ਘਰ ''ਚ ਲੱਗਿਆ ਅਜਿਹਾ ਸ਼ੀਸ਼ਾ ਵੀ ਦਿੰਦਾ ਹੈ ਮੁਸੀਬਤਾਂ ਨੂੰ ਸੱਦਾ

06/24/2019 2:01:10 PM

ਜਲੰਧਰ(ਬਿਊਰੋ)— ਵਧੀਆ ਫਰੇਮ 'ਚ ਲੱਗਿਆ ਸ਼ੀਸ਼ਾ ਹਰ ਘਰ ਦਾ ਖਾਸ ਹਿੱਸਾ ਹੁੰਦਾ ਹੈ। ਇਸ 'ਚ ਖੁਦ ਨੂੰ ਦੇਖਣਾ ਹਰ ਉਮਰ ਦੇ ਵਿਅਕਤੀਆਂ ਨੂੰ ਚੰਗਾ ਲੱਗਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਘਰ 'ਚ ਲੱਗਿਆ ਸ਼ੀਸ਼ਾ ਵੀ ਮੁਸੀਬਤਾਂ ਨੂੰ ਸੱਦਾ ਦਿੰਦਾ ਹੈ। ਇਸ ਦਾ ਵਾਸਤੂ ਨਾਲ ਡੁੰਘਾ ਰਿਸ਼ਤਾ ਹੈ। ਇਨ੍ਹਾਂ ਗੱਲਾਂ ਨੂੰ ਨਾ ਕਰੋ ਨਜ਼ਰ ਅੰਦਾਜ਼—

— ਘਰ 'ਚ ਸ਼ੀਸ਼ਾ ਉੱਤਰ, ਪੂਰਬ ਅਤੇ ਦੱਖਣ ਦਿਸ਼ਾ 'ਚ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਘਰ 'ਚ ਸਕਰਾਤਮਕ ਊਰਜਾ ਦਾ ਪ੍ਰਭਾਵ ਹੁੰਦਾ ਹੈ ਅਤੇ ਗਲਤ ਚੀਜ਼ਾਂ ਦਾ ਨਾਸ਼ ਹੁੰਦਾ ਹੈ।
— ਸ਼ੀਸ਼ੇ 'ਤੇ ਮਿੱਟੀ ਨਹੀਂ ਪੈਣ ਦੇਣੀ ਚਾਹੀਦੀ। ਰੋਜ਼ਾਨਾ ਇਸ ਨੂੰ ਕੱਪੜੇ ਨਾਲ ਸਾਫ ਕਰਨਾ ਚਾਹੀਦਾ ਹੈ।
— ਵਾਸਤੂ ਵਿਗਿਆਨ ਅਨੁਸਾਰ ਗੋਲ ਆਕਾਰ ਦਾ ਸ਼ੀਸ਼ਾ ਸ਼ੁੱਭ ਨਹੀਂ ਹੁੰਦਾ ਪਰ ਆਇਤਾਕਾਰ ਅਤੇ ਵਰਗਾਕਾਰ ਸ਼ੀਸ਼ੇ ਦਾ ਇਸਤੇਮਾਲ ਕਰਨਾ ਸ਼ੁੱਭ ਹੁੰਦਾ ਹੈ।

— ਬੈੱਡਰੂਮ 'ਚ ਸ਼ੀਸ਼ਾ ਨਹੀਂ ਰੱਖਣਾ ਚਾਹੀਦਾ ਜੇਕਰ ਰੱਖਣਾ ਵੀ ਹੈ ਤਾਂ ਅਜਿਹੀ ਥਾਂ 'ਤੇ ਰੱਖੋ ਜਿਸ ਨਾਲ ਸਵੇਰੇ ਉੱਠਣ 'ਤੇ ਤੁਹਾਡਾ ਮੂੰਹ ਨਾ ਦਿਖਾਈ ਦੇਵੇ ਮਤਲਬ ਸ਼ੀਸ਼ੇ 'ਚ ਬਿਸਤਰ ਦਾ ਦਿਖਾਈ ਦੇਣਾ ਸ਼ੁੱਭ ਨਹੀਂ ਹੁੰਦਾ।

— ਘਰ 'ਚ ਟੁੱਟਿਆ ਹੋਇਆ ਸ਼ੀਸ਼ਾ ਨਹੀਂ ਰੱਖਣਾ ਚਾਹੀਦਾ। ਇਸ ਨਾਲ ਘਰ 'ਚ ਨਾਕਾਰਾਤਮਕ ਊਰਜਾ ਆਉਂਦੀ ਹੈ।

manju bala

This news is Edited By manju bala