ਹਰਿਆਲੀ ਤੀਜ : ਮਨਚਾਹਿਆ ਜੀਵਨ ਸਾਥੀ ਪਾਉਣ ਲਈ ਅਣਵਿਆਹੀਆਂ ਕੁੜੀਆਂ ਜ਼ਰੂਰ ਰੱਖਣ ਇਹ ਵਰਤ

7/31/2022 10:48:54 AM

ਨਵੀਂ ਦਿੱਲੀ - ਹਰਿਆਲੀ ਤੀਜ ਇੱਕ ਅਜਿਹਾ ਤਿਉਹਾਰ ਹੈ ਜੋ ਵਿਆਹੀਆਂ ਅਤੇ ਅਣਵਿਆਹੀਆਂ ਦੋਹਾਂ ਔਰਤਾਂ ਲਈ ਬਹੁਤ ਖ਼ਾਸ ਹੈ। ਹਿੰਦੂ ਕੈਲੰਡਰ ਦੇ ਅਨੁਸਾਰ, ਹਰਿਆਲੀ ਤੀਜ ਦਾ ਇਹ ਤਿਉਹਾਰ ਸਾਵਣ ਮਹੀਨੇ ਦੇ ਸ਼ੁਕਲ ਪੱਖ ਦੇ ਤੀਸਰੇ ਦਿਨ ਆਉਂਦਾ ਹੈ। ਮੁੱਖ ਤੌਰ 'ਤੇ ਇਹ ਤਿਉਹਾਰ ਵਿਆਹੁਤਾ ਔਰਤਾਂ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ, ਜੋ ਕਿ ਖ਼ਾਸ ਕਰਕੇ ਉੱਤਰੀ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਲੋਕ ਮਾਨਤਾਵਾਂ ਅਨੁਸਾਰ ਤੀਜ ਦੇ ਦਿਨ, ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ ਅਤੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ  ਪੂਜਾ ਕਰਦੀਆਂ ਹਨ। ਹਰਿਆਲੀ ਤੀਜ ਦਾ ਇਹ ਤਿਉਹਾਰ ਦੇਵੀ ਪਾਰਵਤੀ ਅਤੇ ਭਗਵਾਨ ਸ਼ਿਵ ਦੇ ਮੁੜ ਮਿਲਾਪ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਸਾਰੀਆਂ ਔਰਤਾਂ ਆਪਣੇ ਹੱਥਾਂ 'ਤੇ ਮਹਿੰਦੀ ਲਗਾਉਂਦੀਆਂ ਹਨ, ਝੂਲੇ ਲੈਂਦੀਆਂ ਹਨ, ਗੁਜੀਆ, ਘੇਵਰ, ਫੈਨੀ ਆਦਿ ਮਿੱਠੇ ਪਕਵਾਨ ਬਣਾਉਂਦੀਆਂ ਹਨ ਅਤੇ ਧੀਆਂ ਦੇ ਘਰ ਭੇਜਦੀਆਂ ਹਨ। ਕਿਹਾ ਜਾਂਦਾ ਹੈ ਕਿ ਇਹ ਵਰਤ ਕਰਵਾ ਚੌਥ ਦੇ ਵਰਤ ਨਾਲੋਂ ਜ਼ਿਆਦਾ ਔਖਾ ਹੈ ਕਿਉਂਕਿ ਔਰਤਾਂ ਇਸ ਦੌਰਾਨ ਬਿਨਾਂ ਪਾਣੀ ਦਾ ਸੇਵਨ ਕੀਤੇ ਇਸ ਵਰਤ ਨੂੰ ਪੂਰਾ ਕਰਦੀਆਂ ਹਨ। ਇਸ ਨੂੰ ਸ਼ਰਵਣੀ ਤੀਜ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਵਣ ਮਹੀਨੇ ਵਿੱਚ ਆਉਂਦਾ ਹੈ।

ਇਹ ਵੀ ਪੜ੍ਹੋ : Vastu Shastra : ਸ਼ਿਵਲਿੰਗ 'ਤੇ ਚੜ੍ਹਾਓ ਇਹ ਫੁੱਲ , ਸ਼ਿਵ ਮੁਆਫ਼ ਕਰ ਦੇਣਗੇ ਹਰ ਭੁੱਲ

ਵਰਤ ਰੱਖਣ ਦਾ ਤਰੀਕਾ-

ਹਰਿਆਲੀ ਤੀਜ ਦੇ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਵਿਆਹੁਤਾ ਔਰਤਾਂ ਲਈ ਆਪਣੇ ਪੇਕਿਆਂ ਦੇ ਘਰੋਂ ਮੇਕਅਪ ਦਾ ਸਮਾਨ ਅਤੇ ਮਠਿਆਈਆਂ ਦਾ ਸਮਾਨ ਆਉਂਦਾ ਹਨ। ਇਸ ਦਿਨ ਔਰਤਾਂ ਸਵੇਰੇ ਉੱਠ ਕੇ ਘਰ ਦੇ ਸਾਰੇ ਕੰਮ ਕਰਦੀਆਂ ਹਨ, 16 ਸ਼ਿੰਗਾਰ ਕਰਦੀਆਂ ਹਨ ਅਤੇ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਸ਼ਿਵ-ਪਾਰਵਤੀ ਦੀ ਪੂਜਾ ਕਰਦੀਆਂ ਹਨ।

ਪੂਜਾ ਦੇ ਅੰਤ ਵਿੱਚ ਹਰਿਆਲੀ ਤੀਜ ਦੇ ਵਰਤ ਨਾਲ ਸਬੰਧਤ ਕਥਾ ਸੁਣਾਈ ਜਾਂਦੀ ਹੈ।

ਇਸ ਤੋਂ ਬਾਅਦ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਦੇਵੀ ਪਾਰਵਤੀ ਅੱਗੇ ਅਰਦਾਸ ਕਰਦੀਆਂ ਹਨ।

ਇਹ ਵੀ ਪੜ੍ਹੋ : Sawan 2022: ਸ਼ੰਖ ਨਾਲ ਸ਼ਿਵਲਿੰਗ 'ਤੇ ਚੜ੍ਹਾਉਂਦੇ ਹੋ ਜਲ ਤਾਂ ਹੋ ਜਾਓ ਸਾਵਧਾਨ!

ਵਰਤ ਦੀ ਕਥਾ-

ਮਿਥਿਹਾਸ ਅਨੁਸਾਰ ਦੇਵੀ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਦੇ ਰੂਪ ਵਿੱਚ ਪ੍ਰਾਪਤ ਕਰਨ ਲਈ ਅੰਨ-ਪਾਣੀ ਤਿਆਗ ਕੇ ਘੋਰ ਤਪੱਸਿਆ ਕੀਤੀ ਸੀ। ਇਸ ਕਠਿਨ ਤਪੱਸਿਆ ਦੇ ਫਲਸਰੂਪ ਮਾਤਾ ਪਾਰਵਤੀ ਨੇ ਭੋਲੇਨਾਥ ਨੂੰ ਆਪਣੇ ਪਤੀ ਦੇ ਰੂਪ ਵਿੱਚ ਪਾਇਆ। ਇਸ ਨਾਲ ਸਬੰਧਤ ਮੁੱਖ ਕਥਾ ਅਨੁਸਾਰ ਮਾਤਾ ਪਾਰਵਤੀ ਦਾ ਜਨਮ ਰਾਜਾ ਹਿਮਾਲਿਆ ਦੇ ਘਰ ਹੋਇਆ ਸੀ ਅਤੇ ਬਚਪਨ ਤੋਂ ਹੀ ਉਹ ਸ਼ਿਵ ਸ਼ੰਭੂ ਨੂੰ ਪਤੀ ਬਣਾਉਣਾ ਚਾਹੁੰਦੀ ਸੀ। ਇੱਕ ਦਿਨ ਨਾਰਦ ਜੀ ਰਾਜਾ ਹਿਮਾਲਿਆ ਕੋਲ ਗਏ ਅਤੇ ਮਾਤਾ ਪਾਰਵਤੀ ਦੇ ਵਿਆਹ ਲਈ ਭਗਵਾਨ ਵਿਸ਼ਨੂੰ ਜੀ ਦਾ ਸੁਝਾਅ ਦੇਣ ਲੱਗੇ। ਹਿਮਾਲਿਆ ਰਾਜੇ ਨੂੰ ਵੀ ਇਹ ਪ੍ਰਸਤਾਵ ਪਸੰਦ ਆਇਆ ਅਤੇ ਉਨ੍ਹਾਂ ਨੇ ਰਿਸ਼ਤੇ ਲਈ ਆਪਣੀ ਸਹਿਮਤੀ ਦੇ ਦਿੱਤੀ।

ਪਰ ਜਦੋਂ ਦੇਵੀ ਪਾਰਵਤੀ ਨੂੰ ਪਤਾ ਲੱਗਾ ਕਿ ਉਸਦੇ ਪਿਤਾ ਨੇ ਭਗਵਾਨ ਵਿਸ਼ਨੂੰ ਨਾਲ ਉਸਦਾ ਵਿਆਹ ਤੈਅ ਕਰ ਦਿੱਤਾ ਹੈ, ਤਾਂ ਉਹ ਬਹੁਤ ਦੁਖੀ ਅਤੇ ਗੁੱਸੇ ਵਿੱਚ ਆ ਗਈ ਅਤੇ ਗੁੱਸੇ ਵਿੱਚ ਉਹ ਆਪਣੀਆਂ ਸਹੇਲੀਆਂ ਨਾਲ ਜੰਗਲ ਵਿੱਚ ਚਲੀ ਗਈ। ਉਥੇ ਜਾ ਕੇ ਉਸ ਨੇ ਘੋਰ ਤਪੱਸਿਆ ਸ਼ੁਰੂ ਕਰ ਦਿੱਤੀ। ਇਹ ਸਭ ਦੇਖ ਕੇ ਸ਼ਿਵ ਸ਼ੰਕਰ ਬਹੁਤ ਪ੍ਰਸੰਨ ਹੋਏ ਅਤੇ ਉਨ੍ਹਾਂ ਨੇ ਮਾਤਾ ਪਾਰਵਤੀ ਨੂੰ ਇਸ ਇੱਛਾ ਦੀ ਪੂਰਤੀ ਦਾ ਆਸ਼ੀਰਵਾਦ ਦਿੱਤਾ। ਜਿਸ ਦੇ ਫਲਸਰੂਪ ਪਾਰਵਤੀ ਦੇ ਪਿਤਾ ਨੇ ਬੜੀ ਧੂਮਧਾਮ ਨਾਲ ਉਸਦਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਇਸ ਤਰ੍ਹਾਂ ਦੇਵੀ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਪਰਮੇਸ਼ਰ ਦੇ ਰੂਪ ਵਿੱਚ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ : ਇਸ ਮੰਦਰ 'ਚ ਸ਼ਿਵਲਿੰਗ ਦੀ ਪੂਜਾ ਨਾਲ ਹਰ ਮਨੋਕਾਮਨਾ ਹੋਵੇਗੀ ਪੂਰੀ... ਭਗਵਾਨ ਸ਼੍ਰੀ ਕ੍ਰਿਸ਼ਨ ਨਾਲ ਹੈ ਖ਼ਾਸ ਰਿਸ਼ਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur