ਯਿਸੂ ਮਸੀਹ ਦੇ ਪੁਨਰ ਜਨਮ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ ਈਸਟਰ, ਜਾਣੋ ਇਸ ਦਿਨ ਤੋਹਫ਼ਾ ਦੇਣ ਦੀ ਮਹੱਤਤਾ

04/04/2021 6:06:27 PM

ਨਵੀਂ ਦਿੱਲੀ - ਈਸਟਰ ਇੱਕ ਮਹੱਤਵਪੂਰਣ ਅਤੇ ਪਵਿੱਤਰ ਤਿਉਹਾਰ ਹੈ ਜੋ ਦੁਨੀਆ ਭਰ ਦੇ ਈਸਾਈ ਧਰਮ ਦੇ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ। ਇਹ ਤਿਉਹਾਰ ਯਿਸੂ ਮਸੀਹ ਜੀ ਦੇ ਪੁਨਰ ਜਨਮ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ। ਕਥਾ ਅਨੁਸਾਰ ਈਸਾ ਮਸੀਹ ਗੁਡ ਫਰਾਈਡੇ ਦੇ ਤੀਜੇ ਦਿਨ ਪੁਨਰ ਜੀਵਤ ਹੋਏ ਸਨ, ਇਸੇ ਦਿਨ ਨੂੰ ਈਸਟਰ ਐਤਵਾਰ ਵਜੋਂ ਜਾਣਿਆ ਜਾਂਦਾ ਹੈ। ਕ੍ਰਿਸਮਸ ਤੋਂ ਬਾਅਦ ਈਸਟਰ ਈਸਾਈ ਭਾਈਚਾਰੇ ਦਾ ਇਹ ਸਭ ਤੋਂ ਵੱਡਾ ਤਿਉਹਾਰ ਹੈ। ਇਹ ਦੋਵੇਂ ਤਿਉਹਾਰ ਯਿਸੂ ਮਸੀਹ ਦੇ ਜਨਮਦਿਨ ਵਜੋਂ ਮਨਾਏ ਜਾਂਦੇ ਹਨ। ਇਸ ਵਾਰ ਈਸਟਰ 04 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਘਰ ਵਿਚ ਰੱਖਿਆ ਹੈ ਇਸ ਤਰ੍ਹਾਂ ਦਾ ਫਰਨੀਚਰ ਤਾਂ ਬਣੀ ਰਹੇਗੀ ਨੈਗੇਟਿਵ ਐਨਰਜੀ

ਈਸਟਰ ਦੀ ਸ਼ੁਰੂਆਤ ਕਿਵੇਂ ਹੋਈ?

ਈਸਾਈ ਧਰਮ ਦੇ ਵਿਸ਼ਵਾਸਾਂ ਅਨੁਸਾਰ ਹਜ਼ਾਰਾਂ ਸਾਲ ਪਹਿਲਾਂ ਗੁੱਡ ਫਰਾਈ ਡੇਅ ਦੇ ਦਿਨ ਈਸਾ ਮਸੀਹ ਨੂੰ ਯਰੂਸ਼ਲਮ ਦੀਆਂ ਪਹਾੜੀਆਂ ਉੱਤੇ ਸੂਲੀ 'ਤੇ ਚੜਾਇਆ ਗਿਆ ਸੀ। ਇਸ ਤੋਂ ਬਾਅਦ ਗੁਡ ਫਰਾਈਡ ਦੇ ਤੀਜੇ ਦਿਨ ਯਾਨੀ ਪਹਿਲੇ ਐਤਵਾਰ ਨੂੰ, ਯਿਸੂ ਮਸੀਹ ਦੁਬਾਰਾ ਜ਼ਿੰਦਾ ਹੋ ਗਏ  ਸਨ। ਪੁਨਰ ਜਨਮ ਤੋਂ ਬਾਅਦ ਯਿਸੂ ਮਸੀਹ ਲਗਭਗ 40 ਦਿਨਾਂ ਤੱਕ ਆਪਣੇ ਚੇਲਿਆਂ ਨਾਲ ਰਹੇ। ਇਸ ਤੋਂ ਬਾਅਦ ਉਹ ਸਦਾ ਲਈ ਸਵਰਗ ਚਲੇ ਗਏ। ਇਸ ਲਈ ਈਸਟਰ ਦਾ ਜਸ਼ਨ ਪੂਰੇ 40 ਦਿਨਾਂ ਲਈ ਮਨਾਇਆ ਜਾਂਦਾ ਹੈ। ਪਰ ਅਧਿਕਾਰਤ ਤੌਰ ਤੇ ਈਸਟਰ ਤਿਉਹਾਰ 50 ਦਿਨ ਚਲਦਾ ਹੈ। ਈਸਾਈ ਧਰਮ ਦੇ ਲੋਕ ਇਸ ਤਿਉਹਾਰ ਨੂੰ ਬਹੁਤ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ।

ਇਹ ਵੀ ਪੜ੍ਹੋ : ਜਾਣੋ ਘਰ ਦੀ ਕਿਹੜੀ ਦਿਸ਼ਾ ’ਚ ਰੱਖਣਾ ਚਾਹੀਦਾ ਹੈ ਤੁਲਸੀ ਦਾ ਪੌਦਾ, ਹੋਵੇਗਾ ਸ਼ੁੱਭ

ਈਸਟਰ ਕਿਵੇਂ ਮਨਾਇਆ ਜਾਂਦਾ ਹੈ?

ਈਸਟਰ ਦੇ ਤਿਉਹਾਰ ਦੇ ਪਹਿਲੇ ਹਫ਼ਤੇ ਨੂੰ ਈਸਟਰ ਹਫ਼ਤਾ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਈਸਾਈ ਧਰਮ ਦੇ ਲੋਕ ਪ੍ਰਾਰਥਨਾ ਕਰਦੇ ਹਨ ਅਤੇ ਵਰਤ ਰੱਖਦੇ ਹਨ। ਸਾਰੇ ਚਰਚ ਈਸਟਰ ਤਿਉਹਾਰ 'ਤੇ ਵਿਸ਼ੇਸ਼ ਤੌਰ 'ਤੇ ਸਜਾਏ ਜਾਂਦੇ ਹਨ। ਇਸ ਦਿਨ ਚਰਚ ਵਿਚ ਮੋਮਬੱਤੀਆਂ ਜਗਾਈਆਂ ਜਾਂਦੀਆਂ ਹਨ। ਈਸਾਈ ਧਰਮ ਦੇ ਬਹੁਤ ਸਾਰੇ ਲੋਕ ਇਸ ਦਿਨ ਮੋਮਬੱਤੀਆਂ ਨਾਲ ਆਪਣੇ ਘਰ ਵੀ ਰੋਸ਼ਨ ਕਰਦੇ ਹਨ। ਈਸਟਰ ਦਿਵਸ 'ਤੇ ਵਿਸ਼ੇਸ਼ ਤੌਰ 'ਤੇ ਬਾਈਬਲ ਨੂੰ ਸੁਣਾਇਆ ਜਾਂਦਾ ਹੈ। 

ਇਹ ਵੀ ਪੜ੍ਹੋ : ਰਾਵਣ ਕਦੇ ਪੂਰੀਆਂ ਨਹੀਂ ਕਰ ਸਕਿਆਂ ਆਪਣੀਆਂ ਇਹ ਤਿੰਨ ਮਹੱਤਵਪੂਰਣ ਇੱਛਾਵਾਂ, ਜਾਣੋ ਕਿਉਂ

ਈਸਟਰ ਤੇ ਅੰਡਿਆਂ ਦੀ ਮਹੱਤਤਾ

ਈਸਟਰ ਤਿਉਹਾਰ 'ਤੇ ਅੰਡਿਆਂ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਈਸਾਈ ਧਰਮ ਦੇ ਲੋਕ ਈਸਟਰ ਦੇ ਤਿਉਹਾਰ 'ਤੇ ਆਂਡਿਆਂ ਨੂੰ ਸਜਾ ਕੇ ਇਕ ਦੂਜੇ ਨੂੰ ਤੋਹਫ਼ਾ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਂਡੇ ਚੰਗੇ ਦਿਨਾਂ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦਾ ਸੰਦੇਸ਼ ਦਿੰਦੇ ਹਨ। ਦਰਅਸਲ ਈਸਾਈ ਧਰਮ ਦੇ ਲੋਕ ਮੰਨਦੇ ਹਨ ਕਿ ਜਿਸ ਤਰ੍ਹਾਂ ਅੰਡੇ ਤੋਂ ਨਵੀਂ ਜ਼ਿੰਦਗੀ ਦਾ ਜਨਮ ਹੁੰਦਾ ਹੈ, ਇਹ ਲੋਕਾਂ ਨੂੰ ਨਵੀਂ ਸ਼ੁਰੂਆਤ ਦਾ ਸੰਦੇਸ਼ ਦਿੰਦਾ ਹੈ।

ਇਹ ਵੀ ਪੜ੍ਹੋ : IRCTC ਦੇ ਵਿਸ਼ੇਸ਼ ਪੈਕੇਜ ਤਹਿਤ ਕਰੋ 4 ਧਾਮਾਂ ਦੀ ਯਾਤਰਾ, 3 ਸਟਾਰ ਹੋਟਲ ਵਰਗੀਆਂ ਮਿਲਣਗੀਆਂ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur