40 ਦਿਨਾਂ ਦੀ ਇਸ ਪੂਜਾ ਨਾਲ ਬਣੇਗਾ ਹਰ ਵਿਗੜਿਆ ਕੰਮ, ਮਿਲੇਗੀ ਸਫਲਤਾ

08/10/2019 4:50:53 PM

ਜਲੰਧਰ (ਬਿਊਰੋ) — ਹਰ ਵਿਅਕਤੀ ਦੀ ਜ਼ਿੰਦਗੀ 'ਚ ਇਕ ਅਜਿਹਾ ਸਮਾਂ ਆਉਂਦਾ ਹੈ ਜਦੋਂ ਉਸ ਦੀ ਨੌਕਰੀ ਅਤੇ ਜ਼ਿੰਦਗੀ 'ਤੇ ਖਤਰਾ ਮੰਡਰਾਉਣ ਲੱਗਦਾ ਹੈ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਪ੍ਰੇਸ਼ਾਨੀ ਹੈ ਜਾਂ ਕੰਮ 'ਚ ਤੁਹਾਡਾ ਮਨ ਨਹੀਂ ਲੱਗਦਾ ਤਾਂ ਦੱਸੇ ਗਏ ਉਪਾਅ ਅਪਨਾਓ, ਜਿਨ੍ਹਾਂ ਨਾਲ ਤੁਸੀਂ ਆਪਣੇ ਕਰੀਅਰ 'ਚ ਅੱਗੇ ਵਧ ਸਕਦੇ ਹੋ ਅਤੇ ਬਾਕੀ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹੋ। 

ਗਾਇਤਰੀ ਮੰਤਰ ਦਾ ਕਰੋ ਜਾਪ
ਨੌਕਰੀ 'ਚ ਆਉਣ ਵਾਲੀ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਰ ਦਿਨ ਸਵੇਰੇ-ਸਵੇਰੇ ਗਾਇਤਰੀ ਮੰਤਰ ਦਾ ਜਾਪ ਕਰੋ। ਹਰ ਵੀਰਵਾਰ ਨੂੰ ਕੇਲੇ ਦੇ ਰੁੱਖ ਦੀ ਜੜ 'ਚ ਜਲ ਅਰਪਿਤ ਕਰੋ। ਇਸ ਤੋਂ ਇਲਾਵਾ ਹਰ ਵੀਰਵਾਰ ਨੂੰ ਚਨੇ ਦੀ ਦਾਲ ਤੇ ਕੇਲਿਆਂ ਦਾ ਦਾਨ ਕਰੋ। ਭੋਜਨ 'ਚ ਪੀਲੀ ਵਸਤੂ ਦਾ ਸੇਵਨ ਜ਼ਰੂਰ ਕਰੋ। 

ਭਗਵਾਨ ਸ਼ਿਵ ਦੀ ਪੂਜਾ
ਭਗਵਾਨ ਸ਼ਿਵ ਪੂਜਾ ਕਰੋ ਅਤੇ ਆਪਣੇ ਦਿਲ ਦੀ ਗੱਲ ਭੋਲੇਨਾਥ ਨੂੰ ਆਖੋ। ਅਜਿਹਾ ਕਰਨ ਨਾਲ ਤੁਹਾਡੀ ਹਰ ਪ੍ਰੇਸ਼ਾਨੀ ਦੂਰ ਹੋ ਜਾਵੇਗੀ। ਘਰ 'ਚ ਹਨੂੰਮਾਨ ਜੀ ਦੀ ਉੱਡਦੀ ਹੋਈ ਤਸਵੀਰ ਲਾਓ।

ਹਨੂੰਮਾਨ ਚਾਲੀਸਾ ਦਾ ਪਾਠ
ਮੰਗਲਵਾਰ ਦੇ ਦਿਨ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰੋ। ਮੰਗਲਵਾਰ ਤੋਂ ਸ਼ੁਰੂ ਕਰਦੇ ਹੋਏ 40 ਦਿਨਾਂ ਤੱਕ ਰੋਜ਼ਾਨਾ ਨੰਗੇ ਪੈਰ ਬਜਰੰਗਬਲੀ ਦੇ ਮੰਦਰ 'ਚ ਜਾਓ ਅਤੇ ਉਨ੍ਹਾਂ ਨੂੰ ਲਾਲ ਗੁਲਾਬ ਚੜ੍ਹਾਓ।

ਸ਼ਨੀ ਵਾਰ ਨੂੰ ਕਰੋ ਸ਼ਨੀਦੇਵ ਦੀ ਪੂਜਾ
ਹਰ ਸ਼ਨੀਵਾਰ ਨੂੰ ਸ਼ਨੀਦੇਵ ਦੀ ਪੂਜਾ ਕਰੋ। ਗਣੇਸ਼ ਜੀ ਦਾ ਅਜਿਹੀ ਤਸਵੀਰ ਘਰ ਲਾਓ, ਜਿਸ 'ਚ ਉਨ੍ਹਾਂ ਦੀ ਸੁੰਡ ਸੱਜੇ ਪਾਸੇ ਨੂੰ ਮੁੜੀ ਹੋਵੇ। ਸੱਤ ਵੱਖ-ਵੱਖ ਤਰ੍ਹਾਂ ਦੇ ਅਨਾਜ ਨੂੰ ਮਿਲਾ ਕੇ ਰੋਜ਼ਾਨਾ ਸਵੇਰੇ ਪੰਛੀਆਂ ਨੂੰ ਖਿਲਾਓ। ਪੀਪਲ ਦੇ ਰੁੱਖ 'ਤੇ ਐਤਵਾਰ ਤੋਂ ਇਲਾਵਾ ਹਰ ਦਿਨ ਸਵੇਰੇ-ਸਵੇਰੇ ਜਲ ਚੜ੍ਹਾਓ, ਜਿਸ ਨਾਲ ਤੁਹਾਡੀ ਹਰ ਤਰ੍ਹਾਂ ਦੀ ਸਮੱਸਿਆ ਦਾ ਅੰਤ ਹੋਵੇਗਾ। ਇਸ ਨਾਲ ਤੁਹਾਡੇ 'ਤੇ ਸ਼ਨੀਦੇਵ ਦੀ ਕ੍ਰਿਪਾ ਬਣੀ ਰਹੇਗੀ। 

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91 98566-00786 'ਤੇ ਜ਼ਰੂਰ ਫੋਨ ਕਰੋ।