ਭਵਿੱਖਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਚੰਗੀ

02/23/2020 2:00:14 AM

ਮੇਖ- ਵ੍ਹੀਕਲਜ਼ ਦੀ ਸੇਲ ਪਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਮਿਹਨਤ ਅਤੇ ਭੱਜ-ਦੌੜ ਦੀ ਪੂਰੀ ਰਿਟਰਨ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਬ੍ਰਿਖ- ਅਫ਼ਸਰਾਂ ਦੇ ਸਾਫਟ-ਸੁਪਰੋਟਿਵ ਰੁਖ ਕਰ ਕੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਬਾਧਾ ਮੁਸ਼ਕਿਲ ਹਟੇਗੀ, ਸ਼ਤਰੂ ਵੀ ਆਪ ਅੱਗੇ ਟਿਕਣ ਦੀ ਹਿੰਮਤ ਨਾ ਰੱਖ ਸਕਣਗੇ।

ਮਿਥੁਨ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ, ਵਿਜਈ ਰੱਖੇਗਾ, ਰਿਲੀਜੀਅਸ ਕੰਮਾਂ ਅਤੇ ਕਥਾ-ਵਾਰਤਾ, ਕੀਰਤਨ ’ਚ ਜੀਏ ਲੱਗੇਗਾ।

ਕਰਕ- ਸਿਤਾਰਾ ਸਿਹਤ ਨੂੰ ਵਿਗਾੜਨ ਅਤੇ ਪੈਰ ਨੂੰ ਫਿਸਲਾਉਣ ਵਾਲਾ ਹੈ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਹੀ ਕਰੋ ਅਤੇ ਪੈਰ ਜਮਾ ਕੇ ਚੱਲਣਾ-ਫਿਰਨਾ ਸਹੀ ਰਹੇਗਾ।

ਸਿੰਘ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ ਉਸ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਵੀ ਤਾਲਮੇਲ-ਸਦਭਾਅ ਬਣਿਆ ਰਹੇਗਾ।

ਕੰਨਿਆ- ਦੁਸ਼ਮਣ ਆਪ ਨੂੰ ਨੁਕਸਾਨ ਪਹੁੰਚਾਉਣ, ਲੱਤ ਖਿੱਚਣ ਲਈ ਪੂਰੀ ਤਿਆਰੀ ਨਾਲ ਅੈਕਟਿਵ ਰਹੇਗਾ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਬਣੇ ਰਹਿਣਗੇ।

ਤੁਲਾ- ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਤੇਜ਼ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਆਪਣੇ ਹਾਈ ਮੋਰੇਲ ਕਰ ਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ।

ਬ੍ਰਿਸ਼ਚਕ- ਯਤਨ ਕਰਨ ’ਤੇ ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ’ਚ ਪੇਸ਼ ਆ ਰਹੀ ਕੋਈ ਬਾਧਾ ਮੁਸ਼ਕਿਲ ਹਟੇਗੀ, ਵੱਡੇ ਲੋਕ ਵੀ ਮਿਹਰਬਾਨ-ਸਾਫਟ, ਕੰਸੀਡ੍ਰੇਟ ਬਣੇ ਰਹਿਣਗੇ।

ਧਨ- ਮਿੱਤਰ-ਸੱਜਣ ਸਾਥੀ, ਕਾਰੋਬਾਰੀ ਪਾਰਟਨਰਜ਼ ਅਨੁਕੂਲ ਚੱਲਣਗੇ ਅਤੇ ਸਾਥ ਦੇਣਗੇ, ਜਨਰਲ ਤੌਰ ’ਤੇ ਆਪ ਦੀ ਪੈਠ-ਧਾਕ ਬਣੀ ਰਹੇਗੀ, ਵਿਰੋਧੀ ਨਿਸਤੇਜ, ਪ੍ਰਭਾਵਹੀਣ ਰਹਿਣਗੇ।

ਮਕਰ- ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਫਰੂਟਫੁਲ ਰਹੇਗੀ, ਕਿਸੇ ਉਲਝੇ ਰੁਕੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ।

ਕੁੰਭ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਨਰਲ ਤੌਰ ’ਤੇ ਸਿਤਾਰਾ ਮਜ਼ਬੂਤ ਪਰ ਮਨ ਕੁਝ ਅਸ਼ਾਂਤ, ਪਰੇਸ਼ਾਨ, ਡਿਸਟਰਬ ਜਿਹਾ ਰਹੇਗਾ, ਇਸ ਲਈ ਆਪ ਹਰ ਸਮੇਂ ਸ਼ਸ਼ੋਪੰਜ ’ਚ ਰਹੋਗੇ।

ਮੀਨ- ਸਿਤਾਰਾ ਉਲਝਣਾਂ, ਪਰੇਸ਼ਾਨੀਆਂ, ਕੰਪਲੀਕੇਸ਼ਨਜ਼ ਅਤੇ ਖਰਚਿਆਂ ਵਾਲਾ, ਇਸ ਲਈ ਹਰ ਫਰੰਟ ’ਤੇ ਆਪ ਨੂੰ ਅਲਰਟ ਰਹਿ ਕੇ ਕੰਮਕਾਜ ਅਟੈਂਡ ਕਰਨੇ ਚਾਹੀਦੇ ਹਨ, ਨੁਕਸਾਨ ਦਾ ਡਰ।

23 ਫਰਵਰੀ 2020, ਅੈਤਵਾਰ ਫੱਗਣ ਵਦੀ ਤਿਥੀ ਮੱਸਿਆ (ਰਾਤ 9.02 ਤੱਕ ) ਅਤੇ ਮਗਰੋਂ ਤਿਥੀ ਏਕਮ।

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਕੁੰਭ ’ਚ

ਚੰਦਰਮਾ ਕੁੰਭ ’ਚ

ਮੰਗਲ ਧਨ ’ਚ

ਬੁੱੱਧ ਕੁੰਭ ’ਚ

ਗੁਰੂ ਧਨ ’ਚ

ਸ਼ੁੱਕਰ ਮੀਨ ’ਚ

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਫੱਗਣ ਪ੍ਰਵਿਸ਼ਟੇ : 11, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 4 (ਫੱਗਣ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਸਾਨੀ, ਤਰੀਕ : 28, ਸੂਰਜ ਉਦੈ : ਸਵੇਰੇ 7.06 ਵਜੇ, ਸੂਰਜ ਅਸਤ : ਸ਼ਾਮ 6.17 ਵਜੇ (ਜਲੰਧਰ ਟਾਈਮ), ਨਕਸ਼ੱਤਰ : ਧਨਿਸ਼ਠਾ (ਦੁਪਹਿਰ 1.43 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ, ਯੋਗ : ਪਰਿਧ (ਸਵੇਰੇ 7.32 ਤੱਕ) ਅਤੇੇੇੇ ਮਗਰੋਂ ਯੋਗ ਸ਼ਿਵ, ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ :ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਫਾਗੁਣੀ ਮੱਸਿਆ, ਮੇਲਾ ਬੈਜਨਾਥ (ਕਾਂਗੜਾ, ਹਿਮਾਚਲ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Edited By Bharat Thapa