ਭਵਿੱਖਫਲ: ਵਪਾਰ ਅਤੇ ਕੰਮਕਾਜ ਦੀ ਦਸ਼ਾ ਰਹੇਗੀ ਚੰਗੀ

02/16/2020 2:05:31 AM

ਮੇਖ- ਸਿਤਾਰਾ ਸਿਹਤ ਨੂੰ ਅਪਸੈੱਟ ਰੱਖਣ ਅਤੇ ਗੜਬੜੀ ਪੈਦਾ ਕਰਨ ਵਾਲਾ, ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ, ਮਨੋਬਲ ’ਚ ਟੁੱਟਣ ਅਤੇ ਡਿਪ੍ਰਸ਼ੈਨ ਦਾ ਅਸਰ ਰਹੇਗਾ।

ਬ੍ਰਿਖ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਦੋਨੋਂ ਪਤੀ ਪਤਨੀ ਕਿਸੇ ਨਾ ਕਿਸੇ ਗੱਲ ’ਤੇ ਇਕ ਦੂਜੇ ਨਾਲ ਟੈਂਸ ਅਤੇ ਨਾਰਾਜ਼ ਰਹਿਣਗੇ, ਮਾਨਸਿਕ ਟੈਨਸ਼ਨ ਰਹੇਗੀ।

ਮਿਥੁਨ- ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਕੋਈ ਵੀ ਨਵਾਂ ਪ੍ਰੋਗਰਾਮ ਹੱਥ ’ਚ ਨਹੀਂ ਲੈਣਾ ਚਾਹੀਦਾ, ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ।

ਕਰਕ- ਸਿਤਾਰਾ ਹਿੰਮਤ, ਉਤਸ਼ਾਹ-ਜੋਸ਼, ਮਨੋਬਲ ਨੂੰ ਕਮਜ਼ੋਰ ਕਰਨ ਵਾਲਾ, ਧਾਰਮਿਕ ਕੰਮਾਂ ’ਚ ਜੀਅ ਘੱਟ ਲੱਗੇਗਾ, ਕਿਸੇ ਪ੍ਰਾਬਲਮ ਦੇ ਜਾਗਣ ਦਾ ਡਰ ਬਣਿਆ ਰਹੇਗਾ।

ਸਿੰਘ- ਪ੍ਰਾਪਰਟੀ ਨਾਲ ਜੁੜਿਆ ਕੋਈ ਵੀ ਕੰਮ ਹੱਥ ’ਚ ਨਾ ਲਓ, ਕਿਉਂਕਿ ਸਿਤਾਰਾ ਕਮਜ਼ੋਰ ਹੈ, ਅਫਸਰ ਨਾਰਾਜ਼ ਜਿਹੇ ਦਿਖਣਗੇ ਅਤੇ ਆਪ ਦੀ ਗੱਲ ਬੇਧਿਆਨੀ ਨਾਲ ਸੁਣਨਗੇ।

ਕੰਨਿਆ- ਕਮਜ਼ੋਰ ਸਿਤਾਰੇ ਕਰਕੇ ਆਪ ਦੀ ਕੋਈ ਕੰਮਕਾਜੀ ਪਲਾਨਿੰਗ ਨਾਕਾਮ ਹੁੰਦੀ ਨਜ਼ਰ ਆਵੇਗੀ, ਕਿਸੇ ਸਾਥੀ-ਮਿੱਤਰ ’ਤੇ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ।

ਤੁਲਾ- ਜਨਰਲ ਸਿਤਾਰਾ ਫਾਈਨਾਂਸ਼ੀਅਲ ਫਰੰਟ ’ਤੇ ਪ੍ਰੇਸ਼ਾਨੀ ਦੇਣ ਅਤੇ ਆਪ ਦੀ ਪੇਮੈਂਟਸ ਨੂੰ ਫਸਾਉਣ ਵਾਲਾ, ਇਸ ਲਈ ਕੰਮਕਾਜੀ ਕੰਮ ਸੁਚੇਤ ਰਹਿ ਕੇ ਕਰੋ।

ਬ੍ਰਿਸ਼ਚਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਪਰ ਮਨ ਅਸ਼ਾਂਤ, ਪ੍ਰੇਸ਼ਾਨ, ਡਿਸਟਰਬ ਿਜਹਾ ਰਹੇਗਾ, ਫੈਮਿਲੀ ਫਰੰਟ ’ਤੇ ਵੀ ਕੋਈ ਨਾ ਕੋਈ ਪ੍ਰਾਬਲਮ ਬਣੀ ਰਹੇਗੀ।

ਧਨ- ਜਨਰਲ ਸਿਤਾਰਾ ਕਮਜ਼ੋਰ, ਮੌਸਮ ਦੇ ਅੈਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਸਹੀ ਰਹੇਗਾ, ਨੁਕਸਾਨ-ਪ੍ਰੇਸ਼ਾਨੀ ਦਾ ਡਰ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।

ਮਕਰ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ ਅਤੇ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਸ਼ਤਰੂ ਕਮਜ਼ੋਰ, ਤੇਜਹੀਣ ਰਹਿਣਗੇ, ਮਾਣ-ਯਸ਼ ਦੀ ਪ੍ਰਾਪਤੀ।

ਕੁੰਭ- ਸਿਤਾਰਾ ਸਰਕਾਰੀ ਕੰਮਾਂ ਲਈ ਠੀਕ ਨਹੀਂ, ਕਿਸੇ ਨਾ ਕਿਸੇ ਬਾਧਾ-ਮੁਸ਼ਕਿਲ ਨਾਲ ਵਾਸਤਾ ਰਹੇਗਾ, ਕੋਈ ਨਾ ਕੋਈ ਪੇਚੀਦਗੀ ਪੈਦਾ ਹੁੰਦੀ ਰਹੇਗੀ।

ਮੀਨ- ਸਿਤਾਰਾ ਮਨ ਨੂੰ ਪ੍ਰੇਸ਼ਾਨ, ਡਿਸਟਰਬ ਅਤੇ ਅਪਸੈੱਟ ਰੱਖਣ ਵਾਲਾ, ਕੋਈ ਬਣਿਆ ਬਣਾਇਆ ਕੰਮ ਉਲਝਦਾ-ਵਿਗੜਦਾ ਨਜ਼ਰ ਆਵੇਗਾ, ਮਨ ’ਤੇ ਗਲਤ ਅਤੇ ਨੈਗੇਟਿਵ ਸੋਚ ਪ੍ਰਭਾਵੀ ਹੋ ਸਕਦੀ ਹੈ।

16 ਫਰਵਰੀ 2020, ਐਤਵਾਰ ਫੱਗਣ ਵਦੀ ਤਿਥੀ ਅਸ਼ਟਮੀ (ਬਾਅਦ ਦੁਪਹਿਰ 3.14 ਤੱਕ) ਅਤੇ ਮਗਰੋਂ ਤਿਥੀ ਨੌਮੀ।

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਕੁੰਭ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਧਨ ’ਚ

ਬੁੱੱਧ ਕੁੰਭ ’ਚ

ਗੁਰੂ ਧਨ ’ਚ

ਸ਼ੁੱਕਰ ਮੀਨ ’ਚ

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਫਾਲਗੁਣ ਪ੍ਰਵਿਸ਼ਟੇ : 4, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 27 (ਮਾਘ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਸਾਨੀ, ਤਰੀਕ : 21, ਸੂਰਜ ਉਦੈ : ਸਵੇਰੇ 7.13 ਵਜੇ, ਸੂਰਜ ਅਸਤ : ਸ਼ਾਮ 6.11 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (16-17 ਫਰਵਰੀ ਮੱਧ ਰਾਤ 4.54 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਧਰੁਵ (ਪੂਰਵ ਦੁਪਹਿਰ 11.48 ਤੱਕ) ਅਤੇੇੇੇੇੇੇੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ),16-17 ਮੱਧ ਰਾਤ 4.54 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ :ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਜਾਨਕੀ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Edited By Bharat Thapa