ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

05/30/2020 1:11:19 AM

ਮੇਖ— ਯਤਨ ਕਰਨ 'ਤੇ ਕੋਈ  ਸਕੀਮ ਕੁਝ ਅੱਗੇ ਵਧੇਗੀ, ਸੰਤਾਨ ਸਾਥ ਦੇਵੇਗੀ ਅਤੇ ਉਨ੍ਹਾਂ ਦੇ ਸਹਿਯੋਗ 'ਤੇ ਭਰੋਸ ਕੀਤਾ ਜਾ ਸਕਦਾ ਹੈ, ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।

ਬ੍ਰਿਖ— ਪ੍ਰਾਪਰਟੀ ਦੇ ਕੰਮਾਂ ਲਈ ਆਪ ਦੇ ਯਤਨ ਚੰਗਾ ਰੰਗ ਦਿਖਾ ਸਕਦੇ ਹਨ, ਯਤਨਾਂ ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ।

ਮਿਥੁਨ— ਮਿੱਤਰ-ਸੱਜਣ ਸਾਥੀ ਕੋ-ਆਪ੍ਰੇਟਿਵ ਰੁਖ ਰੱਖਣਗੇ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਸਿਹਤ ਲਈ ਦੋਵੇਂ ਪਤੀ-ਪਤਨੀ ਦਾ ਸਿਤਾਰਾ ਕਮਜ਼ੋਰ ਹੈ, ਅਹਿਤਿਆਤ ਰੱਖੋ।

ਕਰਕ— ਸਿਤਾਰਾ ਆਮਦਨ ਲਈ ਚੰਗਾ, ਕਾਰੋਬਾਰੀ ਕੰਮਾਂ, ਕਾਰੋਬਾਰੀ ਟੂਰਿੰਗ 'ਚ ਵੀ ਲਾਭ ਮਿਲੇਗਾ, ਜਨਰਲ ਤੌਰ 'ਤੇ ਆਪ ਦਾ ਕਦਮ ਬੜ•ਤ ਵੱਲ ਰਹੇਗਾ।

ਸਿੰਘ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਸੋਚੋਗੇ ਜਾਂ ਮਨ ਬਣਾਓਗੇ, ਉਸ 'ਚ ਸਫਲਤਾ ਮਿਲੇਗੀ ਪਰ ਮਾਨਸਿਕ ਟੈਨਸ਼ਨ-ਪ੍ਰੇਸ਼ਾਨੀ ਬਣੀ ਰਹਿ ਸਕਦੀ ਹੈ।

ਕੰਨਿਆ— ਸਿਤਾਰਾ ਨੁਕਸਾਨ ਪ੍ਰੇਸ਼ਾਨੀ ਅਤੇ ਧਨ ਹਾਨੀ ਵਾਲਾ, ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਨਿਪਟਾਓ, ਕਿਸੇ ਨਾਲ ਕੋਈ ਐਗਰੀਮੈਂਟ-ਸੈਟਲਮੈਂਟ ਵੀ ਸੁਚੇਤ ਰਹਿ ਕੇ ਕਰੋ।

ਤੁਲਾ— ਸਿਤਾਰਾ ਵਪਾਰ ਕਾਰੋਬਾਰ 'ਚ ਲਾਭ ਦੇਣ ਅਤੇ ਕੰਮਕਾਜੀ ਕੰਮਾਂ ਨੂੰ ਸੰਵਾਰਨ ਅਤੇ ਕਦਮ ਬੜ•ਤ ਵਲ ਰੱਖਣ ਵਾਲਾ ਪਰ ਪੈਰ ਫਿਸਲਣ ਅਤੇ ਸਿਹਤ ਦੇ ਵਿਗੜਣ ਦਾ ਡਰ।

ਬ੍ਰਸ਼ਚਿਕ— ਜਨਰਲ ਤੌਰ 'ਤੇ ਸਫਲਤਾ ਸਾਥ ਦੇਵੇਗੀ, ਮਾਣ-ਸਨਮਾਨ, ਪ੍ਰਭਾਅ ਦਬਦਬਾ ਬਣਿਆ ਰਹੇਗਾ, ਸ਼ਤਰੂ ਨਾਲ ਕਿਸੇ ਤਰ•ਾਂ ਦੇ ਟਕਰਾਅ ਤੋਂ ਬਚਣਾ ਚਾਹੀਦਾ ਹੈ।

ਧਨ— ਜਨਰਲ ਤੌਰ 'ਤੇ ਸਟ੍ਰਾਂਗ ਸਿਤਾਰਾ ਆਪ ਦੇ ਪੱਖ ਨੂੰ ਦੂਜਿਆਂ 'ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਹਾਈ ਮੋਰੇਲ ਕਰਕੇ ਆਪ ਹਰ ਕੰਮ ਨੂੰ ਹੱਥ 'ਚ ਲੈਣ ਦਾ ਹੌਸਲਾ ਰੱਖੋਗੇ।

ਮਕਰ— ਪੂਰਾ ਪ੍ਰਹੇਜ਼ ਰੱਖਣ ਅਤੇ ਬਦ-ਪ੍ਰਹੇਜ਼ੀ ਤੋਂ ਬਚਾਅ ਰੱਖਣ ਦੇ ਬਾਵਜੂਦ ਵੀ ਸਿਹਤ ਕੁਝ ਅਪਸੈੱਟ ਰਹੇਗੀ, ਅਨਮੰਨੇ ਮਨ ਨਾਲ ਕੋਈ ਵੀ ਕੰਮ ਨਾ ਕਰੋ।

ਕੁੰਭ— ਵਪਾਰ ਅਤੇ ਕੰਮਕਾਜ ਦੇ ਕੰਮਾਂ ਲਈ ਸਿਤਾਰਾ ਚੰਗਾ, ਹਰ ਮਾਮਲੇ ਨੂੰ ਦੋਵੇਂ ਪਤੀ-ਪਤਨੀ ਇਕ ਹੀ ਨਜ਼ਰ ਨਾਲ ਦੇਖੋਗੇ, ਮਾਣ-ਯਸ਼ ਦੀ ਪ੍ਰਾਪਤੀ।

ਮੀਨ— ਵਿਰੋਧੀਆਂ ਨਾਲ ਨੇੜਤਾ ਨਾ ਰੱਖੋ, ਉਨ੍ਹਾਂ 'ਤੇ ਜ਼ਿਆਦਾ ਭਰੋਸਾ ਵੀ ਨਾ ਕਰੋ, ਉਹ ਆਪ ਦਾ ਲਿਹਾਜ਼ ਕਦੀ ਨਹੀਂ ਕਰਣਗੇ, ਸਫਰ ਵੀ ਪ੍ਰੇਸ਼ਾਨੀ ਵਾਲਾ ਹੋ ਸਕਦਾ ਹੈ, ਇਸ ਲਈ ਸਫਰ ਟਾਲ ਦੇਣਾ ਸਹੀ ਰਹੇਗਾ।

30 ਮਈ, 2020 ਸ਼ਨੀਵਾਰ
ਜੇਠ ਸੁਦੀ ਤਿਥੀ ਅਸ਼ਟਮੀ (ਰਾਤ 7.58 ਤਕ) ਅਤੇ ਮਗਰੋਂ ਤਿਥੀ ਨੌਮੀ,  ਸੂਰਜ ਉਦੇ ਸਮੇਂ ਸਿਤਾਰਿਆਂ ਦੀ

ਸੂਰਜ ਬ੍ਰਿਖ 'ਚ
ਚੰਦਰਮਾ ਸਿੰਘ 'ਚ
ਮੰਗਲ ਕੁੰਭ 'ਚ
ਬੁੱਧ ਮਿਥੁਨ 'ਚ
ਗੁਰੂ ਮਕਰ 'ਚ
ਸ਼ੁੱਕਰ ਬ੍ਰਿਖ 'ਚ
ਸ਼ਨੀ ਮਕਰ 'ਚ
ਰਾਹੂ ਮਿਥੁਨ 'ਚਕ੍ਰ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2077, ਜੇਠ ਪ੍ਰਵਿਸ਼ਟੇ : 17, ਰਾਸ਼ਟਰੀ ਸ਼ਕ ਸੰਮਤ : 1942, ਮਿਤੀ: 9 (ਜੇਠ), ਹਿਜਰੀ ਸਾਲ :1441, ਮਹੀਨਾ : ਸ਼ਵਾਲ, ਤਰੀਕ : 6, ਨਕਸ਼ੱਤਰ : ਮਘਾ (ਸਵੇਰੇ 6.03 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਫਾਲਗੁਣੀ, ਯੋਗ : ਹਰਸ਼ਣ (ਸ਼ਾਮ 7.27 ਤਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ : ਸਿੰਘ ਰਾਸ਼ੀ 'ਤੇ (ਪੂਰਾ ਦਿਨ-ਰਾਤ), ਸਵੇਰੇ 6.03 ਤੱਕ ਜੰਮੇ ਬੱਚੇ ਨੂੰ ਮਘਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭੱਦਰਾ ਰਹੇਗੀ (ਸਵੇਰੇ 8.57 ਤੱਕ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ 9.00 ਤੋਂ 10.30 ਵਜੇ ਤਕ, ਪੁਰਬ, ਦਿਵਸ ਅਤੇ ਤਿਉਹਾਰ ਸ਼੍ਰੀ ਦੁਰਗਾ ਅਸ਼ਟਮੀ, ਸ਼੍ਰੀ ਧੁਮਾਵਤੀ ਜਯੰਤੀ, ਮੇਲਾ ਕਸ਼ੀਰ ਭਵਾਨੀ (ਜੰਮੂ-ਕਸ਼ਮੀਰ)।
       
—ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼, ਰਿਸਰਚ ਸੈਂਟਰ, 381, ਮੋਤਾ ਸਿੰਘ ਨਗਰ, ਜਲੰਧਰ

KamalJeet Singh

This news is Content Editor KamalJeet Singh