ਘਰ ਦੇ ਇਨ੍ਹਾਂ ਵਾਸਤੂ ਦੋਸ਼ਾਂ ਨਾਲ ਨਾਰਾਜ਼ ਹੋਵੇਗੀ ਮਾਂ ਲਕਸ਼ਮੀ, ਕਰਜ਼ ਲੈਣ ਦੀ ਆ ਜਾਵੇਗੀ ਨੌਬਤ

04/15/2023 11:15:30 AM

ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੇ ਨਿਯਮਾਂ ਮੁਤਾਬਕ ਘਰ 'ਚ ਕੁਝ ਅਜਿਹੇ ਦੋਸ਼ ਹੁੰਦੇ ਹਨ, ਜਿਨ੍ਹਾਂ ਨੂੰ ਜੇਕਰ ਸਮੇਂ 'ਤੇ ਦੂਰ ਨਾ ਕੀਤਾ ਜਾਵੇ ਤਾਂ ਤੁਹਾਡੀ ਕਿਸਮਤ 'ਚ ਕੰਗਾਲੀ ਛਾ ਜਾਵੇਗੀ। ਹੌਲੀ-ਹੌਲੀ ਤੁਹਾਡਾ ਪੈਸਾ ਖਤਮ ਹੋਣ ਲੱਗਦਾ ਹੈ। ਤੁਸੀਂ ਕਰਜ਼ਾ ਲੈਣ ਦੀ ਸਥਿਤੀ 'ਚ ਵੀ ਆ ਸਕਦੇ ਹੋ। ਅਜਿਹੀ ਸਥਿਤੀ ਨੂੰ ਹੋਣ ਤੋਂ ਰੋਕਣ ਲਈ, ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਉਹ ਕਿਹੜੇ ਵਾਸਤੂ ਦੋਸ਼ ਹਨ ਜੋ ਧਨ ਸੰਕਟ ਦਾ ਕਾਰਨ ਬਣ ਸਕਦੇ ਹਨ। ਕੀ ਉਹ ਤੁਹਾਡੇ ਘਰ ਨਹੀਂ ਹਨ? ਆਓ ਜਾਣਦੇ ਹਾਂ ਇਸ ਬਾਰੇ....
ਪਾਣੀ ਦੀ ਬਰਬਾਦੀ
ਜੇਕਰ ਤੁਹਾਡੇ ਘਰ 'ਚ ਰੋਜ਼ਾਨਾ ਪਾਣੀ ਦੀ ਬਰਬਾਦੀ ਹੁੰਦੀ ਹੈ ਤਾਂ ਇਹ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਤੁਹਾਡੀ ਆਰਥਿਕ ਸਥਿਤੀ 'ਤੇ ਅਸਰ ਪੈਂਦਾ ਹੈ। ਜੇਕਰ ਤੁਹਾਡੇ ਘਰ ਦੀ ਟੈਂਕੀ, ਟੂਟੀ ਜਾਂ ਹੋਰ ਪਾਈਪ ਤੋਂ ਪਾਣੀ ਹਮੇਸ਼ਾ ਲੀਕ ਜਾਂ ਟਪਕਦਾ ਹੈ ਤਾਂ ਇਸ ਨੂੰ ਤੁਰੰਤ ਠੀਕ ਕਰਵਾ ਲਓ। ਇਹ ਵਾਸਤੂ ਦੋਸ਼ ਘਰ 'ਚ ਨਕਾਰਾਤਮਕਤਾ ਪੈਦਾ ਕਰਦਾ ਹੈ ਅਤੇ ਧਨ ਦਾ ਪ੍ਰਵਾਹ ਘਰ ਦੇ ਬਾਹਰ ਵੱਲ ਹੁੰਦਾ ਹੈ। ਪਾਣੀ ਨੂੰ ਸੁੱਖ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ- ਪਾਕਿਸਤਾਨ 'ਚ ਮਹਿੰਗਾਈ ਨੇ ਤੋੜਿਆ ਰਿਕਾਰਡ, 450 ਰੁਪਏ ਦਰਜਨ ਹੋਏ ਕੇਲੇ, ਗੰਢਿਆਂ ਨੇ ਵੀ ਕਢਾਏ ਹੰਝੂ
ਗੰਦਾ ਘਰ
ਵਾਸਤੂ ਸ਼ਾਸਤਰ ਦੇ ਨਿਯਮਾਂ 'ਚ ਵੀ ਸਫ਼ਾਈ ਦਾ ਆਪਣਾ ਮਹੱਤਵ ਹੈ। ਜੇਕਰ ਤੁਹਾਡੇ ਘਰ 'ਚ ਮੱਕੜੀ ਦੇ ਜਾਲੇ ਹਨ, ਕੂੜਾ-ਕਰਕਟ ਇਕੱਠਾ ਰਹਿੰਦਾ ਹੈ, ਬੇਕਾਰ ਕੱਪੜੇ ਅਤੇ ਜੁੱਤੀਆਂ ਹਨ, ਕੰਧਾਂ 'ਚ ਸੀਲਨ ਹੈ, ਘਰ ਦਾ ਰੰਗ ਉਤਰ ਗਿਆ ਹੈ ਤਾਂ ਇਸ ਨਾਲ ਵਾਸਤੂ ਦੋਸ਼ ਪੈਦਾ ਹੁੰਦੇ ਹਨ। ਨਕਾਰਾਤਮਕਤਾ ਘਰ ਦੀ ਰੌਣਕ ਨੂੰ ਤਬਾਹ ਕਰ ਦਿੰਦੀ ਹੈ ਅਤੇ ਲਕਸ਼ਮੀ ਮਾਂ ਵੀ ਗੁੱਸੇ ਹੋ ਜਾਂਦੀ ਹੈ। 
ਮੁਰਝਾਏ ਫੁੱਲ ਅਤੇ ਪੌਦੇ
ਜੇਕਰ ਤੁਹਾਡੇ ਬਾਗ ਜਾਂ ਘਰ ਦੇ ਗਮਲਿਆਂ 'ਚ ਪੌਦੇ ਅਤੇ ਫੁੱਲ ਸੁੱਕ ਗਏ ਹਨ ਤਾਂ ਉਨ੍ਹਾਂ ਨੂੰ ਤੁਰੰਤ ਹਟਾ ਦਿਓ। ਹਰੇ-ਭਰੇ ਰੁੱਖ ਅਤੇ ਫੁੱਲ ਖੁਸ਼ਹਾਲੀ ਦਾ ਪ੍ਰਤੀਕ ਹਨ। ਉਨ੍ਹਾਂ ਨੂੰ ਨਿਯਮਿਤ ਪਾਣੀ ਦਿਓ। ਮੁਰਝਾਏ ਫੁੱਲ ਅਤੇ ਪੌਦੇ ਤੁਹਾਡੇ ਸੁੱਖ ਅਤੇ ਸਾਂਤੀ ਨੂੰ ਪ੍ਰਭਾਵਿਤ ਕਰਦੇ ਹਨ। ਮੁਰਝਾਏ ਫੁੱਲਾਂ ਨੂੰ ਵੀ ਪੂਜਾ ਸਥਾਨ ਤੋਂ ਹਟਾ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਯਾਤਰੀ ਵਾਹਨਾਂ ਦੀ ਵਿਕਰੀ ਮਾਰਚ ’ਚ 4.7 ਫੀਸਦੀ ਵਧ ਕੇ 2,92,030 ਇਕਾਈ ’ਤੇ
ਬੰਦ ਜਾਂ ਟੁੱਟੀ ਘੜੀ
ਜੇਕਰ ਤੁਹਾਡੇ ਘਰ ਦੀ ਕੋਈ ਵੀ ਘੜੀ ਬੰਦ ਹੋ ਗਈ ਹੈ ਜਾਂ ਟੁੱਟ ਗਈ ਹੈ ਤਾਂ ਉਸ ਨੂੰ ਤੁਰੰਤ ਠੀਕ ਕਰਵਾਓ। ਬੰਦ ਜਾਂ ਟੁੱਟੀ ਘੜੀ ਤੁਹਾਡੀ ਤਰੱਕੀ 'ਚ ਰੁਕਾਵਟ ਪੈਦਾ ਕਰਦੀ ਹੈ। ਘੜੀ ਨੂੰ ਤਰੱਕੀ ਅਤੇ ਸਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਬੈੱਡ ਦੇ ਹੇਠਾਂ ਬਿਲਕੁੱਲ ਨਾ ਰੱਖੋ ਇਹ ਚੀਜ਼ਾਂ 
ਘਰ 'ਚ ਕਦੇ ਵੀ ਆਪਣੇ ਬੈੱਡ ਦੇ ਹੇਠਾਂ ਝਾੜੂ, ਜੁੱਤੀਆਂ ਜਾਂ ਚੱਪਲਾਂ ਨਾ ਰੱਖੋ। ਇਸ ਨਾਲ ਧਨ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਘਰ 'ਚ ਜਿੱਥੇ ਵੀ ਤੁਸੀਂ ਪੈਸੇ ਰੱਖਦੇ ਹੋ, ਉੱਥੇ ਝੂਠੇ ਭਾਂਡੇ ਜਾਂ ਜੁੱਤੀਆਂ ਨਾ ਰੱਖੋ।

ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon