ਹਰ ਇੱਛਾ ਦੀ ਪੂਰਤੀ ਲਈ ਪੜ੍ਹੋ ਇਹ ਵਰਤ ਕਥਾ

04/15/2019 1:12:25 PM

ਜਲੰਧਰ (ਬਿਊਰੋ) : ਸ਼ਾਸਤਰਾਂ ਮੁਤਾਬਕ, ਕਾਮਦਾ ਏਕਾਦਸ਼ੀ ਦਾ ਤਿਉਹਾਰ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਏਕਾਦਸ਼ੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਨੂੰ ਆਮ ਭਾਸ਼ਾ 'ਚ ਫਲਦਾ ਏਕਾਦਸ਼ੀ ਵੀ ਆਖ ਕੇ ਬੁਲਾਇਆ ਜਾਂਦਾ ਹੈ। ਸ਼ਬਦ ਫਲਦਾ ਦਾ ਅਰਥ ਹੈ ਫਲ ਦੀ ਪ੍ਰਾਪਤੀ ਅਤੇ ਸ਼ਬਦ ਕਾਮਦਾ ਦਾ ਅਰਥ ਹੈ ਇੱਛਾਵਾਂ ਦੀ ਦਾਰਤੀ ਅਰਥਾਤ ਇੱਛਾਵਾਂ ਨੂੰ ਪੂਰਾ ਕਰਨ ਵਾਲੀ। ਇਸ ਨੂੰ ਸ਼ਾਸਤਰਾਂ 'ਚ ਭਗਵਾਨ ਵਿਸ਼ਨੂੰ ਦਾ ਉਤਮ ਵਰਤ ਆਖ ਕੇ ਸੰਬੋਧਿਤ ਕੀਤਾ ਗਿਆ ਹੈ। ਕਾਮਦਾ ਏਕਾਦਸ਼ੀ ਨੂੰ ਬ੍ਰਹਮਾਹੱਤਿਆ ਆਦਿ ਪਾਪਾਂ, ਦੋਸ਼ਾਂ ਦਾ ਨਾਸ਼ ਕਰਨ ਵਾਲੀ ਏਕਾਦਸ਼ੀ ਮੰਨਿਆ ਜਾਂਦਾ ਹੈ। ਇਸ ਕਥਾ ਨੂੰ ਪੜਨ, ਸੁਣਨ ਤੇ ਸੁਣਾਉਣ ਵਾਲੇ ਵਿਅਕਤੀ ਦੀ ਹਰ ਇੱਛਾ ਪੂਰੀ ਹੁੰਦੀ ਹੈ।


ਮਹਾਭਾਰਤ ਕਾਲੀਨ 'ਚ ਧਰਮਰਾਜ ਯੁਧਿਸ਼ਟਰ ਭਗਵਾਨ ਸ਼੍ਰੀ ਕ੍ਰਿਸ਼ਣਾ ਨੂੰ ਆਖਦੇ ਹਨ, ਹੇ ਭਗਵਾਨ! ਮੈਂ ਤੁਹਾਡਾ ਸਤਿਕਾਰ ਕਰਦਾ ਹਾਂ। ਭਗਵਾਨ ਸ਼੍ਰੀ ਕ੍ਰਿਸ਼ਣ ਯੁਧਿਸ਼ਟਰ ਨੂੰ ਆਖਦੇ ਹਨ ਕਿ ਹੇ ਧਰਮਰਾਜ! ਇਕ ਸਮੇਂ ਰਾਜਾ ਦਿਲੀਪ ਨੇ ਗੁਰੂ ਵਸ਼ਿਸ਼ਠ ਤੋਂ ਪੁੱਛਿਆ ਸੀ ਅਤੇ ਜੋ ਸਮਾਧਾਨ ਗੁਰੂ ਵਸ਼ਿਸ਼ਠ ਨੇ ਕਿਹਾ ਉਹ ਮੈਂ ਤੁਹਾਨੂੰ ਆਖਦਾ ਹਾਂ।


ਪ੍ਰਾਚੀਨਕਾਲ 'ਚ ਭੋਗੀਪੁਰ ਨਗਰ 'ਚ ਪੁੰਡਰਿਕ ਨਾਮਕ ਦਾ ਇਕ ਰਾਜਨ ਰਾਜ ਕਰਦਾ ਸੀ। ਪੁੰਡਰਿਕ ਦਾ ਦਰਬਾਰ ਕਿੰਨਰਾਂ ਤੇ ਗੰਧਰਵਿਆਂ ਨਾਲ ਭਰਿਆ ਰਹਿੰਦਾ ਸੀ, ਜੋ ਗਾਇਨ ਤੇ ਵਾਦਨ 'ਚ ਨਿਪੁੰਨ ਤੇ ਯੋਗ ਸਨ। ਉਥੇ ਲਗਾਤਾਰ ਕਿੰਨਰਾਂ ਦਾ ਗਾਇਨ ਹੁੰਦਾ ਰਹਿੰਦਾ ਸੀ। ਭੋਗੀਪੁਰ ਨਗਰ 'ਚ ਲਲਿਤਾ ਨਾਮਕ ਰੂਪਸੀ ਅਪਸਰਾ ਅਤੇ ਉਸ ਦੇ ਪਤੀ ਲਲਿਤ ਨਾਮਕ ਸ਼੍ਰੇਸ਼ਠ ਸਵਰੂਪ ਦਾ ਵਾਸ ਸੀ। ਦੋਵੇਂ 'ਚ ਅਟੁੱਟ ਪ੍ਰੇਮ ਅਤੇ ਆਕਰਸ਼ਣ ਸਨ, ਉਹ ਸਦਾ ਇਕ-ਦੂਜੇ ਦਾ ਹੀ ਸਿਮਰਨ ਕਰਦੇ ਸਨ।


ਇਕ ਦਿਨ ਗੰਧਰਵ 'ਲਲਿਤ' ਦਰਬਾਰ 'ਚ ਗਾਇਨ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਆਪਣੀ ਪਤਨੀ ਲਲਿਤਾ ਦੀ ਯਾਦ ਆ ਗਈ। ਇਸ ਨਾਲ ਉਸ ਦਾ ਗੀਤ, ਤਾਲ ਤੇ ਸੁਰ ਵਿਗੜ ਗਏ। ਇਹ ਦੇਖ ਕੇ ਰਾਜੇ ਨੂੰ ਗੰਧਰਵ ਲਲਿਤ 'ਤੇ ਬਹੁਤ ਗੁੱਸਾ ਆਇਆ। ਰਾਜੇ ਨੇ ਗੰਧਰਵ ਲਲਿਤ ਨੂੰ ਰਾਕਸ਼ਸ ਹੋਣ ਦਾ ਸੰਤਾਪ ਦੇ ਦਿੱਤਾ। ਲਲਿਤ ਸਹਿਸ਼ਾਸਤਰਾਂ ਸਾਲਾਂ ਤੱਕ ਰਾਕਸ਼ਸ ਯੋਨੀ 'ਚ ਘੁੰਮਦਾ ਰਿਹਾ। ਉਸ ਦੀ ਪਤਨੀ ਉਸ ਨੂੰ ਇਸ ਹਾਲਤ 'ਚ ਦੇਖ ਕੇ ਬਹੁਤ ਦੁੱਖੀ ਹੁੰਦੀ ਸੀ। ਕੁਝ ਸਮੇਂ ਬਾਅਦ ਘੁੰਮਦੇ-ਘੁੰਮਦੇ ਲਲਿਤ ਦੀ ਪਤਨੀ ਲਲਿਤਾ ਵਿੰਦਿਆ ਪਰਬਤ 'ਤੇ ਰਹਿਣ ਵਾਲੇ ਰਿਸ਼ੀਮੁਕ ਰਿਸ਼ੀ ਕੋਲ ਗਈ ਅਤੇ ਆਪਣੀ ਬੇਕਸੂਰ ਪਤੀ ਦੇ ਉਦਾਰ (ਇਲਾਜ) ਦਾ ਉਪਾਅ ਪੁੱਛਣ ਲੱਗੀ। ਰਿਸ਼ੀ ਨੂੰ ਉਸ 'ਤੇ ਦਾਇਆ ਆ ਗਈ ਤੇ ਉਨ੍ਹਾਂ ਨੇ ਚੇਤ ਸ਼ੁਕਲ ਪੱਖ ਦੀ 'ਕਾਮਦਾ ਏਕਾਦਸ਼ੀ' ਵਰਤ ਰੱਖਣ ਦਾ ਆਦੇਸ਼ ਦਿੱਤਾ। ਉਸ ਦਾ ਆਸ਼ੀਰਵਾਦ ਲੈ ਕੇ ਗੰਧਰਵ ਪਤਨੀ ਆਪਣੇ ਸਥਾਨ 'ਤੇ ਪਰਤ ਆਈ ਅਤੇ ਉਸ ਨੇ ਸ਼ਰਧਾ ਪੂਰਵਕ 'ਕਾਮਦਾ ਏਕਾਦਸ਼ੀ' ਦਾ ਵਰਤ ਰੱਖਿਆ। ਏਕਾਦਸ਼ੀ ਵਰਤ ਦੇ ਪ੍ਰਭਾਵ ਨਾਲ ਉਸ ਦੇ ਪਤੀ ਦਾ ਸੰਤਾਪ ਖਤਮ ਹੋ ਜਾਂਦਾ ਹੈ ਅਤੇ ਦੋਵੇਂ ਆਪਣੇ ਗੰਧਰਵ ਸਵਰੂਪ ਨੂੰ ਪ੍ਰਾਪਤ ਕਰ ਲੈਂਦੇ ਹਨ।