ਗੁਰੂ ਰਵਿਦਾਸ ਜੀ ਨੇ ਜੀਵਨ 'ਚ ਹਮੇਸ਼ਾ ਅਮਲਾਂ ਨੂੰ ਮਹੱਤਵ ਦਿੱਤਾ

02/19/2019 2:44:12 PM

ਜਲੰਧਰ (ਬਿਊਰੋ) : ਪੂਰਨ ਸੰਘ ਕਿਸੇ ਇਕ ਮਜ਼੍ਹਬ, ਜਾਤ, ਬਰਾਦਰੀ ਜਾਂ ਕੁਲ ਵਿਚ ਪਾਬੰਦ ਨਹੀਂ ਹੁੰਦੇ ਬਲਕਿ ਉਹ ਤਾਂ ਸਭ ਦੇ ਸਾਂਝੇ ਹੁੰਦੇ ਹਨ। ਇਸ ਦੀ ਮਿਸਾਲ ਪੂਰਨ ਸੰਤ ਸਤਿਗੁਰੂ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਤੋਂ ਮਿਲਦੀ ਹੈ। ਸਭ ਤੋਂ ਵੱਧ ਗਰੀਬ ਘਰਾਣੇ ਵਿਚ ਅਵਤਾਰ ਲੈ ਕੇ ਉਨ੍ਹਾਂ ਨੇ ਮਾਇਆ ਦਾ ਤਿਆਗ ਕੀਤਾ ਅਤੇ ਉਸ ਪ੍ਰਭੂ ਨੂੰ ਵੀ ਚੈਲਿੰਜ ਕੀਤਾ ਕਿ
ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨਿ ਉਮ ਬਾਧੇ...
ਅਪਨੇ ਛੂਟਨ ਦੇ ਜਤਨ ਕਰਹੁ ਹਮ ਛੁਟੇ ਤੁਮ ਅਰਾਧੂ...

ਉਨ੍ਹਾਂ ਨੇ ਇਹ ਉਪਦੇਸ਼ ਦਿੱਤਾ ਹੈ ਕਿ ਪੂਰਨ ਸੰਤ ਸਿਰਫ ਆਪਣੇ ਅਮਲਾਂ ਨੂੰ ਮਹੱਤਤਾ ਦਿੰਦੇ ਹਨ। ਉਹ ਹਮੇਸ਼ਾ ਗਰੀਬ ਲੋਕਾਂ ਦੀ ਭਲਾਈ ਲਈ ਚਾਨਣ ਮੁਨਾਰਾ ਬਣਦੇ ਹਨ ਜਿਨ੍ਹਾਂ ਪਾਸ ਕਿ ਬਾਦਸ਼ਾਹ ਵੀ ਆ ਕੇ ਸਜਦੇ ਕਰਦੇ ਹਨ ਅਤੇ ਉਨ੍ਹਾਂ ਨੂੰ ਹਾਥੀ ਉਪਰ ਬਿਠਾ ਕੇ ਸਿਰ ਉਪਰ ਛਤਰ ਝੁਲਾ ਕੇ ਸ਼ੋਭਾ ਯਾਤਰਾ ਕੱਢਦੇ ਹਨ। ਉਸ ਸਮੇਂ ਤੋਂ ਹੀ ਸ਼ੋਭਾ ਯਾਤਰਾ ਕੱਢਣ ਦੀ ਪਰੰਪਰਾ ਸ਼ੁਰੂ ਹੋਈ ਸੀ। ਜੀਵ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਕੇ ਉਨ੍ਹਾਂ ਵਲੋਂ ਦਰਸਾਏ ਮਾਰਗ ਉਤੇ ਚਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਅਜਿਹੇ ਪੂਰਨ ਸੰਤਾਂ ਦੇ ਅਵਤਾਰ ਦਿਵਸ ਉਤੇ ਉਨ੍ਹਾਂ ਅੱਗੇ ਨਤਮਸਤਕ ਹੁੰਦੇ ਹੋਏ ਅਸੀਂ ਸਾਰੀ ਕਾਇਨਾਤ ਨੂੰ ਲੱਖ-ਲੱਖ ਵਧਾਈ ਦਿੰਦੇ ਹਾਂ।