ਹੋਲੀ ''ਤੇ ਜ਼ਰੂਰ ਕਰੋ ਇਹ ਖ਼ਾਸ ਵਾਸਤੂ ਉਪਾਅ, ਘਰ ''ਚ ਆਉਣਗੀਆਂ ਖੁਸ਼ੀਆਂ

03/04/2023 5:55:55 PM

ਨਵੀਂ ਦਿੱਲੀ- ਵਾਸਤੂ ਸ਼ਾਸਤਰ ਬਹੁਤ ਹੀ ਪ੍ਰਾਚੀਨ ਸ਼ਾਸਤਰ ਹੈ। ਜਿਸ ਦੇ ਨਿਯਮਾਂ ਦਾ ਘਰ ਬਣਾਉਂਦੇ ਸਮੇਂ ਅਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਧਿਆਨ ਰੱਖਿਆ ਜਾਂਦਾ ਹੈ। ਜਿਸ ਨਾਲ ਘਰ 'ਤੇ ਕੋਈ ਵਾਸਤੂ ਨਾ ਪਏ। ਹੁਣ ਕੁਝ ਹੀ ਦਿਨਾਂ 'ਚ ਹੋਲੀ ਆਉਣ ਵਾਲੀ ਹੈ, ਇਸ ਲਈ ਅੱਜ ਅਸੀਂ ਤੁਹਾਨੂੰ ਹੋਲੀ ਸੰਬੰਧੀ ਵਾਸਤੂ ਟਿਪਸ ਦੱਸਣ ਜਾ ਰਹੇ ਹਾਂ। ਜਿਸ ਦਾ ਪਾਲਣ ਕਰਕੇ ਤੁਸੀਂ ਇਸ ਤਿਉਹਾਰ 'ਚ ਆਪਣੇ ਘਰ 'ਚ ਸਕਾਰਾਤਮਕ ਊਰਜਾ ਨੂੰ ਵਧਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਵਾਸਤੂ ਟਿਪਸ ਬਾਰੇ...

ਇਹ ਵੀ ਪੜ੍ਹੋ-ਕੇਂਦਰ ਕਰਮਚਾਰੀਆਂ ਲਈ ਚੰਗੀ ਖ਼ਬਰ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਆਇਆ ਵੱਡਾ ਅਪਡੇਟ
ਸਾਫ਼-ਸਫ਼ਾਈ
ਹੋਲੀ ਦੇ ਤਿਉਹਾਰ ਤੋਂ ਪਹਿਲਾਂ, ਤੁਹਾਨੂੰ ਆਪਣੇ ਘਰ ਨੂੰ ਸਾਫ਼-ਸੁਥਰਾ ਜ਼ਰੂਰ ਰੱਖੋ। ਜਿਸ ਨਾਲ ਨਾ ਸਿਰਫ਼ ਘਰ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਨ 'ਚ ਮਦਦ ਮਿਲੇਗੀ। ਸਗੋਂ ਮਹਿਮਾਨਾਂ ਲਈ ਸਕਾਰਾਤਮਕ ਅਤੇ ਸੁਆਗਤ ਕਰਨ ਵਾਲਾ ਮਾਹੌਲ ਵੀ ਬਣੇਗਾ।
ਚਮਕਦਾਰ ਰੰਗਾਂ ਨਾਲ ਘਰ ਨੂੰ ਸਜਾਓ
ਹੋਲੀ ਦੇ ਦੌਰਾਨ ਤੁਸੀਂ ਆਪਣੇ ਘਰਾਂ ਨੂੰ ਸਜਾਉਣ ਲਈ ਚਮਕਦਾਰ ਰੰਗਾਂ ਦੀ ਵਰਤੋਂ ਕਰ ਸਕਦੇ ਹੋ। ਵਾਸਤੂ ਦੇ ਅਨੁਸਾਰ ਚਮਕੀਲੇ ਰੰਗ ਜਿਵੇਂ ਲਾਲ, ਪੀਲਾ ਅਤੇ ਸੰਤਰੀ ਸ਼ੁਭ ਮੰਨੇ ਜਾਂਦੇ ਹਨ ਅਤੇ ਤੁਹਾਡੇ ਘਰ 'ਚ ਸਕਾਰਾਤਮਕ ਊਰਜਾ ਨੂੰ ਪ੍ਰਵੇਸ਼ ਹੋਵੇਗਾ।

ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਬਿਜ਼ਨੈੱਸ ਕਲਾਸ 'ਚ ਪਰੋਸੇ ਗਏ ਖਾਣੇ 'ਚ ਦਿਖਿਆ ਜਿਉਂਦਾ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ
ਕੁਦਰਤੀ ਰੰਗਾਂ ਦੀ ਵਰਤੋਂ ਕਰੋ
ਹੋਲੀ ਖੇਡਦੇ ਸਮੇਂ ਕੁਦਰਤੀ ਅਤੇ ਆਰਗੈਨਿਕ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਨਾ ਸਿਰਫ਼ ਸਾਡੀ ਚਮੜੀ ਲਈ ਸਹੀ ਹੈ। ਇਸ ਦੇ ਨਾਲ ਹੀ ਇਹ ਸਾਡੇ ਘਰ 'ਚ ਸਕਾਰਾਤਮਕ ਊਰਜਾ ਬਣਾਈ ਰੱਖਣ 'ਚ ਵੀ ਮਦਦ ਕਰਦੇ ਹਨ। ਸਿੰਥੈਟਿਕ ਰੰਗ ਵਾਤਾਵਰਣ 'ਤੇ ਪ੍ਰਭਾਵ ਪਾ ਸਕਦੇ ਹਨ ਅਤੇ ਤੁਹਾਡੇ ਘਰ ਦੀ ਊਰਜਾ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ।
ਉੱਤਰ-ਪੂਰਬ ਨੂੰ ਸਾਫ਼ ਰੱਖੋ
ਵਾਸਤੂ ਦੇ ਅਨੁਸਾਰ, ਘਰ ਦੇ ਉੱਤਰ-ਪੂਰਬ ਕੋਨੇ ਨੂੰ ਪੂਰੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਘਰ 'ਚ ਇੱਕ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਅਤੇ ਸਕਾਰਾਤਮਕ ਊਰਜਾ ਬਣਾਈ ਰੱਖਣ ਲਈ ਇਸ ਕੋਨੇ 'ਚ ਹੋਲੀ ਨਾ ਖੇਡੋ।

ਇਹ ਵੀ ਪੜ੍ਹੋ-ਫਿਸਲਣ ਤੋਂ ਬਾਅਦ ਅਰਬਪਤੀਆਂ ਦੀ ਸੂਚੀ 'ਚ ਅਡਾਨੀ ਦੀ ਲੰਬੀ ਛਲਾਂਗ, ਹੁਣ ਪਹੁੰਚੇ ਇਸ ਨੰਬਰ 'ਤੇ
ਦੀਵੇ ਅਤੇ ਮੋਮਬੱਤੀਆਂ
ਦੀਵੇ ਅਤੇ ਮੋਮਬੱਤੀਆਂ ਜਗਾਉਣਾ

ਹੋਲੀ ਦੇ ਦੌਰਾਨ ਦੀਵੇ ਅਤੇ ਮੋਮਬੱਤੀਆਂ ਜਗਾਉਣ ਨਾਲ ਤੁਹਾਡੇ ਘਰ 'ਚ ਸ਼ਾਂਤੀ ਦਾ ਮਾਹੌਲ ਬਣ ਸਕਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਦੀਵੇ ਅਤੇ ਮੋਮਬੱਤੀਆਂ ਜਗਾਉਣ ਨਾਲ ਘਰ ਤੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon