19 ਹਜ਼ਾਰ ਫੁੱਟ 'ਤੇ ਸਥਿਤ ਹਨ ਸ਼੍ਰੀਖੰਡ ਮਹਾਦੇਵ, ਇਹ ਹੈ ਭਾਰਤ ਦੀ ਸਭ ਤੋਂ ਔਖੀ ਪੈਦਲ ਯਾਤਰਾ

7/11/2022 6:02:32 PM

ਨਵੀਂ ਦਿੱਲੀ - ਸ਼੍ਰੀਖੰਡ ਮਹਾਦੇਵ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਇੱਕ ਪ੍ਰਾਚੀਨ ਤੀਰਥ ਸਥਾਨ ਹੈ, ਜਿਸ ਨੂੰ ਭਗਵਾਨ ਸ਼ਿਵ-ਪਾਰਵਤੀ ਦਾ ਨਿਵਾਸ ਮੰਨਿਆ ਜਾਂਦਾ ਹੈ। 19,570 ਫੁੱਟ ਦੀ ਉਚਾਈ 'ਤੇ 70 ਫੁੱਟ ਉੱਚੀ ਸ਼ਿਵ ਸ਼ਿਲਾ ਦੇ ਦਰਸ਼ਨ ਕਰਨ ਲਈ 35 ਕਿਲੋਮੀਟਰ ਦਾ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਹੈ। ਇਸ ਵਾਰ ਸ਼੍ਰੀਖੰਡ ਮਹਾਦੇਵ ਦੀ ਯਾਤਰਾ ਸੋਮਵਾਰ 11 ਜੁਲਾਈ ਭਾਵ ਅੱਜ ਤੋਂ ਸ਼ੁਰੂ ਹੋ ਰਹੀ ਹੈ, ਜੋ 24 ਜੁਲਾਈ ਤੱਕ ਜਾਰੀ ਰਹੇਗੀ। ਕੋਈ ਵੀ ਸ਼ਰਧਾਲੂ ਰਜਿਸਟ੍ਰੇਸ਼ਨ ਤੋਂ ਬਿਨਾਂ ਇਸ ਯਾਤਰਾ 'ਤੇ ਨਹੀਂ ਜਾ ਸਕਦਾ। ਰਜਿਸਟ੍ਰੇਸ਼ਨ ਫੀਸ 200 ਰੁਪਏ ਹੈ। ਔਫਲਾਈਨ ਰਜਿਸਟ੍ਰੇਸ਼ਨ ਪਹਿਲੇ ਬੇਸ ਕੈਂਪ ਸਿੰਘਗੜ੍ਹ ਵਿਖੇ ਸਵੇਰੇ 5 ਵਜੇ ਤੋਂ ਸ਼ਾਮ 7 ਵਜੇ ਤੱਕ ਕੀਤੀ ਜਾ ਸਕਦੀ ਹੈ। ਡੀਸੀ ਦਾ ਕਹਿਣਾ ਹੈ ਕਿ ਬੇਸ ਕੈਂਪ ਸਿੰਘਗੜ੍ਹ ਵਿਖੇ ਮੈਡੀਕਲ ਚੈੱਕਅਪ ਦੌਰਾਨ ਯਾਤਰਾ ਨਾ ਕਰਨ ਅਤੇ ਬਿਮਾਰ ਪਾਏ ਜਾਣ 'ਤੇ ਰਜਿਸਟ੍ਰੇਸ਼ਨ ਫੀਸ ਵਾਪਸ ਨਹੀਂ ਕੀਤੀ ਜਾਵੇਗੀ। ਸ਼੍ਰੀਖੰਡ ਮਹਾਦੇਵ ਯਾਤਰਾ ਲਈ ਪੂਰੀ ਤਰ੍ਹਾਂ ਸਿਹਤਮੰਦ ਹੋਣ ਦਾ ਮੈਡੀਕਲ ਸਰਟੀਫਿਕੇਟ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਜਾਣੋ ਸ਼੍ਰੀਖੰਡ ਮਹਾਦੇਵ ਅਤੇ ਯਾਤਰਾ ਸੰਬੰਧੀ ਹੋਰ ਦਿਲਚਸਪ ਜਾਣਕਾਰੀ...

ਇਹ ਵੀ ਪੜ੍ਹੋ : ਜਾਣੋ ਘਰ ਦੇ ਮੰਦਰ 'ਚ ਟੁੱਟੀ ਮੂਰਤੀ ਦਿੰਦੀ ਹੈ ਕਿਸ ਗੱਲ ਦਾ ਸੰਕੇਤ

ਜਾਣੋ ਇਸ ਅਸਥਾਨ ਦੀ ਮਹੱਤਤਾ

ਮਾਨਤਾਵਾਂ ਅਨੁਸਾਰ ਦੈਂਤ ਭਸਮਾਸੁਰ ਨੇ ਇਸ ਸਥਾਨ 'ਤੇ ਤਪੱਸਿਆ ਕੀਤੀ ਸੀ ਅਤੇ ਭਗਵਾਨ ਸ਼ਿਵ ਕੋਲੋਂ ਵਰਦਾਨ ਮੰਗਿਆ ਸੀ ਕਿ ਉਹ ਜਿਸ 'ਤੇ ਹੱਥ ਰੱਖੇਗਾ ਉਹ ਸੜ ਕੇ ਸੁਆਹ ਹੋ ਜਾਵੇਗਾ। ਜਿਵੇਂ ਹੀ ਉਸ ਨੂੰ ਵਰਦਾਨ ਮਿਲਿਆ, ਉਹ ਸ਼ਿਵ ਨੂੰ ਭਸਮ ਕਰਨ ਲਈ ਉਨ੍ਹਾਂ ਦੇ ਪਿੱਛੇ ਭੱਜਿਆ। ਫਿਰ ਮਹਾਦੇਵ ਨੂੰ ਪਹਾੜ ਦੀਆਂ ਇਨ੍ਹਾਂ ਗੁਫਾਵਾਂ ਵਿੱਚ ਲੁਕਣਾ ਪਿਆ। ਭਸਮਾਸੁਰ ਦੇ ਡਰ ਕਾਰਨ ਦੇਵੀ ਪਾਰਵਤੀ  ਰੋਣ ਲੱਗੇ । ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਹੰਝੂਆਂ ਕਾਰਨ ਇੱਥੇ ਨਯਨਸਰੋਵਰ ਝੀਲ ਬਣੀ ਸੀ। ਇਸ ਝੀਲ ਦੀ ਇੱਕ ਧਾਰ ਇਥੋਂ 25 ਕਿਲੋਮੀਟਰ ਹੇਠਾਂ ਭਗਵਾਨ ਸ਼ਿਵ ਦੀ ਗੁਫਾ ਨਿਰਮੰਡ ਦੇ ਦੇਵ ਢਾਂਕ ਤੱਕ ਡਿੱਗਦੀ ਹੈ। ਪਾਂਡਵਾਂ ਨੇ ਆਪਣੇ  ਬਨਵਾਸ ਦਾ ਕੁਝ ਸਮਾਂ ਇੱਥੇ ਬਿਤਾਇਆ ਸੀ। ਭੀਮ ਨੇ ਇੱਥੇ ਇੱਕ ਦੈਂਤ ਨੂੰ ਵੀ ਮਾਰਿਆ ਸੀ। ਅਜਿਹੀਆਂ ਕਹਾਣੀਆਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੁਣਨ ਨੂੰ ਮਿਲਦੀਆਂ ਹਨ।

ਇਹ ਵੀ ਪੜ੍ਹੋ : 1100 ਸਾਲ ਪੁਰਾਣੇ ਜਗਨਨਾਥ ਮੰਦਰ ਦੀ ਰਸੋਈ, 6 ਰਸਾਂ ਨਾਲ ਬਣਦਾ ਹੈ ਭਗਵਾਨ ਲਈ ਭੋਗ

ਇਸ ਪਵਿੱਤਰ ਅਸਥਾਨ ਦੀ ਯਾਤਰਾ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

PunjabKesari

ਮੀਂਹ ਅਤੇ ਹੋਰ ਖ਼ਤਰਿਆਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸ੍ਰੀਖੰਡ ਯਾਤਰਾ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿਉਂਕਿ ਹਾਲ ਹੀ ਵਿੱਚ ਅਮਰਨਾਥ ਯਾਤਰਾ ਦੌਰਾਨ ਬੱਦਲ ਫਟ ਗਏ ਸਨ। ਡੀਸੀ ਦਾ ਕਹਿਣਾ ਹੈ ਕਿ ਬੇਸ ਕੈਂਪ ਸਿੰਘਗੜ੍ਹ ਵਿਖੇ ਮੈਡੀਕਲ ਚੈੱਕਅਪ ਦੌਰਾਨ ਯਾਤਰਾ ਨਾ ਕਰਨ ਅਤੇ ਬਿਮਾਰ ਪਾਏ ਜਾਣ 'ਤੇ ਰਜਿਸਟ੍ਰੇਸ਼ਨ ਫੀਸ ਵਾਪਸ ਨਹੀਂ ਕੀਤੀ ਜਾਵੇਗੀ। 18 ਸਾਲ ਤੋਂ ਘੱਟ ਅਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੈ। ਰਜਿਸਟ੍ਰੇਸ਼ਨ ਲਾਜ਼ਮੀ ਹੈ ਅਤੇ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਤੋਂ ਬਿਨਾਂ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ।

  •  ਸ਼੍ਰੀਖੰਡ ਮਹਾਦੇਵ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਇਸ ਵੈੱਬਸਾਈਟ- https://shrikhandyatra.hp.gov.in ਤੋਂ ਕੀਤੀ ਜਾ ਸਕਦੀ ਹੈ। ਅਨਫਿੱਟ ਅਤੇ 18 ਸਾਲ ਤੋਂ ਘੱਟ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕ ਯਾਤਰਾ ਨਹੀਂ ਕਰ ਸਕਦੇ।
  • ਔਫਲਾਈਨ ਰਜਿਸਟ੍ਰੇਸ਼ਨ ਲਈ ਸ਼ਿਮਲਾ ਸਥਿਤ ਨਿਰਮੰਡ ਦੇ ਸਿੰਹਗਾੜ੍ਹ ਪਹੁੰਚਣਾ ਹੋਵੇਗਾ। ਇੱਥੋਂ ਅੱਗੇ ਦੀ ਯਾਤਰਾ ਸ਼ੁਰੂ ਹੋਵੇਗੀ, ਜਿਹੜੀ ਕਿ ਬਹੁਤ ਔਖੀ ਹੈ। ਤੁਹਾਨੂੰ ਇੱਥੋਂ ਯਾਤਰਾ ਬਾਰੇ ਪੂਰੀ ਜਾਣਕਾਰੀ ਮਿਲੇਗੀ।
  • ਸਥਾਨਕ ਪ੍ਰਸ਼ਾਸਨ ਵੱਲੋਂ ਸਿੰਹਗਾੜ੍ਹ, ਥਚਾਡੂ, ਕੁੰਸ਼ਾ, ਭੀਮਦਵਾਰੀ ਅਤੇ ਪਾਰਵਤੀਬਾਗ ਵਿਖੇ ਬੇਸ ਕੈਂਪ ਲਗਾਏ ਗਏ ਹਨ। ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਡਾਕਟਰ, ਪੁਲਿਸ ਅਤੇ ਬਚਾਅ ਟੀਮ ਹਰ ਸਮੇਂ ਤਿਆਰ ਰਹੇਗੀ।
  • ਕੋਈ ਵੀ ਵਿਅਕਤੀ ਆਪਣੇ ਪਛਾਣ ਵਾਲੇ ਵਿਅਕਤੀ ਦੇ ਨਾਲ ਜਾਂ ਗਰੁੱਪ ਬਣਾ ਕੇ ਹੀ ਇਹ ਯਾਤਰਾ ਕੀਤੀ ਜਾਣੀ ਚਾਹੀਦੀ ਹੈ।
  • ਕੋਈ ਵੀ ਵਿਅਕਤੀ ਇਕੱਲੇ ਸ਼੍ਰੀਖੰਡ ਮਹਾਦੇਵ ਦੀ ਯਾਤਰਾ ਨਾ ਕਰੇ।
  • ਹੌਲੀ-ਹੌਲੀ ਚੜ੍ਹੋ ਅਤੇ ਸਾਹ ਫੁੱਲਣ ਸਮੇਂ ਰੁਕ ਜਾਓ ਅਤੇ ਕੁਝ ਦੇਰ ਆਰਾਮ ਕਰੋ। ਆਪਣੇ ਨਾਲ ਛੱਤਰੀ, ਗਰਮ ਕੱਪੜੇ, ਜੁੱਤੇ, ਟਾਰਚ, ਸੋਟੀ, ਜ਼ਰੂਰੀ ਦਵਾਈਆਂ ਆਦਿ ਸਮਾਨ ਜ਼ਰੂਰ ਲੈ ਕੇ ਜਾਓ।
  • ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਅਪੀਲ ਕੀਤੀ ਹੈ ਕਿ ਸ਼ਰਧਾਲੂ ਆਪਣੇ ਨਾਲ ਮੈਡੀਕਲ ਸਰਟੀਫਿਕੇਟ ਲੈ ਕੇ ਆਉਣ ਅਤੇ ਬੇਸ ਕੈਂਪ ਸਿੰਘਗੜ੍ਹ ਵਿਖੇ ਸਿਹਤ ਜਾਂਚ ਕਰਵਾਉਣ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬੇਸ ਕੈਂਪ ਸਿੰਘਗੜ੍ਹ ਤੋਂ ਸਵੇਰੇ 5 ਵਜੇ ਤੋਂ ਪਹਿਲਾਂ ਅਤੇ ਸ਼ਾਮ 4 ਵਜੇ ਤੋਂ ਬਾਅਦ ਯਾਤਰਾ ਨਾ ਕਰੋ। ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਦਾ ਕਹਿਣਾ ਹੈ ਕਿ ਦੁਪਹਿਰ 12 ਵਜੇ ਤੋਂ ਬਾਅਦ ਕਿਸੇ ਵੀ ਸ਼ਰਧਾਲੂ ਨੂੰ ਪਾਰਵਤੀਬਾਗ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ : Vastu Tips:ਘਰ 'ਚ ਚਾਹੁੰਦੇ ਹੋ ਸੁੱਖ-ਸ਼ਾਂਤੀ ਅਤੇ ਧਨ-ਦੌਲਤ, ਤਾਂ ਤੁਰੰਤ ਲੈ ਆਓ ਮਿੱਟੀ ਦਾ ਇਹ ਸਾਮਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur