Vastu Tips: ਘਰੇਲੂ ਕਲੇਸ਼ ਤੋਂ ਛੁਟਕਾਰਾ ਪਾਉਣ ਲਈ ਘਰ 'ਚੋਂ ਅੱਜ ਹੀ ਬਾਹਰ ਕਰੋ ਇਹ ਬੇਕਾਰ ਚੀਜ਼ਾਂ

06/19/2023 9:48:14 AM

ਨਵੀ ਦਿੱਲੀ- ਵਾਸਤੂ ਸਾਡੇ ਜੀਵਨ 'ਚ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਨੂੰ ਸੰਤੁਲਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਦੇ ਨਿਯਮਾਂ ਦਾ ਪਾਲਣ ਕਰਨ ਨਾਲ ਹੀ ਘਰ 'ਚ ਕਲੇਸ਼ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਪਰ ਕਈ ਵਾਰ ਅਸੀਂ ਘਰ 'ਚ ਕੁਝ ਬੇਕਾਰ ਚੀਜ਼ਾਂ ਰੱਖ ਦਿੰਦੇ ਹਾਂ ਜੋ ਵਾਸਤੂ 'ਚ ਅਸ਼ੁਭ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਚੀਜ਼ਾਂ ਨੂੰ ਘਰ 'ਚ ਰੱਖਣ ਨਾਲ ਵਾਸਤੂ ਦੋਸ਼ਾਂ ਸਮੇਤ ਜੀਵਨ 'ਚ ਹਰ ਤਰ੍ਹਾਂ ਦੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ।

ਇਹ ਵੀ ਪੜ੍ਹੋ: ਹੁਣ ਰੇਲਵੇ ਸੈਕਟਰ 'ਚ ਵੀ ਧਮਾਲ ਮਚਾਉਣ ਦੀ ਤਿਆਰੀ 'ਚ ਗੌਤਮ ਅਡਾਨੀ
ਬੰਦ ਘੜੀ ਰੱਖਣਾ
ਜਿਵੇਂ-ਜਿਵੇਂ ਘੜੀ ਟਿਕ-ਟਿਕ ਦੀ ਆਵਾਜ਼ ਕਰਦੀ ਹੈ ਉਵੇਂ-ਉਵੇਂ ਇਹ ਉੱਚ ਦਿਸ਼ਾ ਊਰਜਾਵਾਨ ਹੁੰਦੀ ਰਹਿੰਦੀ ਹੈ। ਵਾਸਤੂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਨਸਾਨ ਦਾ ਦਿਲ ਧੜਕਣਾ ਬੰਦ ਹੋ ਜਾਂਦਾ ਹੈ, ਉਸੇ ਸਮੇਂ ਉਹ ਬੇਜਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਘਰ 'ਚ ਕੋਈ ਘੜੀ ਬੰਦ ਪਈ ਹੋਵੇ ਅਤੇ ਕੰਮ ਨਾ ਕਰ ਰਹੀ ਹੋਵੇ ਤਾਂ ਉਹ ਘਰ ਵੀ ਬੇਜਾਨ ਹੋ ਜਾਂਦਾ ਹੈ। ਬੇਜਾਨ ਘਰ 'ਚ ਰਹਿਣ ਵਾਲੇ ਮੈਂਬਰ ਕਦੇ ਅੱਗੇ ਨਹੀਂ ਵਧ ਸਕਦੇ। ਅਜਿਹੇ 'ਚ ਧਿਆਨ ਰੱਖੋ ਕਿ ਜੇਕਰ ਘਰ 'ਚ ਕੋਈ ਘੜੀ ਖਰਾਬ ਹੋ ਗਈ ਹੈ ਤਾਂ ਉਸ ਨੂੰ ਬਦਲ ਦਿਓ।

ਇਹ ਵੀ ਪੜ੍ਹੋ:  ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ
ਖਰਾਬ ਤਾਲੇ
ਕਈ ਲੋਕਾਂ ਦੀ ਬੁਰੀ ਆਦਤ ਹੁੰਦੀ ਹੈ ਕਿ ਉਹ ਘਰ ਦੀਆਂ ਕੁਝ ਖਰਾਬ ਚੀਜ਼ਾਂ ਨੂੰ ਨਹੀਂ ਸੁੱਟਦੇ ਅਤੇ ਉਨ੍ਹਾਂ ਨੂੰ ਸੰਭਾਲ ਕੇ ਰੱਖਦੇ ਹਨ। ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ 'ਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ 'ਚ ਜੇਕਰ ਘਰ 'ਚ ਖਰਾਬ ਤਾਲੇ ਵਰਗੀ ਕੋਈ ਮਾੜੀ ਚੀਜ਼ ਮੌਜੂਦ ਹੈ ਤਾਂ ਉਸ ਨੂੰ ਤੁਰੰਤ ਘਰ ਤੋਂ ਬਾਹਰ ਕੱਢ ਦਿਓ। ਕਿਉਂਕਿ ਇਨ੍ਹਾਂ ਨੂੰ ਘਰ 'ਚ ਰੱਖਣ ਨਾਲ ਤੁਸੀਂ ਕਿਸੇ ਨਾ ਕਿਸੇ ਵਿੱਤੀ ਸੰਕਟ 'ਚ ਘਿਰ ਸਕਦੇ ਹੋ ਅਤੇ ਤੁਹਾਡੀ ਤਰੱਕੀ 'ਚ ਰੁਕਾਵਟਾਂ ਆ ਸਕਦੀਆਂ ਹਨ।
ਪੁਰਾਣੇ ਅਖਬਾਰ
ਅਖਬਾਰਾਂ ਅਤੇ ਪੁਰਾਣੇ ਮੈਗਜ਼ੀਨਾਂ ਨੂੰ ਘਰ 'ਚ ਬਿਲਕੁਲ ਵੀ ਸਜਾ ਕੇ ਨਹੀਂ ਰੱਖਣਾ ਚਾਹੀਦਾ। ਅਜਿਹੀਆਂ ਚੀਜ਼ਾਂ ਨਾਲ ਪਰਿਵਾਰਕ ਕਲੇਸ਼ ਪੈਦਾ ਹੁੰਦਾ ਹੈ ਜਿਸ ਨੂੰ ਵਾਸਤੂ 'ਚ ਅਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਮੁਤਾਬਕ ਅਖਬਾਰ 'ਤੇ ਜਮ੍ਹਾ ਧੂੜ ਆਰਥਿਕ ਸੰਕਟ ਦਾ ਕਾਰਨ ਬਣਦੀ ਹੈ। ਇਸ ਲਈ ਉਨ੍ਹਾਂ ਨੂੰ ਇਕੱਠੇ ਹੋਣ ਤੋਂ ਪਹਿਲਾਂ ਹੀ ਘਰੋਂ ਬਾਹਰ ਕੱਢ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਦੇਰੀ ਨਾਲ ਮਾਨਸੂਨ ਆਉਣ 'ਤੇ ਮੁਦਰਾਸਫੀਤੀ 'ਤੇ ਪੈ ਸਕਦਾ ਹੈ ਅਸਰ : Deutsche Bank
ਫਟੇ-ਪੁਰਾਣੇ ਕੱਪੜੇ
ਕਈ ਲੋਕਾਂ ਦੀ ਇਹ ਆਦਤ ਹੁੰਦੀ ਹੈ, ਉਹ ਆਪਣੇ ਪੁਰਾਣੇ ਕੱਪੜੇ ਦੂਜਿਆਂ ਨੂੰ ਦੇਣਾ ਪਸੰਦ ਨਹੀਂ ਕਰਦੇ। ਪਰ ਵਾਸਤੂ 'ਚ ਇੱਕ ਮਾਨਤਾ ਹੈ ਕਿ ਫਟੇ-ਪੁਰਾਣੇ ਕੱਪੜੇ ਕਿਸੇ ਵਿਅਕਤੀ ਦੇ ਕਰੀਅਰ 'ਚ ਬਹੁਤ ਸਾਰੀਆਂ ਮੁਸ਼ਕਲਾਂ ਲਿਆਉਂਦੇ ਹਨ। ਇਸ ਲਈ ਸਮੇਂ ਸਿਰ ਉਨ੍ਹਾਂ ਨੂੰ ਘਰੋਂ ਬਾਹਰ ਕੱਢਣਾ ਹੀ ਸਮਝਦਾਰੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Aarti dhillon

This news is Content Editor Aarti dhillon