ਭਵਿੱਖਫਲ: ਸਿਤਾਰਾ ਪੇਟ ਲਈ ਠੀਕ ਨਹੀਂ, ਖਾਣ ਪੀਣ ਦਾ ਰੱਖੋ ਧਿਆਨ

04/12/2020 2:30:19 AM

ਮੇਖ- ਸਿਤਾਰਾ ਸ਼ਾਮ ਤੱਕ ਪੇਟ ਲਈ ਕਮਜ਼ੋਰ, ਤਬੀਅਤ ’ਚ ਸੁਸਤੀ, ਉਦਾਸੀ, ਮਾਯੂਸੀ ਮਹਿਸੂਸ ਹੁੰਦੀ ਰਹੇਗੀ, ਮਨੋਬਲ ’ਚ ਟੁੱਟਣ ਅਤੇ ਡਿਪਰੈਸ਼ਨ ਰਹੇਗਾ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।

ਬ੍ਰਿਖ- ਸ਼ਾਮ ਤੱਕ ਅਰਥ ਅਤੇ ਕਾਰੋਬਾਰੀ ਦਸ਼ਾ ਵੀਕ ਰਹੇਗੀ, ਫੈਮਿਲੀ ਫਰੰਟ ’ਤੇ ਕੁਝ ਖਿਚਾਤਣੀ-ਟੈਂਸ਼ਨ ਜ਼ਰੂਰ ਰਹੇਗੀ ਪਰ ਬਾਅਦ ’ਚ ਸਮਾਂ ਕਮਜ਼ੋਰ ਹੀ ਰਹੇਗਾ।

ਮਿਥੁਨ- ਸਿਤਾਰਾ ਸ਼ਾਮ ਤੱਕ ਵੀਕ , ਸ਼ਤਰੂ ਆਪ ਨੂੰ ਪਰੇਸ਼ਾਨ ਕਰਨ, ਆਪ ਦੀ ਲੱਤ ਖਿੱਚਣ ਲਈ ਹੱਥ ਪੈਰ ਮਾਰਦੇ ਰਹਿਣਗੇ ਪਰ ਬਾਅਦ ’ਚ ਜਨਰਲ ਹਾਲਾਤ ਬਿਹਤਰ ਬਣਨਗੇ।

ਕਰਕ- ਸੰਤਾਨ ਸ਼ਾਮ ਤੱਕ ਆਪਣੇ ਆਪ ਡਿਸਟਰਬ-ਅਪਸੈਟ ਰਹੇਗੀ ਅਤੇ ਆਪ ਨੂੰ ਵੀ ਆਪਣੀ ਪਰੇਸ਼ਾਨੀ ’ਚ ਲਪੇਟੇ ਰੱਖੇਗੀ ਪਰ ਬਾਅਦ ’ਚ ਸਮਾਂ ਮੁਸ਼ਕਿਲਾਂ ਵਾਲਾ ਬਣਿਆ ਰਹੇਗਾ।

ਸਿੰਘ- ਸਿਤਾਰਾ ਸ਼ਾਮ ਤੱਕ ਵੀਕ, ਇਸ ਲਈ ਕੋਰਟ ਕਚਹਿਰੀ ਨਾਲ ਜੁੜਦੇ ਕਿਸੇ ਕੰਮ ਲਈ ਜਲਦੀ ਨਾ ਕਰੋ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ, ਸਫਲਤਾ ਮਿਲੇਗੀ।

ਕੰਨਿਆ- ਮਿੱਤਰ-ਸਾਥੀ, ਸ਼ਾਮ ਤੱਕ ਆਪ ਨਾਲ ਨਾਰਾਜ਼ ਹੋਣ ਜਾਂ ਉਲਝਣ-ਝਗੜਣ ਦਾ ਕੋਈ ਨਾ ਕੋਈ ਬਹਾਨਾ ਲਭਦੇ ਰਹਿਣਗੇ ਪਰ ਬਾਅਦ ’ਚ ਆਪ ਦੀ ਪੈਠ ਵਧੇਗੀ।

ਤੁਲਾ- ਸਿਤਾਰਾ ਸ਼ਾਮ ਤੱਕ ਫਾਇਨਾਂਸ਼ੀਅਲ ਤੌਰ ’ਤੇ ਢਿੱਲਾ ਹੋਵੇਗਾ, ਇਸ ਲਈ ਕੋਈ ਵੀ ਕੰਮਕਾਜੀ ਡੀਲ, ਬੇ-ਧਿਆਨੀ ਨਾਲ ਫਾਈਨਲ ਨਾ ਕਰੋ ਪਰ ਬਾਅਦ ’ਚ ਸੱਜਣਾਂ-ਮਿੱਤਰਾਂ ਦਾ ਆਪ ਦੇ ਪ੍ਰਤੀ ਰੁੱਖ ਪਾਜ਼ੇਟਿਵ ਬਣੇਗਾ।

ਬ੍ਰਿਸ਼ਚਕ- ਸ਼ਾਮ ਤੱਕ ਕੋਈ ਵੀ ਕਾਰੋਬਾਰੀ ਯਤਨ ਜਾਂ ਕੰੰਮ ਅਣਮੰਨੇ ਮਨ ਨਾਲ ਨਾ ਕਰੋ, ਵਰਨਾ ਨਤੀਜਾ, ਫੇਵਰੇਬਲ ਨਾ ਮਿਲੇਗਾ ਪਰ ਬਾਅਦ ’ਚ ਸਮਾਂ ਅਰਥ ਦਸ਼ਾ ਲਈ ਬਿਹਤਰ ਬਣੇਗਾ।

ਧਨ- ਵੀਜ਼ਾ-ਪਾਸਪੋਰਟ ਜਾਂ ਮੈਨ ਪਾਵਰ ਬਾਹਰ ਭਿਜਵਾਉਣ ਲਈ ਸਮਾਂ ਸ਼ਾਮ ਤਕ ਠੀਕ ਨਹੀਂ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।

ਮਕਰ- ਸਿਤਾਰਾ ਸ਼ਾਮ ਤੱਕ ਕਾਰੋਬਾਰੀ ਕੰਮਾਂ, ਕਾਰੋਬਾਰੀ ਟੂਰਿੰਗ ਲਈ ਚੰਗਾ ਪਰ ਬਾਅਦ ’ਚ ਕਿਸੇ ਝਮੇਲੇ ਮੁਸ਼ਕਿਲ ਨਾਲ ਵਾਸਤਾ ਪੈ ਸਕਦਾ ਹੈ।

ਕੁੰਭ- ਸ਼ਾਮ ਤੱਕ ਕਿਸੇ ਅਫਸਰ ਦੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਲਈ ਕੋਈ ਨਵਾਂ ਬਖੇੜਾ ਪੈਦਾ ਹੋ ਸਕਦਾ ਹੈ ਪਰ ਬਾਅਦ ’ਚ ਜਨਰਲ ਸਿਤਾਰਾ ਸੁਧਰੇਗਾ।

ਮੀਨ- ਸ਼ਾਮ ਤੱਕ ਸਮਾਂ ਬਣਦੇ ਕੰਮਾਂ ਨੂੰ ਵਿਗਾੜਣ ਲਈ ਅਤੇ ਜਨਰਲ ਹਾਲਾਤ ਨੂੰ ਅਪਸੈੱਟ ਰੱਖਣ ਵਾਲਾ ਪਰ ਬਾਅਦ ’ਚ ਕੋਈ ਪ੍ਰਾਬਲਮ ਹੱਲ ਹੋ ਸਕਦੀ ਹੈ, ਮਾਣ-ਯਸ਼ ’ਚ ਵਾਧਾ ਹੋਵੇਗਾ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ

Bharat Thapa

This news is Content Editor Bharat Thapa