ਭਵਿੱਖਫਲ: ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ

04/10/2020 2:18:03 AM

ਮੇਖ- ਸ਼ਾਮ ਤੱਕ ਅਰਥ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਬਾਅਦ ’ਚ ਸਮਾਂ ਕਮਜ਼ੋਰ, ਟੈਂਸ਼ਨ, ਪਰੇਸ਼ਾਨੀ ਵਾਲਾ।

ਬ੍ਰਿਖ- ਸ਼ਾਮ ਤੱਕ ਵਿਰੋਧੀ ਆਪ ਨੂੰ ਕਿਸੇ ਨਾ ਕਿਸੇ ਪ੍ਰਾਬਲਮ ’ਚ ਉਲਝਾਉਣ ਫਸਾਉਣ ਲਈ ਸਰਗਰਮ ਰਹਿਣਗੇ ਪਰ ਬਾਅਦ ’ਚ ਫੈਮਿਲੀ ਫਰੰਟ ’ਤੇ ਪਰੇਸ਼ਾਨੀ ਵਧੇਗੀ।

ਮਿਥੁਨ- ਸਿਤਾਰਾ ਸ਼ਾਮ ਤੱਕ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰੱਖੇਗਾ, ਉਦੇਸ਼ ਮਨੋਰਥ ਹੱਲ ਹੋਣਗੇ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ, ਸਫਰ ਵੀ ਨਾ ਕਰੋ।

ਕਰਕ- ਸ਼ਾਮ ਤੱਕ ਸਿਤਾਰਾ ਸਟ੍ਰਾਂਗ, ਜ਼ਮੀਨੀ ਕੰਮਾਂ ਲਈ ਆਪ ਦੀ ਭੱਜ-ਦੌੜ ਪਾਜ਼ੇਟਿਵ ਨਤੀਜਾ ਦੇਵੇਗੀ, ਮਾਣ-ਯਸ਼ ਦੀ ਪ੍ਰਾਪਤੀ ਪਰ ਬਾਅਦ ’ਚ ਟੈਂਸ਼ਨ ਪਰੇਸ਼ਾਨੀ ਰਹੇਗੀ।

ਸਿੰਘ- ਉਤਸ਼ਾਹ-ਹਿੰਮਤ, ਕੰਮਕਾਜੀ ਭੱਜ-ਦੌੜ ਰਹੇਗੀ, ਮਿਲਣਸਾਰੀ ਆਪ ਦੇ ਕਿਸੇ ਕੰਮ ਨੂੰ ਸੰਵਾਰਨ ’ਚ ਮਦਦਗਾਰ ਰਹੇਗੀ ਪਰ ਪੈਰ ਫਿਸਲਣ ਦਾ ਡਰ ਰਹੇਗਾ।

ਕੰਨਿਆ- ਸਿਤਾਰਾ ਸ਼ਾਮ ਤੱਕ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਬਿਹਤਰ ਬਣਾਉਣ ਵਾਲਾ, ਮਾਣ-ਸਨਮਾਨ ਦੇਣ ਵਾਲਾ ਪਰ ਬਾਅਦ ’ਚ ਘਟੀਆ ਸਾਥੀਆਂ ਤੋਂ ਫਾਸਲਾ ਰੱਖਣਾ ਜ਼ਰੂਰੀ।

ਤੁਲਾ- ਸ਼ਾਮ ਤੱਕ ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਜਨਰਲ ਤੌਰ ’ਤੇ ਸਫਲਤਾ ਸਾਥ ਦੇਵੇਗੀ ਪਰ ਬਾਅਦ ’ਚ ਆਰਥਿਕ ਤੰਗੀ ਵਧ ਸਕਦੀ ਹੈ।

ਬ੍ਰਿਸ਼ਚਕ- ਸ਼ਾਮ ਤੱਕ ਬਾਧਾਵਾਂ ਮੁਸ਼ਕਿਲਾਂ ਕਰ ਕੇ, ਆਪ ਦੇ ਰਸਤੇ ’ਚ ਮੁਸ਼ਕਿਲਾਂ ਵਧ ਸਕਦੀਆਂ ਹਨ, ਸੁਚੇਤ ਰਹੋ ਪਰ ਬਾਅਦ ’ਚ ਵੀ ਟੈਂਸ਼ਨ ਪਰੇਸ਼ਾਨੀ ਪਿੱਛਾ ਨਹੀਂ ਛੱਡੇਗੀ।

ਧਨ- ਸਿਤਾਰਾ ਸ਼ਾਮ ਤੱਕ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਬਾਅਦ ’ਚ ਕਿਸੇ ਨਾ ਕਿਸੇ ਪੇਚੀਦਗੀ ਦੇ ਉਭਰਨ ਦਾ ਡਰ।

ਮਕਰ- ਸ਼ਾਮ ਤੱਕ ਅਫਸਰਾਂ ਦੇ ਰੁੱਖ ’ਚ ਨਰਮੀ-ਸੁਪਰੋਟ ਬਣੀ ਰਹੇਗੀ, ਮਾਣ-ਸਨਮਾਨ ਪ੍ਰਭਾਵ-ਦਬਦਬਾ ਬਣਿਆ ਰਹੇਗਾ ਪਰ ਬਾਅਦ ’ਚ ਅਰਥ ਮੋਰਚੇ ’ਤੇ ਬਿਹਤਰੀ ਹੋਵੇਗੀ।

ਕੁੰਭ- ਸ਼ਾਮ ਤੱਕ ਸਿਤਾਰਾ ਸਟ੍ਰਾਂਗ, ਕਥਾ-ਵਾਰਤ, ਕੀਰਤਨ ਸਤਿਸੰਗ ’ਚ ਜੀਅ ਲੱਗੇਗਾ, ਮੋਰੇਲ ਬੂਸਟਿੰਗ ਬਣੀ ਰਹੇਗੀ ਪਰ ਬਾਅਦ ’ਚ ਸਮਾਂ ਮਾਯੂਸੀ ’ਚ, ਜੀਅ ਲਗੇਗਾ।

ਮੀਨ- ਸਿਤਾਰਾ ਸ਼ਾਮ ਤੱਕ ਪੇਟ ਨੂੰ ਅਪਸੈੱਟ ਰੱਖਣ ਵਾਲਾ, ਇਸ ਲਈ ਨਾਪ-ਤੋਲ ਕੇ ਖਾਣਾ-ਪੀਣਾ ਬਿਹਤਰ ਰਹੇਗਾ ਪਰ ਬਾਅਦ ’ਚ ਸਮਾਂ ਰੁਕਾਵਟਾਂ, ਪਰੇਸ਼ਾਨੀਆਂ ਵਾਲਾ ਬਣੇਗਾ।

10 ਅਪ੍ਰੈਲ 2020, ਸ਼ੁੱਕਰਵਾਰ ਵਿਸਾਖ ਵਦੀ ਤਿਥੀ ਤੀਜ (ਰਾਤ 9.32 ਤਕ) ਅਤੇ ਮਗਰੋਂ ਤਿੱਥੀ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੀਨ ’ਚ

ਚੰਦਰਮਾ ਤੁਲਾ ’ਚ

ਮੰਗਲ ਮਕਰ ’ਚ

ਬੁੱੱਧ ਮੀਨ ’ਚ

ਗੁਰੂ ਮਕਰ ’ਚ

ਸ਼ੁੱਕਰ ਬ੍ਰਿਖ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                                      

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2077, ਚੇਤ ਪ੍ਰਵਿਸ਼ਟੇ : 28, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 21 (ਚੇਤ), ਹਿਜਰੀ ਸਾਲ : 1441, ਮਹੀਨਾ : ਸ਼ਬਾਨ, ਤਰੀਕ : 16, ਸੂਰਜ ਉਦੇ : ਸਵੇਰੇ 6.09 ਵਜੇ, ਸੂਰਜ ਅਸਤ : ਸ਼ਾਮ 6.49 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (ਰਾਤ 9.55 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਸਿੱਧੀ (10-11 ਮੱਧ ਰਾਤ 2.22 ਤੱਕ) ਅਤੇ ਮਗਰੋਂ ਯੋਗ ਵਿਅਤੀਪਾਤ, ਚੰਦਰਮਾ : ਤੁਲਾ ਰਾਸ਼ੀ ’ਤੇ (ਸ਼ਾਮ 4.27 ਤਕ)ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਪੂਰਵ ਦੁਪਹਿਰ 11.05 ਤੋਂ ਲੈ ਕੇ ਰਾਤ 9.32 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਵਜੇ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਗੁੱਡ ਫਰਾਈਡੇ (ਕ੍ਰਿਸ਼ਚੀਅਨ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ

Bharat Thapa

This news is Content Editor Bharat Thapa