ਗ਼ਲਤ ਤਰੀਕੇ ਨਾਲ ਲਗਾਏ ਮਨੀ ਪਲਾਂਟ ਕਾਰਨ ਜਾ ਸਕਦੀਆਂ ਨੇ ਬਰਕਤਾਂ, ਜਾਣੋ ਸਹੀ ਢੰਗ

12/13/2021 5:28:05 PM

ਨਵੀਂ ਦਿੱਲੀ - ਘਰ ਵਿੱਚ ਮਨੀ ਪਲਾਂਟ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨੂੰ ਘਰ 'ਚ ਲਗਾਉਣ ਨਾਲ ਨਾ ਸਿਰਫ ਖੁਸ਼ਹਾਲੀ ਆਉਂਦੀ ਹੈ ਸਗੋਂ ਤਰੱਕੀ ਦੇ ਰਾਹ ਵੀ ਖੁੱਲ੍ਹਦੇ ਹਨ। ਹਿੰਦੂ ਸ਼ਾਸਤਰਾਂ ਅਨੁਸਾਰ, ਮਨੀ ਪਲਾਂਟ 'ਤੇ ਲਕਸ਼ਮੀ ਦਾ ਵਾਸ ਹੁੰਦਾ ਹੈ, ਇਸ ਲਈ ਇਸ ਨੂੰ ਖੁਸ਼ਕਿਸਮਤ ਪੌਦਾ ਮੰਨਿਆ ਜਾਂਦਾ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਖੁਸ਼ਹਾਲੀ ਅਤੇ ਸੁੱਖ-ਸਮਰਿੱਧੀ ਆਉਂਦੀ ਹੈ ਪਰ ਇਹ ਉਦੋਂ ਹੀ ਸੰਭਵ ਹੈ ਜਦੋਂ ਇਸ ਨੂੰ ਸਹੀ ਦਿਸ਼ਾ 'ਚ ਲਗਾਇਆ ਜਾਵੇ। ਮਨੀ ਪਲਾਂਟ ਲਗਾਉਣ ਤੋਂ ਬਾਅਦ ਵੀ ਛੋਟੀਆਂ-ਛੋਟੀਆਂ ਗਲਤੀਆਂ ਕਾਰਨ ਨੁਕਸਾਨ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਵਿੱਚ ਮਨੀ ਪਲਾਂਟ ਲਗਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਗੁਜਰਾਤ 'ਚ ਸਥਿਤ ਹੈ 2 ਹਜ਼ਾਰ ਸਾਲ ਪੁਰਾਣਾ ਦੁਆਰਕਾਧੀਸ਼ ਮੰਦਿਰ, ਕਰੋ ਦਰਸ਼ਨ

ਮਨੀ ਪਲਾਂਟ ਨੂੰ ਸਹੀ ਦਿਸ਼ਾ ਵਿੱਚ ਲਗਾਓ

ਮਨੀ ਪਲਾਂਟ ਨੂੰ ਸਹੀ ਦਿਸ਼ਾ 'ਚ ਰੱਖਣ 'ਤੇ ਹੀ ਸ਼ੁਭ ਫਲ ਮਿਲੇਗਾ। ਵਾਸਤੂ ਸ਼ਾਸਤਰ ਦੇ ਅਨੁਸਾਰ ਮਨੀ ਪਲਾਂਟ ਨੂੰ ਦੱਖਣ ਪੂਰਬ ਦੇ ਮੱਧ ਵਿੱਚ ਲਗਾਉਣਾ ਚਾਹੀਦਾ ਹੈ। ਇਸਨੂੰ ਅਗਨੀਯ ਕੋਣ ਵੀ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : Vastu Tips : ਘਰੇਲੂ ਪ੍ਰੇਸ਼ਾਨੀਆਂ ਦੂਰ ਕਰਨ ਤੇ ਮਨਚਾਹਿਆ ਵਰ ਪਾਉਣ ਲਈ ਕਰੋ ਤੁਲਸੀ ਦੇ ਇਹ ਉਪਾਅ

ਇਨ੍ਹਾਂ ਥਾਵਾਂ ਉੱਤੇ ਨਾ ਲਗਾਓ ਬੂਟਾ

ਕੁਝ ਲੋਕ ਮਨੀ ਪਲਾਂਟ ਵੇਲ ਨੂੰ ਛੱਤ, ਬਾਲਕੋਨੀ ਜਾਂ ਲਾਅਨ 'ਤੇ ਲਗਾਉਂਦੇ ਹਨ ਤਾਂ ਜੋ ਇਸ ਨੂੰ ਵਧਿਆ-ਫੁੱਲਿਆ ਅਤੇ ਸੁੰਦਰ ਦਿੱਖ ਸਕੇ। ਪਰ ਵਾਸਤੂ ਅਨੁਸਾਰ ਇਸ ਨੂੰ ਘਰ ਦੇ ਅੰਦਰ ਹੀ ਲਗਾਉਣਾ ਚਾਹੀਦਾ ਹੈ। ਇਹ ਖੁਸ਼ਹਾਲੀ ਅਤੇ ਸੁੱਖ-ਸਮਰਿੱਧੀ ਬਣੀ ਰਹਿੰਦੀ ਹੈ।

ਅਜਿਹੀ ਬੋਤਲ 'ਚ ਰੱਖੋ ਮਨੀ ਪਲਾਂਟ 

ਮਨੀ ਪਲਾਂਟ ਨੂੰ ਬਰਤਨ ਦੀ ਬਜਾਏ ਹਰੇ ਜਾਂ ਨੀਲੇ ਰੰਗ ਦੀ ਬੋਤਲ ਵਿੱਚ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਦਰਅਸਲ, ਹਰਾ ਰੰਗ ਤਰੱਕੀ ਦਾ ਪ੍ਰਤੀਕ ਹੈ, ਇਸ ਲਈ ਇਸ ਵਿੱਚ ਮਨੀ ਪਲਾਂਟ ਲਗਾਉਣ ਨਾਲ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਹਾਲਾਂਕਿ, ਤੁਸੀਂ ਇਸਨੂੰ ਮਿੱਟੀ ਦੇ ਘੜੇ ਵਿੱਚ ਵੀ ਲਗਾ ਸਕਦੇ ਹੋ।

ਇਹ ਵੀ ਪੜ੍ਹੋ : FengShui: ਕਰੀਅਰ 'ਚ ਤਰੱਕੀ ਦੇ ਨਾਲ ਮਾਂ-ਬੱਚਿਆਂ ਦਾ ਪਿਆਰ ਵੀ ਵਧਾਉਂਦੀ ਹੈ ਹਾਥੀ ਦੀ ਇਹ ਮੂਰਤੀ

ਸੁੱਕੇ ਬੂਟਾ ਰੱਖਣਾ ਗਲਤ ਹੈ

ਜੇਕਰ ਮਨੀ ਪਲਾਂਟ ਸੁੱਕ ਗਿਆ ਹੈ ਤਾਂ ਇਸ ਨੂੰ ਘਰ 'ਚ ਰੱਖਣ ਦੀ ਗਲਤੀ ਨਾ ਕਰੋ। ਇਸ ਨੂੰ ਤੁਰੰਤ ਬਦਲੋ। ਮੰਨਿਆ ਜਾਂਦਾ ਹੈ ਕਿ ਇਸ ਨਾਲ ਬਰਕਤ ਚਲੀ ਜਾਂਦੀ ਹੈ।

ਉੱਪਰ ਵੱਲ ਨੂੰ ਲਗਾਓ ਵੇਲ

ਇਸ ਗੱਲ ਦਾ ਖ਼ਾਸ ਖਿਆਲ ਰੱਖੋ ਕਿ ਬੂਟੇ ਦੀ ਵੇਲ ਉੱਪਰ ਵੱਲ ਉੱਠੀ ਹੋਵੇ। ਮਨੀ ਪਲਾਂਟ ਦੀ ਵੇਲ ਨੂੰ ਹੇਠਾਂ ਲਟਕਾਉਣਾ ਅਸ਼ੁੱਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : Vastu Tips:ਸਿਰਫ 1 ਰੁਪਏ ਦਾ 'ਕਪੂਰ' ਕਰੇਗਾ ਤੁਹਾਡੀ ਹਰ ਸਮੱਸਿਆ ਦਾ ਹੱਲ , ਜਾਣੋ ਕਿਵੇਂ?

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur