Vastu Tips : ਕੀ ਕੈਕਟਸ ਦਾ ਬੂਟਾ ਘਰ ''ਚ ਲਗਾਉਣਾ ਅਸ਼ੁੱਭ ਹੁੰਦਾ ਹੈ?

12/04/2023 6:37:00 PM

ਨਵੀਂ ਦਿੱਲੀ - ਹਰ ਕੋਈ ਆਪਣੇ ਘਰ ਨੂੰ ਵੱਖ-ਵੱਖ ਤਰੀਕਿਆਂ ਨਾਲ ਸਜਾਉਂਦਾ ਹੈ। ਘਰ ਵਿਚ ਬੂਟਿਆਂ ਦੀ ਸਜਾਵਟ ਵੀ ਪ੍ਰਮੁੱਖਤਾ ਨਾਲ ਭੂਮਿਕਾ ਨਿਭਾਉਂਦੀ ਹੈ। ਲੋਕ ਘਰ 'ਚ ਤੁਲਸੀ, ਨਿੰਮ, ਮਨੀ ਪਲਾਂਟ ਵਰਗੇ ਬਹੁਤ ਸਾਰੇ ਦਰੱਖਤ ਅਤੇ ਬੂਟੇ ਲਗਾਉਂਦੇ ਹਨ ਪਰ ਵਾਸਤੂ ਸ਼ਾਸਤਰ ਅਨੁਸਾਰ ਇਸ ਲਈ ਦਿਸ਼ਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਕਿਹੜਾ ਪੌਦਾ ਕਿਸ ਦਿਸ਼ਾ 'ਚ ਲਗਾਉਣਾ ਚਾਹੀਦਾ ਹੈ, ਇਸ ਨਾਲ ਜੁੜੇ ਕਈ ਨਿਯਮ ਦੱਸੇ ਗਏ ਹਨ | ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਘਰ ਵਿੱਚ ਕੈਕਟਸ ਦਾ ਪੌਦਾ ਰੱਖਣਾ ਚਾਹੀਦਾ ਹੈ ਜਾਂ ਨਹੀਂ। ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਇਸ ਬਾਰੇ ਵਾਸਤੂ ਸ਼ਾਸਤਰ ਦੇ ਨਿਯਮ...

ਇਹ ਵੀ ਪੜ੍ਹੋ :    Vastu Tips : ਘਰ ਦੀ ਇਸ ਦਿਸ਼ਾ 'ਚ ਲਗਾਇਆ ਕੈਲੰਡਰ ਤਾਂ ਸਾਰਾ ਸਾਲ ਰਹੋਗੇ ਗਰੀਬ!

ਕੀ ਘਰ ਵਿਚ ਲਗਾਉਣਾ ਚਾਹੀਦਾ ਹੈ ਇਹ ਬੂਟਾ ?

ਵਾਸਤੂ ਸ਼ਾਸਤਰ ਅਨੁਸਾਰ, ਕੈਕਟਸ ਦਾ ਬੂਟਾ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਹੈ। ਇਸ ਬੂਟੇ ਨੂੰ ਘਰ 'ਚ ਰੱਖਣ ਨਾਲ ਨਕਾਰਾਤਮਕਤਾ ਫੈਲਦੀ ਹੈ। ਕੈਕਟਸ ਦੇ ਤਿੱਖੇ ਅਤੇ ਕੰਡੇਦਾਰ ਪੱਤੇ ਨਕਾਰਾਤਮਕ ਊਰਜਾ ਫੈਲਾਉਣ ਵਿੱਚ ਮਦਦ ਕਰਦੇ ਹਨ। ਵਾਸਤੂ ਮਾਹਿਰਾਂ ਅਨੁਸਾਰ ਘਰ ਵਿੱਚ ਕੋਈ ਵੀ ਕੰਡਿਆਲੀ ਪੌਦਾ ਨਹੀਂ ਰੱਖਣਾ ਚਾਹੀਦਾ ਹੈ। ਇਸ ਨਾਲ ਘਰ ਵਿੱਚ ਕਲੇਸ਼ ਵਧਦਾ ਹੈ। ਇਹ ਪੌਦਾ ਘਰ ਦੀ ਖੁਸ਼ਹਾਲੀ ਨੂੰ ਵੀ ਖ਼ਰਾਬ ਕਰਦਾ ਹੈ।

ਘਰ ਵਿੱਚ ਕਿੱਥੇ ਰੱਖਣਾ ਚੰਗਾ ਹੈ?

ਵਾਸਤੂ ਸ਼ਾਸਤਰ ਵਿੱਚ ਇੱਕ ਦਿਸ਼ਾ ਦੱਸੀ ਗਈ ਹੈ ਜਿੱਥੇ ਕੰਡੇਦਾਰ ਪੌਦੇ ਲਗਾਏ ਜਾ ਸਕਦੇ ਹਨ। ਇਸ ਪੌਦੇ ਨੂੰ ਸਜਾਵਟ ਵਜੋਂ ਲਗਾਉਣਾ ਠੀਕ ਹੈ ਪਰ ਇਸ ਦੌਰਾਨ ਦਿਸ਼ਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਨੂੰ ਘਰ ਦੀ ਖਿੜਕੀ ਜਾਂ ਛੱਤ 'ਤੇ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਹ ਨਕਾਰਾਤਮਕ ਊਰਜਾ ਨੂੰ ਘਰ ਵਿਚ ਦਾਖਲ ਨਹੀਂ ਹੋਣ ਦਿੰਦਾ ਹੈ।

ਇਹ ਵੀ ਪੜ੍ਹੋ :   ਘਰ 'ਚ ਰੱਖੀ ਹੈ 'ਲਕਸ਼ਮੀ ਪੂਜਾ' ਤਾਂ ਨਾ ਕਰੋ ਅਜਿਹੀਆਂ ਗਲਤੀਆਂ, ਧਨ ਦੀ ਦੇਵੀ ਹੋ ਜਾਵੇਗੀ ਨਾਰਾਜ਼!

ਨੌਕਰੀ ਦੀ ਸਮੱਸਿਆ ਹੋ ਜਾਵੇਗੀ ਦੂਰ

ਤੁਸੀਂ ਇਸ ਪੌਦੇ ਨੂੰ ਦੱਖਣ-ਪੱਛਮ ਦਿਸ਼ਾ ਵਿੱਚ ਰੱਖ ਸਕਦੇ ਹੋ। ਇੱਥੇ ਪੌਦਾ ਲਗਾਉਣ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਨਹੀਂ ਆਉਂਦੀ। ਤੁਸੀਂ ਇਸ ਪੌਦੇ ਨੂੰ ਦੱਖਣ-ਪੱਛਮ ਦਿਸ਼ਾ ਵਿੱਚ ਵੀ ਰੱਖ ਸਕਦੇ ਹੋ। ਇਸ ਦਿਸ਼ਾ ਵਿੱਚ ਕੈਕਟਸ ਦਾ ਬੂਟਾ ਰੱਖਣ ਨਾਲ ਨੌਕਰੀ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। 

ਇਸ ਦਿਸ਼ਾ 'ਚ ਨਾ ਲਗਾਓ ਕੈਕਟਸ

ਇਸ ਬੂਟੇ ਨੂੰ ਕਦੇ ਵੀ ਦੱਖਣ ਅਤੇ ਪੂਰਬ ਦਿਸ਼ਾ ਵਿੱਚ ਨਹੀਂ ਲਗਾਉਣਾ ਚਾਹੀਦਾ। ਇਸ ਕਾਰਨ ਘਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ।

ਇਹ ਵੀ ਧਿਆਨ ਵਿੱਚ ਰੱਖੋ

ਜੇਕਰ ਤੁਸੀਂ ਘਰ 'ਚ ਕੈਕਟਸ ਦਾ ਪੌਦਾ ਲਗਾਉਣ ਜਾ ਰਹੇ ਹੋ ਤਾਂ ਦਿਸ਼ਾ ਦਾ ਖਾਸ ਧਿਆਨ ਰੱਖੋ। ਇਸ ਪੌਦੇ ਨੂੰ ਸੂਰਜ ਦੀ ਰੌਸ਼ਨੀ ਵਿੱਚ ਰੱਖਣਾ ਚਾਹੀਦਾ ਹੈ, ਇਸ ਨਾਲ ਇਸਦੀ ਨਕਾਰਾਤਮਕ ਊਰਜਾ ਘੱਟ ਜਾਵੇਗੀ।

 

ਇਹ ਵੀ ਪੜ੍ਹੋ :    Vastu Tips : ਘਰ 'ਚ ਆਵੇਗੀ ਗਰੀਬੀ, ਬਿਲਕੁਲ ਨਾ ਕਰੋ ਝਾੜੂ ਨਾਲ ਜੁੜੀਆਂ ਇਹ ਗਲਤੀਆਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur