ਭਵਿੱਖਫਲ: ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ

4/3/2020 2:24:32 AM

ਮੇਖ- ਜਨਰਲ ਿਸਤਾਰਾ ਸਟ੍ਰਾਂਗ, ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਯਤਨ ਕਰਨ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਸ਼ਤਰੂ ਕਮਜ਼ੋਰ ਰਹਿਣਗੇ, ਮਾਣ-ਯਸ਼ ਦੀ ਪ੍ਰਾਪਤੀ।

ਬ੍ਰਿਖ- ਵੱਡੇ ਲੋਕਾਂ ਨਾਲ ਮੇਲ ਮਿਲਾਪ, ਸਹਿਯੋਗ, ਕਿਸੇ ਸੱਜਣ-ਮਿੱਤਰ ਦੀ ਮਦਦ ਨਾਲ ਆਪ ਦਾ ਕੋਈ ਉਲਝਿਆ ਰੁਕਿਆ ਕੰਮ ਆਪਣੇ ਟਾਰਗੈੱਟ ਨੇੜੇ ਪਹੁੰਚ ਸਕਦਾ ਹੈ।

ਮਿਥੁਨ- ਸਿਤਾਰਾ ਧਨ ਲਾਭ ਦੇਣ, ਅਰਥ ਦਸ਼ਾ ਕੰਫਰਟੇਬਲ ਰੱਖਣ ਅਤੇ ਕਾਰੋਬਾਰੀ ਟੂਰਿੰਗ ਦਾ ਿਬਹਤਰ ਨਤੀਜਾ ਦੇਣ ਵਾਲਾ ਪਰ ਫੈਮਿਲੀ ਫਰੰਟ ’ਤੇ ਕੁਝ ਟੈਂਸ਼ਨ ਪਰੇਸ਼ਾਨੀ ਵਾਲਾ।

ਕਰਕ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਖੁਸ਼ਦਿਲ ਮੂਡ ਕਰ ਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ, ਮਨ ’ਚ ਸੈਰ-ਸਫਰ ਦੀ ਚਾਹਤ ਰਹੇਗੀ, ਸਫਲਤਾ ਸਾਥ ਦੇਵੇਗੀ।

ਸਿੰਘ- ਕਿਉਂਕਿ ਜਨਰਲ ਸਿਤਾਰ ਵੀਕ ਹੈ, ਇਸ ਲਈ ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ, ਵੈਸੇ ਹਰ ਕੰਮ ਸੋਚ ਸਮਝ ਕੇ ਕਰਨਾ ਚਾਹੀਦਾ ਹੈ।

ਕੰਨਿਆ- ਸਿਤਾਰਾ ਆਮਦਨ ਅਤੇ ਕਾਰੋਬਾਰੀ ਕੰਮਾਂ ਲਈ ਚੰਗਾ, ਡ੍ਰਿੰਕਸ, ਕੈਮੀਕਲਜ਼, ਪੈਟਰੋਲੀਅਮ, ਲੂਬ੍ਰੀਕੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਤੁਲਾ- ਰਾਜ ਦਰਬਾਰ ਅਤੇ ਅਫਸਰਾਂ ਅੱਗੇ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ ਅਤੇ ਧਾਕ ਵਧੇਗੀ, ਸ਼ਤਰੂ ਕਮਜ਼ੋਰ ਰਹਿਣਗੇ, ਪ੍ਰਭਾਅ-ਦਬਦਬਾ ਬਣਿਆ ਰਹੇਗਾ।

ਬ੍ਰਿਸ਼ਚਕ- ਜਨਰਲ ਤੌਰ ’ਤੇ ਸਰੀਰ ਚੁਸਤ-ਫੁਰਤੀਲਾ, ਅੈਕਟਿਵ ਰਹੇਗਾ, ਰਿਲੀਜੀਅਸ ਅਤੇ ਸੋਸ਼ਲ ਕੰਮਾਂ ’ਚ ਇੰਟ੍ਰਸਟ ਵਧੇਗਾ ਪਰ ਰਾਹੂ ਦੀ ਮੌਜੂਦਗੀ ਸਿਹਤ ਲਈ ਢਿੱਲੀ ਰਹੇਗੀ।

ਧਨ- ਸਿਹਤ ਲਈ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਖਾਣ-ਪੀਣ ’ਚ ਸਾਵਧਾਨੀ ਵਰਤਣੀ ਸਹੀ ਰਹੇਗੀ, ਕਿਸੇ ਦੀ ਜ਼ਿੰਮੇਵਾਰੀ ਜਾਂ ਝਾਂਸੇ ’ਚ ਵੀ ਨਹੀਂ ਫਸਣਾ ਚਾਹੀਦਾ।

ਮਕਰ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਦੋੋੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ, ਸੁਪਰੋਟਿਵ ਅਤੇ ਸਦਭਾਅ ਵਾਲਾ ਰੁਖ ਰੱਖਣਗੇ, ਤਬੀਅਤ ’ਚ ਜ਼ਿੰਦਾਦਿੱਲੀ ਰੰਗੀਨੀ ਰਹੇਗੀ।

ਕੁੰਭ- ਕੋਈ ਪ੍ਰਬਲ ਸ਼ਤਰੂ ਉਭਰ ਕੇ ਕੰਪਲੀਕੇਸ਼ਨਜ਼ ਪੈਦਾ ਕਰ ਸਕਦਾ ਹੈ ਅਤੇ ਟੈਂਸ਼ਨ ਪਰੇਸ਼ਾਨੀ ਦੇ ਸਕਦਾ ਹੈ, ਨੁਕਸਾਨ ਦਾ ਵੀ ਡਰ, ਸਫਰ ਵੀ ਟਾਲ ਦੇਣਾ ਚਾਹੀਦਾ ਹੈ।

ਮੀਨ- ਜਨਰਲ ਸਿਤਾਰਾ ਸਟ੍ਰਾਂਗ, ਸੰਤਾਨ ਦੇ ਸਹਿਯੋਗੀ, ਪਾਜ਼ੇਟਿਵ ਅਤੇ ਸੁਪੋਰਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਸ਼ੁਭ ਕੰਮਾਂ ’ਚ ਧਿਆਨ, ਜਨਰਲ ਤੌਰ ’ਤੇ ਆਪ ਹਰ ਪੱਖੋਂ ਪ੍ਰਭਾਵੀ ਰਹੋਗੇ।

3 ਅਪ੍ਰੈਲ 2020, ਸ਼ੁੱਕਰਵਾਰ ਚੇਤ ਸੁਦੀ ਤਿਥੀ ਦਸ਼ਮੀ (3-4 ਮੱਧ ਰਾਤ 12.59 ਤੱਕ) ਅਤੇ ਮਗਰੋਂ ਤਿਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੀਨ ’ਚ

ਚੰਦਰਮਾ ਕਰਕ ’ਚ

ਮੰਗਲ ਮਕਰ ’ਚ

ਬੁੱੱਧ ਕੁੰਭ ’ਚ

ਗੁਰੂ ਮਕਰ ’ਚ

ਸ਼ੁੱਕਰ ਬ੍ਰਿਖ ’ਚ 

ਸ਼ਨੀ ਮਕਰ ’ਚ                                          

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2077, ਚੇਤ ਪ੍ਰਵਿਸ਼ਟੇ : 21, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 14 (ਚੇਤ), ਹਿਜਰੀ ਸਾਲ : 1441, ਮਹੀਨਾ : ਸ਼ਬਾਨ, ਤਰੀਕ : 9 ਸੂਰਜ ਉਦੈ : ਸਵੇਰੇ 6.18 ਵਜੇ, ਸੂਰਜ ਅਸਤ : ਸ਼ਾਮ 6.44 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁੱਖ (ਸ਼ਾਮ 6.41 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਲੇਖਾ, ਯੋਗ : ਸੁਕਰਮਾ (ਦੁਪਹਿਰ 1.09 ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਸ਼ਾਮ 6.41 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Edited By Bharat Thapa