ਐਤਵਾਰ ਨੂੰ ਪੂਜਾ ਦੌਰਾਨ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ ਜਾਪ, ਹੋਵੇਗੀ ਹਰ ਇੱਛਾ ਪੂਰਾ

04/29/2023 5:05:02 PM

ਜਲੰਧਰ (ਬਿਊਰੋ) - ਸੂਰਜ ਜੋ ਹਨ੍ਹੇਰੇ ਨੂੰ ਦੂਰ ਕਰ ਕੇ ਰੌਸ਼ਨੀ ਕਰਨ ਵਾਲਾ ਦੇਵਤਾ ਹੈ। ਹਿੰਦੂ ਧਰਮ 'ਚ ਇਨ੍ਹਾਂ ਨੂੰ ਸੂਰਜ ਦੇਵ ਦਾ ਨਾਂ ਦਿੱਤਾ ਗਿਆ ਹੈ। ਧਾਰਮਿਕ ਵਿਸ਼ਵਾਸ ਹੈ ਕਿ ਸੂਰਜ ਦੀ ਰੋਜ਼ਾਨਾ ਪੂਜਾ ਕਰਨ ਨਾਲ ਵਿਅਕਤੀ ਨੂੰ ਖੁਸ਼ਹਾਲੀ, ਮਾਨ-ਸਤਿਕਾਰ ਅਤੇ ਜਿੱਤ ਦੀ ਪ੍ਰਾਪਤੀ ਹੁੰਦੀ ਹੈ। ਰੋਜ਼ਾਨਾ ਇਸ ਦੀ ਪੂਜਾ ਕਰਨ ਨਾਲ ਵਿਅਕਤੀ 'ਚ ਵਿਸ਼ਵਾਸ ਪੈਦਾ ਹੁੰਦਾ ਹੈ। ਸ਼ਾਸਤਰਾਂ ਮੁਤਾਬਕ, ਐਤਵਾਰ ਨੂੰ ਖ਼ਾਸ ਤੌਰ 'ਤੇ ਸੂਰਜ ਨਮਸਕਾਰ ਅਤੇ ਪ੍ਰਦਕਸ਼ੀਨਾ ਸਮੇਤ ਸੂਰਜ ਪੂਜਾ ਦੇ ਇਹ ਉਪਾਅ ਬਹੁਤ ਹੀ ਸ਼ੁੱਭ ਦੱਸੇ ਗਏ ਹਨ। ਸੂਰਜ ਪੂਜਾ, ਸੂਰਜ ਸਰੋਤ ਦਾ ਪਾਠ, ਸੂਰਜ ਮੰਤਰ ਦਾ ਜਾਪ ਕਰਨ ਨਾਲ ਲਾਭ ਹੁੰਦੇ ਹਨ। ਆਓ ਜਾਣਦੇ ਹਾਂ ਕੀ ਹਨ ਇਸ ਦੇ ਲਾਭ—

ਸੂਰਜ ਗਾਯਤਰੀ : ਓਮ ਆਦਿਤਿਯ ਵਿਦਮਹੇ ਦਿਵਾਕਰਾਏ ਧੀਮਹਿ ਤਨ : ਸੂਰਜ : ਪ੍ਰਚੋਦਯਾਤ ।

ਸੂਰਜ ਜਪ ਮੰਤਰ : ਓਮ ਹ੍ਰਾਂ ਹ੍ਰੀਂ ਹ੍ਰੌਂ ਸ : ਸੂਰਜ ਨਮ :।

1. ਸੂਰਜ ਦੇਵ ਨੂੰ ਨਮਸਕਾਰ ਕਰਦੇ ਹੋਏ ਸਿਰ ਨੂੰ ਜ਼ਮੀਨ ਨੂੰ ਛੁਹਣ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ।
2. ਸੂਰਜ ਦੇਵ ਦੀ ਪੂਜਾ ਤੋਂ ਬਾਅਦ ਤਨ-ਮਨ ਦੀ ਸ਼ੁੱਧੀ ਲਈ ਪਰਿਕਰਮਾ ਕਰਨ ਨਾਲ ਰੋਗਾਂ ਤੋਂ ਮੁਕਤੀ ਮਿਲਦੀ ਹੈ।

3. ਐਤਵਾਰ ਨੂੰ ਸੂਰਜ ਦੀ ਲਾਲ ਫੁੱਲਾਂ ਜਾਂ ਸਫੈਦ ਫੁੱਲਾਂ ਨਾਲ ਪੂਜਾ, ਵਰਤ ਰੱਖਣ ਨਾਲ ਸੂਰਜ ਦੀ ਕਿਰਪਾ ਨਾਲ ਇਨਸਾਨ ਨੂੰ ਸ਼ੌਹਰਤ, ਸਫ਼ਲਤਾ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
4. ਸੂਰਜ ਦੀ ਰੋਜ਼ਾਨਾ ਪੂਜਾ ਕਰਨ ਨਾਲ ਵਿਅਕਤੀ ਨਿਡਰ ਅਤੇ ਮਜ਼ਬੂਤ ਬਣਦਾ ਹੈ।
5. ਸੂਰਜ ਵਿਅਕਤੀ ਦੇ ਮਨ 'ਚੋਂ ਹੰਕਾਰ, ਗੁੱਸਾ, ਲਾਲਚ ਅਤੇ ਗਲਤ ਵਿਚਾਰਾਂ ਨੂੰ ਖ਼ਤਮ ਕਰਦਾ ਹੈ।
6. ਸੂਰਜ ਦੇਵ ਕੋਲੋ ਰਹਿਮਤ ਦੀ ਕਾਮਨਾ ਕਰੋ ਅਤੇ ਆਪਣੇ ਮੱਥੇ 'ਤੇ ਲਾਲ ਚੰਦਨ ਦਾ ਟਿੱਕਾ ਲਗਾਓ।

 

sunita

This news is Content Editor sunita