ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

03/16/2020 2:00:56 AM

ਮੇਖ- ਸਿਤਾਰਾ ਪੂਰਵ ਦੁਪਹਿਰ ਤੱਕ ਸਿਹਤ ਲਈ ਕਮਜ਼ੋਰ, ਨੁਕਸਾਨ ਪਰੇਸ਼ਾਨੀ ਦਾ ਡਰ ਬਣਿਆ ਰਹੇਗਾ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।

ਬ੍ਰਿਖ- ਸਿਤਾਰਾ ਕਿਸੇ ਨਾ ਕਿਸੇ ਕਾਰਣ ਮਨ ਨੂੰ ਅਸ਼ਾਂਤ-ਪਰੇਸ਼ਾਨ, ਡਿਸਟਰਬ ਰੱਖਣ ਵਾਲਾ, ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕੋਈ ਕੰਮ ਜਲਦਬਾਜ਼ੀ ’ਚ ਕਰੋ।

ਮਿਥੁਨ- ਸਿਤਾਰਾ ਪੂਰਵ ਦੁਪਹਿਰ ਤੱਕ ਠੀਕ ਨਹੀਂ, ਿਕਸੇ ਦੁਸ਼ਮਣ ਕਰਕੇ ਮਨ ਅਪਸੈੱਟ ਰਹਿ ਸਕਦਾ ਹੈ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ, ਇੱਜ਼ਤ-ਮਾਣ ਦੀ ਪ੍ਰਾਪਤੀ।

ਕਰਕ- ਪੂਰਵ ਦੁਪਹਿਰ ਤੱਕ ਮਨ ਨੈਗੇਟਿਵ ਸੋਚ ਦੇ ਪ੍ਰਭਾਵ ’ਚ ਰਹੇਗਾ, ਮਨ ਵੀ ਬੇਚੈਨ ਜਿਹਾ ਰਹੇਗਾ ਪਰ ਬਾਅਦ ’ਚ ਸ਼ਤਰੂਆਂ ਪੱਖੋਂ ਲਾਪਰਵਾਹ ਰਹਿਣਾ ਠੀਕ ਨਹੀਂ ਰਹੇਗਾ।

ਸਿੰਘ- ਸਿਤਾਰਾ ਪੂਰਵ ਦੁਪਹਿਰ ਤੱਕ ਜਾਇਦਾਦੀ ਕੰਮਾਂ ਨੂੰ ਵਿਗਾੜਨ ਅਤੇ ਕਿਸੇ ਨਾ ਕਿਸੇ ਮੁਸ਼ਕਿਲ ਨੂੰ ਪੈਦਾ ਰੱਖਣ ਵਾਲਾ ਪਰ ਬਾਅਦ ’ਚ ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ।

ਕੰਨਿਆ- ਪੂਰਵ ਦੁਪਹਿਰ ਤੱਕ ਹਲਕੀ ਨੇਚਰ ਵਾਲੇ ਦੋਸਤਾਂ-ਸਾਥੀਆਂ ਤੋਂ ਦੂਰੀ ਬਣਾ ਕੇ ਰੱਖਣਾ ਸਹੀ ਰਹੇਗਾ ਪਰ ਬਾਅਦ ’ਚ ਹਰ ਫਰੰਟ ’ਤੇ ਸਫਲਤਾ ਮਿਲੇਗੀ, ਬਿਹਤਰੀ ਹੋਵੇਗੀ।

ਤੁਲਾ- ਸਿਤਾਰਾ ਪੂਰਵ ਦੁਪਹਿਰ ਤੱਕ ਅਰਥ ਦਸ਼ਾ ਤੰਗ ਰੱਖੇਗਾ, ਪੇਮੈਂਟ ਦੇ ਫਸਣ ਦਾ ਡਰ ਰਹੇਗਾ ਪਰ ਬਾਅਦ ’ਚ ਮਿੱਤਰ-ਸੱਜਣ ਸਾਥੀ, ਸੁਪੋਰਟਿਵ, ਕੰਸੀਡ੍ਰੇਟ ਬਣ ਸਕਦੇ ਹਨ।

ਬ੍ਰਿਸ਼ਚਕ- ਜਿਹੜੇ ਲੋਕ ਕਾਰੋਬਾਰੀ ਟੂਰਿੰਗ-ਸਪਲਾਈ,ਟ੍ਰਡਿੰਗ ਜਾਂ ਆਪਣਾ ਕੰਮ-ਧੰਦਾ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਦਾ ਬਿਹਤਰ ਨਤੀਜਾ ਿਮਲੇਗਾ।

ਧਨ- ਸਿਤਾਰਾ ਪੂਰਵ ਦੁਪਹਿਰ ਤੱਕ ਨੁਕਸਾਨ ਵਾਲਾ, ਕਿਸੇ ਨਾ ਕਿਸੇ ਝਮੇੇਲੇ ਦੇ ਜਾਗਣ ਦਾ ਡਰ ਬਣਿਆ ਰਹੇਗਾ ਪਰ ਬਾਅਦ ਹਰ ਫਰੰਟ ’ਤੇ ਸਫਲਤਾ ਮਿਲੇਗੀ।

ਮਕਰ- ਸਿਤਾਰਾ ਪੂਰਵ ਦੁਪਹਿਰ ਤੱਕ ਅਰਥ ਦਸ਼ਾ ਬਿਹਤਰ ਰੱਖੇਗਾ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਬਾਅਦ ’ਚ ਕਿਸੇ ਨਾ ਕਿਸੇ ਝਮੇਲੇ ਦੇ ਗਲੇ ਪੈਣ ਦਾ ਡਰ ਬਣਿਆ ਰਹੇਗਾ।

ਕੁੰਭ- ਸਿਤਾਰਾ ਪੂਰਵ ਦੁਪਹਿਰ ਤੱਕ ਕਮਜ਼ੋਰ, ਸਰਕਾਰੀ ਕੰਮਾਂ ’ਚ ਕਦਮ ਪਿੱਛੇ ਖਿੱਚਦਾ ਨਜ਼ਰ ਆਵੇਗਾ ਪਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧਰਦੀ ਨਜ਼ਰ ਆਵੇਗੀ।

ਮੀਨ- ਸਿਤਾਰਾ ਪੂਰਵ ਦੁਪਹਿਰ ਤੱਕ ਬਾਧਾਵਾਂ ਅਤੇ ਮੁਸ਼ਕਿਲਾਂ ਵਾਲਾ, ਮਨ ਗਲਤ ਕੰਮਾਂ ਵੱਲ ਭਟਕਦਾ ਰਹੇਗਾ ਪਰ ਬਾਅਦ ’ਚ ਸਫਲਤਾ ਸਾਥ ਦੇਵੇਗੀ, ਇੱਜ਼ਤ ਵਧੇਗੀ।

16 ਮਾਰਚ 2020, ਸੋਮਵਾਰ ਚੇਤ ਵਦੀ ਿਤਥੀ ਅਸ਼ਟਮੀ (16-17 ਮੱਧ ਰਾਤ ਤਿੰਨ ਵਜੇ ਤੱਕ) ਅਤੇ ਮਗਰੋਂ ਤਿਥੀ ਨੌਮੀ।

ਸੂਰਜ ਮੀਨ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਧਨ ’ਚ

ਬੁੱੱਧ ਕੁੰਭ ’ਚ

ਗੁਰੂ ਧਨ ’ਚ

ਸ਼ੁੱਕਰ ਮੇਖ ’ਚ        ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਚੇਤ ਪ੍ਰਵਿਸ਼ਟੇ : 3, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 26 (ਫੱਗਣ), ਹਿਜਰੀ ਸਾਲ : 1441, ਮਹੀਨਾ : ਰਜ਼ਬ, ਤਰੀਕ : 20, ਸੂਰਜ ਉਦੈ : ਸਵੇਰੇ 6.40 ਵਜੇ, ਸੂਰਜ ਅਸਤ : ਸ਼ਾਮ 6.33 ਵਜੇ (ਜਲੰਧਰ ਟਾਈਮ), ਨਕਸ਼ੱਤਰ :ਜੇਸ਼ਠਾ (ਪੂਰਵ ਦੁਪਹਿਰ 11.12 ਤੱਕ) ਅਤੇ ਮਗਰੋਂ ਨਕਸ਼ੱਤਰ ਮੁਲਾ, ਯੋਗ : ਸਿੱਧੀ (ਦੁਪਹਿਰ 1.31 ਤੱਕ) ਅਤੇ ਮਗਰੋਂ ਯੋਗ ਵਿਅਤੀਪਾਤ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਵ ਦੁਪਹਿਰ 11.12 ਤੱਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼ੀਤਲਾ ਪੂਜਨ, ਸ਼ੀਤਲਾ ਅਸ਼ਟਮੀ ਵਰਤ।

                     –(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Edited By Bharat Thapa