰਦਰ ਇੱਟਾਂ ਅਤੇ ਪੱਥਰਾਂ ਦਾ ਬਣਿਆ ਹੋਇਆ ਹੈ।

ਮੰਦਰ ਵਿਚ ਪੂਜਾ ਦਾ ਕੰਮ ਸੰਗਮ ਤੱਟ 'ਤੇ ਰਹਿਣ ਵਾਲੇ ਕਿਸ਼ਤੀ ਸੰਚਾਲਕਾਂ ਦੇ ਹੱਥਾਂ ਵਿਚ ਹੀ ਹੈ ਅਤੇ ਉਹ ਲੋਕਾਂ ਨੂੰ ਕਿਸ਼ਤੀ ਰਾਹੀਂ ਮੰਦਰ ਦੇ ਦਰਸ਼ਨਾਂ ਲਈ ਲੈ ਜਾਂਦੇ ਹਨ।

ਕਡਾਨਾ ਡੈਮ ਦੇ ਪਾਣੀ ਦਾ ਪੱਧਰ ਜਦੋਂ 400 ਫੁੱਟ ਤੋਂ ਘੱਟ ਹੁੰਦਾ ਹੈ ਤਾਂ ਇਹ ਮੰਦਰ ਦਰਸ਼ਨਾਂ ਲਈ ਖੋਲ੍ਹ ਦਿੱਤਾ ਜਾਂਦਾ ਹੈ। ਮੰਦਰ ਦੇ ਬਾਹਰ ਸਾਧੂਆਂ ਦੀਆਂ ਸਮਾਧੀਆਂ ਬਣੀਆਂ ਹੋਈਆਂ ਹਨ। 

ਇਹ ਵੀ ਪੜ੍ਹੋ : ਘਰ 'ਚ ਜ਼ਰੂਰ ਲਗਾਓ ਤਿਤਲੀਆਂ ਦੀ ਤਸਵੀਰ, ਰਿਸ਼ਤਿਆਂ 'ਚ ਪਰਤ ਆਵੇਗੀ ਮਿਠਾਸ

ਖੇਤਰੀ ਲੋਕਾਂ ਨੇ ਦੱਸਿਆ ਕਿ ਸੰਗਮ ਖੇਤਰ ਵਿੱਚ ਪਹਿਲਾਂ ਹੋਲੀ ਤੋਂ ਪਹਿਲੇ ਆਮਲਈ ਗਯਾਰਸ 'ਤੇ ਹਰ ਸਾਲ ਮੇਲਾ ਲਗਾਇਆ ਜਾਂਦਾ ਸੀ। ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਰਾਜਸਥਾਨ ਤੋਂ ਇਲਾਵਾ ਮੱਧ ਪ੍ਰਦੇਸ਼ ਅਤੇ ਗੁਜਰਾਤ ਤੋਂ ਸ਼ਰਧਾਲੂ ਆਉਂਦੇ ਸਨ। ਸੰਗਮ ਸਥਾਨ ਦੇ ਡੁੱਬਣ ਕਾਰਨ ਮੇਲਾ ਵੀ ਰੱਦ ਕਰ ਦਿੱਤਾ ਗਿਆ।

ਸੰਗਮੇਸ਼ਵਰ ਮਹਾਦੇਵ ਮੰਦਰ ਹੁਣ ਤਿੰਨ ਮਹੀਨਿਆਂ ਤੱਕ ਪਾਣੀ ਵਿੱਚ ਡੁੱਬਿਆ ਰਹੇਗਾ। ਗੜ੍ਹੀ ਸਬ -ਡਿਵੀਜ਼ਨ ਦੇ ਇਟਾਉਵਾ ਗ੍ਰਾਮ ਪੰਚਾਇਤ ਦੇ ਭੈਸਾਊ ਪਿੰਡ ਦੇ ਨੇੜੇ ਮਾਹੀ ਅਤੇ ਅਨਾਸ ਨਦੀ ਦੇ ਸੰਗਮ 'ਤੇ ਬਣਿਆ ਇਹ ਮੰਦਰ 4 ਫੁੱਟ ਪਾਣੀ ਵਿੱਚ ਸਮਾ ਗਿਆ ਹੈ। ਸ਼ਰਧਾਲੂ ਮੰਦਰ ਵਿੱਚ ਪੂਜਾ ਅਤੇ ਦਰਸ਼ਨ ਲਈ ਕਿਸ਼ਤੀਆਂ ਵਿੱਚ ਜਾ ਰਹੇ ਹਨ।

ਇਹ ਵੀ ਪੜ੍ਹੋ : Vastu Tips : ਰੋਟੀ ਹੀ ਨਹੀਂ ਸਗੋਂ ਸਾਡੀ ਕਿਸਮਤ ਵੀ ਬਣਾਉਂਦਾ ਹੈ ਚਕਲਾ-ਵੇਲਣਾ, ਜਾਣੋ ਕਿਵੇਂ?

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur