ਸਾਉਣ ਮਹੀਨੇ ਸ਼ਿਵ ਜੀ ਦੀ ਪੂਜਾ ਦੌਰਾਨ ਕਦੇ ਨਾ ਕਰੋ ਇਹ ਗ਼ਲਤੀਆਂ, ਨਹੀਂ ਹੋਣਗੀਆਂ ਪੂਰੀਆਂ ਮਨੋਕਾਮਨਾਵਾਂ

07/13/2023 11:03:17 AM

ਜਲੰਧਰ (ਬਿਊਰੋ) - ਹਿੰਦੂ ਧਰਮ ’ਚ ਸੋਮਵਾਰ ਦੇ ਦਿਨ ਭਗਵਾਨ ਸ਼ਿਵ ਜੀ ਦੀ ਪੂਜਾ ਦਾ ਬਹੁਤ ਮਹੱਤਵ ਹੁੰਦਾ ਹੈ। ਸਾਉਣ ਦਾ ਮਹੀਨਾ ਸ਼ਿਵ ਜੀ ਦੀ ਭਗਤੀ ਦਾ ਮਹੀਨਾ ਮੰਨਿਆ ਜਾਂਦਾ ਹੈ। ਇਸ ਸਾਲ ਸਾਉਣ 59 ਦਿਨਾਂ ਦਾ ਹੋਵੇਗਾ। 8 ਸੋਮਵਾਰ ਵਰਤ ਰੱਖੇ ਜਾਣਗੇ। ਮਾਨਤਾ ਅਨੁਸਾਰ ਇਸ ਮਹੀਨੇ ਭੋਲੇਨਾਥ ਦੀ ਪੂਜਾ ਕਰਨ ਨਾਲ ਲੋਕਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਸੋਮਵਾਰ ਵਾਲੇ ਦਿਨ ਕਈ ਲੋਕ ਭਗਵਾਨ ਸ਼ਿਵ ਜੀ ਦੀ ਪੂਜਾ ਦੇ ਨਾਲ-ਨਾਲ ਵਰਤ ਆਦਿ ਰੱਖਦੇ ਹਨ। ਇਸ ਦੌਰਾਨ ਵਿਆਹੁਤਾ ਜੋੜੇ ਜੇਕਰ ਮੰਦਰ ’ਚ ਜਾ ਕੇ ਪੂਜਾ ਕਰਨ ਤਾਂ, ਉਨ੍ਹਾਂ ਦੀ ਜ਼ਿੰਦਗੀ 'ਚ ਸੁੱਖ ਆਉਣਗੇ। ਭਗਵਾਨ ਸ਼ਿਵ ਜੀ ਦੀ ਪੂਜਾ ਅਰਚਨਾ ਵਿੱਚ ਕਿਸੇ ਪ੍ਰਕਾਰ ਦੀ ਭੁੱਲ ਹੋ ਜਾਵੇ ਤਾਂ ਭਗਵਾਨ ਨਾਰਾਜ਼ ਹੋ ਸਕਦੇ ਹਨ। ਇਸ ਨਾਲ ਪੈਸੇ ਦੀ ਘਾਟ ਹੋ ਸਕਦੀ ਹੈ। 

ਸਾਉਣ ਮਹੀਨੇ ਪੂਜਾ ਕਰਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ
ਸਾਉਣ ਮਹੀਨੇ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਲੋਕਾਂ ਨੂੰ ਕੁਝ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ। ਪੂਜਾ ਦੌਰਾਨ ਕਈ ਲੋਕ ਬਹੁਤ ਸਾਰੀਆਂ ਗਲਤੀਆਂ ਕਰ ਦਿੰਦੇ ਹਨ, ਜਿਸ ਨਾਲ ਉਹਨਾਂ ਨੂੰ ਪੂਜਾ ਦਾ ਪੂਰਾ ਫਲ ਨਹੀਂ ਮਿਲਦਾ ਅਤੇ ਮਨੋਕਾਮਨਾਵਾਂ ਵੀ ਪੂਰੀਆਂ ਨਹੀਂ ਹੁੰਦੀਆਂ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਾਂਗੇ, ਜਿਹਨਾਂ ਦਾ ਤੁਹਾਨੂੰ ਖ਼ਾਸ ਧਿਆਨ ਰੱਖਣਾ ਹੈ।

ਨਾਰੀਅਲ ਦਾ ਪਾਣੀ ਕਦੇ ਨਾ ਚੜ੍ਹਾਓ
ਸਾਉਣ ਮਹੀਨੇ ਸ਼ਿਵ ਜੀ ਦੀ ਪੂਜਾ 'ਚ ਜੇਕਰ ਤੁਸੀਂ ਚਾਵਲ ਚੜ੍ਹਾਉਂਦੇ ਹੋ ਤਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਇਹ ਚਾਵਲ ਖੰਡਿਤ ਨਹੀਂ ਹੋਣੇ ਚਾਹੀਦੇ। ਇਸ ਦੇ ਨਾਲ ਹੀ ਸ਼ਿਵ ਜੀ ਨੂੰ ਤੁਸੀਂ ਨਾਰੀਅਲ ਤਾਂ ਚੜ੍ਹਾ ਸਕਦੇ ਹੋ ਪਰ ਨਾਰੀਅਲ ਦਾ ਪਾਣੀ ਨਹੀਂ ਚੜ੍ਹਾ ਸਕਦੇ।

ਹਰੇ ਰੰਗ ਦੇ ਕੱਪੜੇ ਪਹਿਨ ਕੇ ਕਰੋ ਪੂਜਾ
ਸਾਉਣ ਮਹੀਨੇ ਸ਼ਿਵ ਜੀ ਦੀ ਪੂਜਾ ਕਰਨ ਤੋਂ ਪਹਿਲਾਂ ਕੱਪੜਿਆਂ 'ਤੇ ਵਿਸ਼ੇਸ਼ ਧਿਆਨ ਦਿਓ, ਕਿਉਂਕਿ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਸ਼ਾਸਤਰਾਂ ਮੁਤਾਬਕ ਸ਼ਿਵ ਦੀ ਪੂਜਾ ਕਰਨ ਸਮੇਂ ਹਰੇ ਰੰਗ ਦੇ ਕੱਪੜੇ ਪਾਉਣੇ ਸ਼ੁੱਭ ਹੁੰਦੇ ਹਨ। ਜਿਹੜੇ ਲੋਕ ਕਿਸੇ ਵੀ ਰੰਗ ਦੇ ਕੱਪੜੇ ਪਹਿਨ ਕੇ ਪੂਜਾ ਕਰਦੇ ਹਨ ਉਨ੍ਹਾਂ 'ਤੇ ਸ਼ਿਵ ਜੀ ਦੀ ਕ੍ਰਿਪਾ ਨਹੀਂ ਹੁੰਦੀ ਅਤੇ ਨਾ ਹੀ ਪੂਜਾ ਦਾ ਠੀਕ ਫਲ ਮਿਲ ਪਾਉਂਦਾ ਹੈ।

ਪੂਜਾ ਦੌਰਾਨ ਭੁੱਲ ਕੇ ਨਾ ਪਾਓ ਕਾਲੇ ਕੱਪੜੇ
ਸਾਉਣ ਮਹੀਨੇ ਸੋਮਵਾਰ ਵਾਲੇ ਦਿਨ ਪੂਜਾ ਕਰਦੇ ਸਮੇਂ ਕਦੇ ਵੀ ਕਾਲੇ ਕੱਪੜੇ ਨਾ ਪਾਓ, ਕਿਉਂਕਿ ਧਾਰਮਿਕ ਮਾਨਤਾਵਾਂ ਦੀ ਮੰਨੀਏ ਤਾਂ ਭਗਵਾਨ ਸ਼ਿਵ ਨੂੰ ਕਾਲਾ ਰੰਗ ਪਸੰਦ ਨਹੀਂ ਹੈ। ਸ਼ਿਵ ਜੀ ਦੀ ਪੂਜਾ ਦੌਰਾਨ ਕਾਲੇ ਕੱਪੜੇ ਪਹਿਨਣ ਤੋਂ ਹਮੇਸ਼ਾ ਬਚੋ ਅਤੇ ਕੋਸ਼ਿਸ਼ ਕਰੋ ਕਿ ਸੋਮਵਾਰ ਨੂੰ ਸ਼ਿਵ ਪੂਜਾ ਦੌਰਾਨ ਹਰਾ, ਲਾਲ, ਸਫੈਦ, ਪੀਲਾ ਜਾਂ ਅਸਮਾਨੀ ਰੰਗ ਦੇ ਕੱਪੜੇ ਹੀ ਪਾਓ।

ਨਾ ਚੜ੍ਹਾਓ ਇਹ ਫੁੱਲ
ਸਾਉਣ ਮਹੀਨੇ ਸ਼ਿਵ ਜੀ ਨੂੰ ਸਫੈਦ ਰੰਗ ਦੇ ਫੁੱਲ ਪਸੰਦ ਹੁੰਦੇ ਹਨ। ਕੇਤਕੀ ਦਾ ਫੁੱਲ ਸਫੈਦ ਹੋਣ ਦੇ ਬਾਵਜੂਦ ਸ਼ਿਵ ਜੀ ਦੀ ਪੂਜਾ 'ਚ ਨਹੀਂ ਪ੍ਰਯੋਗ ਕੀਤਾ ਜਾਂਦਾ ਹੈ। ਉੱਥੇ ਹੀ ਭਗਵਾਨ ਸ਼ਿਵ ਦੀ ਪੂਜਾ 'ਚ ਸ਼ੰਖ ਨਾਲ ਜਲ ਅਰਪਿਤ ਕਰਨ ਦਾ ਵਿਧਾਨ ਵੀ ਨਹੀਂ ਹੈ। ਇਸ ਲਈ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ।

ਸ਼ਿਵਲਿੰਗ 'ਤੇ ਹਲਦੀ ਦੀ ਨਾ ਕਰੋ ਵਰਤੋਂ
ਕੁਝ ਲੋਕ ਸ਼ਿਵਲਿੰਗ 'ਤੇ ਜਲ ਚੜ੍ਹਾਉਂਦੇ ਸਮੇਂ ਉਸ 'ਤੇ ਹਲਦੀ ਵੀ ਲਾ ਦਿੰਦੇ ਹਨ, ਜਿਸ ਨੂੰ ਸ਼ਿਵ ਪੂਜਾ 'ਚ ਵਰਜਿਨ (ਸਹੀ ਨਹੀਂ) ਮੰਨਿਆ ਜਾਂਦਾ ਹੈ।

ਸ਼ਿਵਲਿੰਗ ਦੀ ਪੂਰੀ ਪਰਿਕਰਮਾ ਨਾ ਕਰੋ
ਸ਼ਿਵ ਪੁਰਾਣ ਅਨੁਸਾਰ ਸ਼ਿਵਲਿੰਗ ਦਾ ਜਲ ਨਾਲ ਅਭਿਸ਼ੇਕ ਕਰਨ ਤੋਂ ਬਾਅਦ ਵੀ ਸ਼ਿਵਲਿੰਗ ਦੀ ਪੂਰੀ ਪਰਿਕਰਮਾ ਨਹੀਂ ਕਰਨੀ ਚਾਹੀਦੀ ਸਗੋਂ ਅੱਧੀ ਪਰਿਕਰਮਾ ਕਰਨੀ ਚਾਹੀਦੀ ਹੈ। ਜੋ ਵਿਅਕਤੀ ਸ਼ਿਵਲਿੰਗ ਦੀ ਪੂਰੀ ਪਰਿਕਰਮਾ ਕਰਦਾ ਹੈ ਉਸ ਨੂੰ ਪੂਜਾ ਦਾ ਲਾਭ ਨਹੀਂ ਮਿਲਦਾ।

ਬੈਂਗਨ ਨਾ ਖਾਓ 
ਭਗਵਾਨ ਸ਼ਿਵ ਦੇ ਇਸ ਮਹੀਨੇ 'ਚ ਬੈਂਗਨ ਖਾਣਾ ਵੀ ਚੰਗਾ ਨਹੀਂ ਮੰਨਿਆ ਜਾਂਦਾ। ਇਸ ਦਾ ਧਾਰਮਿਕ ਕਾਰਨ ਹੈ ਕਿ ਬੈਂਗਨ ਨੂੰ ਸ਼ਾਸਤਰਾਂ 'ਚ ਅਸ਼ੁੱਧ ਕਿਹਾ ਗਿਆ ਹੈ। ਵਿਗਿਆਨਿਕ ਕਾਰਨ ਇਹ ਹੈ ਕਿ ਇਸ 'ਚ ਕੀੜੇ ਜ਼ਿਆਦਾ ਹੁੰਦੇ ਹਨ। ਅਜਿਹੀ ਹਾਲਤ 'ਚ ਇਹ ਬੈਂਗਨ ਸਿਹਤ ਲਈ ਬੁਰੇ ਹੁੰਦੇ ਹਨ।

rajwinder kaur

This news is Content Editor rajwinder kaur