ਕਾਲ ਭੈਰਵ ਦੀ ਇਸ ਤਰ੍ਹਾਂ ਪੂਜਾ ਨਾਲ ਪੂਰੀ ਹੁੰਦੀ ਹਰ ਇੱਛਾ ਅਤੇ ਬਦਲ ਜਾਂਦੀ ਹੈ ਕਿਸਮਤ

06/22/2019 2:26:11 PM

ਜਲੰਧਰ (ਬਿਊਰੋ) — ਕਾਲ ਭੈਰਵ ਦੀ ਸਾਧਨਾ-ਆਰਾਧਨਾ ਦੀ ਪਵਿੱਤਰ ਤਾਰੀਕ ਕਾਲਾ ਅਸ਼ਟਮੀ ਹੈ। ਇਸ ਮਹੀਨੇ ਇਹ ਪਵਿੱਤਰ ਤਾਰੀਕ 25 ਜੂਨ ਨੂੰ ਆ ਰਿਹਾ ਹੈ। ਜੇਕਰ ਤੁਸੀਂ ਜ਼ਿੰਦਗੀ 'ਚ ਕਿਸੇ ਵੱਡੀ ਮੁਸ਼ਕਲ 'ਚ ਹੋ ਜਾਂ ਫਿਰ ਤੁਹਾਨੂੰ ਦੁਸ਼ਮਣਾਂ ਦਾ ਡਰ ਤੰਗ ਕਰ ਰਿਹਾ ਹੈ ਤਾਂ ਤੁਹਾਡੇ ਲਈ ਭਗਵਾਨ ਭੈਰਵ ਦੀ ਪੂਜਾ ਵਰਦਾਨ ਸਾਬਤ ਹੋ ਸਕਦੀ ਹੈ। ਹਨੂੰਮਾਨ ਜੀ ਦੇ ਅਧੀਨ ਸਿਰਫ ਕਾਲ ਭੈਰਵ ਦੇ ਨਾਂ ਦਾ ਉਚਾਰਣ, ਮੰਤਰ ਜਾਪ, ਆਰਤੀ ਨਾਲ ਆਰਥਿਕ ਸਮੱਸਿਆ ਖਤਮ ਹੁੰਦੀਆਂ ਹਨ। ਕਲਯੁੱਗ 'ਚ ਹਨੂੰਮਾਨ ਜੀ ਅਤੇ ਮਨੁੱਖ ਦੀ ਦੈਹਿਕ, ਦੈਵਿਕ, ਭੌਤਿਕ ਅਤੇ ਆਰਥਿਕ ਸਮੱਸਿਆਵਾਂ ਵੀ ਖਤਮ ਹੋ ਜਾਂਦੀਆਂ ਹਨ। ਕਲਯੁੱਗ 'ਚ ਹਨੂੰਮਾਨ ਜੀ ਦੇ ਅਧੀਨ ਸਿਰਫ ਕਾਲ ਭੈਰਵ ਜੀ ਦੀ ਪੂਜਾ ਦਾ ਹੀ ਤੁਰੰਤ ਪ੍ਰਭਾਵ ਦੱਸਿਆ ਗਿਆ ਹੈ, ਇਸ ਲਈ ਸਾਨੂੰ ਇਨ੍ਹਾਂ ਦੀ ਉਪਾਸਨਾ ਕਰਕੇ ਇਨ੍ਹਾਂ ਨੂੰ ਖੁਸ਼ ਰੱਖਣਾ ਚਾਹੀਦਾ ਹੈ।

ਭੈਰਵ ਨੂੰ ਖੁਸ਼ ਕਰਨ ਦੇ ਉਪਾਅ
1. ਕੰਮ 'ਚ ਆ ਰਹੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨੂੰ ਦੂਰ ਕਰਨ ਲਈ ਕਾਲਾ ਅਸ਼ਟਮੀ ਦੇ ਦਿਨ ਭਗਵਾਨ ਭੈਰਵ ਨੂੰ ਸਵਾ 100 ਗ੍ਰਾਮ ਕਾਲੇ ਤਿੱਲ, ਸਵਾ 100 ਗ੍ਰਾਮ ਕਾਲੀ ਉੜਦ ਤੇ ਸਵਾ 11 ਰੁਪਏ ਇਕ ਕਾਲੇ ਕੱਪੜੇ 'ਚ ਬੰਨ੍ਹ ਕੇ ਭਗਵਾਨ ਭੈਰਵ ਨੂੰ ਚੜ੍ਹਾਓ। ਇਸ ਉਪਾਅ ਨੂੰ ਕਰਨ ਨਾਲ ਦੁਸ਼ਮਣਾਂ 'ਤੇ ਜਿੱਤ ਅਤੇ ਜੀਵਨ 'ਚ ਛਾਏ ਕਾਲੇ ਬੱਦਲ ਦੂਰ ਹੁੰਦੇ ਹਨ।

2. ਜੇਕਰ ਤੁਸੀਂ ਬਾਬਾ ਕਾਲ ਭੈਰਵ ਦੀ ਕਿਪ੍ਰਾ ਚਾਹੁੰਦੇ ਹੋ ਤਾਂ ਕਾਲਾ ਅਸ਼ਟਮੀ ਦੇ ਦਿਨ ਬਾਬਾ ਕਾਲ ਭੈਰਵ ਦੇ ਮੰਦਰ ਜਾ ਕੇ ਉਨ੍ਹਾਂ ਦੀ ਮੂਰਤੀ 'ਤੇ ਸਿੰਧੂਰ ਤੇ ਤੇਲ ਚੜ੍ਹਾਓ ਅਤੇ ਮੂਰਤੀ ਸਾਹਮਣੇ ਬੈਠ ਕੇ ਕਾਲ ਭੈਰਵ ਦੇ ਮੰਤਰਾਂ ਦਾ ਜਾਪ ਕਰੋ। 

3. ਕਾਲਾ ਅਸ਼ਟਮੀ ਦੇ ਦਿਨ ਭਗਵਾਨ ਭੈਰਵ ਨੂੰ ਨਿੰਬੂ ਦੀ ਮਾਲਾ ਜਾਂ ਸਿਰਫ 5 ਨਿੰਬੂ ਚੜ੍ਹਾਉਣ ਨਾਲ ਇੱਛਾ ਮੁਤਾਬਕ ਫਲ ਦੀ ਪ੍ਰਾਪਤੀ ਹੁੰਦੀ ਹੈ। ਕਾਲਾ ਅਸ਼ਟਮੀ 'ਤੇ ਕੀਤੇ ਗਏ ਇਸ ਉਪਾਅ ਨਾਲ ਭੈਰਵ ਭਗਤ 'ਚ ਧਨ, ਪ੍ਰਸਿੱਧੀ ਅਤੇ ਸਫਲਤਾ ਪ੍ਰਾਪਤ ਹੁੰਦੀ ਹੈ। 

4. ਸ਼ਾਸਤਰਾਂ 'ਚ ਕੁੱਤੇ ਨੂੰ ਭਗਵਾਨ ਕਾਲ ਭੈਰਵ ਦਾ ਵਾਹਨ ਦੱਸਿਆ ਗਿਆ ਹੈ। ਭਗਵਾਨ ਭੈਰਵ ਨੂੰ ਖੁਸ਼ ਕਰਨ ਲਈ ਕਾਲਾ ਅਸ਼ਟਮੀ ਦੇ ਦਿਨ ਕਾਲੇ ਕੁੱਤੇ ਨੂੰ ਮੀਠੀ ਰੋਟੀ ਖਵਾਓ। ਜੇਕਰ ਕਾਲਾ ਕੁੱਤਾ ਨਹੀਂ ਹੈ ਤਾਂ ਤੁਸੀਂ ਕਿਸੇ ਵੀ ਕੁੱਤੇ ਨੂੰ ਰੋਟੀ ਖੁਆ ਸਕਦੇ ਹੋ। ਇਸ ਉਪਾਅ ਨੂੰ ਕਰਨ ਨਾਲ ਨਾ ਸਿਰਫ ਭਗਵਾਨ ਭੈਰਵ ਸਗੋਂ ਸ਼ਨੀਦੇਵ ਦੀ ਵੀ ਕਿਪ੍ਰਾ ਬਰਸੇਗੀ।

5. ਕਾਲ ਭੈਰਵ ਸ਼ਿਵ ਦੇ ਤਾਮਸੀ ਰੂਪ ਹਨ। ਇਸ ਲਈ ਇਨ੍ਹਾਂ ਨੂੰ ਪ੍ਰਸਾਦ ਸਵਰੂਪ ਮਦਿਰਾ (ਸ਼ਰਾਬ) ਚੜ੍ਹਾਇਆ ਜਾਂਦਾ ਹੈ। ਕਿਤੇਂ-ਕਿਤੇਂ ਕਾਲ ਭੈਰਵ ਨੂੰ ਦੁੱਧ ਚੜ੍ਹਾਉਣ ਦਾ ਵੀ ਵਿਧਾਨ ਹੈ, ਜਿਹੜੇ ਲੋਕ ਸ਼ਰਾਬ ਦਾ ਸੇਵਨ ਨਹੀਂ ਕਰਦੇ, ਉਨ੍ਹਾਂ ਨੂੰ ਦੁੱਧ ਨਾਲ ਹੀ ਕਾਲ ਭੈਰਵ ਦੀ ਪੂਜਾ ਕਰਨੀ ਚਾਹੀਦੀ ਹੈ। ਕਾਲਾ ਅਸ਼ਟਮੀ ਦੀ ਪੂਜਾ-ਵਰਤ ਕਰਨ ਵਾਲੇ ਲੋਕਾਂ ਨੂੰ ਫਲਾਹਾਰ ਹੀ ਖਾਣਾ ਚਾਹੀਦਾ ਹੈ।