ਚੜ੍ਹਦੇ ਸਾਲ ਜਨਵਰੀ ’ਚ ਆਉਣਗੇ ਇਹ ਵਰਤ ਤੇ ਤਿਉਹਾਰ

12/30/2019 1:29:35 PM

ਜਲੰਧਰ(ਬਿਊਰੋ)- 1 ਜਨਵਰੀ 2020 ਨੂੰ ਨਵੇਂ ਸਾਲ ਦੀ ਸ਼ੁਰੂਆਤ ਹੋ ਜਾਵੇਗੀ। ਦੁਨੀਆ ਸਾਲ 2019 ਨੂੰ ਛੱਡ ਨਵੇਂ ਸਾਲ 2020 ਵਿਚ ਕਦਮ ਰੱਖੇਗੀ। ਨਵੇਂ ਸਾਲ ਵਿਚ ਕਿਹੜੇ-ਕਿਹੜੇ ਵਰਤ-ਤਿਉਹਾਰ ਆਉਣਗੇ। ਇਸ ਬਾਰੇ ਵਿਚ ਹਰ ਕੋਈ ਜਾਣਨਾ ਚਾਹੁੰਦਾ ਹੈ। ਆਓ ਜਾਣਦੇ ਹਾਂ ਕਿ ਨਵੇਂ ਸਾਲ ਦੀ ਸ਼ੁਰੂਆਤ ਵਿਚ ਜਨਵਰੀ ਮਹੀਨੇ ਕਿਹੜੇ-ਕਿਹੜੇ ਤਿਉਹਾਰ ਤੇ ਵਰਤ ਆਉਣਗੇ।
6 ਜਨਵਰੀ Pausha Putrada Ekadashi (ਪੁੱਤਰ ਪ੍ਰਾਪਤੀ ਲਈ ਰੱਖਿਆ ਜਾਂਦਾ ਵਰਤ)
ਨਵੇਂ ਸਾਲ ਵਿਚ ਤਿਉਹਾਰਾਂ ਦੀ ਸ਼ੁਰੂਆਤ  Pausha Putrada Ekadashi ਵਰਤ ਨਾਲ ਹੋਵੇਗੀ। ਜੋ 6 ਜਨਵਰੀ ਨੂੰ ਰੱਖਿਆ ਜਾਵੇਗਾ। ਮਾਨਤਾ ਹੈ ਕਿ ਇਸ ਵਰਤ ਨੂੰ ਕਰਨ ਨਾਲ ਔਲਾਦ ਦੀ ਪ੍ਰਾਪਤੀ ਹੁੰਦੀ ਹੈ।

8 ਜਨਵਰੀ ਬੁੱਧਵਾਰ, ਪ੍ਰਦੋਸ਼ ਵਰਤ ( ਸ਼ੁਕਲ )
8 ਜਨਵਰੀ 2020 ਨੂੰ ਪ੍ਰਦੋਸ਼ ਵਰਤ ਹੈ। ਇਹ ਵਰਤ ਮਾਤਾ ਪਾਰਵਤੀ ਅਤੇ ਭਗਵਾਨ ਸ਼ਿਵ ਨੂੰ ਸਮਰਪਿਤ ਹੈ । ਪੁਰਾਣਾਂ ਮੁਤਾਬਕ ਇਸ ਵਰਤ ਨੂੰ ਕਰਨ ਨਾਲ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਪ੍ਰਾਪਤੀ ਹੁੰਦੀ ਹੈ।

14 ਜਨਵਰੀ ਮੰਗਲਵਾਰ, ਲੋਹੜੀ
14 ਜਨਵਰੀ 2020 ਨੂੰ ਲੋਹੜੀ ਦਾ ਤਿਉਹਾਰ ਹੈ। ਲੋਹੜੀ ਦਾ ਤਿਉਹਾਰ ਮਕਰ ਸੰਕਰਾਂਤੀ ਦੇ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਨਵਵਿਆਹੀ ਵਹੁਟੀ ਆਈ ਹੋਵੇ, ਉਸ ਦੀ ਪਹਿਲੀ ਲੋਹੜੀ ਨੂੰ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

15 ਜਨਵਰੀ ਬੁੱਧਵਾਰ, ਪੋਂਗਲ ਤਿਉਹਾਰ
15 ਜਨਵਰੀ 2020 ਨੂੰ ਪੋਂਗਲ ਤਿਉਹਾਰ ਹੈ। ਤਾਮਿਲਨਾਡੂ ਵਿਚ ਪੋਂਗਲ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

15 ਜਨਵਰੀ ਬੁੱਧਵਾਰ, ਮਕਰ ਸੰਕਰਾਂਤੀ
15 ਜਨਵਰੀ 2020 ਨੂੰ ਮਕਰ ਸੰਕਰਾਂਤੀ ਤਿਉਹਾਰ ਹੈ । ਭਾਰਤ ਦੇ ਵੱਖ-ਵੱਕ ਇਲਾਕਿਆਂ ਵਿਚ ਇਸ ਤਿਉਹਾਰ ਨੂੰ ਸਥਾਨਕ ਮਾਨਤਾਵਾਂ ਮੁਤਾਬਕ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

22 ਜਨਵਰੀ ਬੁੱਧਵਾਰ, ਪ੍ਰਦੋਸ਼ ਵਰਤ (ਕ੍ਰਿਸ਼ਣ)
22 ਜਨਵਰੀ 2020 ਪ੍ਰਦੋਸ਼ ਵਰਤ ਹੈ। ਇਹ ਵਰਤ ਮਾਤਾ ਪਾਰਵਤੀ ਅਤੇ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਪੁਰਾਣਾਂ ਮੁਤਾਬਕ ਇਸ ਵਰਤ ਨੂੰ ਕਰਨ ਨਾਲ ਵਧੀਆ ਸਿਹਤ ਅਤੇ ਲੰਬੀ ਉਮਰ ਦੀ ਪ੍ਰਾਪਤੀ ਹੁੰਦੀ ਹੈ।

23 ਜਨਵਰੀ ਵੀਰਵਾਰ, ਮਾਸਿਕ ਸ਼ਿਵਰਾਤਰੀ
23 ਜਨਵਰੀ 2020 ਨੂੰ ਮਾਸਿਕ ਸ਼ਿਵਰਾਤਰੀ ਹੈ। ਹਿੰਦੂ ਧਰਮ ਵਿਚ ਮਾਸਿਕ ਸ਼ਿਵਰਾਤਰੀ ਅਤੇ ਮਹਾਸ਼ਿਵਰਾਤਰੀ ਦਾ ਵਿਸ਼ੇਸ਼ ਮਹੱਤਵ ਹੈ।
 
24 ਜਨਵਰੀ ਸ਼ੁੱਕਰਵਾਰ, Magha Amavasya
24 ਜਨਵਰੀ 2020 ਨੂੰ Magha Amavasya ਹੈ। ਮਾਘ ਮਹੀਨੇ ਦੇ ਕ੍ਰਿਸ਼ਣ ਪੱਖ ਵਿਚ ਆਉਣ ਵਾਲੀ ਮੱਸਿਆ ਨੂੰ Magha Amavasya ਕਹਿੰਦੇ ਹਨ। ਇਸ ਦਿਨ ਮਨੁੱਖ ਨੂੰ ਚੁੱਪ ਰਹਿਣਾ ਚਾਹੀਦਾ ਹੈ ਅਤੇ ਗੰਗਾ ਵਿਚ ਡੁੱਬਕੀ ਲਗਾਉਣੀ ਚਾਹੀਦੀ ਹੈ।

26 ਜਨਵਰੀ ਐਤਵਾਰ, ਗਣਤੰਤਰ ਦਿਵਸ
26 ਜਨਵਰੀ ਨੂੰ ਭਾਰਤ ਆਪਣਾ ਗਣਤੰਤਰ ਦਿਵਸ ਮਨਾਉਂਦਾ ਹੈ। 26 ਜਨਵਰੀ 1950 ਦੇ ਦਿਨ ਭਾਰਤ ਵਿਚ ਭਾਰਤੀ ਸੰਵਿਧਾਨ ਲਾਗੂ ਹੋਇਆ ਸੀ।

29 ਜਨਵਰੀ ਬੁੱਧਵਾਰ, ਬਸੰਤ ਪੰਚਮੀ
29 ਜਨਵਰੀ 2020 ਨੂੰ ਬਸੰਤ ਪੰਚਮੀ ਹੈ। ਇਹ ਤਿਉਹਾਰ ਮਾਘ ਮਹੀਨੇ ਦੇ ਸ਼ੁੱਕਲ ਪੱਖ ਦੀ ਪੰਚਮੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਸਰਸਵਤੀ ਪੂਜਾ ਵੀ ਕੀਤੀ ਜਾਂਦੀ ਹੈ।

manju bala

This news is Edited By manju bala