ਮੰਗਲਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ

09/26/2022 7:47:35 PM

ਜਲੰਧਰ (ਬਿਊਰੋ)- ਧਾਰਮਿਕ ਸ਼ਾਸਤਰਾਂ 'ਚ ਮੰਗਲਵਾਰ ਦਾ ਦਿਨ ਹਨੂੰਮਾਨ ਜੀ ਦਾ ਹੁੰਦਾ ਹੈ। ਮੰਗਲਵਾਰ ਵਾਲੇ ਦਿਨ ਕੁਝ ਵਿਸ਼ੇਸ਼ ਉਪਾਅ ਕਰਨ ਨਾਲ ਬਜਰੰਗਬਲੀ ਜਲਦ ਖੁਸ਼ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਪਵਨ ਪੁੱਤਰ ਹਨੂੰਮਾਨ ਦੀ ਕ੍ਰਿਪਾ ਦੇ ਪਾਤਰ ਬਨਣਾ ਚਾਹੁੰਦੇ ਹੋ ਤਾਂ ਮੰਗਲਵਾਰ ਦੇ ਦਿਨ ਕੁਝ ਖ਼ਾਸ ਉਪਾਅ ਜ਼ਰੂਰ ਕਰੋ, ਜਿਨ੍ਹਾਂ ਨਾਲ ਵਿਅਕਤੀ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਹਨੂੰਮਾਨ ਜੀ ਸਾਰੀਆਂ ਸਮੱਸਿਆਵਾਂ ਦਾ ਹੱਲ ਸੌਖੇ ਤਰੀਕੇ ਨਾਲ ਕਰ ਦਿੰਦੇ ਹਨ। 

ਧੰਨ ਦੀ ਪ੍ਰਾਪਤੀ ਲਈ ਕਰੋ ਇਹ ਉਪਾਅ :-

1. ਧਨ ਦੀ ਘਾਟ ਹੋਵੇ ਤਾਂ ਪਰਸ 'ਚ ਲਾਲ ਰੰਗ ਦੇ ਰੇਸ਼ਮੀ ਕੱਪੜੇ 'ਚ ਚੌਲ ਦੇ 21 ਸਾਬੂਤ ਦਾਣੇ ਪਾ ਕੇ ਰੱਖੋ ਪਰ ਧਿਆਨ ਰੱਖੋ ਕਿ ਇਸ ਨੂੰ ਸ਼ੁੱਕਰਵਾਰ ਦੇ ਦਿਨ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਵਿਅਕਤੀ ਦੀ ਜ਼ਿੰਦਗੀ 'ਚ ਸੁਧਾਰ ਆਉਂਦਾ ਹੈ ਅਤੇ ਧਨ ਦੀ ਘਾਟ ਵੀ ਪੂਰੀ ਹੁੰਦੀ ਹੈ।
2. ਘਰ 'ਚ ਗਰੀਬੀ ਨੂੰ ਦੂਰ ਕਰਨ ਲਈ ਸ਼ਿਵਲਿੰਗ ਦੇ ਸਾਹਮਣੇ ਅੱਧਾ ਕਿਲੋਗ੍ਰਾਮ ਚਾਵਲ ਲੈ ਕੇ ਬੈਠ ਜਾਓ। ਇਸ ਤੋਂ ਬਾਅਦ ਚਾਵਲ ਦੇ ਢੇਰ 'ਚੋਂ ਇਕ ਮੁੱਠੀ ਚੌਲ ਲੈ ਕੇ ਸ਼ਿਵਲਿੰਗ 'ਤੇ ਚੜ੍ਹਾਓ ਅਤੇ ਬਾਕੀ ਦੇ ਚਾਵਲ ਸ਼ਿਵ ਮੰਦਰ 'ਚ ਹੀ ਦਾਨ ਕਰ ਦਿਓ। ਇਸ ਤਰ੍ਹਾਂ ਲਗਾਤਾਰ ਪੰਜ ਸੋਮਵਾਰ ਕਰਨ ਨਾਲ ਘਰ 'ਚੋਂ ਗਰੀਬੀ ਖ਼ਤਮ ਕੀਤੀ ਜਾ ਸਕਦੀ ਹੈ।
3. ਕਰੀਅਰ ਦੀ ਤਰੱਕੀ ਲਈ ਮਿੱਠੇ ਚੌਲ ਬਣਾ ਕੇ ਛੱਤ 'ਤੇ ਖਿਲਾਰ ਦੇਣੇ ਚਾਹੀਦੇ ਹਨ ਤਾਂ ਕਿ ਇਸ ਨੂੰ ਕਾਂ ਖਾ ਸਕਣ। ਇਸ ਨਾਲ ਨੌਕਰੀ ਮਿਲਣ ਦੇ ਮੌਕੇ ਮਿਲ ਜਾਂਦੇ ਹਨ।
4. ਕੁੰਡਲੀ 'ਚ ਪਿੱਤਰਦੋਸ਼ ਹੋਵੇ ਤਾਂ ਕਾਂਵਾਂ ਨੂੰ ਖੀਰ ਅਤੇ ਰੋਟੀ ਖਿਲਾਓ। ਇਸ ਤਰੀਕੇ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ ਅਤੇ ਪਿੱਤਰਦੋਸ਼ ਵੀ ਖ਼ਤਮ ਹੁੰਦੇ ਹਨ।

rajwinder kaur

This news is Content Editor rajwinder kaur