ਰਾਸ਼ੀਫਲ: ਵਪਾਰ ਅਤੇ ਕੰਮਕਾਰ ਦੀ ਦਸ਼ਾ ਰਹੇਗੀ ਚੰਗੀ

06/01/2020 1:59:08 AM

ਮੇਖ- ਨਾ ਤਾਂ ਦੁਸ਼ਮਣਾਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਦੀ ਅਣਦੇਖੀ ਕਰੋ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਸਰਗਰਮ ਰਹਿਣਗੇ, ਸਫਰ ਵੀ ਨਾ ਕਰਨਾ ਠੀਕ ਰਹੇਗਾ।

ਬ੍ਰਿਖ- ਸੰਤਾਨ ਸਹਿਯੋਗ ਦੇਵੇਗੀ, ਸੁਪੋਰਟ ਕਰੇਗੀ ਅਤੇ ਆਪ ਦੀ ਮਦਦ ਕਰਨ ਲਈ ਹਰ ਵੇਲੇ ਤਿਆਰ ਰਹੇਗੀ, ਸ਼ਤਰੂ ਆਪ ਦੇ ਸਾਹਮਣੇ ਠਹਿਰਨ ਦੀ ਹਿੰਮਤ ਨਾ ਕਰ ਸਕਣਗੇ।

ਮਿਥੁਨ- ਸਿਤਾਰਾ ਕੋਰਟ ਕਚਹਿਰੀ ਦੇ ਕੰਮ 'ਚ ਆਪਣੇ ਕਦਮ ਨੂੰ ਬੜ੍ਹਤ ਵੱਲ ਰੱਖਣ ਅਤੇ ਦੁਸ਼ਮਣਾਂ ਨੂੰ ਕਮਜ਼ੋਰ ਅਤੇ ਤੇਜਹੀਣ ਰੱਖਣ ਵਾਲਾ ਹੋਵੇਗਾ ਪਰ ਆਪਣੇ ਗੁੱਸੇ 'ਤੇ ਕੰਟਰੋਲ ਰੱਖਣਾ ਜ਼ਰੂਰੀ ਹੋਵੇਗਾ।

ਕਰਕ- ਮਿੱਤਰ, ਸੱਜਣ ਸਾਥੀ ਅਤੇ ਕੰਮਕਾਜੀ ਸਹਿਯੋਗੀ ਆਪ ਦੇ ਅਨੁਕੂਲ ਚੱਲਣਗੇ ਅਤੇ ਅਜਿਹਾ ਕੁਝ ਨਾ ਕਰਣਗੇ, ਜਿਹੜਾ ਆਪ ਨੂੰ ਪਸੰਦ ਨਾ ਹੋਵੇਗਾ, ਮਾਣ-ਸਨਮਾਨ ਦੀ ਪ੍ਰਾਪਤੀ।

ਸਿੰਘ- ਸਿਤਾਰਾ ਧਨ ਲਾਭ ਲਈ ਵਧੀਆ, ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ, ਬੀਜਾਂ, ਕਰਿਆਨਾ-ਮੁਨਿਆਰੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਚੰਗਾ ਲਾਭ ਮਿਲੇਗਾ।

ਕੰਨਿਆ- ਵਪਾਰ ਅਤੇ ਕੰਮਕਾਰ ਦੇ ਕੰਮਾਂ ਦੀ ਦਸ਼ਾ ਚੰਗੀ, ਯਤਨਾਂ ਅਤੇ ਪ੍ਰੋਗਰਾਮਾਂ ਦੀ ਦਸ਼ਾ ਚੰਗੀ ਰਹੇਗੀ, ਆਪਣੇ ਆਪ ਨੂੰ ਮੌਸਮ ਦੇ ਐਕਸਪੋਜ਼ਰ ਤੋਂ ਬਚਾਅ ਕੇ ਰੱਖੋ।

ਤੁਲਾ- ਧਿਆਨ ਰੱਖੋ ਕਿ ਉਲਝਣਾਂ-ਝਮੇਲਿਆਂ ਕਾਰਨ ਆਪ ਦਾ ਕੋਈ ਬਣਿਆ ਬਣਾਇਆ ਕੰਮ ਨਾ ਵਿਗੜ ਜਾਏ, ਕਿਸੇ ਦੀ ਜ਼ਿੰਮੇਵਾਰੀ 'ਚ ਫਸਣ ਤੋਂ ਵੀ ਬਚਣਾ ਚਾਹੀਦਾ ਹੈ।

ਬ੍ਰਿਸ਼ਚਿਕ- ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਵਧੀਆ, ਕਿਸੇ ਪੈਂਡਿੰਗ ਪਏ ਕੰਮਕਾਜੀ ਕੰਮ ਨੂੰ ਹੱਥ 'ਚ ਲੈਣ 'ਤੇ ਬਿਹਤਰ ਨਤੀਜਾ ਮਿਲਣ ਦੀ ਉਮੀਦ।

ਧਨ- ਰਾਜ ਦਰਬਾਰ ਨਾਲ ਜੁੜੇ ਕਿਸੇ ਕੰਮ ਲਈ ਯਤਨ ਕਰਨ 'ਤੇ ਬਿਹਤਰ ਨਤੀਜਾ ਮਿਲਣ ਦੀ ਆਸ ਅਤੇ ਕੋਈ ਰੁਕਾਵਟ-ਮੁਸ਼ਕਿਲ ਵੀ ਹਟੇਗੀ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ।

ਮਕਰ- ਧਾਰਮਿਕ ਕੰਮਾਂ ਅਤੇ ਧਾਰਮਿਕ ਲਿਟਰੇਚਰ ਪੜ੍ਹਨ 'ਚ ਜੀਅ ਲੱਗੇਗਾ, ਕੰਮਕਾਜੀ ਦਸ਼ਾ ਵੀ ਸੰਤੋਖਜਨਤਕ ਪਰ ਸੁਭਾਅ 'ਚ ਗੁੱਸੇ ਦਾ ਅਸਰ ਬਣਿਆ ਰਹੇਗਾ।

ਕੁੰਭ- ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣ-ਪੀਣ ਸੰਭਾਲ ਕੇ ਕਰੋ, ਸਫਰ ਵੀ ਨਾ ਕਰੋ ਪਰ ਜਨਰਲ ਹਾਲਾਤ ਠੀਕ-ਠਾਕ ਬਣੇ ਰਹਿਣਗੇ।

ਮੀਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਹਰ ਮਾਮਲੇ ਦੇ ਪ੍ਰਤੀ ਦੋਵੇਂ ਪਤੀ-ਪਤਨੀ ਦੀ ਇਕੋ ਜਿਹੀ ਸੋਚ-ਅਪਰੋਚ ਰਹੇਗੀ, ਜਿਸ ਕੰਮ ਲਈ ਮਨ ਬਣਾਓਗੇ, ਉਸ 'ਚ ਸਫਲਤਾ ਮਿਲੇਗੀ।

1 ਜੂਨ, 2020 ਸੋਮਵਾਰ
ਜੇਠ ਸੁਦੀ ਤਿਥੀ ਦਸ਼ਮੀ (ਬਾਅਦ ਦੁਪਹਿਰ 2.58 ਤਕ) ਅਤੇ ਮਗਰੋਂ ਤਿਥੀ ਇਕਾਦਸ਼ੀ,  

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ 'ਚ
ਚੰਦਰਮਾ ਕੰਨਿਆ 'ਚ
ਮੰਗਲ ਕੁੰਭ 'ਚ
ਬੁੱਧ ਮਿਥੁਨ 'ਚ
ਗੁਰੂ ਮਕਰ 'ਚ
ਸ਼ੁੱਕਰ ਬ੍ਰਿਖ 'ਚ
ਸ਼ਨੀ ਮਕਰ 'ਚ
ਰਾਹੂ ਮਿਥੁਨ 'ਚਕ੍ਰ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2077, ਜੇਠ ਪ੍ਰਵਿਸ਼ਟੇ : 19, ਰਾਸ਼ਟਰੀ ਸ਼ਕ ਸੰਮਤ : 1942, ਮਿਤੀ: 11 (ਜੇਠ), ਹਿਜਰੀ ਸਾਲ :1441, ਮਹੀਨਾ : ਸ਼ਵਾਲ, ਤਰੀਕ : 8, ਨਕਸ਼ੱਤਰ : ਹਸਤ (1-2 ਜੂਨ ਮੱਧ ਰਾਤ 1.03 ਤਕ) ਅਤੇ ਮਗਰੋਂ ਨਕਸ਼ੱਤਰ ਚਿਤਰਾ, ਯੋਗ : ਸਿੱਧੀ (ਦੁਪਹਿਰ 1.16 ਤਕ) ਅਤੇ ਮਗਰੋਂ ਯੋਗ ਵਿਅਤੀਪਾਤ, ਚੰਦਰਮਾ : ਕੰਨਿਆ ਰਾਸ਼ੀ 'ਤੇ (ਪੂਰਾ ਦਿਨ-ਰਾਤ) ਭਦਰਾ ਸ਼ੁਰੂ ਹੋਵੇਗੀ (1-2 ਮੱਧ ਰਾਤ 1.32 ਤੋਂ) ਦਿਸ਼ਾ ਸ਼ੂਲ : ਪੂਰਵ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ :ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤਕ, ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਗੰਗਾ ਦੁਸਹਿਰਾ ਪੁਰਬ (ਹਰਿਦੁਆਰ), ਮੇਲਾ ਗੰਗਾ ਦਸ਼ਮੀ (ਹਰਿਦੁਆਰ) ਗੰਗਾ ਦੁਸਹਿਰਾ ਪੁਰਬ (ਸ਼੍ਰੀ ਬਦਰੀਨਾਥ ਧਾਮ, ਉਤਰਾਖੰਡ ਅਤੇ ਦਰਬਾਰ ਸ਼੍ਰੀ ਪਿੰਡੋਰੀ ਧਾਮ, ਗੁਰਦਾਸਪੁਰ, ਪੰਜਾਬ), ਸਪੋਰ ਯਾਤਰਾ (ਧਾਰਲਦਾ, ਊਧਮਪੁਰ, ਜੰਮੂ-ਕਸ਼ਮੀਰ)। 
        —ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼, ਰਿਸਰਚ ਸੈਂਟਰ, 381, ਮੋਤਾ ਸਿੰਘ ਨਗਰ, ਜਲੰਧਰ
 

Bharat Thapa

This news is Content Editor Bharat Thapa