Jyotish Shastra : ਰੋਟੀ ਵਰਤਾਉਂਦੇ ਸਮੇਂ ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ, ਹੋ ਸਕਦਾ ਹੈ ਆਰਥਿਕ ਨੁਕਸਾਨ!

8/7/2022 11:29:26 AM

ਨਵੀਂ ਦਿੱਲੀ - ਹਰ ਵਿਅਕਤੀ ਜਾਣੇ-ਅਣਜਾਣੇ ਵਿਚ ਆਪਣੀ ਜ਼ਿੰਦਗੀ ਵਿਚ ਕਈ ਅਜਿਹੀਆਂ ਗ਼ਲਤੀਆਂ ਕਰ ਲੈਂਦਾ ਹੈ, ਜਿਸ ਦਾ ਨਤੀਜਾ ਉਸ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੰਦਾ ਹੈ। ਭਾਵ ਉਹ ਗਲਤੀਆਂ ਜਿਨ੍ਹਾਂ ਦੇ ਕਾਰਨ ਵਿਅਕਤੀ ਦੇ ਜੀਵਨ 'ਚ ਅਚਾਨਕ ਬੁਰੇ ਪ੍ਰਭਾਵ ਪੈਣ ਲੱਗਦੇ ਹਨ। ਤਾਂ ਆਓ ਅਸੀਂ ਤੁਹਾਨੂੰ ਕੁਝ ਅਜਿਹੀਆਂ ਗਲਤੀਆਂ ਬਾਰੇ ਦੱਸਦੇ ਹਾਂ, ਜੋ ਵਿਅਕਤੀ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵਾਰ-ਵਾਰ ਦੁਹਰਾਉਂਦਾ ਹੈ।

ਜਾਣੇ-ਅਣਜਾਣੇ ਵਿੱਚ ਕੀਤੀਆਂ ਕਈ ਛੋਟੀਆਂ-ਛੋਟੀਆਂ ਗ਼ਲਤੀਆਂ ਵਿਅਕਤੀ ਦੇ ਜੀਵਨ ਵਿੱਚ ਆਰਥਿਕ ਸਮੱਸਿਆਵਾਂ ਪੈਦਾ ਕਰ ਦਿੰਦੀਆਂ ਹਨ, ਇਨ੍ਹਾਂ ਵਿੱਚੋਂ ਇੱਕ ਗ਼ਲਤੀ ਹੈ ਰੋਟੀ ਸਹੀ ਢੰਗ ਨਾਲ ਨਾ ਵਰਤਾਉਣਾ। ਜੀ ਹਾਂ, ਤੁਸੀਂ ਠੀਕ ਸਮਝਿਆ ਹੈ, ਜਿਸ ਤਰ੍ਹਾਂ ਤੁਸੀਂ ਭੋਜਨ ਪਰੋਸਦੇ ਹੋ, ਉਸ ਦਾ ਤੁਹਾਡੀ ਜ਼ਿੰਦਗੀ 'ਤੇ ਵੀ ਡੂੰਘਾ ਅਸਰ ਪੈਂਦਾ ਹੈ। ਗਲਤ ਤਰੀਕੇ ਨਾਲ ਪਰੋਸਿਆ ਗਿਆ ਭੋਜਨ ਘਰ ਵਿੱਚ ਆਰਥਿਕ ਸੰਕਟ ਦਾ ਕਾਰਨ ਬਣਦਾ ਹੈ। ਇਸ ਦੇ ਨਾਲ ਹੀ ਦੇਵੀ ਲਕਸ਼ਮੀ ਵੀ ਨਾਰਾਜ਼ ਹੋ ਜਾਂਦੀ ਹੈ ਅਤੇ ਘਰ 'ਚ ਘਰੇਲੂ ਪਰੇਸ਼ਾਨੀ ਵਧਣ ਲੱਗਦੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ ਗਲਤੀਆਂ ਹਨ ਜੋ ਵਿਅਕਤੀ ਨੂੰ ਰੋਟੀ ਪਰੋਸਦੇ ਸਮੇਂ ਨਹੀਂ ਕਰਨੀਆਂ ਚਾਹੀਦੀਆਂ।

ਇਹ ਵੀ ਪੜ੍ਹੋ : ਰੱਖੜੀ ਤੋਂ ਲੈ ਕੇ ਜਨਮ ਅਸ਼ਟਮੀ ਤੱਕ, ਇਸ ਮਹੀਨੇ ਆਉਣਗੇ ਇਹ ਤਿਉਹਾਰ ਅਤੇ ਵਰਤ, ਦੇਖੋ ਸੂਚੀ

ਸ਼ਾਸਤਰਾਂ ਅਨੁਸਾਰ ਭੋਜਨ ਕਰ ਰਹੇ ਕਿਸੇ ਵੀ ਵਿਅਕਤੀ ਨੂੰ ਥਾਲੀ ਵਿੱਚ 3 ਰੋਟੀਆਂ ਇਕੱਠੀਆਂ ਨਹੀਂ ਪਰੋਸਣੀਆਂ ਚਾਹੀਦੀਆਂ ਹਨ। ਅਜਿਹਾ ਕਰਨਾ ਅਸ਼ੁਭ ਹੈ। ਇੱਕ ਥਾਲੀ ਵਿੱਚ ਤਿੰਨ ਰੋਟੀਆਂ ਪਰੋਸਣ ਨਾਲ ਕੁੰਡਲੀ ਵਿੱਚ ਮੌਜੂਦ ਸ਼ੁਭ ਗ੍ਰਹਿ ਅਸ਼ੁਭ ਪ੍ਰਭਾਵ ਦੇਣਾ ਸ਼ੁਰੂ ਕਰ ਦਿੰਦੇ ਹਨ। ਜਿਸ ਨਾਲ ਘਰ ਦੀ ਖੁਸ਼ਹਾਲੀ ਪ੍ਰਭਾਵਿਤ ਹੋ ਜਾਂਦੀ ਹੈ ਅਤੇ ਨਕਾਰਾਤਮਕ ਊਰਜਾ ਪਰਿਵਾਰ 'ਤੇ ਹਾਵੀ ਹੋਣ ਲੱਗਦੀ ਹੈ। ਤੁਸੀਂ ਦੋ ਰੋਟੀਆਂ ਇਕੱਠੇ ਪਰੋਸ ਸਕਦੇ ਹੋ ਪਰ ਤਿੰਨ ਰੋਟੀਆਂ ਇਕੱਠੀਆਂ ਨਹੀਂ ਪਰੋਸਣੀਆਂ ਚਾਹੀਦੀਆਂ ਹਨ। ਨਾ ਹੀ ਕਦੇ ਥਾਲੀ ਵਿੱਚ ਇੱਕੋ ਸਮੇਂ ਤਿੰਨ ਰੋਟੀਆਂ ਹੋਣੀਆਂ ਚਾਹੀਦੀਆਂ ਹਨ।

ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕਈ ਲੋਕ ਖਾਣ ਵਾਲੇ ਵਿਅਕਤੀ ਨੂੰ ਆਪਣੇ ਹੱਥਾਂ ਨਾਲ ਰੋਟੀਆਂ ਪਰੋਸਣ ਲੱਗਦੇ ਹਨ। ਪਰ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ ਅਜਿਹਾ ਕਰਨਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ। ਹੱਥ ਵਿੱਚ ਰੋਟੀ ਲੈ ਕੇ ਸੇਵਾ ਕਰਨਾ ਗਰੀਬੀ ਨੂੰ ਸੱਦਾ ਦੇਣਾ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਹੱਥ 'ਚ ਰੋਟੀ ਦੇਣ ਨਾਲ ਭੋਜਨ ਛਕਾਉਣ ਦਾ ਪੁੰਨ ਵੀ ਖਤਮ ਹੋ ਜਾਂਦਾ ਹੈ, ਇਸ ਲਈ ਗਲਤੀ ਨਾਲ ਵੀ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ। ਤੁਹਾਨੂੰ ਰੋਟੀ ਨੂੰ ਹਮੇਸ਼ਾ ਪਲੇਟ ਜਾਂ ਥਾਲੀ 'ਤੇ ਰੱਖ ਕੇ ਪਰੋਸਣਾ ਚਾਹੀਦਾ ਹੈ।

ਇਹ ਵੀ ਪੜ੍ਹੋ :  Vastu Shastra : ਘਰ ਦੀ ਛੱਤ 'ਤੇ ਨਾ ਰੱਖੋ ਇਹ ਚੀਜ਼ਾਂ, ਮਾਂ ਲਕਸ਼ਮੀ ਹੋ ਸਕਦੀ ਹੈ ਨਾਰਾਜ਼

ਇਸ ਲਈ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਰੋਟੀਆਂ ਬਚੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਬਾਅਦ ਵਿਚ ਖਾਧਾ ਜਾਂਦਾ ਹੈ। ਜੇਕਰ ਤੁਸੀਂ ਉਹ ਰੋਟੀਆਂ ਖੁਦ ਖਾ ਰਹੇ ਹੋ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਜੇਕਰ ਤੁਹਾਡੇ ਘਰ ਕੋਈ ਸਾਧੂ-ਸੰਤ ਜਾਂ ਮਹਿਮਾਨ ਆਉਂਦਾ ਹੈ, ਤਾਂ ਉਨ੍ਹਾਂ ਨੂੰ ਖਾਣੇ ਵਿੱਚ ਕਦੇ ਵੀ ਬਾਸੀ ਰੋਟੀਆਂ ਨਹੀਂ ਵਰਤਾਉਣੀਆਂ ਚਾਹੀਦੀਆਂ। ਜੇਕਰ ਅਜਿਹਾ ਕਰਦੇ ਹੋ ਤਾਂ ਰੱਬ ਨਾਰਾਜ਼ ਹੋ ਜਾਂਦਾ ਹੈ, ਜਿਸ ਨਾਲ ਖੇਡਦੇ-ਖੇਡਦਿਆਂ ਘਰ ਬਰਬਾਦ ਹੋਣ 'ਚ ਦੇਰ ਨਹੀਂ ਲੱਗਦੀ। ਇਸ ਲਈ ਅਜਿਹੀ ਗਲਤੀ ਕਦੇ ਨਾ ਕਰੋ।

ਸ਼ਾਸਤਰਾਂ ਦੇ ਅਨੁਸਾਰ, ਜੇਕਰ ਤੁਹਾਨੂੰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਫਲਤਾ ਨਹੀਂ ਮਿਲ ਰਹੀ ਹੈ, ਤਾਂ ਰੋਟੀ ਦਾ ਇਹ ਉਪਾਅ ਤੁਹਾਡੇ ਲਈ ਵਰਦਾਨ ਸਾਬਤ ਹੋ ਸਕਦਾ ਹੈ। ਕੰਮ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਰੋਟੀ ਅਤੇ ਚੀਨੀ ਨੂੰ ਮਿਲਾ ਕੇ ਕੀੜੀਆਂ ਦੇ ਬਿੱਲ ਦੇ ਆਲੇ-ਦੁਆਲੇ ਛੋਟੇ-ਛੋਟੇ ਟੁਕੜਿਆਂ ਵਿਚ ਖਾਣ ਲਈ ਰੱਖ ਦਿਓ। ਇਸ ਉਪਾਅ ਨਾਲ ਤੁਹਾਡੀ ਆਰਥਿਕ ਸਮੱਸਿਆਵਾਂ ਹੌਲੀ-ਹੌਲੀ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਸਫਲਤਾ ਦੇ ਰਸਤੇ ਖੁੱਲ੍ਹਣਗੇ।

ਇਹ ਵੀ ਪੜ੍ਹੋ : ਅਦਭੁੱਤ ਕਲਾਕਾਰੀ ਦੀ ਮਿਸਾਲ ਤੇ ਭਵਨ ਨਿਰਮਾਣ ਕਲਾ ਦਾ ਸ਼ਾਨਦਾਰ ਨਮੂਨਾ ‘ਮੁਰਦੇਸ਼ਵਰ ਮੰਦਿਰ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor Harinder Kaur