ਇਹ ਹੈ ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ

08/14/2019 4:25:20 PM

ਜਲੰਧਰ(ਬਿਊਰੋ)— ਹਰ ਸਾਲ ਭਰਾ-ਭੈਣ ਦੇ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ ਯਾਨੀ 2019 'ਚ ਰੱਖੜੀ ਦਾ ਇਹ ਤਿਉਹਾਰ 15 ਅਗਸਤ ਯਾਨੀ ਭਾਰਤ ਦੇ ਆਜ਼ਾਦੀ ਵਾਲੇ ਦਿਨ ਮਨਾਇਆ ਜਾਵੇਗਾ। ਇਸ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ ਤੇ ਉਸ ਦੀ ਲੰਬੀ ਉਮਰ ਤੇ ਤਰੱਕੀ ਦੀ ਕਾਮਨਾ ਕਰਦੀਆਂ ਹਨ। ਹਿੰਦੂ ਧਰਮ 'ਚ ਇਸ ਤਿਉਹਾਰ ਦਾ ਕਾਫੀ ਮਹੱਤਵ ਹੈ। ਤਾਂ ਆਓ ਜਾਣਦੇ ਹਾਂ, ਇਸ ਵਾਰ ਦੀ ਰੱਖੜੀ ਦਾ ਸ਼ੁੱਭ ਮਹੂਰਤ।

ਰੱਖੜੀ ਦਾ ਸ਼ੁੱਭ ਮਹੂਰਤ—

ਰੱਖੜੀ ਬੰਨ੍ਹਣ ਦਾ ਸਮਾਂ - ਸਵੇਰੇ 06 : 09am ਤੋਂ ਸ਼ਾਮੀ 5 : 59pm
ਸਮਾਂ - 11 ਘੰਟੇ 50 ਮਿੰਟ
ਰੱਖੜੀ ਬੰਨ੍ਹਣ ਲਈ ਦੁਪਿਹਰ ਦਾ ਮਹੂਰਤ - 13 : 37 ਤੋਂ 16 : 06
ਸਮਾਂ - 2 ਘੰਟੇ 29 ਮਿੰਟ

ਰੱਖੜੀ ਬੰਨ੍ਹਣ ਦੀ ਪੂਜਾ ਵਿਧੀ

ਭੈਣਾਂ ਸਭ ਤੋਂ ਪਹਿਲਾਂ ਰੱਖੜੀ ਦੀ ਥਾਲੀ ਸਜਾਉਣ, ਜਿਸ 'ਚ ਰੋਲੀ, ਸੰਧੂਰ, ਪੀਲੀ ਸਰਸੋਂ ਦੇ ਬੀਜ, ਦੀਵਾ ਅਤੇ ਰੱਖੜੀ ਰੱਖਣ। ਹੁਣ ਭਰਾ ਨੂੰ ਟਿੱਕਾ ਲਗਾ ਕੇ ਉਸ ਦੇ ਸੱਜੇ ਹੱਥ 'ਚ ਰੱਖੜੀ ਬੰਨ੍ਹਣ। ਇਸ ਤੋਂ ਬਾਅਦ ਭਰਾ ਦੀ ਆਰਤੀ ਕਰਨ ਤੇ ਉਸ ਨੂੰ ਮਠਿਆਈ ਖੁਵਾਉਣ। ਜੇਕਰ ਭਰਾ ਵੱਡਾ ਹੈ ਤਾਂ ਪੈਰਾਂ ਨੂੰ ਹੱਥ ਲਗਾਉਣ ਤੇ ਉਸ ਦਾ ਆਸ਼ੀਰਵਾਦ ਲੈਣ। ਜੇਕਰ ਭੈਣ ਵੱਡੀ ਹੋਵੇ ਤਾਂ ਭਰਾ ਆਪਣੀ ਭੈਣ ਦੇ ਪੈਰੀ ਹੱਥ ਲਗਾਉਣ। ਰੱਖੜੀ ਬੰਨ੍ਹਣ ਤੋਂ ਬਾਅਦ ਭਰਾ- ਭੈਣ ਨੂੰ ਕੁਝ ਨਾ ਕੁਝ ਗਿਫਟ ਦੇ ਤੌਰ 'ਤੇ ਜ਼ਰੂਰ ਦੇਣ।

manju bala

This news is Edited By manju bala