ਹਰਿਆਲੀ ਤੀਜ 'ਤੇ ਭਗਵਾਨ ਸ਼ਿਵ ਨੂੰ ਲਗਾਓ ਇਨ੍ਹਾਂ ਪਕਵਾਨਾਂ ਦਾ ਭੋਗ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ

08/19/2023 11:21:28 AM

ਜਲੰਧਰ - ਹਿੰਦੂ ਧਰਮ 'ਚ ਸਾਵਣ ਦਾ ਮਹੀਨਾ ਬੇਹੱਦ ਖ਼ਾਸ ਮੰਨਿਆ ਜਾਂਦਾ ਹੈ। ਇਸ ਮਹੀਨੇ ਕਾਫ਼ੀ ਮਹੱਤਵਪੂਰਨ ਤਿਉਹਾਰ ਆਉਂਦੇ ਹਨ। ਇਨ੍ਹਾਂ 'ਚੋਂ ਇਕ ਹੈ 'ਹਰਿਆਲੀ ਤੀਜ'। ਹਰਿਆਲੀ ਤੀਜ ਦਾ ਵਰਤ ਹਰ ਸਾਲ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਨੂੰ ਰੱਖਿਆ ਜਾਂਦਾ ਹੈ, ਜੋ 19 ਅਗਸਤ, 2023 ਯਾਨੀ ਅੱਜ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ ਅਤੇ ਸ਼ਾਮ ਨੂੰ ਦੇਵੀ ਪਾਰਵਤੀ-ਭਗਵਾਨ ਸ਼ਿਵ ਜੀ ਦੀ ਪੂਜਾ ਕਰਦੀਆਂ ਹਨ। ਇਸ ਦਿਨ ਵਿਆਹੁਤਾ ਔਰਤਾਂ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਨੂੰ ਆਪਣੀਆਂ ਮਨਪਸੰਦ ਚੀਜ਼ਾਂ ਚੜ੍ਹਾਉਂਦੀਆਂ ਹਨ। ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਮਨਪਸੰਦ ਚੀਜ਼ਾਂ ਦਾ ਸੇਵਨ ਕਰਕੇ ਖ਼ੁਸ਼ ਹੁੰਦੇ ਹਨ ਅਤੇ ਵਿਆਹੁਤਾ ਔਰਤਾਂ ਨੂੰ ਅਖੰਡ ਕਿਸਮਤ ਦਾ ਆਸ਼ੀਰਵਾਦ ਦਿੰਦੇ ਹਨ ਅਤੇ ਸਾਰੀਆਂ ਮਨੋਕਾਮਨਾਵਾਂ ਨੂੰ ਪੂਰਾ ਕਰਦੇ ਹਨ। ਇਸ ਦਿਨ ਤੁਸੀਂ ਭਗਵਾਨ ਸ਼ਿਵ ਅਤੇ ਮਾਂ ਪਾਰਵਤੀ ਦੀਆਂ ਪੰਜ ਮਨਪਸੰਦ ਚੀਜ਼ਾਂ ਉਨ੍ਹਾਂ ਨੂੰ ਭੇਟ ਕਰ ਸਕਦੇ ਹੋ। ਆਓ ਜਾਣਦੇ ਹਾਂ ਉਹਨਾਂ ਚੀਜ਼ਾਂ ਦੇ ਬਾਰੇ...

ਮਾਲਪੂਰਾ
ਹਰਿਆਲੀ ਤੀਜ ਦੇ ਵਰਤ ਦੌਰਾਨ ਭਗਵਾਨ ਦੇ ਭੋਗ 'ਚ ਤੁਸੀਂ ਮਾਲਪੂਰਾ ਵੀ ਸ਼ਾਮਲ ਕਰ ਸਕਦੇ ਹੋ। ਹਰਿਆਲੀ ਤੀਜ 'ਤੇ ਮਾਲਪੂਰਾ ਚੜ੍ਹਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਪਰਿਵਾਰ 'ਚ ਆਪਣੇ ਪਤੀ ਦੀ ਖੁਸ਼ੀ, ਸ਼ਾਂਤੀ ਅਤੇ ਤਰੱਕੀ ਚਾਹੁੰਦੇ ਹੋ ਤਾਂ ਸ਼ਿਵਜੀ ਦੇ ਨਾਲ-ਨਾਲ ਮਾਂ ਪਾਰਵਤੀ ਨੂੰ ਵੀ ਮਾਲਪੂਰਾ ਜ਼ਰੂਰ ਚੜ੍ਹਾਓ। 

ਮਾਵਾ ਦੇ ਲੱਡੂ
ਤੁਸੀਂ ਤੀਜ ਵਿੱਚ ਮਾਂ ਪਾਰਵਤੀ ਅਤੇ ਭਗਵਾਨ ਸ਼ਿਵ ਨੂੰ ਖੋਏ ਦੇ ਲੱਡੂ ਦੇ ਨਾਲ ਭੋਗ ਚੜ੍ਹਾ ਸਕਦੇ ਹੋ। ਇਸ ਲੱਡੂ ਨੂੰ ਬਣਾਉਣ ਲਈ ਬਸ ਖੋਆ ਅਤੇ ਬਹੁਤ ਸਾਰੇ ਸੁੱਕੇ ਮੇਵੇ ਚਾਹੀਦੇ ਹਨ। ਇਹ ਲੱਡੂ ਮਿੰਟਾਂ ਵਿੱਚ ਤਿਆਰ ਹੋ ਜਾਂਦਾ ਹੈ।

ਖੀਰ
ਮਖਾਨੇ ਜਾਂ ਚੌਲ ਤੋਂ ਬਣੀ ਖੀਰ ਦਾ ਭੋਗ ਲਗਾਉਣਾ ਹਰਿਆਲੀ ਤੀਜ 'ਤੇ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਪ੍ਰਸਾਦ ਦਾ ਭੋਗ ਜੇਕਰ ਮਾਂ ਪਾਰਵਤੀ ਅਤੇ ਭਗਵਾਨ ਸ਼ੰਕਰ ਨੂੰ ਲਗਾਇਆ ਜਾਵੇ ਤਾਂ ਭਗਵਾਨ ਜੀ ਵਰਤ ਰੱਖਣ ਵਾਲੀਆਂ ਔਰਤਾਂ ਦੀਆਂ ਸਾਰੀਆਂ ਸਮੱਸਿਆਵਾਂ ਅਤੇ ਉਨ੍ਹਾਂ ਨੂੰ ਆਰਥਿਕ ਤੰਗੀ ਵੀ ਦੂਰ ਕਰ ਦਿੰਦੇ ਹਨ। ਅਜਿਹੀਆਂ ਔਰਤਾਂ ਦੀ ਜ਼ਿੰਦਗੀ 'ਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ।

ਪੰਚਮੇਵਾ
ਪੰਚਮੇਵ ਦਾ ਅਰਥ ਹੈ ਪੰਜ ਚੀਜ਼ਾਂ ਦਾ ਬਣਿਆ ਹੋਇਆ ਮਿਸ਼ਰਣ। ਇਸ ਵਿੱਚ ਕਾਜੂ, ਬਦਾਮ, ਕਿਸ਼ਮਿਸ਼, ਸੁੱਕੀ ਖਜੂਰ ਅਤੇ ਨਾਰੀਅਲ ਮਿਲਾ ਕੇ ਮਾਂ ਪਾਰਵਤੀ ਅਤੇ ਭਗਵਾਨ ਸ਼ੰਕਰ ਨੂੰ ਚੜ੍ਹਾਉਣ ਨਾਲ ਤਾਕਤ, ਬੁੱਧੀ, ਧਨ, ਸਫਲਤਾ ਅਤੇ ਖੁਸ਼ਹਾਲੀ ਵਧਦੀ ਹੈ।

ਸੂਜੀ ਦਾ ਹਲਵਾ
ਸ਼ਿਵ ਜੀ ਨੂੰ ਚਿੱਟਾ ਰੰਗ ਬਹੁਤ ਪਸੰਦ ਹੈ। ਮਾਨਤਾਵਾਂ ਅਨੁਸਾਰ ਹਰਿਆਲੀ ਤੀਜ ਦੀ ਪੂਜਾ ਵਿੱਚ ਭੋਲੇਨਾਥ ਨੂੰ ਸੂਜੀ ਦੇ ਹਲਵੇ ਦਾ ਪ੍ਰਸਾਦ ਚੜ੍ਹਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ 'ਚੋਂ ਗਰੀਬੀ ਦੂਰ ਹੁੰਦੀ ਹੈ ਅਤੇ ਘਰ 'ਚ ਖੁਸ਼ਹਾਲੀ ਆਉਂਦੀ ਹੈ।

ਘੇਵਰ
ਹਰਿਆਲੀ ਤੀਜ 'ਤੇ ਘੇਵਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਪੂਜਾ ਵਿੱਚ ਸ਼ੰਕਰ-ਪਾਰਵਤੀ ਘੇਵਰ ਚੜ੍ਹਾਉਣ ਨਾਲ ਪਤੀ-ਪਤਨੀ ਵਿੱਚ ਪਿਆਰ ਵਧਦਾ ਹੈ, ਨਾਲ ਹੀ ਸੰਤਾਨ ਵਿਕਾਸ ਦਾ ਵਰਦਾਨ ਵੀ ਮਿਲਦਾ ਹੈ। ਪਰੰਪਰਾ ਦੇ ਅਨੁਸਾਰ ਹਰਿਆਲੀ ਤੀਜ ਦੇ ਮੌਕੇ ਪੇਕੇ ਘਰੋਂ ਆਉਣ ਵਾਲੇ ਸਿੰਧਾਰੇ ਵਿੱਚ ਘੇਵਰ ਜ਼ਰੂਰ ਭੇਜਿਆ ਜਾਂਦਾ ਹੈ।

rajwinder kaur

This news is Content Editor rajwinder kaur