ਰਾਸ਼ੀਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

02/08/2020 1:23:15 AM

ਮੇਖ— ਕਿਸੇ ਅਦਾਲਤੀ ਕੰਮ ਲਈ, ਜੇਕਰ ਆਪ ਕੋਈ ਸ਼ੁਰੂਆਤੀ ਯਤਨ ਕਰੋਗੇ ਤਾਂ ਉਸ 'ਚ ਚੰਗੀ ਸਕਸੈੱਸ ਮਿਲੇਗੀ, ਵੱਡੇ ਲੋਕ ਮਿਹਰਬਾਨ, ਕੰਸੀਡ੍ਰੇਟ ਰਹਿਣਗੇ।

ਬ੍ਰਿਖ— ਕਿਸੇ ਸੱਜਣ ਮਿੱਤਰ ਦਾ ਸਹਿਯੋਗ ਜਾਂ ਹੈਲਪ ਲੈਣ ਲਈ ਜੇ ਆਪ ਉਸ ਨਾਲ ਮੁਲਾਕਾਤ ਕਰੋਗੇ ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਮਿਥੁਨ— ਵਾਟਰ, ਕੈਮੀਕਲਜ਼, ਪੇਂਟਸ, ਪੈਟ੍ਰੋਲੀਅਮ ਆਦਿ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਭਰਪੂਰ ਲਾਭ ਮਿਲੇਗਾ ਪਰ ਪੈਰ ਫਿਸਲਣ ਦਾ ਡਰ ਰਹੇਗਾ।

ਕਰਕ— ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਆਪਣੇ ਸਟ੍ਰੌਂਗ ਮੋਰੇਲ ਕਰਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ, ਮੂਡ 'ਚ ਖੁਸ਼ਦਿਲੀ, ਰੰਗੀਨੀ ਬਣੀ ਰਹੇਗੀ।

ਸਿੰਘ— ਮੈਨਪਾਵਰ ਬਾਹਰ ਭਿਜਵਾਉਣ, ਇਮੀਗ੍ਰੇਸ਼ਨ ਅਤੇ ਵੀਜ਼ਾ ਪਾਸਪੋਰਟ ਦਾ ਕੰਮ ਕਰਨ ਵਾਲਿਆਂ ਨੂੰ ਹਰ ਕਦਮ ਫੂਕ-ਫੂਕ ਕੇ ਅਤੇ ਨਾਪ ਤੋਲ ਕੇ ਚੁਕਣਾ ਚਾਹੀਦਾ ਹੈ।

ਕੰਨਿਆ— ਸਿਤਾਰਾ ਵਪਾਰ ਕਾਰੋਬਾਰ 'ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ 'ਤੇ ਕੋਈ ਕੰਮਕਾਜੀ ਕੰਪਲੀਕੇਸ਼ਨ ਵੀ ਰਸਤੇ 'ਚੋਂ ਹਟੇਗੀ।

ਤੁਲਾ— ਅਫ਼ਸਰਾਂ ਦੇ ਸਖਤ ਰੁਖ ਕਰਕੇ ਨਾ ਸਿਰਫ ਕਿਸੇ ਸਰਕਾਰੀ ਕੰਮ 'ਚੋਂ ਕੋਈ ਕੰਪਲੀਕੇਸ਼ਨ ਹਟੇਗੀ, ਬਲਕਿ ਹਰ ਪੱਖੋਂ ਕਦਮ ਬੜ੍ਹਤ ਵੱਲ ਰਹੇਗਾ।

ਬ੍ਰਿਸ਼ਚਕ— ਰਿਲੀਜੀਅਸ ਕੰਮਾਂ-ਕਥਾ ਵਾਰਤਾ, ਸਤਿਸੰਗ ਸੁਣਨ 'ਚ ਜੀਅ ਲੱਗੇਗਾ, ਯਤਨ ਕਰਨ 'ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਵਿਰੋਧੀ ਨਿਸਤੇਜ ਰਹਿਣਗੇ।

ਧਨ— ਸਿਤਾਰਾ ਸਿਹਤ ਨੂੰ ਅਪਸੈੱਟ ਰੱਖਣ ਵਾਲਾ, ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਠੀਕ ਰਹੇਗਾ।

ਮਕਰ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਦੋਨੋਂ ਪਤੀ ਪਤਨੀ ਇਕ ਦੂਜੇ ਦੇ ਪ੍ਰਤੀ ਸਾਫ਼ਟ-ਕੰਸੀਡ੍ਰੇਟ, ਸੁਹਿਰਦਤਾ ਬਣਾਈ ਰੱਖਣਗੇ, ਮੂਡ 'ਚ ਖੁਸ਼ਦਿਲੀ, ਰੰਗੀਨੀ ਬਣੀ ਰਹੇਗੀ।

ਕੁੰਭ— ਕਿਸੇ ਸਟ੍ਰੌਂਗ ਸ਼ਤਰੂ ਕਰਕੇ ਟਕਰਾਅ ਦਾ ਖਤਰਾ ਬਣਿਆ ਰਹੇਗਾ, ਇਸ ਲਈ ਸ਼ਤਰੂ ਨਾਲ ਨੇੜਤਾ ਅਤੇ ਮੇਲਜੋਲ ਨਾ ਰੱਖੋ, ਮਨ ਵੀ ਕੁਝ ਡਿਸਟਰਬ ਜਿਹਾ ਰਹੇਗਾ।

ਮੀਨ— ਸਿਤਾਰਾ ਸੰਤਾਨ ਦੇ ਰੁਖ ਨੂੰ ਸੁਪੋਰਟਿਵ ਰੱਖੇਗਾ, ਆਪ ਦੀ ਕਿਸੇ ਪ੍ਰਾਬਲਮ ਦੇ ਨਿਪਟਾਉਣ 'ਚ ਸੰਤਾਨ ਆਪ ਦਾ ਸਾਥ ਦੇ ਸਕਦੀ ਹੈ, ਪੂਰਾ ਸਹਿਯੋਗ ਦੇ ਸਕਦੀ ਹੈ, ਇੱਜ਼ਤ ਮਾਣ ਦੀ ਪ੍ਰਾਪਤੀ।

8 ਫਰਵਰੀ 2020, ਸ਼ਨੀਵਾਰ ਮਾਘ ਸੁਦੀ ਤਿਥੀ ਚੌਦਸ (ਸ਼ਾਮ 4.02 ਤਕ) ਅਤੇ ਮਗਰੋਂ ਤਿਥੀ ਪੁੰਨਿਆ।
ਸੂਰਜ ਉਦੈ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਕਰ 'ਚ
ਚੰਦਰਮਾ ਕਰਕ 'ਚ
ਮੰਗਲ ਧਨ 'ਚ
ਬੁੱਧ ਕੁੰਭ 'ਚ
ਗੁਰੂ ਧਨ 'ਚ
ਸ਼ੁੱਕਰ ਮੀਨ 'ਚ
ਸ਼ਨੀ ਮਕਰ 'ਚ                                
ਰਾਹੂ ਮਿਥੁਨ 'ਚ                                                        
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਮਾਘ ਪ੍ਰਵਿਸ਼ਟੇ : 26, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 19 (ਮਾਘ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਸਾਨੀ, ਤਰੀਕ : 13, ਸੂਰਜ ਉਦੈ : ਸਵੇਰੇ 7.20 ਵਜੇ, ਸੂਰਜ ਅਸਤ : ਸ਼ਾਮ 6.04 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਖ (ਰਾਤ 10.05 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਲੇਖਾ। ਯੋਗ : ਆਯੁਸ਼ਮਾਨ (ਸ਼ਾਮ 7.10 ਤਕ) ਅਤੇ ਮਗਰੋਂ ਯੋਗ ਸੌਭਾਗਿਆ,। ਚੰਦਰਮਾ : ਕਰਕ ਰਾਸ਼ੀ 'ਤੇ (ਪੂਰਾ ਦਿਨ ਰਾਤ), ਰਾਤ 10.05 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਪੁਜਾ ਲੱਗੇਗੀ, ਭਦਰਾ ਰਵੇਗੀ (ਸ਼ਾਮ 4.02 ਤੋਂ ਲੈ ਕੇ 8-9 ਮੱਧ ਰਾਤ 2.33 ਤੱਕ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਸਤਿ ਨਾਰਾਇਣ ਵਰਤ, ਮੇਲਾ ਜਯੰਤੀ ਦੇਵੀ (ਚੰਡੀਗੜ੍ਹ) ਸ਼ੁਰੂ।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 

KamalJeet Singh

This news is Edited By KamalJeet Singh