Ganesh Festival : ਘਰ 'ਚ ਕੀਤਾ ਹੈ ਬੱਪਾ ਨੂੰ ਬਿਰਾਜਮਾਨ ਤਾਂ ਜਾਣ ਲਓ ਵਿਸਰਜਨ ਦੀ ਸਹੀ ਵਿਧੀ

09/19/2021 10:47:57 AM

ਨਵੀਂ ਦਿੱਲੀ - ਦੇਸ਼ ਭਰ ਵਿੱਚ ਗਣੇਸ਼ ਉਤਸਵ ਦਾ ਪਵਿੱਤਰ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਸਮੇਂ ਦੌਰਾਨ ਲੋਕ ਬੱਪਾ ਨੂੰ ਆਪਣੇ ਘਰ ਲਿਆ ਕੇ ਬਿਰਾਜਮਾਨ ਕਰਦੇ ਹਨ। ਇਸ ਤਿਉਹਾਰ ਮੌਕੇ ਘਰ ਵਿੱਚ 5, 7 ਜਾਂ ਅਨੰਤ ਚਤੁਰਦਸ਼ੀ ਤੱਕ ਬੱਪਾ ਦੀ ਮੂਰਤੀ ਸਥਾਪਤ ਕੀਤੀ ਜਾਂਦੀ ਹੈ। ਲੋਕ ਭਗਵਾਨ ਗਣੇਸ਼ ਨੂੰ ਖੁਸ਼ ਕਰਨ ਲਈ ਉਨ੍ਹਾਂ ਦੀ ਪੂਜਾ ਕਰਦੇ ਹਨ। ਵੱਖੋ-ਵੱਖਰੇ ਪਕਵਾਨਾਂ ਨਾਲ ਉਨ੍ਹਾਂ ਨੂੰ ਭੋਗ ਲਗਵਾਉਂਦੇ ਹਨ। ਫਿਰ ਅਨੰਤ ਚਤੁਰਦਸ਼ੀ ਦੇ ਦਿਨ ਗਣਪਤੀ ਭਗਵਾਨ ਦਾ ਵਿਸਰਜਨ ਕੀਤਾ ਜਾਂਦਾ ਹੈ।  ਇਸ ਸਾਲ ਗਣਪਤੀ ਵਿਸਰਜਣ 19 ਸਤੰਬਰ ਨੂੰ ਹੈ। ਬੱਪਾ ਦੀ ਸਥਾਪਨਾ ਵਾਂਗ ਉਨ੍ਹਾਂ ਦੇ ਵਿਸਰਜਨ ਦੀ ਵੀ ਵਿਸ਼ੇਸ਼ ਮਹੱਤਤਾ ਅਤੇ ਵਿਧੀ ਹੁੰਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਵਿਸਰਜਨ ਨਾਲ ਜੁੜੀਆਂ ਖਾਸ ਗੱਲਾਂ ਬਾਰੇ ਦੱਸਦੇ ਹਾਂ।

ਇਹ ਵੀ ਪੜ੍ਹੋ : Shani trayodashi : ਸੂਰਜ ਡੁੱਬਣ ਤੋਂ ਬਾਅਦ ਕਰੋ ਇਹ ਕੰਮ, ਸ਼ਨੀ ਦਾ ਕ੍ਰੋਧ ਹੋਵੇਗਾ ਸ਼ਾਂਤ

ਇਸ ਲਈ ਕੀਤਾ ਜਾਂਦਾ ਹੈ ਵਿਸਰਜਨ

ਵਿਸਰਜਨ ਦਾ ਸ਼ਾਬਦਿਕ ਅਰਥ ਪਾਣੀ ਵਿੱਚ ਸਮਾ ਜਾਣਾ। ਅਸੀਂ ਜਾਣਦੇ ਹਾਂ ਕਿ ਕੁਦਰਤ ਵੀ 5 ਤੱਤਾਂ ਤੋਂ ਬਣੀ ਹੋਈ ਹੈ। ਇਨ੍ਹਾਂ ਵਿੱਚੋਂ ਪਾਣੀ ਵੀ ਇਨ੍ਹਾਂ 5 ਤੱਤਾਂ ਵਿੱਚ ਸ਼ਾਮਲ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਜੇ ਕਿਸੇ ਦੇਵੀ -ਦੇਵਤਿਆਂ ਨੂੰ ਇੱਕ ਨਿਸ਼ਚਤ ਸਮੇਂ ਲਈ ਘਰ ਵਿੱਚ ਬਿਰਾਜਮਾਨ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਆਦਰ ਨਾਲ ਵਾਪਸ ਵੀ ਭੇਜਣਾ ਹੁੰਦਾ ਹੈ। ਇਸ ਲਈ ਭਗਵਾਨ ਗਣੇਸ਼ ਨੂੰ ਕੁਦਰਤ ਦੀ ਗੋਦ ਭਾਵ ਪਾਣੀ ਵਿਚ ਵਿਸਰਜਿਤ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਗਣੇਸ਼ ਉਤਸਵ ਦਰਮਿਆਨ ਅਸੀਂ ਉਨ੍ਹਾਂ ਦੀ ਪੂਜਾ ਕਰਦੇ ਹਾਂ ਅਤੇ ਬਾਅਦ ਵਿਚ ਸਤਿਕਾਰ ਨਾਲ ਬੱਪਾ ਨੂੰ ਉਨ੍ਹਾਂ ਦੇ ਧਾਮ(ਨਿਵਾਸ ਸਥਾਨ) ਭੇਜਿਆ ਜਾਂਦਾ ਹੈ।ਇਸਦੇ ਨਾਲ ਹੀ ਬੱਪਾ ਨੂੰ ਅਗਲੇ ਸਾਲ ਫਿਰ ਆਉਣ ਦਾ ਸੱਦਾ ਵੀ ਦਿੰਦੇ ਹਾਂ। ਵਿਸ਼ਵਾਸਾਂ ਅਨੁਸਾਰ ਬੱਪਾ ਦੇ ਵਿਸਰਜਨ  ਦੇ ਕੁਝ ਖਾਸ ਨਿਯਮ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਨਾਲ ਪੂਜਾ ਦਾ ਪੂਰਾ ਫਲ ਮਿਲਦਾ ਹੈ।

ਇਹ ਵੀ ਪੜ੍ਹੋ : Kanya sankranti:ਘਾਟੇ ਵਾਲਾ ਕਾਰੋਬਾਰ ਸਿਖ਼ਰਾਂ 'ਤੇ ਪਹੁੰਚਾਉਣ ਲਈ ਭਗਵਾਨ ਵਿਸ਼ਵਕਰਮਾ ਦੀ ਕਰੋ ਪੂਜਾ

ਆਓ ਜਾਣਦੇ ਹਾਂ ਵਿਸਰਜਨ ਦੀ ਵਿਧੀ

  • ਸਭ ਤੋਂ ਪਹਿਲਾਂ ਲੱਕੜ ਦਾ ਆਸਣ ਜਾਂ ਪੀੜੀ ਨੂੰ ਲੈ ਕੇ ਉਸਨੂੰ ਚੰਗੀ ਤਰ੍ਹਾਂ ਸਾਫ ਕਰ ਲਓ ਭਾਵ ਇਸਨੂੰ ਧੋ ਲਵੋ। ਇਸ 'ਤੇ ਗੰਗਾਜਲ ਛਿੜਕੋ ਅਤੇ ਸਾਫ਼ ਕੱਪੜੇ ਨਾਲ ਪੂੰਝੋ। ਹੁਣ ਇਸ ਉੱਤੇ ਸਵਾਸਤਿਕ ਬਣਾਉ। ਇਸ ਤੋਂ ਬਾਅਦ ਆਸਣ ਦੇ ਉੱਪਰ ਚਾਵਲ ਰੱਖੋ। ਹੁਣ ਇਸ ਉੱਤੇ ਪੀਲਾ ਜਾਂ ਗੁਲਾਬੀ ਕੱਪੜਾ ਵਿਛਾਓ।
  • ਹੁਣ ਬੱਪਾ ਦੀ ਮੂਰਤੀ ਨੂੰ ਚੁੱਕੋ ਅਤੇ ਜੈਕਾਰੇ ਲਗਾਉਂਦੇ ਹੋਏ ਆਸਣ 'ਤੇ ਬਿਰਾਜਮਾਨ ਕਰੋ। ਗਣਪਤੀ ਬੱਪਾ ਨੂੰ ਤਿਲਕ ਲਗਾਓ। ਅਕਸ਼ਤ, ਕੱਪੜੇ, ਫੁੱਲ, ਦੁਰਵਾ, ਫਲ, ਮਠਿਆਈਆਂ ਆਦਿ ਭੇਟ ਕਰਕੇ ਪੂਜਾ ਕਰੋ।
  • ਇਸ ਦਰਮਿਆਨ ਬੱਪਾ ਦੇ ਮੰਤਰਾਂ ਦਾ ਜਾਪ ਕਰਦੇ ਹੋਏ ਆਰਤੀ ਗਾਉ।
  • ਇੱਕ ਰੇਸ਼ਮੀ ਕੱਪੜੇ ਵਿੱਚ ਮਿਠਾਈਆਂ, ਦੁਰਵਾ ਘਾਹ, ਦਕਸ਼ ਅਤੇ ਸੁਪਾਰੀ ਬੰਨ੍ਹ ਕੇ ਇੱਕ ਬੰਡਲ ਬਣਾਉ। ਹੁਣ ਇਸ ਬੰਡਲ ਨੂੰ ਬੱਪਾ ਨਾਲ ਬੰਨ੍ਹੋ। ਹੁਣ ਗਣੇਸ਼ ਜੀ ਨੂੰ ਪ੍ਰਾਰਥਨਾ ਕਰੋ ਅਤੇ ਆਪਣੀਆਂ ਗਲਤੀਆਂ ਲਈ ਮੁਆਫੀ ਮੰਗੋ। ਬੱਪਾ ਅੱਗੇ ਪ੍ਰਾਰਥਨਾ ਕਰੋ ਕਿ ਉਹ ਤੁਹਾਡੇ ਦੁੱਖਾਂ ਅਤੇ ਮੁਸੀਬਤਾਂ ਨੂੰ ਦੂਰ ਕਰਨ।
  • ਇਸ ਤੋਂ ਬਾਅਦ ਗਣੇਸ਼ ਜੀ ਨੂੰ ਆਸਣ ਸਮੇਤ ਚੁੱਕੋ ਅਤੇ ਜੈਕਾਰੇ ਲਗਾਉਂਦੇ ਹੋਏ ਬੱਪਾ ਨੂੰ ਘਰ ਵਿਚ ਘੁਮਾਓ। ਫਿਰ ਉਨ੍ਹਾਂ ਦਾ ਪੂਰੇ ਆਦਰ ਨਾਲ ਵਿਸਰਜਨ ਕਰੋ।
  • ਇਸ ਦੇ ਨਾਲ ਹੀ ਬੱਪਾ ਦੀ ਪੂਜਾ ਦੌਰਾਨ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵੀ ਵਿਸਰਜਿਤ ਕਰ ਦਿਓ।

ਇਹ ਵੀ ਪੜ੍ਹੋ : ਗਣੇਸ਼ ਚਤੁਰਥੀ: ਬੱਪਾ ਨੂੰ ਘਰ ਲਿਆ ਕੇ ਨਾ ਕਰੋ ਇਹ ਕੰਮ, ਪੁੰਨ ਦੀ ਬਜਾਏ ਬਣੋਗੇ ਪਾਪਾਂ ਦੇ ਭਾਗੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur