ਘਰ ''ਚ ਪਵੇ ਇਨ੍ਹਾਂ ਚੀਜ਼ਾਂ ਦਾ ਪੈਰ ਤਾਂ ਸਮਝੋ ਆ ਗਏ ''ਚੰਗੇ ਦਿਨ''

10/08/2020 7:49:15 AM

ਪਸ਼ੂ-ਪੰਛੀਆਂ 'ਚ ਭਗਵਾਨ ਦਾ ਵਾਸ ਮੰਨਿਆ ਜਾਂਦਾ ਹੈ। ਹਿੰਦੂ ਧਰਮ 'ਚ ਤਾਂ ਗਊ ਦੀ ਮਾਤਾ ਦੀ ਤਰ੍ਹਾਂ ਪੂਜਾ ਵੀ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, ਕਈ ਵਾਰ ਘਰ 'ਚ ਕੋਈ ਪਸ਼ੂ ਜਾਂ ਪੰਛੀ ਆ ਜਾਂਦਾ ਹੈ ਤਾਂ ਆਉਣ ਵਾਲੇ ਸੁੱਖਾਂ ਅਤੇ ਖੁਸ਼ਹਾਲੀ ਦਾ ਸੰਕੇਤ ਦਿੰਦਾ ਹੈ। ਮਾਨਤਾਵਾਂ ਮੁਤਾਬਕ ਕੁਝ ਪਸ਼ੂ-ਪੰਛੀਆਂ ਦਾ ਆਗਮਨ ਘਰ 'ਚ ਆਉਣ ਵਾਲੇ ਧਨ ਵੱਲ ਆ ਇਸ਼ਾਰਾ ਕਰਦਾ ਹੈ। ਅਜਿਹੇ 'ਚ ਇਨ੍ਹਾਂ ਦਾ ਸੁਆਗਤ ਖੁਸ਼ੀ-ਖੁਸ਼ੀ ਕਰਨਾ ਚਾਹੀਦਾ ਹੈ। ਤੁਹਾਨੂੰ ਦੱਸਦੇ ਹਾਂ ਕਿ ਘਰ 'ਚ ਕਿਨ੍ਹਾਂ ਚੀਜ਼ਾਂ ਦਾ ਆਉਣਾ ਸ਼ੁੱਭ ਹੁੰਦਾ ਹੈ-
ਤੋਤਾ
ਤੋਤੇ ਦਾ ਘਰ ਦੀ ਛੱਤ ਜਾਂ ਅੰਦਰ ਆਉਣਾ ਸ਼ੁੱਭ ਸੰਕੇਤ ਦਿੰਦਾ ਹੈ। ਮਾਨਤਾ ਹੈ ਕਿ ਜੇਕਰ ਘਰ 'ਚ ਅਚਾਨਕ ਤੋਤਾ ਆ ਜਾਵੇ ਤਾਂ ਧਨ ਨਾਲ ਪੂਰਨ ਹੋਣ ਦਾ ਸੰਕੇਤ ਮਿਲਦਾ ਹੈ। ਅਜਿਹੇ 'ਚ ਇਕ ਭਾਂਡੇ 'ਚ ਜਲ ਭਰ ਕੇ ਉਸ ਨੂੰ ਪੀਣ ਲਈ ਜ਼ਰੂਰ ਦਿਓ, ਨਾਲ ਹੀ ਕੁੱਝ ਖਾਣ ਨੂੰ ਵੀ ਦਿਓ।


ਉੱਲੂ
ਮਾਤਾ ਲੱਛਮੀ ਦੇ ਵਾਹਨ ਉੱਲੂ ਦਾ ਵੀ ਘਰ 'ਚ ਆਗਮਨ ਚੰਗੇ ਸੰਕੇਤ ਦਿੰਦਾ ਹੈ। ਜੇਕਰ ਘਰ 'ਚ ਅਚਾਨਕ ਉੱਲੂ ਆ ਜਾਵੇ ਤਾਂ ਸਮਝ ਲਓ ਕਿ ਘਰ 'ਚ ਮਾਂ ਲੱਛਮੀ ਦਾ ਆਗਮਨ ਹੋਇਆ ਹੈ ਅਤੇ ਹੁਣ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।
ਦੁਸਹਿਰੇ 'ਚ ਨੀਲਕੰਠ ਦਾ ਆਗਮਨ
ਮਾਨਤਾ ਹੈ ਕਿ ਜੇਕਰ ਦੁਸਹਿਰੇ ਵਾਲੇ ਦਿਨ ਸ੍ਰੀ ਰਾਮ ਦਾ ਸੰਦੇਸ਼ ਵਾਹਨ ਨੀਲਕੰਠ ਆ ਜਾਵੇ ਤਾਂ ਤੁਹਾਡੇ ਧਨ 'ਚ ਵਾਧਾ ਹੋਣ ਵਾਲਾ ਹੈ। ਨਾਲ ਹੀ ਇਸ ਨਾਲ ਤੁਹਾਡੇ ਦੁੱਖ ਵੀ ਦੂਰ ਹੋ ਜਾਣਗੇ।
ਪਿੱਤਰ ਪੱਖ 'ਚ ਕਾਂ ਦਾ ਆਗਮਨ
ਪਿੱਤਰ ਪੱਖ 'ਚ ਕਾਂ ਨੂੰ ਭੋਜਨ ਕਰਵਾਇਆ ਜਾਂਦਾ ਹੈ ਕਿਉਂਕਿ ਕਾਂ ਨੂੰ ਪਿੱਤਰਾਂ ਦਾ ਸੰਦੇਸ਼ ਵਾਹਨ ਮੰਨਿਆ ਜਾਂਦਾ ਹੈ। ਅਜਿਹੇ 'ਚ ਜੇਕਰ ਘਰ 'ਚ ਅਚਾਨਕ ਕਾਂ ਆ ਜਾਵੇ ਤਾਂ ਸਮਝ ਲਓ ਕਿ ਪਿੱਤਰ ਤੁਹਾਡੀ ਸੇਵਾ ਤੋਂ ਖੁਸ਼ ਹਨ। ਉੱਥੇ ਹੀ ਅਜਿਹੀ ਵੀ ਮਾਨਤਾ ਹੈ ਕਿ ਘਰ ਦੀ ਛੱਤ 'ਤੇ ਕਾਂ ਦਾ ਬੋਲਣਾ ਮਹਿਮਾਨਾਂ ਦੇ ਆਉਣ ਦਾ ਸੁਨੇਹਾ ਦਿੰਦਾ ਹੈ।


ਗਾਂ 
ਹਿੰਦੂ ਧਰਮ 'ਚ ਗਾਂ ਨੂੰ ਮਾਤਾ ਮੰਨਿਆ ਜਾਂਦਾ ਹੈ। ਅਜਿਹੀ ਮਾਨਤਾ ਹੈ ਕਿ ਗਾਂ 'ਚ 33 ਕਰੋੜ ਦੇਵੀ-ਦੇਵਤਿਆਂ ਦਾ ਵਾਸ ਹੈ। ਅਜਿਹੇ 'ਚ ਜੇਕਰ ਤੁਹਾਡੇ ਘਰ ਅਚਾਨਕ ਗਾਂ ਆ ਗਈ ਹੈ ਤਾਂ ਉਸ ਨੂੰ ਭਜਾਓ ਨਾ, ਸਗੋਂ ਭੋਜਨ ਕਰਵਾਓ। ਘਰ 'ਚ ਗਾਂ ਦਾ ਆਗਮਨ ਖ਼ੁਦ ਭਗਵਾਨ ਦਾ ਆਉਣਾ ਮੰਨਿਆ ਜਾਂਦਾ ਹੈ।
ਕਾਲੀਆਂ ਕੀੜੀਆਂ 
ਘਰ 'ਚ ਕਾਲੀਆਂ ਕੀੜੀਆਂ ਦਾ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੀ ਜ਼ਿੰਦਗੀ 'ਚ ਕੋਈ ਵੱਡਾ ਬਦਲਾਅ ਹੋਣ ਵਾਲਾ ਹੈ। ਅਜਿਹੇ 'ਚ ਕੀੜੀਆਂ ਨੂੰ ਆਟਾ ਪਾਉਣਾ ਤੁਹਾਡੇ ਲਈ ਮੰਗਲਕਾਰੀ ਹੋਵੇਗਾ।
ਡੱਡੂ 
ਮੀਂਹ ਦੇ ਮੌਸਮ 'ਚ ਅਕਸਰ ਘਰ 'ਚ ਡੱਡੂ ਆ ਜਾਂਦੇ ਹਨ ਪਰ ਜੇਕਰ ਘਰ 'ਚ ਅਚਾਨਕ ਡੱਡੂ ਆ ਜਾਵੇ ਤਾਂ ਇਸ ਨੂੰ ਧਨ ਵਧਣ ਦਾ ਸੰਕੇਤ ਮੰਨਿਆ ਜਾਂਦਾ ਹੈ।


ਅਜਿਹੇ 'ਚ ਜੇਕਰ ਘਰ 'ਚ ਕੋਈ ਵੀ ਪਸ਼ੂ-ਪੰਛੀ ਆ ਜਾਵੇ ਤਾਂ ਉਸ ਨੂੰ ਭਜਾਉਣ ਦੀ ਬਜਾਏ ਉਸ ਦਾ ਸੁਆਗਤ ਕਰੋ। ਹੋ ਸਕਦਾ ਹੈ ਕਿ ਉਹ ਤੁਹਾਡੇ ਲਈ ਕੋਈ ਸ਼ੁੱਭ ਸੰਕੇਤ ਲੈ ਕੇ ਆਇਆ ਹੋਵੇ।

Babita

This news is Content Editor Babita