ਬੈੱਡਰੂਮ 'ਚੋਂ ਤੁਰੰਤ ਹਟਾ ਦਿਓ ਇਹ ਚੀਜ਼ਾਂ, ਨਹੀਂ ਤਾਂ ਨਕਾਰਾਤਮਕ ਊਰਜਾ ਨਾਲ ਜੁੜ ਜਾਵੇਗਾ ਨਾਤਾ

08/28/2023 12:12:39 AM

ਨਵੀਂ ਦਿੱਲੀ- ਵਾਸਤੂ 'ਚ ਵਿਸ਼ਵਾਸ ਰੱਖਣ ਵਾਲੇ ਲੋਕ ਇਸ ਦੇ ਅਨੁਸਾਰ ਹੀ ਆਪਣਾ ਘਰ ਬਣਾਉਂਦੇ ਹਨ। ਬੈੱਡਰੂਮ, ਰਸੋਈ, ਬਾਥਰੂਮ, ਪੂਜਾ ਰੂਮ ਸਭ ਇਸ ਵਾਸਤੂ 'ਚ ਦੱਸੇ ਗਏ ਨਿਰਦੇਸ਼ਾਂ ਅਨੁਸਾਰ ਬਣਾਏ ਗਏ ਹਨ। ਘਰ ਦੀ ਗੱਲ ਕਰੀਏ ਤਾਂ ਸਭ ਤੋਂ ਮਹੱਤਵਪੂਰਨ ਚੀਜ਼ ਬੈੱਡਰੂਮ ਹੈ ਕਿਉਂਕਿ ਇਥੇ ਘਰ ਦੇ ਲੋਕ ਆਪਣਾ ਜ਼ਿਆਦਾਤਰ ਸਮਾਂ ਬਿਤਾਉਂਦੇ ਹਨ, ਇਸ ਲਈ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇੱਥੇ ਰੱਖੀਆਂ ਚੀਜ਼ਾਂ ਤੁਹਾਨੂੰ ਸਕਾਰਾਤਮਕ ਊਰਜਾ ਦਿੰਦੀਆਂ ਹਨ ਤਾਂ ਕਿ ਤੁਹਾਡੇ ਆਪਸੀ ਰਿਸ਼ਤੇ ਮਜ਼ਬੂਤ ​​ਹੋ ਸਕਣ। ਇਸ ਦੇ ਉਲਟ ਵਾਸਤੂ ਸ਼ਾਸਤਰ 'ਚ ਬੈੱਡਰੂਮ 'ਚ ਕੁਝ ਚੀਜ਼ਾਂ ਰੱਖਣਾ ਅਸ਼ੁਭ ਮੰਨਿਆ ਗਿਆ ਹੈ ਤਾਂ ਆਓ ਜਾਣਦੇ ਹਾਂ ਇੱਥੇ ਕਿਹੜੀਆਂ ਚੀਜ਼ਾਂ ਨੂੰ ਨਹੀਂ ਰੱਖਣਾ ਚਾਹੀਦਾ ਹੈ।
ਐਕੁਏਰੀਅਮ
ਵਾਸਤੂ ਅਨੁਸਾਰ ਬੈੱਡਰੂਮ 'ਚ ਐਕੁਏਰੀਅਮ ਰੱਖਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਇਸ ਨਾਲ ਵਿਆਹੁਤਾ ਜੀਵਨ 'ਚ ਤਣਾਅ ਵਧਦਾ ਹੈ ਅਤੇ ਪਾਰਟਨਰ ਨਾਲ ਝਗੜਾ ਵੀ ਵਧਦਾ ਹੈ।
ਝਾੜੂ
ਬੈੱਡਰੂਮ 'ਚ ਝਾੜੂ ਰੱਖਣਾ ਚੰਗਾ ਨਹੀਂ ਮੰਨਿਆ ਜਾਂਦਾ ਕਿਉਂਕਿ ਇਹ ਦੇਵੀ ਲਕਸ਼ਮੀ ਦਾ ਨਿਵਾਸ ਹੈ। ਇਸ ਨੂੰ ਇੱਥੇ ਰੱਖਣ ਨਾਲ ਬੇਲੋੜੇ ਖਰਚੇ ਵੱਧ ਜਾਂਦੇ ਹਨ। ਇਸ ਤੋਂ ਇਲਾਵਾ ਇਸ ਨੂੰ ਬੈੱਡਰੂਮ 'ਚ ਰੱਖਣ ਨਾਲ ਘਰ 'ਚ ਰਹਿਣ ਵਾਲੇ ਮੈਂਬਰਾਂ ਵਿਚਾਲੇ ਪਿਆਰ ਵੀ ਖਤਮ ਹੋ ਜਾਂਦਾ ਹੈ।
ਤਾਜ ਮਹਿਲ ਦੀ ਫੋਟੋ
ਤਾਜ ਮਹਿਲ ਦੀ ਫੋਟੋ ਵੀ ਇੱਥੇ ਨਹੀਂ ਲਗਾਉਣੀ ਚਾਹੀਦੀ। ਇਸ ਨਾਲ ਵਿਆਹੁਤਾ ਜੀਵਨ 'ਚ ਮੁਸ਼ਕਲਾਂ ਆ ਸਕਦੀਆਂ ਹਨ।
ਫਟੇ ਪੁਰਾਣੇ ਕੱਪੜੇ
ਜੇਕਰ ਤੁਹਾਡਾ ਕੋਈ ਕੱਪੜਾ ਫਟ ਗਿਆ ਹੈ ਤਾਂ ਉਨ੍ਹਾਂ ਨੂੰ ਬੈੱਡਰੂਮ 'ਚ ਰੱਖੀ ਅਲਮਾਰੀ 'ਚ ਨਾ ਰੱਖੋ। ਇਸ ਨਾਲ ਤੁਹਾਡੇ ਘਰ 'ਚ ਗਰੀਬੀ ਆ ਸਕਦੀ ਹੈ ਅਤੇ ਜ਼ਿੰਦਗੀ ਵੀ ਪਰੇਸ਼ਾਨੀਆਂ ਨਾਲ ਘਿਰ ਸਕਦੀ ਹੈ।
ਜੁੱਤੀਆਂ 
ਬੈੱਡਰੂਮ 'ਚ ਜੁੱਤੀਆਂ ਨਹੀਂ ਰੱਖਣੀਆਂ ਚਾਹੀਦੀਆਂ। ਇਨ੍ਹਾਂ ਨੂੰ ਇੱਥੇ ਰੱਖਣ ਨਾਲ ਨਕਾਰਾਤਮਕ ਊਰਜਾ ਵਧਦੀ ਹੈ, ਜਿਸ ਕਾਰਨ ਪਰਿਵਾਰ ਦੇ ਮੈਂਬਰਾਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਇੱਥੇ ਜੁੱਤੀਆਂ ਰੱਖਣ ਨਾਲ ਮਾਂ ਲਕਸ਼ਮੀ ਵੀ ਨਾਰਾਜ਼ ਹੁੰਦੀ ਹੈ।
ਇਲੈਕਟ੍ਰੋਨਿਕਸ ਦਾ ਖਰਾਬ ਸਾਮਾਨ
ਖਰਾਬ ਇਲੈਕਟ੍ਰੋਨਿਕਸ ਦਾ ਸਾਮਾਨ ਵੀ ਬੈੱਡਰੂਮ 'ਚ ਨਾ ਰੱਖੋ ਜਿਵੇਂ ਚਾਰਜਰ, ਫ਼ੋਨ, ਹੇਅਰ ਡਰਾਇਰ, ਹੈੱਡਫ਼ੋਨ ਵਰਗੀਆਂ ਖਰਾਬ ਇਲੈਕਟ੍ਰੋਨਿਕ ਚੀਜ਼ਾਂ ਨੂੰ ਬੈੱਡਰੂਮ 'ਚ ਨਾ ਰੱਖੋ। ਇਹ ਕਮਰੇ 'ਚ ਵਾਸਤੂ ਦੋਸ਼ ਪੈਦਾ ਕਰਦੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon