ਕ੍ਰਿਸ਼ਨ ਅਵਤਾਰ

1/7/2018 9:31:37 AM

ਇਹ ਸਾਰੇ ਦੇਵਤਾ ਇਸ ਲਈ ਨਹੀਂ ਆਏ ਮੇਰੇ ਅਤੇ ਤੁਹਾਡੇ ਕੋਲ ਕਿ ਅਸੀਂ ਸਾਰੀ ਸ਼੍ਰਿਸ਼ਟੀ ਦਾ ਵਿਨਾਸ਼ ਕਰਕੇ ਨਵੀਂ ਸ਼੍ਰਿਸ਼ਟੀ ਦੀ ਰਚਨਾ ਕਰੀਏ। ਉਹ ਸਭ ਤਾਂ ਪਰਲੋ ਪਿੱਛੋਂ ਹੀ ਹੋਵੇਗਾ। ਅਜੇ ਤਾਂ ਪੂਰਾ ਯੁੱਗ ਪਿਆ ਹੈ। ਪਰਲੋ ਆਉਣ 'ਚ। ਇਸ ਯੁੱਗ ਲਈ ਅਸੀਂ ਅਜਿਹੀ ਸੰਸਕ੍ਰਿਤੀ ਅਤੇ ਅਜਿਹੇ ਧਰਮ ਨੂੰ ਉਲੀਕਣਾ ਹੈ, ਜਿਸਦੀ ਪਾਲਣਾ ਕਰਕੇ ਸਾਰੇ ਪ੍ਰਾਣੀ ਸੁਖ ਨਾਲ, ਧਰਮਪੂਰਵਕ ਜੀਵਨ ਬਤੀਤ ਕਰ ਸਕਣ। ਉਂਝ ਤਾਂ ਮਹਾਰਿਸ਼ੀਆਂ ਨੇ ਕਲਯੁੱਗ ਦੇ ਸਬੰਧ 'ਚ ਜੋ ਭਵਿਖਬਾਣੀਆਂ ਕੀਤੀਆਂ ਹਨ, ਉਹ ਸੱਚ ਹੋ ਕੇ ਰਹਿਣਗੀਆਂ, ਪਰ ਜਿੰਨੇ ਮਾਨਵ ਵੀ ਸੁਧਰੇ ਰਹਿਣ ਓਨਾ ਹੀ ਚੰਗਾ ਹੈ। ਸਾਰੇ ਜੇ ਸੰਸਾਰ ਦੇ ਤਸੀਹੇ ਭੋਗਣ ਲਗ ਪੈਣ ਫਿਰ ਤਾਂ ਸਭ ਕੁਝ ਚੌਪਟ ਹੋ ਜਾਏਗਾ।''
ਬ੍ਰਹਮਾਜੀ ਨੇ ਕਿਹਾ, ''ਭਗਵਾਨ, ਹੁਣ ਤੁਸੀਂ ਜਿਨ੍ਹਾਂ ਭਵਿੱਖ ਬਾਣੀਆਂ ਦੀ ਗੱਲ ਆਖੀ ਹੈ, ਉਨ੍ਹਾਂ ਬਾਰੇ ਅਸੀਂ ਵਿਸਤਾਰ ਨਾਲ ਜਾਣਨਾ ਚਾਹੁੰਦੇ ਹਾਂ। ਕਲਯੁੱਗ 'ਚ ਤੁਸੀਂ ਕਿਸ ਤਰ੍ਹਾਂ ਦੇ ਧਰਮ ਅਤੇ ਸੱਭਿਆਚਾਰ ਦੀ ਸਥਾਪਨਾ ਕਰਨਾ ਚਾਹੁੰਦੇ ਹੋ, ਕਿਰਪਾ ਕਰਕੇ ਇਸ ਬਾਰੇ ਵੀ ਦੱਸੋ।''
ਭਗਵਾਨ ਵਿਸ਼ਨੂੰ ਨੇ ਕਿਹਾ, ''ਦੈਂਤ, ਰਾਖਸ਼ਸ਼, ਮਲੇਵ, ਨਾਗ, ਕਿੰਨਰ, ਗੰਧਰਵ ਅਤੇ ਮਾਨਵ, ਕਲਯੁੱਗ 'ਚ ਵੀ ਰਹਿਣਗੇ, ਪਰ ਉਨ੍ਹਾਂ ਦੇ ਨਾਂ ਬਦਲ ਜਾਣਗੇ, ਵਤੀਰਾ ਅਤੇ ਆਚਾਰ-ਵਿਚਾਰ ਬਦਲ ਜਾਣਗੇ। ਨਿੱਤ ਨਵੇਂ ਮਤ-ਮਤਾਂਤਰ ਅਤੇ ਸੰਪਰਦਾ ਫੈਲ ਜਾਣਗੇ। ਦੁਆਪਰ ਯੁੱਗ ਤੱਕ ਸਿਰਫ ਧਨ, ਧਰਤੀ ਅਤੇ ਔਰਤ ਲਈ ਯੁੱਗ ਹੁੰਦੇ ਹਨ, ਕਲਯੁੱਗ 'ਚ ਧਰਮ ਦੇ ਨਾਂ 'ਤੇ ਵੀ ਯੁੱਧ ਹੋਣਗੇ ਅਤੇ ਕਰੋੜਾਂ ਪ੍ਰਾਣੀ ਧਰਮ ਅਤੇ ਸੰਪਰਦਾ ਦੇ ਨਾਂ 'ਤੇ ਮਾਰੇ ਜਾਣਗੇ। ਫਿਰ ਇਕ ਸਮਾਂ ਅਜਿਹਾ ਆਏਗਾ ਜਦੋਂ ਆਰੀਆ ਲੋਕ ਚੰਡਾਲਾਂ ਦੇ ਹੱਥ ਦਾ ਭੋਜਨ ਖਾਣ ਲੱਗਣਗੇ। ਉਨ੍ਹਾਂ ਦੀਆਂ ਔਰਤਾਂ ਤੋਂ ਸੰਤਾਨ ਪੈਦਾ ਕਰਨ ਲੱਗਣਗੇ ਅਤੇ ਉਨ੍ਹਾਂ ਨਾਲ ਬੈਠ ਕੇ ਖਾਣ-ਪੀਣ ਲੱਗਣਗੇ।
ਚੰਡਾਲ ਅਤੇ ਮਲੇਛ ਜਾਤੀਆਂ ਅਤੇ ਆਰੀਆਂ ਜਾਤੀਆਂ 'ਚ ਜਦੋਂ ਭਿੰਨ-ਭੇਦ ਨਹੀਂ ਰਹੇਗਾ ਤਾਂ ਆਰੀਆ ਔਰਤਾਂ ਵੀ ਚੰੰਡਾਲਾਂ ਅਤੇ ਮਲੇਛਾਂ ਤੋਂ ਸੰਤਾਨ ਪੈਦਾ ਕਰਨਗੀਆਂ ਅਤੇ ਇਸ ਤਰ੍ਹਾਂ ਲੋਕ ਵਰਣ ਰਹਿਤ ਸੰਤਾਨ ਪੈਦਾ ਕਰਕੇ ਧਰਮ ਕਰਮ, ਦੇਵੀ ਦੇਵਤਿਆਂ ਅਤੇ ਆਪਣੀ ਸੰਸਕ੍ਰਿਤੀ ਨੂੰ ਭੁੱਲ ਜਾਣਗੇ। ਉਨ੍ਹਾਂ ਦੇ ਆਚਾਰ-ਵਿਚਾਰ ਦੂਸ਼ਿਤ ਹੋ ਜਾਣਗੇ।