ਭਵਿੱਖਫਲ: ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ

03/13/2020 11:44:16 PM

ਮੇਖ— ਸਿਤਾਰਾ ਸਿਹਤ 'ਚ ਖਰਾਬੀ ਅਤੇ ਮਨ ਨੂੰ ਅਪਸੈੱਟ ਰੱਖਣ ਵਾਲਾ, ਖਾਣ-ਪੀਣ 'ਚ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਹੀ ਕਰੋ, ਸਫ਼ਰ ਨੂੰ ਟਾਲ ਦੇਣਾ ਸਹੀ ਰਹੇਗਾ।

ਬ੍ਰਿਖ— ਕੰਮਕਾਜੀ ਦਸ਼ਾ ਪਹਿਲਾਂ ਦੀ ਤਰ੍ਹਾਂ ਰਹੇਗੀ, ਜਿਹੜਾ ਵੀ ਯਤਨ ਕਰੋ, ਭਰਪੂਰ ਜ਼ੋਰ ਲਗਾ ਕੇ ਕਰੋ, ਦੋਨੋਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ 'ਤੇ ਇਕ ਦੂਜੇ ਨਾਲ ਨਾਰਾਜ਼ ਰਹਿ ਸਕਦੇ ਹਨ।

ਮਿਥੁਨ— ਜਨਰਲ ਸਿਤਾਰਾ ਕਮਜ਼ੋਰ, ਇਸ ਲਈ ਕੋਈ ਨਵਾਂ ਕੰਮ ਜਾਂ ਪ੍ਰੋਗਰਾਮ ਹੱਥ 'ਚ ਨਾ ਲਓ ਕਿਉਂਕਿ ਉਸ ਦੇ ਸਿਰੇ ਚੜ੍ਹਨ ਦੀ ਕੋਈ ਆਸ ਨਹੀਂ ਹੋਵੇਗੀ, ਮਨ ਵੀ ਟੈਂਸ ਿਜਹਾ ਰਹੇਗਾ।

ਕਰਕ— ਜਨਰਲ ਸਿਤਾਰਾ ਹਿੰਮਤ-ਉਤਸ਼ਾਹ, ਜੋਸ਼ ਅਤੇ ਮੋਰੇਲ ਨੂੰ ਕਮਜ਼ੋਰ ਰੱਖਣ ਵਾਲਾ ਹੋਵੇਗਾ, ਧਾਰਮਿਕ ਕੰਮਾਂ, ਕਥਾ ਵਾਰਤਾ, ਕੀਰਤਨ, ਸਤਿਸੰਗ 'ਚ ਜੀਅ ਘੱਟ ਲੱਗੇਗਾ।

ਸਿੰਘ— ਤਿਆਰੀ ਦੇ ਬਗੈਰ, ਅਫਸਰਾਂ, ਵੱਡੇ ਲੋਕਾਂ ਅੱਗੇ ਨਾ ਜਾਣਾ ਠੀਕ ਰਹੇਗਾ ਕਿਉਂਕਿ ਆਪ ਦੀ ਕੋਈ ਖਾਸ ਸੁਣਵਾਈ ਨਹੀਂ ਹੋਵੇਗੀ, ਮਾਣ-ਸਨਮਾਨ ਨੂੰ ਠੇਸ ਲੱਗਣ ਦਾ ਡਰ।

ਕੰਨਿਆ— ਹਲਕੀ ਨੇਚਰ ਅਤੇ ਸੋਚ ਵਾਲੇ ਸਾਥੀਆਂ ਤੋਂ ਫਾਸਲਾ ਬਣਾ ਕੇ ਰੱਖਣਾ ਠੀਕ ਰਹੇਗਾ ਕਿਉਂਕਿ ਉਨ੍ਹਾਂ ਦੀ ਨੇੜਤਾ ਨੁਕਸਾਨ, ਪਰੇਸ਼ਾਨੀ ਦੇਣ ਵਾਲੀ ਹੋ ਸਕਦੀ ਹੈ।

ਤੁਲਾ— ਫਾਈਨਾਂਸ਼ੀਅਲ ਤੰਗੀ ਰਹੇਗੀ, ਧਿਆਨ ਰੱਖੋ ਕਿ ਕਾਰੋਬਾਰੀ ਕੰਮ ਨਿਪਟਾਉਂਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ, ਕਿਸੇ 'ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।

ਬ੍ਰਿਸ਼ਚਕ— ਜਨਰਲ ਸਿਤਾਰਾ ਮਨ ਨੂੰ ਅਸ਼ਾਂਤ, ਪਰੇਸ਼ਾਨ, ਡਿਸਟਰਬ, ਉਦਾਸ ਰੱਖਣ ਵਾਲਾ, ਬੇਕਾਰ ਅਤੇ ਗਲਤ ਕੰਮਾਂ ਵੱਲ ਭਟਕਦੇ ਮਨ 'ਤੇ ਕਾਬੂ ਰੱਖਣਾ ਸਹੀ ਰਹੇਗਾ।

ਧਨ— ਵੀਜ਼ਾ-ਪਾਸਪੋਰਟ, ਮੈਨ ਪਾਵਰ ਬਾਹਰ ਭਿਜਵਾਉਣ ਵਾਲਿਆਂ ਅਤੇ ਇੰਪੋਰਟ-ਐਕਸਪੋਰਟ ਦਾ ਕੰਮ ਕਰਨ ਵਾਲਿਆਂ ਲਈ ਸਮਾਂ ਕਮਜ਼ੋਰ, ਨੁਕਸਾਨ ਧਨ-ਹਾਨੀ ਦਾ ਡਰ ਹੋਵੇਗਾ।

ਮਕਰ— ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ, ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ 'ਤੇ ਕੋਈ ਕੰਮਕਾਜੀ ਮੁਸ਼ਕਿਲ ਵੀ ਰਸਤੇ 'ਚੋਂ ਹਟ ਸਕਦੀ ਹੈ।

ਕੁੰਭ— ਸਿਤਾਰਾ ਸਰਕਾਰੀ ਕੰਮਾਂ ਲਈ ਠੀਕ ਨਹੀਂ, ਅਫਸਰ ਆਪ ਦੀ, ਆਪ ਦੇ ਪੱਖ ਦੀ ਅਣਦੇਖੀ ਕਰ ਸਕਦੇ ਹਨ, ਇਸ ਲਈ ਉਨ੍ਹਾਂ ਅੱਗੇ ਜਾਣ ਤੋਂ ਬਚੋ।

ਮੀਨ— ਸਿਤਾਰਾ ਮਨ ਨੂੰ ਉਦਾਸ, ਮਾਯੂਸ, ਅਪਸੈੱਟ ਰੱਖ ਸਕਦਾ ਹੈ, ਮਨ 'ਤੇ ਨੈਗੇਟਿਵ ਸੋਚ ਹਾਵੀ ਰਹਿ ਸਕਦੀ ਹੈ, ਇਸ ਲਈ ਜਿਹੜਾ ਵੀ ਕੰਮ ਕਰੋ, ਚੰਗੀ ਤਰ੍ਹਾਂ ਸੋਚ-ਵਿਚਾਰ ਕੇ ਕਰੋ।

14 ਮਾਰਚ 2020, ਸ਼ਨੀਵਾਰ ਚੇਤ ਵਦੀ ਤਿੱਥੀ ਛੱਠ (14-15 ਮਾਰਚ ਮੱਧ ਰਾਤ 4.26 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।
ਸੂਰਜ ਕੁੰਭ 'ਚ
ਚੰਦਰਮਾ ਬ੍ਰਿਸ਼ਚਕ 'ਚ
ਮੰਗਲ ਧਨ 'ਚ
ਬੁੱਧ ਕੁੰਭ 'ਚ
ਗੁਰੂ ਧਨ 'ਚ
ਸ਼ੁੱਕਰ ਮੇਖ 'ਚ        
ਸ਼ਨੀ ਮਕਰ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਚੇਤ ਪ੍ਰਵਿਸ਼ਟੇ : 1, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 24 (ਫੱਗਣ), ਹਿਜਰੀ ਸਾਲ : 1441, ਮਹੀਨਾ : ਰਜ਼ਬ, ਤਰੀਕ : 18, ਸੂਰਜ ਉਦੈ : ਸਵੇਰੇ 6.43 ਵਜੇ, ਸੂਰਜ ਅਸਤ : ਸ਼ਾਮ 6.31 ਵਜੇ (ਜਲੰਧਰ ਟਾਈਮ), ਨਕਸ਼ੱਤਰ :ਵਿਸ਼ਾਖਾ (ਦੁਪਹਿਰ 12.20 ਵਜੇ ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ , ਯੋਗ : ਹਰਸ਼ਣ (ਸ਼ਾਮ 5.37 ਤੱਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ : ਬ੍ਰਿਸ਼ਚਕ ਰਾਸ਼ੀ 'ਤੇ (ਪੂਰਾ ਿਦਨ ਰਾਤ), ਭਦਰਾ ਸ਼ੁਰੂ ਹੋਵੇਗੀ (14-15 ਮੱਧ ਰਾਤ 4.26 ਤੋਂ) ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਬ੍ਰਿਕਮੀ ਚੇਤ ਸੰਕ੍ਰਾਂਤੀ, ਸੂਰਜ ਪੂਰਵ ਦੁਪਹਿਰ 11.53 (ਜਲੰਧਰ ਟਾਈਮ) ਤੇ ਮੀਨ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਏਕ ਨਾਥ ਛੱਠ, ਸ੍ਰੀ ਗੁਰੂ ਹਰਿਰਾਏ ਜੀ ਗੁਰਿਆਈ ਪ੍ਰਾਪਤੀ ਦਿਵਸ, ਨਾਨਕ ਸ਼ਾਹੀ ਕਲੰਡਰ, ਮੇਲਾ ਬਾਬਾ ਬਾਲਕ ਨਾਥ ਅਤੇ ਮੇਲਾ ਕਨਿਹਾਰਾ, (ਧਰਮਸ਼ਾਲਾ, ਹਿਮਾਚਲ) ਸ਼ੁਰੂ।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

KamalJeet Singh

This news is Edited By KamalJeet Singh