ਭਗਵਾਨ ਵਿਸ਼ਣੂ ਜੀ ਨੂੰ ਖੁਸ਼ ਕਰਨ ਲਈ ਵੀਰਵਾਰ ਵਾਲੇ ਦਿਨ ਜ਼ਰੂਰ ਕਰੋ ਕੇਲੇ ਦੇ ਦਰਖ਼ੱਤ ਦੀ ਪੂਜਾ

09/07/2022 1:57:48 PM

ਜਲੰਧਰ (ਬਿਊਰੋ) — ਵੀਰਵਾਰ ਦਾ ਦਿ‍ਨ ਭਗਵਾਨ ਸ਼੍ਰੀ ਹਰਿ ਵਿਸ਼ਣੂ ਅਤੇ ਦੇਵ ਗੁਰੂ ਬ੍ਰਹਸਪਤੀ ਨੂੰ ਬਹੁਤ ਪਿਆਰਾ ਹੈ। ਜੋਤਿਸ਼ ਵਿਦਵਾਨਾਂ ਦਾ ਕਹਿਣਾ ਹੈ ਕਿ ਸਾਰੇ ਗ੍ਰਹਿਆਂ 'ਚ ਬ੍ਰਹਸਪਤੀ ਸਭ ਤੋਂ ਸ਼ੁੱਭ ਗ੍ਰਹਿ ਹੁੰਦੇ ਹਨ ਕਿਉਂਕਿ ਇਨ੍ਹਾਂ ਨੂੰ ਦੇਵ ਗੁਰੂ ਦਾ ਅਹੁਦਾ ਪ੍ਰਾਪਤ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਨੂੰ ਪੀਲਾ ਰੰਗ ਬਹੁਤ ਹੀ ਪਿਆਰਾ ਹੈ। ਵੀਰਵਾਰ ਦੇ ਦਿਨ ਪੂਜਾ 'ਚ ਪੀਲੀਆਂ ਚੀਜ਼ਾਂ ਦਾ ਬਹੁਤ ਮਹੱਤਵ ਹੈ। ਇਸ ਨਾਲ ਸ਼੍ਰੀ ਹਰਿ ਅਤੇ ਬ੍ਰਹਿਸਪਤੀ ਦੋਵੇਂ ਖੁਸ਼ ਹੋ ਕੇ ਭਗਤਾਂ 'ਤੇ ਆਪਣੀ ਕ੍ਰਿਪਾ ਕਰਦੇ ਹਨ। ਜ਼ਿੰਦਗੀ 'ਚ ਕਦੇ ਵੀ ਸਿਹਤ, ਪੈਸਾ, ਸਫਲਤਾ ਅਤੇ ਮਨਪਸੰਦ ਜੀਵਨਸਾਥੀ ਨਾਲ ਸਬੰਧਿਤ ਕੋਈ ਵੀ ਸਮੱਸਿਆ ਨਹੀਂ ਹੋਣ ਦਿੰਦੇ। ਆਓ ਇਸ ਖ਼ਬਰ ਰਾਹੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਤੁਸੀਂ ਭਗਵਾਨ ਸ਼੍ਰੀ ਹਰਿ ਵਿਸ਼ਣੂ ਤੇ ਦੇਵ ਗੁਰੂ ਬ੍ਰਹਸਪਤੀ ਤੁਹਾਡੇ 'ਤੇ ਆਪਣੀ ਕਿਪ੍ਰਾ ਬਣਾਉਣਗੇ :-

ਪੀਲੇ ਰੰਗ ਦੇ ਕੱਪੜੇ
ਵੀਰਵਾਰ ਦੇ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਪੀਲਾ ਰੰਗ ਭਗਵਾਨ ਵਿਸ਼ਣੂ ਨੂੰ ਬਹੁਤ ਹੀ ਪਸੰਦ ਹੁੰਦਾ ਹੈ। ਇਸ ਲਈ ਭਗਵਾਨ ਨੂੰ ਖੁਸ਼ ਕਰਨ ਲਈ ਪੀਲੇ ਰੰਗ ਦੇ ਕੱਪੜੇ ਪਾਓ।

ਕੇਲੇ ਦੇ ਦਰਖ਼ੱਤ ਦੀ ਪੂਜਾ
ਵੀਰਵਾਰ ਦੇ ਦਿਨ ਕੇਲੇ ਦੇ ਦਰਖ਼ੱਤ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸਵੇਰੇ-ਸਵੇਰੇ ਕੇਲੇ ਦੇ ਦਰਖ਼ੱਤ ਦੀ ਪੂਜਾ ਕਰਨ ਤੋਂ ਬਾਅਦ ਦੀਵਾ ਜਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਕੇਲੇ ਦੇ ਦਰਖੱਤ 'ਤੇ ਛੌਲਿਆ ਦੀ ਦਾਲ ਚੜ੍ਹਾਉਣਾ ਵੀ ਸ਼ੁੱਭ ਹੁੰਦਾ ਹੈ।

ਛੋਲਿਆਂ ਦੀ ਦਾਲ ਤੇ ਕੇਸਰ ਦਾ ਕਰੋ ਦਾਨ
ਛੋਲਿਆਂ ਦੀ ਦਾਲ ਅਤੇ ਕੇਸਰ ਨੂੰ ਮੰਦਰ 'ਚ ਦਾਨ ਕਰੋ ਅਤੇ ਕੇਸਰ ਦਾ ਟਿੱਕਾ ਮੱਥੇ 'ਤੇ ਲਗਾਓ।

ਵਿਸ਼ਣੂ ਭਗਵਾਨ ਦੀ ਕਰੋ ਪੂਜਾ
ਵੀਰਵਾਰ ਦੇ ਦਿਨ ਵਿਸ਼ਣੂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਵਿਸ਼ਣੂ ਭਗਵਾਨ ਦੀ ਪੂਜਾ ਨਾਲ ਦੇਵੀ ਲਕਸ਼ਮੀ ਖੁਸ਼ ਹੁੰਦੀ ਹੈ।

ਪੀਲੇ ਰੰਗ ਦੀਆਂ ਚੀਜ਼ਾਂ ਕਰੋ ਦਾਨ
ਵੀਰਵਾਰ ਦੇ ਦਿਨ ਪੀਲੇ ਰੰਗ ਦੀਆਂ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ। ਜਿਵੇਂ ਕੱਪੜੇ, ਅਨਾਜ ਆਦਿ।

ਪੀਲੇ ਫੁੱਲ
ਇਸ ਦਿਨ ਤੁਸੀਂ ਕਿਸੇ ਵੀ ਮੰਦਰ 'ਚ ਜਾ ਕੇ ਪੀਲੇ ਫੁੱਲ ਵੀ ਚੜ੍ਹਾ ਸਕਦੋ ਹੋ।

ਕੱਚਾ ਦੁੱਧ ਚੜ੍ਹਾਓ
ਇਸ ਦਿਨ ਤੁਲਸੀ ਦੇ ਪੌਦੇ ਨੂੰ ਕੱਚਾ ਦੁੱਧ ਚੜ੍ਹਾਉਣਾ ਚਾਹੀਦਾ ਹੈ।

ਮੰਤਰ ਜਾਪ
ਓਮ ਗ੍ਰਾਂ ਗ੍ਰੀਂ ਗ੍ਰੋਂ ਸ : ਗੁਰੂਵੇ ਨਮ: ਮੰਤਰ ਦਾ 108 ਵਾਰ ਜਾਪ ਕਰੋ।

Aarti dhillon

This news is Content Editor Aarti dhillon