ਅੱਜ ਹੈ ਪਹਿਲਾ ਨਰਾਤਾ, ਜਾਣੋ ਕਲਸ਼ ਸਥਾਪਿਤ ਕਰਨ ਦਾ ਸ਼ੁੱਭ ਮਹੂਰਤ

09/29/2019 9:46:46 AM

ਜਲੰਧਰ(ਬਿਊਰੋ)— ਅੱਜ ਤੋਂ ਨਰਾਤੇ ਸ਼ੁਰੂ ਹੋ ਚੁਕੇ ਹਨ। ਭਾਰਤੀ ਸੰਸਕ੍ਰਿਤੀ ਮੁਤਾਬਕ ਨਰਾਤਿਆਂ 'ਚ ਮਾਂ ਦੁਰਗਾ ਦੀ ਪੂਜਾ ਕਰਨ ਦਾ ਰਿਵਾਜ਼ ਸਦੀਆ ਪੁਰਾਣਾ ਹੈ। ਨਰਾਤਿਆਂ ਦੌਰਾਨ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਭਗਤ ਇਸ ਦੌਰਾਨ ਮਾਂ ਦੁਰਗਾ ਦੇ ਵਰਤ ਰੱਖਦੇ ਹਨ ਅਤੇ ਪੂਜਾ ਕਰਦੇ ਹਨ। ਨਰਾਤੇ ਦੇ ਪਹਿਲੇ ਦਿਨ ਕਈ ਲੋਕ ਘਰ ਵਿਚ ਕਲਸ਼ ਸਥਾਪਤ ਕਰਦੇ ਹਨ ਪਰ ਇਨ੍ਹੀਂ ਦਿਨੀਂ ਭਗਤਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਹੁੰਦਾ ਹੈ। ਇਨ੍ਹਾਂ ਨਿਯਮਾਂ ਦੇ ਪਾਲਣ ਨਾਲ ਦੇਵੀ ਦੀ ਦੋਗੁਣੀ ਕਿਰਪਾ ਦੀ ਪ੍ਰਾਪਤੀ ਹੋਵੇਗੀ।

ਇਸ ਤਰ੍ਹਾਂ ਕਰੋ ਕਲਸ਼ ਸਥਾਪਨਾ

ਕਲਸ਼ ਸਥਾਪਨਾ ਲਈ ਸਭ ਤੋਂ ਪਹਿਲਾਂ ਇਕ ਪਾਟੇ 'ਤੇ ਲਾਲ ਕਪੜਾ ਵਿਛਾ ਕੇ ਥੋੜ੍ਹੇ ਚੌਲ ਰੱਖੋ। ਇਹ ਚੌਲ ਗਣੇਸ਼ ਜੀ ਦੇ ਸਵਰੂਪ ਹੁੰਦੇ ਹਨ। ਇਸ ਤੋਂ ਬਾਅਦ ਮਿੱਟੀ, ਤਾਂਬਾ, ਪਿੱਤਲ, ਸੋਨਾ ਜਾਂ ਚਾਂਦੀ ਜਿਸ ਦਾ ਵੀ ਸੰਭਵ ਹੋ ਸਕੇ ਉਸ ਦਾ ਕਲਸ਼ ਰੱਖੋ। ਉਸ ਕਲਸ਼ 'ਚ ਮਿੱਟੀ ਭਰੋਂ ਅਤੇ ਨਾਲ ਹੀ ਉਸ 'ਚ ਥੋੜੇ ਜਿਹੇ ਜੌ ਵੀ ਪਾ ਦਿਓ। ਇਸ ਤੋਂ ਬਾਅਦ ਕਲਸ਼ 'ਤੇ ਰੋਲੀ ਅਤੇ ਸਵਾਸਿਤਕ ਬਣਾ ਕੇ ਮੌਲੀ ਭਾਵ ਇਕ ਸੁਰੱਖਿਆ ਸੂਤਰ ਬੰਨ ਦਿਓ। ਫਿਰ ਨਾਰੀਅਲ ਅਤੇ ਅੰਬ ਦੇ ਪੱਤੇ ਰੱਖਦੇ ਹੋਏ ਕਲਸ਼ ਦੇ ਢੱਕਣ ਨੂੰ ਚੌਲ ਨਾਲ ਭਰ ਦਿਓ। ਇਸ ਤੋਂ ਬਾਅਦ ਉਸ 'ਤੇ ਫੱਲ, ਮਿਠਾਈ ਪਾਨ, ਸੁਪਾਰੀ, ਪੈਸੇ ਆਦਿ ਚੜਾ ਕੇ ਦੀਪ ਜਗਾਓ।

ਇਹ ਹੈ ਸ਼ੁੱਭ ਮਹੂਰਤ

ਚੰਚਲ- ਸਵੇਰੇ: 7.48 ਤੋਂ 9.18 ਤੱਕ
ਲਾਭ: ਸਵੇਰੇ 9.18 ਤੋਂ10.47 ਤੱਕ
ਅਮ੍ਰਿਤ- ਸਵੇਰੇ 10.47 ਤੋਂ 12.17 ਤੱਕ
ਸ਼ੁੱਭ- ਦੁਪਿਹਰ 1.47 ਤੋਂ 3.16 ਤੱਕ
ਸ਼ਾਮ ਨੂੰ 6.15 ਤੋਂ 7.46 ਤੱਕ ਸ਼ੁੱਭ ਹੈ।

ਕਲਸ਼ ਸਥਾਪਨਾ ਅਤੇ ਪੂਜਾ 'ਚ ਲੱਗਣ ਵਾਲੀ ਸਮੱਗਰੀ

1- ਨਰਾਤਿਆਂ 'ਚ ਘਰ 'ਤੇ ਮਾਂ ਦੁਰਗਾ ਦੀ ਫੋਟੋ ਜਾਂ ਮੂਰਤੀ ਨੂੰ ਸਥਾਪਤ ਕਰਨ ਲਈ ਲੱਕੜ ਦੀ ਚੌਕੀ (ਪੀੜ੍ਹੀ) ਦਾ ਹੋਣਾ ਜ਼ਰੂਰੀ ਹੈ।
2- ਮਾਤਾ ਨੂੰ ਲਾਲ ਰੰਗ ਦਾ ਕੱਪੜਾ ਬਹੁਤ ਪਸੰਦ ਹੁੰਦਾ ਹੈ, ਅਜਿਹੇ 'ਚ ਚੌਕੀ (ਪੀੜ੍ਹੀ) 'ਤੇ ਵਿਛਾਉਣ ਲਈ ਲਾਲ ਕੱਪੜਾ ਜ਼ਰੂਰ ਹੋਣਾ ਚਾਹੀਦਾ ਪਰ ਕਦੇ ਵੀ ਭੁੱਲ ਕੇ ਮਾਤਾ ਦੀ ਚੌਕੀ 'ਤੇ ਸਫੈਦ ਜਾਂ ਕਾਲੇ ਰੰਗ ਦਾ ਕੱਪੜਾ ਨਹੀਂ ਰੱਖਣਾ ਚਾਹੀਦਾ।
3- ਨਰਾਤਿਆਂ 'ਤੇ ਕਲਸ਼ ਸਥਾਪਨਾ ਨਾਲ ਮਾਤਾ ਦੀ ਪੂਜਾ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਜੋ 9 ਦਿਨਾਂ ਤੱਕ ਚੱਲਦਾ ਹੈ। ਕਲਸ਼ ਸਥਾਪਨਾ 'ਚ ਸੋਨੇ, ਚਾਂਦੀ ਜਾਂ ਮਿੱਟੀ ਦੇ ਕਲੱਸ਼ ਦੀ ਵਰਤੋਂ ਕੀਤੀ ਜਾ ਸਕਦੀ ਹੈ।
4- ਕਲਸ਼ ਸਥਾਪਨਾ ਅਤੇ ਮਾਂ ਦੁਰਗਾ ਦੀ ਪੂਜਾ 'ਚ ਅੰਬ ਦੇ ਪੱਤਿਆਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। 
5- ਨਰਾਤਿਆਂ 'ਚ ਕਲਸ਼ ਸਥਾਪਨਾ ਅਤੇ ਪੂਜਾ 'ਚ ਜਟਾ ਵਾਲਾ ਨਾਰੀਅਲ ਨਾਲ ਪਾਨ, ਸੁਪਾਰੀ, ਰੋਲੀ, ਸਿੰਦੂਰ, ਫੁੱਲ ਅਤੇ ਫੁੱਲਮਾਲਾ, ਕਲਾਵਾ ਅਤੇ ਅਕਸ਼ਤ ਯਾਨੀ ਸਾਬੁਤ ਚਾਵਲ ਹੋਣੇ ਚਾਹੀਦੇ ਹਨ।
6- ਹਵਨ ਲਈ ਅੰਬ ਦੀ ਸੁੱਕੀ ਲੱਕੜ, ਕਪੂਰ, ਸੁਪਾਰੀ, ਘਿਓ ਅਤੇ ਮੇਵਾ ਵਰਗੀ ਸਮੱਗਰੀ ਦਾ ਹੋਣਾ ਜ਼ਰੂਰੀ ਹੈ।


ਮਾਂ ਦੇ 9 ਰੂਪਾਂ ਦੀ ਪੂਜਾ

ਨਵਰਾਤਰਿਆਂ 'ਚ ਮਾਂ ਇਨ੍ਹਾਂ ਸਵਰੂਪਾਂ ਦੀ ਪੂਜਾ ਹੁੰਦੀ ਹੈ। ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੀ ਅਰਾਧਨਾ, ਦੂਜੇ ਦਿਨ ਦੇਵੀ ਬ੍ਰਹਮਚਾਰਿਣੀ, ਤੀਜੇ ਦਿਨ ਦੇਵੀ ਚੰਦਰਘੰਟਾ, ਚੌਥੇ ਦਿਨ ਮਾਂ ਦੁਰਗਾ ਦੇ ਚੌਥੇ ਰੂਪ ਦੇਵੀ ਕ੍ਰਿਸ਼ਣਮਾਂਡਾ ਦੀ ਪੂਜਾ ਹੁੰਦੀ ਹੈ। ਪੰਜਵੇ ਦਿਨ ਸਕੰਦਮਾਤਾ, ਛੇਵੇ ਦਿਨ ਮਾਂ ਦੇ ਕਤਿਆ ਸਵਰੂਪ, ਸੱਤਵੇ ਦਿਨ ਮਾਂ ਕਾਲਰਾਤਰੀ, 8ਵੇਂ ਦਿਨ ਮਾਂ ਮਹਾਗੌਰੀ ਅਤੇ ਨੌਵੇ ਦਿਨ ਮਾਂ ਦੇ ਸਿੱਧੀਦਾਤਰੀ ਸਵਰੂਪ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਨਵਰਾਤਰਿਆਂ 'ਚ ਮਾਂ ਦੁਰਗਾ ਦਾ ਪ੍ਰਿਥਵੀ 'ਤੇ ਨਿਵਾਸ ਹੁੰਦਾ ਹੈ। ਇਸ ਦੌਰਾਨ ਮਾਤਾ ਰਾਣੀ ਭਗਤਾ ਵਲੋਂ ਕੀਤੇ ਜਾਣ ਵਾਲੀ ਪੂਜਾ ਹਰ ਰੂਪ 'ਚ ਸਵੀਕਾਰ ਕਰ ਕੇ ਵਿਸ਼ੇਸ਼ ਕਿਰਪਾ ਬਰਸਾਉਂਦੀ ਹੈ।

ਕੰਨਿਆ ਪੂਜਨ ਦਾ ਹੈ ਵਿਸ਼ੇਸ਼ ਮਹੱਤਵ

ਹਿੰਦੂ ਧਰਮ ਮੁਤਾਬਕ ਨਰਾਤਿਆਂ 'ਚ ਕੰਨਿਆ ਪੂਜਨ ਦਾ ਵਿਸ਼ੇਸ਼ ਮਹੱਤਵ ਹੈ। ਮਾਂ ਦੁਰਗਾ ਜੀ ਦੇ ਭਗਤ ਅਸ਼ਟਮੀ ਜਾਂ ਨੌਵੀ ਵਾਲੇ ਦਿਨ ਕੁਮਾਰੀ ਕੰਨਿਆਵਾਂ ਦੀ ਵਿਸ਼ੇਸ਼ ਤੌਰ 'ਤੇ ਪੂਜਾ ਕਰਦੇ ਹਨ। ਜਿਸ ਦੌਰਾਨ 9 ਕੰਨਿਆਵਾਂ ਨੂੰ ਆਪਣੇ ਘਰ ਬੁਲਾ ਕੇ ਉਨ੍ਹਾਂ ਨੂੰ ਭੋਜਨ ਕਰਾਕੇ ਅਤੇ ਸਭ ਨੂੰ ਲਾਲ ਰੰਗ ਦੀਆਂ ਚੁੰਨੀਆਂ ਅਤੇ ਪੈਸੇ ਦਿੱਤੇ ਜਾਂਦੇ ਹਨ। ਕੁਮਾਰੀ ਕੰਨਿਆਵਾਂ ਉਹ ਕਹਿਲਾਉਂਦੀ ਹਨ, ਜੋ 2 ਸਾਲ ਦੀਆਂ ਹੋ ਚੁਕੀਆਂ ਹੋਣ, 3 ਸਾਲ ਦੀ ਕੰਨਿਆ ਤ੍ਰਿਮੂਰਤੀ, ਚਾਰ ਸਾਲ ਦੀ ਕਲਿਆਣੀ, 5 ਸਾਲ ਦੀ ਕੰਨਿਆ ਰੋਹਿਣੀ, 6 ਸਾਲ ਦੀ ਕੰਨਿਆ ਕਾਲਿਕਾ, 7 ਸਾਲ ਦੀ ਕੰਨਿਆ ਚੰਡੀਕਾ, 8 ਸਾਲ ਦੀ ਕੰਨਿਆ ਸ਼ੰਭਵੀ, 9 ਸਾਲ ਦੀ ਕੰਨਿਆ ਅਤੇ 10 ਸਾਲ ਦੀ ਕੰਨਿਆ ਸੁਭਦਰਾ ਕਹਿਲਾਉਂਦੀ ਹਨ। ਇਸ ਤੋਂ ਉਤੇ ਵਾਲੀਆਂ ਕੰਨਿਆਵਾਂ ਦੀ ਪੂਜਾ ਨਹੀਂ ਕੀਤੀ ਜਾਂਦੀ ਹੈ। 

manju bala

This news is Edited By manju bala