ਮੰਗਲਵਾਰ ਦੇ ਦਿਨ ਕਰੋ ਇਹ ਕੰਮ, ਮਹਾਵੀਰ ਚਮਕਾਉਣਗੇ ਤੁਹਾਡੀ ਕਿਸਮਤ

02/18/2020 1:01:35 PM

ਜਲੰਧਰ (ਬਿਊਰੋ) — ਮੰਗਲਵਾਰ ਦੇ ਦਿਨ ਜੇਕਰ ਸ਼ਰਧਾ ਪੂਰਵਕ ਮਹਾਵੀਰ ਸ਼੍ਰੀ ਬਜਰੰਗਬਲੀ ਨੂੰ ਯਾਦ ਕੀਤਾ ਜਾਵੇ ਤਾਂ ਉਹ ਜਲਦ ਖੁਸ਼ ਹੋ ਕੇ ਤੁਹਾਡੀ ਹਰ ਇੱਛਾ ਨੂੰ ਪੂਰੀ ਕਰਨਗੇ। ਜਿਹੜਾ ਵੀ ਵਿਅਕਤੀ ਉਨ੍ਹਾਂ ਦੀ ਸ਼ਰਨ 'ਚ ਜਾਂਦਾ ਹੈ, ਉਹ ਆਪਣੀ ਹਰ ਮੁਸ਼ਕਿਲ ਤੋਂ ਛੁਟਕਾਰਾ ਪਾਉਂਦਾ ਹੈ। ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਵੀ ਸਮੱਸਿਆ 'ਚ ਘਿਰੇ ਹੋਏ ਹੋ ਤਾਂ ਮੰਗਲਵਾਰ ਨੂੰ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਦੇ ਅਸਤ ਹੋਣ (ਛੁਪਣ) ਤੱਕ ਇਕ ਛੋਟਾ ਜਿਹਾ ਕੰਮ ਜ਼ਰੂਰ ਕਰੋ, ਜਿਸ ਨਾਲ ਸ਼੍ਰੀ ਹਨੂੰਮਾਨ ਜੀ ਖੁਸ਼ ਹੋ ਕੇ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰਨਗੇ। ਇਸ ਲਈ ਜੇਕਰ ਕੁਝ ਆਸਾਨ ਉਪਾਅ ਕੀਤੇ ਜਾਣ ਤਾਂ ਮੰਗਲ ਦੇਵਤਾ ਅਤੇ ਹਨੂੰਮਾਨ ਜੀ ਦੋਵੇਂ ਖੁਸ਼ ਹੋ ਕੇ ਜੀਵਨ ਨੂੰ ਸੁੱਖ-ਸਮਰਿੱਧੀ ਦਾ ਵਰਦਾਨ ਦਿੰਦੇ ਹਨ। ਆਓ ਜਾਣਦੇ ਹਾਂ ਮੰਗਲ ਨੂੰ ਵਧੀਆ ਬਣਾਈ ਰੱਖਣ ਲਈ ਕੁਝ ਆਸਾਨ ਉਪਾਅ :-

1. ਜੇਕਰ ਕਿਸੇ 'ਤੇ ਪ੍ਰੇਤ ਆਤਮਾ ਦਾ ਸਾਇਆ ਹੈ ਤਾਂ ਉਸ ਵਿਅਕਤੀ ਨੂੰ ਮਹਾਬਲੀ ਸ਼੍ਰੀ ਬਜਰੰਗਬਲੀ ਦੇ ਮੰਦਰ 'ਚ ਲੈ ਜਾ ਕੇ ਸ਼੍ਰੀ ਬਜਰੰਗਬਲੀ ਦੇ ਚਰਨਾਂ 'ਚ ਪਏ ਸੰਧੂਰ ਦਾ ਟਿੱਕਾ ਲਾਓ ਅਤੇ ਇਕ ਗਿਲਾਸ 'ਚ ਪਾਣੀ ਦਾ ਭਰ ਕੇ ਬਜਰੰਗਬਲੀ ਦੇ ਮੰਤਰ ਦਾ 108 ਵਾਰ ਜਾਪ ਕਰੋ। ਫਿਰ ਇਸ ਜਲ ਨੂੰ ਪੀੜਤ ਵਿਅਕਤੀ ਨੂੰ ਪਿਲਾਓ ਅਤੇ ਕੁਝ ਸ਼ਿੱਟੇ ਉਸ ਦੇ ਸਰੀਰ 'ਤੇ ਮਾਰੋ, ਜਿਸ ਨਾਲ ਉਸ ਨੂੰ ਤੁਰੰਤ ਲਾਭ ਹੋਵੇਗਾ।

2. ਹੋਰਨਾਂ ਸਮੱਸਿਆਵਾਂ ਤੋਂ ਮੁਕਤੀ ਪਾਉਣ ਲਈ ਮੰਗਲਵਾਰ ਦੇ ਦਿਨ ਸਵੇਰੇ 4 ਤੋਂ 6 ਵਜੇ ਤੱਕ ਕਿਸੇ ਪ੍ਰਾਚੀਨ ਬਜਰੰਗਬਲੀ ਦੇ ਮੰਦਰ 'ਚ ਜਾ ਕੇ ਲਾਲ ਊਨੀ ਆਸਨ 'ਤੇ ਬੈਠ ਕੇ ਇਸ ਮੰਤਰ ਦਾ ਜਾਪ 1100 ਵਾਰ ਕਰੋ ਅਤੇ ਇਸ ਤੋਂ ਬਾਅਦ 7 ਵਾਰ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰੋ।

ਇਹ ਨਾਮ ਜਪਣ ਨਾਲ ਹੋਣਗੇ ਇਹ ਲਾਭ
1- ਸਵੇਰੇ ਉੱਠਦੇ ਹੀ 12 ਨਾਂਵਾਂ ਨੂੰ 11 ਵਾਰ ਬੋਲਣ ਵਾਲੇ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ।
2- ਕਈ ਵਾਰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਕਿਸਮਤ ਦਾ ਸਾਥ ਨਹੀਂ ਮਿਲ ਪਾਉਂਦਾ ਤਾਂ ਅਜਿਹੇ 'ਚ 12 ਨਾਂਵਾਂ ਦਾ ਜਾਪ ਵਿਗੜੇ ਕੰਮ ਵੀ ਬਣਾ ਦਿੰਦਾ ਹੈ।
3- ਧਨ ਸੰਬੰਧੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਨ੍ਹਾਂ ਨਾਂਵਾਂ ਦਾ ਜਾਪ ਮਨ ਹੀ ਮਨ ਕਰੋ।
4- ਰਾਤ ਨੂੰ ਸੌਂਦੇ ਸਮੇਂ ਨਾਂ ਲੈਣ ਵਾਲਾ ਵਿਅਕਤੀ ਦੁਸ਼ਮਣਾਂ ਤੋਂ ਰਹਿਤ ਹੁੰਦਾ ਹੈ।
5- 12 ਨਾਂਵਾਂ ਦਾ ਲਗਾਤਾਰ ਜਾਪ ਕਰਨ ਵਾਲੇ ਵਿਅਕਤੀ ਦੀ ਹਨੂੰਮਾਨ ਜੀ ਮਹਾਰਾਜ ਰੱਖਿਆ ਕਰਦੇ ਹਨ।
6- ਯਾਤਰਾ ਦੇ ਸਮੇਂ ਅਤੇ ਅਦਾਲਤ 'ਚ ਪਏ ਵਿਵਾਦ ਲਈ 12 ਨਾਂ ਆਪਣਾ ਚਮਤਕਾਰ ਦਿਖਾਉਣਗੇ।
7- ਲਾਲ ਸਿਆਹੀ ਨਾਲ ਮੰਗਲਵਾਰ ਨੂੰ ਭੋਜ ਪੱਤਰ 'ਤੇ ਇਹ 12 ਨਾਂ ਲਿਖ ਕੇ ਮੰਗਲਵਾਰ ਦੇ ਹੀ ਦਿਨ ਤਾਬੀਜ਼ ਬੰਨ੍ਹਣ ਨਾਲ ਕਦੇ ਸਿਰਦਰਦ ਨਹੀਂ ਹੁੰਦਾ। ਗਲੇ ਜਾਂ ਬਾਂਹ 'ਤੇ ਤਾਂਬੇ ਦਾ ਤਾਬੀਜ਼ ਜ਼ਿਆਦਾ ਉੱਤਮ ਹੈ।

ਇਹ ਕਰੋ ਉਪਾਅ
1. ਜ਼ਮੀਨ ਜ਼ਾਇਦਾਦ ਦੀ ਪ੍ਰਾਪਤੀ ਲਈ ਵੱਡੇ ਭਰਾ ਦੀ ਸੇਵਾ ਕਰੋ ਅਤੇ ਕਿਸੇ ਦੇ ਧਨ ਜਾਂ ਜ਼ਮੀਨ 'ਤੇ ਮਾੜੀ ਨਜ਼ਰ ਨਾ ਰੱਖੋ।
2. ਕਿਸੇ ਜੋਤਿਸ਼ ਆਚਾਰਯ ਨਾਲ ਵਿਚਾਰ ਕਰਨ ਤੋਂ ਬਾਅਦ ਮੂੰਗਾ ਰਤਨ ਧਾਰਨ ਕਰੋ। ਮੂੰਗਾ ਮੰਗਲ ਗ੍ਰਹਿ ਦਾ ਰਤਨ ਹੁੰਦਾ ਹੈ। ਜੇਕਰ ਸਰੀਰ ਹਮੇਸ਼ਾ ਰੋਗ ਨਾਲ ਪੀੜਤ ਰਹਿੰਦਾ ਹੈ ਤਾਂ ਹਰ ਤਰ੍ਹਾਂ ਦੇ ਰੋਗ ਨੂੰ ਦੂਰ ਕਰਨ ਲਈ ਹਰ ਮੰਗਲਵਾਰ ਨੂੰ ਗੁੜ ਅਤੇ ਆਟੇ ਦਾ ਦਾਨ ਕਰੋ।
3. ਜੇ ਘਰ 'ਚ ਹਮੇਸ਼ਾ ਕਲੇਸ਼ ਰਹਿੰਦਾ ਹੈ ਤਾਂ ਉਸ ਦੀ ਸ਼ਾਂਤੀ ਲਈ ਹਰ ਮੰਗਲਵਾਰ ਨੂੰ ਵਹਿੰਦੇ ਹੋਏ ਪਾਣੀ 'ਚ ਲਾਲ ਮਸੂਰ ਦੀ ਦਾਲ ਵਹਾਓ।

sunita

This news is Edited By sunita