ਫੇਂਗਸ਼ੂਈ ਟਿਪਸ ਨਾਲ ਦੂਰ ਕਰੋ ਘਰ ਦੀ ਨਾਕਾਰਾਤਮਕ ਊਰਜਾ

01/26/2020 3:11:10 PM

ਜਲੰਧਰ— ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਇਨ੍ਹੀਂ ਦਿਨ੍ਹੀਂ ਲੋਕ ਆਪਣੇ ਘਰ ਦੀ ਸਾਫ-ਸਫਾਈ ਕਰਦੇ ਹਨ ਤਾਂਕਿ ਸਾਕਾਰਾਤਮਕ ਊਰਜਾ ਆਏ ਅਤੇ ਪਰਿਵਾਰ ਦੇ ਸਾਰੇ ਮੈਂਬਰ ਖੁਸ਼ੀ ਨਾਲ ਰਹਿ ਸਕਣ। ਪਰ ਕਈ ਵਾਰ ਅਸੀਂ ਗਲਤੀ ਨਾਲ ਘਰ 'ਚ ਅਜਿਹੀਆਂ ਚੀਜ਼ਾਂ ਰੱਖ ਦਿੰਦੇ ਹਾਂ ਜੋ ਨੇਗੈਟਿਵ ਐਨਰਜੀ ਦਾ ਸੰਚਾਰ ਕਰਦੀਆਂ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਫੇਂਗਸ਼ੂਈ ਟਿਪਸ ਦੱਸਣ ਜਾ ਰਹੇ ਜੋ ਤੁਹਾਡੇ ਬਹੁਤ ਕੰਮ ਆਉਣਗੇ।
1. ਮੁਰਝਾਏ ਫੁਲ ਹਟਾ ਦਿਓ
ਤਾਜ਼ਾ ਫੁੱਲ ਜਿੱਥੇ ਘਰ 'ਚ ਖੁਸ਼ਬੂ ਅਤੇ ਸਕਾਰਾਤਮਕ ਊਰਜਾ ਫੈਲਾਉਂਦੇ ਹਨ ਉੱਥੇ ਹੀ ਮੁਰਝਾਏ ਫੁਲਾਂ ਨਾਲ ਘਰ 'ਚ ਨਾਕਾਰਾਤਮਕ ਊਰਜਾ ਆਉਂਦੀ ਹੈ। ਆਪਣੇ ਸੁਪਨਿਆਂ ਦੇ ਮਹਿਲ 'ਚ ਖੁਸ਼ੀਆਂ ਲਿਆਉਣ ਲਈ ਹਮੇਸ਼ਾ ਤਾਜ਼ੇ ਫੁੱਲਾਂ ਦਾ ਇਸਤੇਮਾਲ ਕਰੋ।
2. ਪੁਰਾਣੀਆਂ ਚੀਜ਼ਾਂ ਤੋਂ ਬਚੋ
ਕੁਝ ਲੋਕ ਘਰ ਸਜਾਉਣ ਲਈ ਪੁਰਾਣੀਆਂ ਚੀਜ਼ਾਂ ਖਰੀਦ ਲੈਂਦੇ ਹਨ। ਇਸ ਨਾਲ ਘਰ ਡੈਕੋਰੇਟ ਤਾਂ ਹੋ ਜਾਂਦਾ ਹੈ ਪਰ ਆਪਣੇ ਨਾਲ ਪੁਰਾਣੇ ਮਾਲਕ ਦੀ ਨਾਕਾਰਾਤਮਕ ਊਰਜਾ ਵੀ ਨਾਲ ਲਿਆਉਂਦੀ ਹੈ। ਇਸ ਨਾਲ ਘਰ 'ਚ ਰਹਿਣ ਵਾਲੇ ਲੋਕਾਂ 'ਤੇ ਬੁਰਾ ਅਸਰ ਹੋਣ ਲੱਗਦਾ ਹੈ।
3. ਉਦਾਸ ਪੇਂਟਿੰਗ ਨਾ ਰੱਖੋ
ਕਦੀ ਭੁੱਲ ਕੇ ਵੀ ਘਰ ਜਾਂ ਦਫਤਰ 'ਚ ਉਦਾਸ ਜਾਂ ਕਿਸੇ ਦਾ ਇੰਤਜ਼ਾਰ ਕਰਨ ਵਾਲੀ ਪੇਂਟਿੰਗ ਨਾ ਲਗਾਓ। ਹਮੇਸ਼ਾ ਉਹੀ ਤਸਵੀਰਾਂ ਲਗਾਓ ਜੋ ਖੁਸ਼ੀ ਪ੍ਰਗਟ ਕਰਦੀਆਂ ਹੋਣ।
 

manju bala

This news is Edited By manju bala