ਭਵਿੱਖਫਲ: ਸਰਕਾਰੀ ਕੰਮਾਂ ਲਈ ਸਿਤਾਰਾ ਮਜ਼ਬੂਤ

03/24/2020 1:03:38 AM

ਮੇਖ— ਖਰਚਿਆਂ 'ਤੇ ਕਾਬੂ ਰੱਖੋ, ਵਰਨਾ ਕਿਸੇ ਸਮੇਂ ਅਰਥ ਤੰਗੀ ਵਰਗੀ ਸਥਿਤੀ ਨਾਲ ਨਿਪਟਣਾ ਪੈ ਸਕਦਾ ਹੈ, ਧਨ ਹਾਨੀ-ਪਰੇਸ਼ਾਨੀ ਦਾ ਡਰ, ਸਫਰ ਵੀ ਨਾ ਕਰੋ।

ਬ੍ਰਿਖ— ਸਿਤਾਰਾ ਵਪਾਰ ਕਾਰੋਬਾਰ 'ਚ ਲਾਭ ਦੇਣ ਵਾਲਾ, ਕਾਰੋਬਾਰੀ ਟੂਰਿੰਗ ਚੰਗਾ ਨਤੀਜਾ ਦੇਵੇਗੀ, ਜੇ ਕੋਈ ਕੰਮ ਰੁਕਿਆ ਪਿਆ ਹੋਵੇ ਤਾਂ ਖਤਮ ਕਰ ਲਓ, ਸਫਰ ਵੀ ਨਾ ਕਰੋ।

ਮਿਥੁਨ— ਯਤਨ ਕਰਨ 'ਤੇ ਨਾ ਸਿਰਫ ਕਿਸੇ ਸਰਕਾਰੀ ਕੰਮ 'ਚੋਂ ਹੀ ਬਾਧਾ-ਮੁਸ਼ਕਿਲ ਹਟੇਗੀ, ਬਲਕਿ ਹਰ ਫਰੰਟ 'ਤੇ ਕਦਮ ਬੜ੍ਹਤ ਵੱਲ ਰਹੇਗਾ, ਮਾਣ-ਸਨਮਾਨ ਦੀ ਪ੍ਰਾਪਤੀ।

ਕਰਕ— ਰਿਲੀਜੀਅਸ ਕੰਮਾਂ 'ਚ ਧਿਆਨ, ਕਥਾ ਵਾਰਤਾ, ਕੀਰਤਨ-ਸਤਿਸੰਗ 'ਚ ਜੀਅ ਲੱਗੇਗਾ, ਜਨਰਲ ਤੌਰ 'ਤੇ ਆਪ ਦੂਜਿਆਂ 'ਤੇ ਹਾਵੀ-ਪ੍ਰਭਾਵੀ ਵਿਜਈ ਰਹੋਗੇ।

ਸਿੰਘ— ਸਿਹਤ ਅਤੇ ਖਾਣ-ਪੀਣ ਪ੍ਰਤੀ ਸੁਚੇਤ ਰਹੋ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਜ਼ਰੂਰੀ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।

ਕੰਨਿਆ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ 'ਤੇ ਮਿਠਾਸ-ਤਾਲਮੇਲ, ਸਦਭਾਵ-ਸਹਿਯੋਗ ਬਣਿਆ ਰਹੇਗਾ।

ਤੁਲਾ— ਦੁਸ਼ਮਣ ਆਪ ਲਈ ਕੋਈ ਨਾ ਕੋਈ ਪੰਗਾ-ਸਮੱਸਿਆ ਜਗਾਈ ਰੱਖ ਸਕਦਾ ਹੈ, ਇਸ ਲਈ ਆਪ ਨੂੰ ਹਰ ਸਮੇਂ ਪ੍ਰੋ-ਐਕਟਿਵ ਰਹਿ ਕੇ ਸਥਿਤੀ ਨਾਲ ਨਿਪਟਣਾ ਚਾਹੀਦਾ ਹੈ।

ਬ੍ਰਿਸ਼ਚਕ— ਯਤਨ ਕਰਨ 'ਤੇ ਕੋਈ ਸਕੀਮ-ਪ੍ਰੋਗਰਾਮ ਸਿਰੇ ਚੜ੍ਹੇਗਾ, ਹਰ ਕੋਈ ਆਪ ਦੀ ਸੋਚ ਦਲੀਲ ਵੱਲ ਧਿਆਨ ਦੇਵੇਗਾ, ਜਨਰਲ ਤੌਰ 'ਤੇ ਵੀ ਕਦਮ ਬੜ੍ਹਤ ਵੱਲ ਰਹੇਗਾ।

ਧਨ— ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਬਿਹਤਰ ਨਤੀਜਾ ਮਿਲਣ ਦੀ ਆਸ, ਵੱਡੇ ਲੋਕ ਮਿਹਰਬਾਨ, ਕੰਸੀਡ੍ਰੇਟ ਰਹਿਣਗੇ, ਸ਼ਤਰੂ ਕਮਜ਼ੋਰ।

ਮਕਰ— ਕੰਮਕਾਜੀ ਪਾਰਟਨਰਜ਼ ਅਜਿਹਾ ਕੁਝ ਨਾ ਕੁਝ ਸਕਣਗੇ, ਜਿਹੜਾ ਆਪ ਨੂੰ ਪਸੰਦ ਨਾ ਹੋਵੇਗਾ, ਵੱਡੇ ਲੋਕਾਂ ਨਾਲ ਮੇਲ-ਜੋਲ, ਮੇਲ-ਮਿਲਾਪ ਫਰੂਟਫੁਲ ਰਹੇਗਾ।

ਕੁੰਭ— ਟੂਰਿਜ਼ਮ, ਟੀਚਿੰਗ, ਕੰਸਲਟੈਂਸੀ, ਇਲੈਕਟ੍ਰੋਨਿਕਸ, ਡੈਕੋਰੇਸ਼ਨ, ਮੈਡੀਸਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਭਰਪੂਰ ਲਾਭ ਮਿਲੇਗਾ।

ਮੀਨ— ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਸਫਲਤਾ ਮਿਲੇਗੀ, ਮਨ 'ਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ।


24 ਮਾਰਚ 2020, ਮੰਗਲਵਾਰ, ਚੇਤ ਵਦੀ ਤਿੱਥੀ ਮੱਸਿਆ (ਬਾਅਦ ਦੁਪਹਿਰ 2.58 ਤੱਕ) ਅਤੇ ਮਗਰੋਂ ਤਿਥੀ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ।

ਸੂਰਜ ਮੀਨ 'ਚ
ਚੰਦਰਮਾ ਮੀਨ 'ਚ
ਮੰਗਲ ਮਕਰ 'ਚ
ਬੁੱਧ ਕੁੰਭ 'ਚ
ਗੁਰੂ ਧਨ 'ਚ
ਸ਼ੁੱਕਰ ਮੇਖ 'ਚ        
ਸ਼ਨੀ ਮਕਰ 'ਚ                                  
ਰਾਹੂ ਮਿਥੁਨ 'ਚ                                                        
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਚੇਤ ਪ੍ਰਵਿਸ਼ਟੇ : 11, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 4 (ਚੇਤ), ਹਿਜਰੀ ਸਾਲ : 1441, ਮਹੀਨਾ : ਰਜ਼ਬ, ਤਰੀਕ : 28 ਸੂਰਜ ਉਦੈ : ਸਵੇਰੇ 6.30 ਵਜੇ, ਸੂਰਜ ਅਸਤ : ਸ਼ਾਮ 6.38 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਭਾਦਰਪਦ (24-25 ਮੱਧ ਰਾਤ 4.19 ਤੱਕ) ਅਤੇ ਮਗਰੋਂ ਨਕਸ਼ੱਤਰ ਰੇਵਤੀ, ਯੋਗ : ਸ਼ੁਕਲ (ਬਾਅਦ ਦੁਪਹਿਰ 2.43 ਤੱਕ) ਅਤੇ ਮਗਰੋਂ ਯੋਗ ਬ੍ਰਹਮ, ਚੰਦਰਮਾ : ਮੀਨ ਰਾਸ਼ੀ 'ਤੇ (ਪੂਰਾ ਦਿਨ-ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ-ਰਾਤ), 24-25 ਮੱਧ ਰਾਤ 4.19 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਚੇਤ ਮੱਸਿਆ, ਭੋਮਵਤੀ ਮੱਸਿਆ, ਬ੍ਰਿਕਮੀ ਸੰਮਤ 2076 ਸਮਾਪਤ, ਵਿਸ਼ਵ ਤਪਦਿਕ ਦਿਵਸ।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

KamalJeet Singh

This news is Edited By KamalJeet Singh