Vastu Shastra : ਘਰ 'ਚ ਰੱਖੋ ਇਹ 5 ਮੂਰਤੀਆਂ, Positivity ਨਾਲ ਭਰ ਜਾਵੇਗਾ ਤੁਹਾਡਾ ਘਰ

11/15/2022 6:03:00 PM

ਨਵੀਂ ਦਿੱਲੀ - ਘਰ 'ਚ ਮੌਜੂਦ ਊਰਜਾ ਤੁਹਾਡੇ ਜੀਵਨ ਨੂੰ ਵੀ ਪ੍ਰਭਾਵਿਤ ਕਰਦੀ ਹੈ। ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਇਹ ਊਰਜਾਵਾਂ ਤੁਹਾਡੇ ਜੀਵਨ ਵਿਚ ਸਕਾਰਾਤਮਕਤਾ ਲਿਆਉਂਦੀਆਂ ਹਨ। ਇੱਥੇ ਕੁਝ ਚੀਜ਼ਾਂ ਘਰ ਵਿਚ ਨਕਾਰਾਤਮਕ ਊਰਜਾ ਲੈ ਕੇ ਆਉਂਦੀਆਂ ਹਨ ਅਤੇ ਕੁਝ ਚੀਜ਼ਾਂ ਘਰ ਵਿਚ ਸਕਾਰਾਤਮਕਤਾ ਵੀ ਲਿਆਉਂਦੀਆਂ ਹਨ। ਵਾਸਤੂ ਸ਼ਾਸਤਰ ਵਿਚ ਕੁਝ ਅਜਿਹੀਆਂ ਮੂਰਤੀਆਂ ਬਾਰੇ ਦੱਸਿਆ ਗਿਆ ਹੈ ਜੋ ਤੁਹਾਡੇ ਘਰ ਵਿਚ ਸਕਾਰਾਤਮਕ ਊਰਜਾ ਲਿਆਉਂਦੀਆਂ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ..

ਇਹ  ਵੀ ਪੜ੍ਹੋ : Shiv Purana Upay: ਸ਼ਿਵ ਪੁਰਾਣ 'ਚ ਦੱਸੇ ਇਨ੍ਹਾਂ ਉਪਾਵਾਂ ਨਾਲ ਕਰੋ ਪੂਜਾ, ਹਰ ਮਨੋਕਾਮਨਾ ਹੋਵੇਗੀ ਪੂਰੀ

ਘੋੜੇ ਦੀ ਮੂਰਤੀ  ਦਵਾਏਗੀ ਸਫਲਤਾ 

ਘੋੜੇ ਦੀ ਮੂਰਤੀ ਘਰ ਵਿੱਚ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਇਸ ਮੂਰਤੀ ਨੂੰ ਘਰ ਦੀ ਉੱਤਰ ਦਿਸ਼ਾ 'ਚ ਰੱਖ ਸਕਦੇ ਹੋ। ਇਸ ਮੂਰਤੀ ਨੂੰ ਰੱਖਣ ਨਾਲ ਤੁਹਾਨੂੰ ਹਰ ਖੇਤਰ ਵਿੱਚ ਸਫਲਤਾ ਮਿਲੇਗੀ। ਨੌਕਰੀ ਕਾਰੋਬਾਰ ਵਿੱਚ ਤਰੱਕੀ ਪ੍ਰਾਪਤ ਕਰਨ ਲਈ ਵੀ ਇਹ ਮੂਰਤੀ ਬਹੁਤ ਸ਼ੁਭ ਮੰਨੀ ਜਾਂਦੀ ਹੈ। ਘਰ ਵਿੱਚ ਵੀ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ।

ਹਾਥੀ ਦੀ ਮੂਰਤੀ

ਘਰ ਵਿਚ ਹਾਥੀ ਦੀ ਮੂਰਤੀ ਰੱਖਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ ਹਾਥੀ ਨੂੰ ਅਮੀਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨੂੰ ਘਰ 'ਚ ਰੱਖਣ ਨਾਲ ਸਕਾਰਾਤਮਕ ਊਰਜਾ ਮਿਲਦੀ ਹੈ। ਇਸ ਤੋਂ ਇਲਾਵਾ ਪੈਸੇ ਦੇ ਆਗਮਨ ਦੇ ਨਵੇਂ ਰਾਹ ਵੀ ਖੁੱਲ੍ਹਦੇ ਹਨ। ਬੈੱਡਰੂਮ 'ਚ ਹਾਥੀ ਰੱਖਣ ਨਾਲ ਵੀ ਵਿਆਹੁਤਾ ਜੀਵਨ 'ਚ ਖੁਸ਼ਹਾਲੀ ਆਉਂਦੀ ਹੈ।

ਇਹ  ਵੀ ਪੜ੍ਹੋ : Shiv Purana Upay: ਸ਼ਿਵ ਪੁਰਾਣ 'ਚ ਦੱਸੇ ਇਨ੍ਹਾਂ ਉਪਾਵਾਂ ਨਾਲ ਕਰੋ ਪੂਜਾ, ਹਰ ਮਨੋਕਾਮਨਾ ਹੋਵੇਗੀ ਪੂਰੀ

ਕੱਛੂ

ਕੱਛੂ ਨੂੰ ਘਰ ਵਿੱਚ ਰੱਖਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਤਰੱਕੀ ਅਤੇ ਪੈਸੇ ਲਈ, ਤੁਸੀਂ ਘਰ ਵਿੱਚ ਕੱਛੂ ਦੀ ਮੂਰਤੀ ਰੱਖ ਸਕਦੇ ਹੋ। ਇਸ ਨਾਲ ਘਰ ਦੇ ਮੈਂਬਰਾਂ ਦੀ ਉਮਰ ਵੀ ਵਧਦੀ ਹੈ। ਤੁਸੀਂ ਘਰ ਦੀ ਪੂਰਬ-ਉੱਤਰ ਦਿਸ਼ਾ ਵਿੱਚ ਕੱਛੂ ਰੱਖ ਸਕਦੇ ਹੋ।

ਹੰਸ ਦੀ ਮੂਰਤੀ

ਹੰਸ ਦੀ ਜੋੜੀ ਨੂੰ ਘਰ ਵਿੱਚ ਰੱਖਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਕੱਛੂ ਨੂੰ ਘਰ 'ਚ ਰੱਖਣ ਨਾਲ ਵੀ ਖੁਸ਼ਹਾਲੀ ਅਤੇ ਸੁੱਖ-ਸਮਰਿੱਧੀ ਆਉਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਪਰਿਵਾਰ ਦੇ ਮੈਂਬਰਾਂ ਵਿਚ ਪਿਆਰ ਅਤੇ ਸਦਭਾਵਨਾ ਵੀ ਵਧਦੀ ਹੈ।

ਗਊ ਦੀ ਮੂਰਤੀ

ਘਰ ਵਿੱਚ ਗਾਂ ਦੀ ਮੂਰਤੀ ਰੱਖਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਘਰ ਵਿੱਚ ਪਿੱਤਲ ਦੀ ਬਣੀ ਗਾਂ ਦੀ ਮੂਰਤੀ ਰੱਖ ਸਕਦੇ ਹੋ। ਇਸ ਨਾਲ ਮਨ ਨੂੰ ਸ਼ਾਂਤੀ ਮਿਲੇਗੀ। ਇਸ ਤੋਂ ਇਲਾਵਾ ਗਾਂ ਦੀ ਮੂਰਤੀ ਰੱਖਣ ਨਾਲ ਬੱਚੇ ਪੜ੍ਹਾਈ ਵਿੱਚ ਵੀ ਰੁਚੀ ਮਹਿਸੂਸ ਕਰਦੇ ਹਨ।

ਇਹ  ਵੀ ਪੜ੍ਹੋ : Vastu Tips : ਸਿਰਫ਼ ਇਹ ਇਕ ਬੂਟਾ ਖੋਲ੍ਹ ਦੇਵੇਗਾ ਤੁਹਾਡੀ ਕਿਸਮਤ , ਘਰ 'ਚ ਨਹੀਂ ਹੋਵੇਗੀ ਪੈਸੇ ਦੀ ਘਾਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur